ਤੂੰ ਹੁਕਮਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ
ਪਰ ਤੈਨੂੰ ਜਿੰਦਗੀ ਚੋਂ ਨਾ ਦੇਂਦੇ ਜਾਨ ਯਾਰਾ
punjabi shayari
ਬੇਸ਼ਰਮੀ ਦੀ ਤਵਾਰੀਖ਼ ਨੂੰ ਮੈਂ ਐਵੇਂ ਫਿਰਾਂ ਸੰਭਾਲੀ
ਜਿਸ ਨੇ ਪੈਦਾ ਕੀਤੇ ਰਾਜੇ ਪਲੇ ਉਸਦੇ ਵਿਚ ਕੰਗਾਲੀਰੁਪਿੰਦਰ ਕੌਰ
ਗੱਲ ਇੱਕ ਨਾਲ ਸਾਡੀ ਹੋ ਗਈ ਏ
ਹੁਣ ਦੂਜਾ ਕੋਈ ਬੁਲਾਵੇ ਨਾ
ਅਸੀਂ ਕਿਸੇ ਦੀ ਅੱਖ ਵਿੱਚ ਡੁੱਬ ਗਏ ਹਾਂ
ਕੋਈ ਲੱਭਣ ਸਾਨੂੰ ਆਵੇ ਨਾ
ਮੁਸ਼ਕਿਲਾਂ ਵਿੱਚ ਜੀਣ ਦਾ ਕੁਝ ਸ਼ੌਕ ਬਾਕੀ ਹੈ ਅਜੇ,
ਕਰ ਤੂੰ ਪੈਦਾ ਹੋਰ ਵੀ ਕੁਝ ਮੁਸ਼ਕਿਲਾਂ ਮੇਰੇ ਲਈ।ਸੁਖਵੰਤ ਪੱਟੀ
ਸੋਚ ਸਮਝ ਕੇ ਹੀ ਕਿਸੇ ਨਾਲ ਰੁੱਸਿਆ ਕਰੋ ਕਿਉਂਕਿ
ਅੱਜਕਲ ਮਨਾਉਣ ਦਾ ਰਿਵਾਜ ਖਤਮ ਹੋ ਗਿਆ ਹੈ।
ਜੇ ਹੈ ਬਾਹਾਂ ਉੱਤੇ ਮਾਣ ਤਾਂ ਰਖ ਤੀਰਾਂ ਦਾ ਖ਼ਿਆਲ
ਜਿਸ ਬੱਕੀ ਨੂੰ ਸਲਾਹੇਂ ਉਹਦੀ ਵਾਗ ਵੀ ਸੰਭਾਲਰੁਪਿੰਦਰ ਕੌਰ
ਅਸੂਲਾਂ ਪਿੱਛੇ ਪਿਆਸੇ ਮਰੇ ਆਂ
ਲੋਕਾ ਵਾਂਗੂ ਨਾਲੀਆਂ ਚੋਂ ਪਾਣੀ ਨੀ ਪੀਤੇ
ਸਿਰ ਤਲੀ ’ਤੇ ਧਰਨ ਦਾ ਜੇ ਹੌਸਲਾ ਹੈ।
ਫਿਰ ਇਕੱਲਾ ਆਦਮੀ ਹੀ ਕਾਫ਼ਲਾ ਹੈ।ਕਰਮ ਸਿੰਘ ਜ਼ਖ਼ਮੀ
ਪਿਛਲੀ ਰਾਤ ਸੀ ਮਾਣੀ ਜਿਸ ਨੇ ਇਕ ਘੁੱਗੀ ਦੇ ਨਾਲ
ਦਿਨ ਚੜ੍ਹਦੇ ਨੂੰ ਓਸੇ ਨੇ ਦੁਰਕਾਰੀਆਂ ਘੁੱਗੀਆਂ
ਜਨਮ ਸਮੇਂ ਤਾਂ ਇਹ ਵੀ ਹੈ ਸਨ ਪਾਕ ਪਵਿੱਤਰ
ਭੁੱਖ ਬਿਠਾਈਆਂ ਕੋਠੇ ਕਰਮਾਂ ਮਾਰੀਆਂ ਘੁੱਗੀਆਂਪ੍ਰਕਾਸ਼ ਕੌਰ ਹਮਦਰਦ
reply ਦੀ ਸਪੀਡ ਦੱਸਦੀ ਆ
ਸਾਹਮਣੇ ਵਾਲਾ ਕਿਸੇਰੇ ਹੋਰ ਦਾ ਹੋ ਗਿਆ
ਕਿਸ ਖ਼ਤਾ ਬਦਲੇ ਰਿਸ਼ੀ ਗੌਤਮ ਨੇ ਦੇ ਦਿੱਤਾ ਸਰਾਪ,
ਜਿਸਮ ਇਕ ਔਰਤ ਦਾ ਮੁੜ ਕੇ ਫੇਰ ਪੱਥਰ ਹੋ ਗਿਆ।ਸਿਰੀ ਰਾਮ ਅਰਸ਼
ਦਿਲ ਦੀ ਨੁੱਕਰੇ ਦੱਬੇ ਪੈਰੀਂ ਚੇਤਾ ਤੇਰਾ ਆਣ ਬਹੇ
ਤੂੰ ਤਾਂ ਰਹਿੰਨੈਂ ਦੂਰ ਅਸਾਥੋਂ ਪਰ ਯਾਦ ਤੇਰੀ ਤਾਂ ਕੋਲ ਰਹੇਤਲਵਿੰਦਰ ਕੌਰ