ਫਟਕਣ ਦਿੱਤੇ ਸੰਗਤਾਂ ਨੇ ਰੂਹ ਨੇੜੇ ਨਾ,
ਸ਼ਬਦ ਗੁਰਾਂ ਦੇ ਬੇਸ਼ਕ ਮੂੰਹ ’ਤੇ ਚੜ੍ਹੇ ਰਹੇ।
Punjabi Status 2022
ਸਮੇਂ ਦੇ ਮਾਰਿਆਂ ਦੀ ਇਕ ਪਛਾਣ ਇਹ ਵੀ ਹੈ
ਕਿਸੇ ਦੇ ਜ਼ੁਲਮ ਨੂੰ ਅਪਣਾ ਨਸੀਬ ਕਹਿੰਨੇ ਨੇਦੀਪ ਭਾਟੀਆ
ਮੇਰੇ ਹੀ ਘਰ ਅੰਦਰ ਮੇਰਾ ਕਮਰਾ ਨਾ,
ਨੌਕਰ ਵਾਂਗਰ ਮੈਂ ਗੈਰਜ ਵਿੱਚ ਰਹਿੰਦਾ ਹਾਂ।
ਮੈਂ ਬੱਚਿਆਂ ਦੀ ਖਾਤਰ ਕੋਈ ਪ੍ਰਾਹੁਣਾ ਹਾਂ,
ਥੋੜ੍ਹਾ ਬਹੁਤਾ ਮੈਂ ਪਤਨੀ ਦਾ ਲਗਦਾ ਹਾਂ।ਸੁਲੱਖਣ ਮੀਤ (ਪ੍ਰਿੰ.)
ਚੰਨ ਤੋਂ ਪਰਤਣ ਵਾਲਿਆ ਏਨੀ ਗੱਲ ਤਾਂ ਦੱਸ
ਕੀ ਓਥੇ ਵੀ ਝੁਗੀਆਂ ਹਨ ਮਹਿਲਾਂ ਦੇ ਕੋਲਅਮਰ ਚਿਤਰਕਾਰ
ਜਦੋਂ ਕੋਈ ਤਿਤਲੀਆਂ ਮਸਲੇ ਤੇ ਅੱਗ ਵਿੱਚ ਫੁੱਲ ਕੋਈ ਸਾੜੇ
ਉਦੋਂ ਇਸ ਛਟਪਟਾਉਂਦੀ ਪੌਣ ਦੀ ਵੀ ਅੱਖ ਹੈ ਭਰਦੀ।ਸੁਰਿੰਦਰਪ੍ਰੀਤ ਘਣੀਆਂ
ਮਸਤੀ ‘ਚ ਡੁੱਬ ਜਾਂਗਾ ਨੈਣਾਂ ਨੂੰ ਖੋਲ੍ਹ ਹੌਲੀ
ਖੁੱਲ੍ਹੇ ਨਾ ਹਾਲ ਦਿਲ ਦਾ,ਕਹਿ ਦਿਲ ਨੂੰ ਬੋਲ ਹੌਲੀਪ੍ਰਿੰ. ਸੁਲੱਖਣ ਮੀਤ
ਅਜੇਹੀ ਬੇਬਸੀ ਨਾਲੋਂ ਤਾਂ ਮਰ ਜਾਣਾ ਹੀ ਬਿਹਤਰ ਹੈ,
ਨਦੀ ਦੇ ਕੋਲ ਵੀ ਜੇ ਰੁਹ ਪਿਆਸੀ ਤਰਸਦੀ ਹੋਵੇ।ਨਰਿੰਦਰ ਮਾਨਵ
ਹੁਸਨ ਕਹੇ ‘ਕਲ, ਵਾਰੀ ਸਿਰ, ਸਿਰ ਵਾਰਾਂਗੇ’
ਇਸ਼ਕ ਕਹੇ, ਹਰ ਵਾਰੀ ਸਿਰ ‘ਮੇਰੀ ਵਾਰੀ ਹੈਮੁਰਸ਼ਦ ਬੁਟਰਵੀ
ਮੌਸਮ ਨਾ ਗੁਜ਼ਰ ਜਾਵੇ, ਅਹਿਸਾਸ ਨਾ ਠਰ ਜਾਵੇ।
ਤੇਰਾ ਪਾਣੀ ਬਰਸਣ ਤਕ ਮੇਰੀ ਪਿਆਸ ਨਾ ਮਰ ਜਾਵੇ।ਸੁਖਵਿੰਦਰ ਅੰਮ੍ਰਿਤ
ਮੌਸਮਾਂ ਦੇ ਰਹਿਮ ਨੂੰ ਪਰਵਾਨ ਨਾ ਕੀਤਾ ਕਦੇ,
ਜੋ ਹਵਾਵਾਂ ਚੀਰਦੀ ਉਹ ਹੀ ਕਹਾਉਂਦੀ ਜ਼ਿੰਦਗੀ।ਸੁਰਿੰਦਰ ਗੀਤ
ਰਾਤ ਬਲ਼ ਬਲ਼ ਆਪਣੀ , ਚਾਨਣ ਖਿਲਾਰਨਾ
ਦੀਵੇ ਦਾ ਕਰਮ ਹੈ ਇਹੋ ਨੇਰਾ ਲੰਗਾਰਨਾਕ੍ਰਿਸ਼ਨ ਭਨੋਟ
ਮੰਦਰਾਂ ਤੇ ਮਸਜਿਦਾਂ ਦਾ ਜਾ ਰਿਹਾ ਵਧਦਾ ਸ਼ੁਮਾਰ,
ਧਾਰਮਿਕ ਰੁਜ਼ਗਾਰ ਵੀ ਹੈ ਮੰਦਰਾਂ ਦੇ ਨਾਲ ਨਾਲ।ਸੁਲਤਾਨ ਭਾਰਤੀ