ਓ ਸਾਕੀ ਤੇਰੀ ਮਹਿਫ਼ਲ ਵਿਚ ਓਵੇਂ ਹੀ ਘਾਲਾ ਮਾਲਾ ਏ
ਸਾਡੀ ਜੇ ਦਾਲ ਨਹੀਂ ਗਲਦੀ ਕੁਝ ਦਾਲ ‘ਚ ਕਾਲਾ ਕਾਲਾ ਏ
ਸਜਣਾਂ ਦੀਆਂ ਕਾਲੀਆਂ ਜੁਲਫ਼ਾਂ ਹਨ ਲਹਿਰਾ ਕੇ ਦਸਦੀਆਂ ਆਸ਼ਕ ਨੂੰ
ਸਜਣਾ ਦੇ ਨੈਣ ਵੀ ਕਾਲੇ ਨੇ, ਸਜਣਾਂ ਦਾ ਦਿਲ ਵੀ. ਕਾਲਾ ਏ
punjabi shayari
ਭਾਈ ਕਨੱਈਆ ਸਮਝ ਕੇ ਮੰਗੀ ਸੀ ਮਰਹਮ ਓਸ ਤੋਂ,
ਜ਼ਖ਼ਮੀ ਨੂੰ ਐਪਰ ਹੋਰ ਵੀ ਜ਼ਖ਼ਮੀ ਸੀ ਉਹ ਕਰਦਾ ਰਿਹਾ।ਸੁੱਚਾ ਸਿੰਘ ਰੰਧਾਵਾ
ਦਿੱਲੀਏ ਤੇਰਾ ਦਿਲ ਟੁੱਟ ਜਾਵੇ ਜਿਉਂ ਪੱਥਰ ਤੋਂ ਸ਼ੀਸ਼ਾ ਨੀ
ਚਿੜੀ-ਜਨੌਰ ਪਿੰਡਾਂ ਨੂੰ ਸਮਝੇਂ ਆਪ ਤੂੰ ਮੋਨਾਲੀਜ਼ਾ ਨੀਸੰਤ ਰਾਮ ਉਦਾਸੀ
ਠੁਕਰਾਏ ਤਾਜ-ਤਖ਼ਤ ਵੀ ਗੈਰਤ ਨੇ, ਸੱਚ ਹੈ,
ਤੋੜੇ ਗਰੂਰ ਏਸ ਦਾ ਗੁਰਬਤ ਕਦੇ ਕਦੇ।ਨਰਿੰਦਰ ਮਾਨਵ
ਪਿੰਡ ਜਿਨ੍ਹਾਂ ਦੇ ਗੱਡੇ ਚਲਦੇ ਹੁਕਮ ਅਤੇ ਸਰਦਾਰੀ
ਸ਼ਹਿਰ ‘ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇਕ ਸਵਾਰੀਸੁਰਜੀਤ ਪਾਤਰ
ਜਦੋਂ ਮਹਿਬੂਬ ਰੁੱਸ ਜਾਵੇ, ਨਹੀਂ ਭਾਉਂਦੀ ਏ ਵਰਖਾ ਰੁੱਤ,
ਦਿਲਾਂ ਨੂੰ ਚੀਰਦੇ ਪਾਣੀ ਦੇ ਆਰੇ ਸਾਉਣ ਦੀ ਰੁੱਤੇ।ਗੁਰਚਰਨ ਕੌਰ ਕੋਚਰ
ਜਦੋਂ ਦੇ ਜੰਗਲੀ ਬੂਟੇ ਨੂੰ ਸ਼ਹਿਰੀ ਹੱਥ ਲੱਗੇ ਨੇ
ਉਦੋਂ ਤੋਂ ਮਹਿਕ ਮੋਈ ਹੈ ਬਗੀਚੇ ਦੇ ਗੁਲਾਬਾਂ ‘ਚੋਂਗੁਰਭਜਨ ਗਿੱਲ
ਮੈਨੂੰ ਆਖ਼ਿਰ ਜੀਣ ਦਾ ਅਧਿਕਾਰ ਹੈ,
ਫਿਰ ਕਿਸੇ ਜ਼ਾਬਰ ਦੇ ਹੱਥੋਂ ਕਿਉਂ ਮਰਾਂ।ਨਾਜ਼ ਭਾਰਤੀ
ਚੰਡੀਗੜ੍ਹ ਦੇ ਮੁੰਡੇ ਸ਼ਹਿਰੀ, ਜਿੱਦਾਂ ਮੋਰ ਕਲਹਿਰੀ
ਸੋਹਣੀਆਂ ਕੁੜੀਆਂ ਦੇ ਇਹ ਆਸ਼ਕ, ਸਭ ਨਸ਼ਿਆਂ ਦੇ ਵੈਰੀ
ਕੰਨੀਂ ਨੱਤੀਆਂ ਥੱਲੇ ਹਾਂਡੇ ਗੱਭਰੂ ਛੈਲ ਛਬੀਲੇ
ਰੀਝਾਂ ਦੀ ਗਿਰਦੌਰੀ ਕਰਦੇ ਜਿਉਂ ਪਟਵਾਰੀ ਨਹਿਰੀਦੀਪਕ ਮੋਹਾਲੀ
ਤਿਣਕੇ ਨੂੰ ਤੂੰ ਤਿਣਕਾ ਲਿਖ ਤੇ ਤਾਰੇ ਨੂੰ ਤੂੰ ਤਾਰਾ ਲਿਖ।
ਜੋ ਕੁਝ ਵੀ ਹੈ ਦਿਲ ਵਿੱਚ ਤੇਰੇ ਤੂੰ ਸਾਰੇ ਦਾ ਸਾਰਾ ਲਿਖਧਰਮ ਕੰਮੇਆਣਾ
ਨਿਰੀਆਂ ਹੂਰਾਂ ਨੇ ਮੁਟਿਆਰਾਂ ਚੰਡੀਗੜ੍ਹ ਦੀਆਂ ਕੁੜੀਆਂ
ਹੁਸਨ ਦੀਆਂ ਲਿਸ਼ਕਣ ਤਲਵਾਰਾਂ ਚੰਡੀਗੜ੍ਹ ਦੀਆਂ ਕੁੜੀਆਂ
ਚੰਡੀਗੜ੍ਹ ਦੇ ਸੀਨੇ ਅੰਦਰ ਨੂਰ ਇਹਨਾਂ ਦਾ ਝਲਕੇ
ਬਿਜਲੀ ਦੀਆਂ ਨੰਗੀਆਂ ਤਾਰਾਂ ਚੰਡੀਗੜ੍ਹ ਦੀਆਂ ਕੁੜੀਆਂਸਰੋਜ ਚੰਡੀਗੜ੍ਹ
ਅਜੇ ਵੀ ਹੁਸਨ ਨੂੰ ਦੁਰਕਾਰ ਹੈ ਸ਼ਿੰਗਾਰ ਦਾ ਉਹਲਾ।
ਅਜੇ ਵੀ ਕਲਮ ਫਿਰਦੀ ਭਾਲਦੀ ਪਰਚਾਰ ਦਾ ਉਹਲਾ।ਅਜਾਇਬ ਕਮਲ