ਚੁੱਪ-ਚੁਪੀਤੀ ਰੋਜ਼ ਮੇਰੇ ਕੋਲ ਆਵੇ ਜ਼ਿੰਦਗੀ।
ਸਿਸ਼ਕੀਆਂ ਦੇ ਨਾਲ ਕੋਈ ਬਾਤ ਪਾਵੇ ਜ਼ਿੰਦਗੀ
ਐ ‘ਸੁਮੈਰਾ’ ਅਸ਼ਕ ਜਿਹੜੇ ਵਹਿ ਗਏ ਉਹ ਗੰਮ ਗਏ,
ਕਿੱਥੋਂ ਕਿੱਥੋਂ ਲੱਭ ਕੇ ਹੁਣ ਉਹ ਲਿਆਵੇ ਜ਼ਿੰਦਗੀ।
Punjabi Status 2022
ਸਿਵਿਆਂ ਦੀ ਜੋ ਅੱਗ ਤੇ ਨਿੱਤ ਰਿੰਨ੍ਹ ਪਕਾਵੇ
ਇਕ ਦਿਨ ਏਸੇ ਅੱਗ ਦੀ ਭੇਟਾ ਚੜ੍ਹ ਜਾਵੇਹਰਭਜਨ ਸਿੰਘ ਹੁੰਦਲ
ਕੋਈ ਨਾ ਕੋਈ ਤੇ ਸਭ ਨੂੰ ਚਸਕਾ ਲੱਗਾ ਏ,
‘ਸ਼ਾਹਿਦ’ ਨੂੰ ਲਹਿਜ਼ੇ ਦਾ ਚਸਕਾ ਲਾਉਣ ਦਿਉ।ਹਮਾਯੂੰ ਪਰਵੇਜ਼ ਸ਼ਾਹਿਦ (ਪਾਕਿਸਤਾਨ)
ਉੱਚਾ ਉੱਡਣਾ ਸੀ ਚਾਹਿਆ ਉਕਾਬਾਂ ਵਾਂਗਰਾਂ।
ਕੀਤੇ ਕੈਦ ਅਲਮਾਰੀ ’ਚ ਕਿਤਾਬਾਂ ਵਾਂਗਰਾਂ।ਹਾਕਮ ਸਿੰਘ ਨੂਰ
ਜਿਦ੍ਹਾ ਸੀਨਾ ਧੜਕਦਾ ਸੀ ਤਿਰੇ ਹੀ ਇੰਤਜ਼ਾਰ ਅੰਦਰ
ਤੇਰਾ ਖ਼ੰਜਰ ਉਦ੍ਹੇ ਸੀਨੇ ‘ਚ ਉਤਰ ਗਿਆ ਉਏ ਹੁਏਅਮਰਜੀਤ ਸਿੰਘ ਸੰਧੂ
ਰੱਬਾ ਉਸ ਦੇ ਸਭ ਸੁਪਨੇ ਸਾਕਾਰ ਕਰੀਂ,
ਜਿਸ ਨੇ ਮੇਰੇ ਸੁਪਨੇ ਸੂਲੀ ਟੰਗੇ ਨੇ।ਨਰਿੰਦਰ ਮਾਨਵ
ਕੋਈ ਨਾਜ਼ੁਕ ਜਿਹੀ ਤਿਤਲੀ ਮਸਲ ਕੇ ਧਰ ਗਿਆ ਉਏ ਹੁਏ
ਕਿ ਇਕ ਹਮਦਰਦ ਬਣ ਕੇ ਜ਼ੁਲਮ ਦੀ ਹਦ ਕਰ ਗਿਆ ਉਏ ਹੁਏਅਮਰਜੀਤ ਸਿੰਘ ਸੰਧੂ
ਮੁਹੱਬਤ ਨੂੰ ਜੋ ਭੰਡਦੇ ਨੇ ਤੇ ਖ਼ੁਦ ਆਸ਼ਕ ਨੇ ਹੂਰਾਂ ਦੇ
ਅਜੇਹੇ ਅਕਲ ਦੇ ਅੰਨ੍ਹਿਆਂ ਨੂੰ ਕੀ ਸਮਝਾ ਕੇ ਵੇਖਾਂਗੇਗੁਰਚਰਨ ਸਿੰਘ ਬਿਜਲੀ
ਐ ਨਜ਼ੂਮੀ ! ਹੱਥ ਮੇਰਾ ਹੋਰ ਗਹੁ ਦੇ ਨਾਲ ਵੇਖ,
ਕੁੱਝ ਤਾਂ ਇਸ ‘ਤੇ ਸਜੀਲੇ ਸ਼ੋਖ਼ ਅੱਖਰ ਹੋਣਗੇ।ਹਰਬੰਸ ਸਿੰਘ ਮਾਛੀਵਾੜਾ
ਨ ਹੱਸ ਕੇ ਬੋਲਿਆ ਕਲ੍ਹ ਦਾ, ਨਾ ਹਸ ਕੇ ਗਲ ਕੀਤੀ ਏ
ਸਵੱਲੀ ਕਰ ਨਜ਼ਰ ਆਪਣੀ ਮੈਂ ਚਿਰ ਤੋਂ ਗ਼ਮ ਹੰਢਾਇਆ ਏਦਰਸ਼ਨ ਸਿੰਘ ਦਰਸ਼ਨ
ਅੱਧੀ ਰਾਤੀਂ ਜੰਗਲ ਵਿੱਚੋਂ ਵਾਪਸ ਆਈ ਪੌਣ,
ਨਾਲ ਲਿਜਾਣਾ ਭੁੱਲ ਗਈ ਸੀ ਉਹ ਦੀਵੇ ਦੀ ਲੋਅ।ਦੀਪਕ ਧਲੇਵਾਂ
ਜੁਗਾਂ ਤੋਂ ਫੇਰ ਵੀ ਸਾਗਰ ਦਾ ਖਾਰਾ ਹੀ ਰਿਹਾ ਪਾਣੀ
ਹੈ ਬੇਸ਼ਕ ਮਿੱਠੀਆਂ ਨਦੀਆਂ ਦੇ ਰਹਿੰਦਾ ਡੀਕਦਾ ਪਾਣੀਰਬਿੰਦਰ ਮਸਰੂਰ