ਲੋਕਾਂ ਨੇ ਬਹੁਤ ਰਵਾਇਆਂ ਮੌਤੇ ਮੇਰੀਏ …..
ਜੇ ਤੂੰ ਸਾਥ ਦੇਵੇ ਤਾਂ ਸਬ ਨੂੰ ਰਵਾ ਸਕਦੇ ਆ
punjabi shayari
ਇਸ ਵਾਰੀ ਤੂੰ ਸਾਬਤ ਕਰ ਕਿ ਤੂੰ ਮੇਰਾ ਮੈਂ ਤੇਰਾ ਹਾਂ
ਹੁਣ ਮੈਨੂੰ ਉਪਦੇਸ਼ ਨਾ ਪੋਂਹਦੇ ਸੁਣਨੇ ਮੈਂ ਫ਼ਰਮਾਨ ਨਹੀਂਸੁਰਜੀਤ ਪਾਤਰ
ਨ ਉਸ ਨੂੰ ਕਹਿ ਕੇ ਦੁਸ਼ਮਣ,
ਨ ਦਿਲਬਰ ਹੀ ਬਣਾ ਹੋਇਆ।
ਦਸ਼ਾ ਨੂੰ ਕੀ ਦਿਸ਼ਾ ਦੇਈਏ,
ਨ ਕੋਈ ਫ਼ੈਸਲਾ ਹੋਇਆ।ਏਕਤਾ ਸਿੰਘ ਤਖ਼ਤਰ
ਆਪਣੇ ਚਾਰਣ ਵਾਲੇ ਦੀਆਂ ਨਜ਼ਰਾਂ ਵਿਚੋਂ ਡਿੱਗ ਜਾਣਾ
ਮੌਤ ਤੋਂ ਵੀ ਕਿਤੇ ਜਿਆਦਾ ਤਕਲੀਫ਼ ਦਾ ਹੋਣਾ ਹੈ
ਉਸ ਦੀਆਂ ਗੱਲਾਂ ਸੁਣੋ ਕੀ ਰੰਗ ਕੀ ਕੀ ਰੌਸ਼ਨੀ
ਹਾਇ ਪਰ ਕਿਰਦਾਰ ਤੇ ਗੱਲਬਾਤ ਵਿਚਲਾ ਫ਼ਾਸਲਾਸੁਰਜੀਤ ਪਾਤਰ
ਉਹਦੀਆਂ ਜ਼ੁਲਫ਼ਾਂ ਨੇ ਵਲਗਣ ਵਲ ਲਈ,
ਮੇਰੇ ਹਰ ਇਕ ਸਾਹ ’ਤੇ ਟੂਣਾ ਹੋ ਗਿਆ।ਇੰਦਰਜੀਤ ਹਸਨਪੁਰੀ
ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ ,
ਤੂੰ ਤਾਂ ਕਮਲਿਏ ਅੱਗ ਹੀ ਲਗਾਤੀ
ਚਿੜੀਆਂ ਦਾ ਫ਼ਿਕਰ ਕਿੰਨਾ ਸਾਰੇ ਨਿਜ਼ਾਮ ਤਾਈਂ
ਹਰ ਆਲ੍ਹਣੇ ਦੀ ਰਾਖੀ ਸ਼ਿਕਰੇ ਬਿਠਾ ਗਏ ਨੇ
ਧੁੱਪਾਂ ’ਚ ਕੁਝ ਕਹੇਗਾ ਬਾਰਸ਼ ’ਚ ਕੁਝ ਕਹੇਗਾ
ਇਕ ਇਸ਼ਤਿਹਾਰ ਐਸਾ ਹਰ ਘਰ ‘ਚ ਲਾ ਗਏ ਨੇਜਗਤਾਰ
ਵੱਖੋ-ਵੱਖ ਗੁਰਧਾਮ ਨੇ, ਵੱਖੋ-ਵੱਖ ਸ਼ਮਸ਼ਾਨ।
ਕਣ ਕਣ ਦੇ ਵਿੱਚ ਰਮ ਰਿਹਾ, ਆਖਣ ਨੂੰ ਭਗਵਾਨ।ਕਰਮ ਸਿੰਘ ਜ਼ਖ਼ਮੀ
ਅੱਜ ਵੀ ਕਰਾ ਉਡੀਕਾ ਤੇਰੀਆ
ਬੈਠ ਬਰੂਹਾਂ ਤੇ ਕਦ ਮੇਲ ਹੋਣਗੇ
ਚੰਦਰਿਆ ਦਿਲ ਦੀਆਂ ਰੂਹਾਂ ਦੇ
ਲਗ ਗਈ ਬੇੜੀ ਕਿਨਾਰੇ ਤੇ ਜ਼ਰੂਰ
ਇਕ ਮੁਸਾਫ਼ਿਰ ਵੀ ਮਗਰ ਜ਼ਿੰਦਾ ਨਹੀਂਜਗਤਾਰ
ਘਰ ਦੀ ਛੱਤ ਤੱਕ ਹੀ ਨਾ ਰਹਿ ਜਾਵੇ ਨਜ਼ਰ,
ਅੱਖ ਦੀ ਕਿਸਮਤ ’ਚ ਕੋਈ ਅੰਬਰ ਲਿਖੋ।ਸੁਰਿੰਦਰ ਸੋਹਲ