ਕੁੱਝ ਖੇਸ ਰੇਸ਼ਮ ਜਿਹੀਆਂ ਤੰਦਾਂ ਦੇ
ਕੁੱਝ ਝੁੰਡ ਮਿੱਟੀ ਦੀਆਂ ਪੈੜਾਂ ਦੇ
ਮੇਰੀ ਜ਼ੁਬਾਨੋ ਸਦਾ ਬੋਲ ਨਿਕਲਣ
ਚੰਨਾਂ ਵੇ ਤੇਰੀਆਂ ਖੈਰਾਂ ਦੇ
punjabi shayari
ਲੋਕ ਖਾਮੋਸ਼ੀ ਵੀ ਸੁਣਦੇ ਨੇਂ
ਬਸ ਦਹਿਸ਼ਤ ਅੱਖਾਂ ਵਿੱਚ ਹੋਣੀਂ ਚਾਹੀਦੀ ਆ
ਪਿਆਰ ਕਦੇ ਵੀ ਅਮੀਰ-ਗਰੀਬ
ਜਾਤ-ਪਾਤ, ਰੰਗ-ਰੂਪ ਨੂੰ ਨਹੀਂ ਦੇਖਦਾ
ਪਿਆਰ ਨੀ ਨਾ ਆਓਂਦਾ ਤੈਨੂੰ
ਤਰਸ ਤਾਂ ਆਓਂਦਾ ਹੀ ਹੋਣਾ
ਇੱਜਤਾਂ ਦੀ ਛੱਤ ਦੇ ਹੇਠਾਂ
ਵਿੱਚ ਗੁਰੂ ਘਰ ਵਿਆਹ ਕਰਵਾਉਣਾ ਏ
ਮੈਂ ਜ਼ਿੰਦਗੀ ਦਾ ਹਰ ਪਲ
ਸੱਜਣਾਂ ਤੇਰੇ ਨਾਲ ਬਿਤਾਉਂਣਾ
ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ
ਉੱਡਾਂਗੇ ਜਰੂਰ ਸਾਫ ਹੋ ਲੈਣ ਦੇ ਅਸਮਾਨਾਂ ਨੂੰ
ਨਾਮ ਤੇਰਾ ਸੋਹਣਿਆ ਵੇ ਮੈ ਚੂੜੇ ਉੱਤੇ ਲਿੱਖਣਾ
ਸਹੁਰੇ ਘਰ ਜਾਣ ਤੋਂ ਪਹਿਲਾਂ ਰੋਟੀ ਟੁਕ ਬਣਾਉਣੀ ਸਿੱਖਣਾ
ਵਿੱਛੜਣ ਵਾਲ਼ਿਆਂ ਤੋਂ ਪੁੱਛਣਾ ਸੀ ਕਿ
ਨਾਲ ਖਿੱਚੀ ਹੋਈ ਤਸਵੀਰਾਂ ਦਾ ਕੀ ਕਰਾਂ
ਨਾਂ ਸੋਚਿਆ ਕਰ ਕੇ ਭੁੱਲ ਜਾਵਾਂਗੇ ਤੈਨੂੰ
ਨਾਂ ਤੂੰ ਐਨਾ ਆਮ ਏ ਤੇ ਨਾਂ ਸਾਡੇ ਵੱਸ ਦੀ ਗੱਲ ਏ
ਬਾਦਸ਼ਾਹ ਬਣਨ ਲਈ ਲੋਕਾਂ ਤੇ ਨਹੀਂ
ਲੋਕਾਂ ਦੇ ਦਿਲਾਂ ‘ਚ ਰਾਜ਼ ਕਰਨਾਂ ਪੈਂਦਾ ਹੈ
ਮੈਥੋਂ ਤਾਂ ਨੀਂ ਰਿਹਾ ਜਾਣਾ ਤੇਰੇ ਤੋਂ ਬਗੈਰ
ਤੂੰ ਅਪਣੀ ਦੱਸ ਸੱਜਣਾ
ਕਦੇ ਮਹਿਕ ਨੀ ਮੁੱਕਦੀ ਫੁੱਲਾਂ ‘ਚੋਂ
ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ