ਜਿਸ ਇਨਸਾਨ ਨੂੰ ਦੁਨੀਆ ਬਣਾ ਲਿਆ ਜਾਵੇ।
ਅਕਸਰ ਉਹੀ ਇਨਸਾਨ ਦੁਨੀਆਦਾਰੀ ਸਮਝਾ ਜਾਂਦਾ ਹੈ।
punjabi shayari
ਏਸ ਤੋਂ ਵਧ ਬਦਬਖਤੀ ਹੋਰ ਕੀ ਹੋ ਸਕਦੀ ਏ
ਸਹਿਰਾ ਵੇਖ ਕੇ ਆਖਣ ਲੋਕੀਂ ਦਰਿਆ ਲਭਿਆਂਕਾਇਮ ਨਕਵੀ
ਤੁਹਾਡੇ ਨਾਲ ਜੋ ਹੋਇਆ ਹੈ ਇੱਕ-ਮਿੱਕ ਸ਼ਹਿਦ ਦੇ ਵਾਕਣ,
ਛੁਪਾਈ ਬਗਲ ਵਿਚ ਅਕਸਰ ਹੀ ਉਸ ਸ਼ਮਸ਼ੀਰ ਹੁੰਦੀ ਹੈ।ਹਰਪ੍ਰੀਤ ਕੌਰ ਸਿੰਮੀ
ਹੱਸਣਾ ਤਾਂ ਕੇਵਲ ਮੁੱਖ ਦਾ ਹੈ,
ਮਸਲਾ ਤਾਂ ਦਿਲ ਦੇ ਦੁੱਖ ਦਾ ਹੈ,
ਮ੍ਰਿਗ ਤ੍ਰਿਸ਼ਨਾ ਕੇਵਲ ਮਿਰਗ ਦੀ ਮੌਤ ਨਹੀਂ ਕਰਦੀ
ਅੱਖੀਂ ਸੱਜਰੀ ਪਿਆਸ ਜਗਾ ਕਈ ਸੱਸੀਆਂ ਮਰੀਆਂ ਨੇਸੀਮਾਂਪ
ਸਲੀਕਾ, ਸ਼ਾਇਰੀ ਤੇ ਸੂਝ , ਜੀਣਾ,
ਹਮੇਸ਼ਾ ਆਉਣ ਚਾਰੇ ਵਕਤ ਪਾ ਕੇ।ਬੂਟਾ ਸਿੰਘ ਚੌਹਾਨ
ਧੁੱਪ ਕੋਸੀ ਲਹਿਰਾਂ ਚੁੰਮਦੀ
ਸਮੁੰਦਰ ਲਵੇ ਕਚੀਚ ਤੂੰ
ਚੁੰਮਿਆ ਮੇਰਾ ਮੱਥੜਾ ਮੈਂ
ਅੱਖੀਆਂ ਲਈਆਂ ਮੀਚ।
ਹਾਰ ਗਿਆਂ ਲਈ ਹਰ ਗੁੰਦਾਈ ਫਿਰਦੇ ਨੇ
ਫੁੱਲਾਂ ਵਿੱਚ ਤਲਵਾਰ ਛੁਪਾਈ ਫਿਰਦੇ ਨੇਸੀਮਾਂਪ
ਹੁਣ ਤਾਂ ਮੰਡੀ ‘ਚ ਇਹੀਓ ਚੱਲੇਗਾ,
ਖੋਟਾ ਸਿੱਕਾ ਸੰਭਾਲ ਕੇ ਰੱਖੀਂ,ਅਸਲਮ ਹਬੀਬ
ਮੁਹੱਬਤ ਦੇ ਸਬੂਤ ਨਾ ਮੰਗਿਆ ਕਰ
ਤੇਰੇ ਤੋਂ ਸਿਵਾ ਮੇਰੇ ਕੋਲ ਹੈ ਈ ਕੀ?
ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ
ਜ਼ਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇਬਾਬਾ ਨਜ਼ਮੀ
ਉਨ੍ਹਾਂ ਦੇ ਵਾਸਤੇ ਹੀ ਨੇ ਬਹਾਰਾਂ ਆਉਂਦੀਆਂ ਮੁੜ ਕੇ,
ਜੋ ਰੁੱਖ ਨੇ ਪੱਤਝੜਾਂ ਵਿੱਚ ਵੀ ਬਿਨਾਂ ਹਾਰੇ ਖੜ੍ਹੇ ਰਹਿੰਦੇ।ਹਰਦਿਆਲ ਸਾਗਰ (ਪ੍ਰੋ.).