ਜ਼ਖ਼ਮ ਆਪਣੇ ਸਾਂਭ ਕੇ ਸੀਨੇ ‘ਚ ਰੱਖੇ ਮੈਂ ਸਦਾ
ਕੌਣ ਕਹਿੰਦੈ ਯਾਦ ਦਿਲ ’ਚੋਂ ਮੈਂ ਭੁਲਾਈ ਯਾਰ ਦੀ
punjabi sad shayari on life
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ
ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ….
ਸੁਣ ਲਵੋਗੇ? ਸੱਚ ਦੱਸਾਂ ਰੋਟੀਆਂ ਦਾ?
ਔਰਤਾਂ ਹਾਂ, ਮੁੱਲ ਹੈ ਇਹ ਬੋਟੀਆਂ ਦਾ।ਰਾਵੀ ਕਿਰਨ
ਕਲੀਆਂ ਕੋਲ ਰਹਿ ਕੇ ਵੀ ਨਜ਼ਾਕਤ ਤੋਂ ਰਹੇ ਵਾਂਝੇ
ਜਲਨ ਕਲੀਆਂ ਦੇ ਬਾਰੇ ਕਿਸ ਕਦਰ ਹੈ ਕੰਡਿਆਂ ਅੰਦਰਮਾਨ ਸਿੰਘ ਮਾਨ
ਚਮਚਿਆਂ ਤੋਂ ਉਸਤਾਦ ਤੇ ਕਾਵਾਂ
ਕੋਲੋਂ ਬਾਜ਼ ਨਹੀਂ ਡਰਦੇ ਹੁੰਦੇ
ਤੇਰੀ ਬੇਰੁਖ਼ੀ ਤੋਂ ਡਰ ਲਗਦਾ
ਨਹੀਂ ਤਾਂ ਅਸੀ ਉਹ ਆਂ ਜੋ
ਆਪਣੀ ਕਲਮ ਨਾਲ ਸਿਰ ਕਲਮ ਕਰ ਦੇਈਏ
ਆਪਣੇ ਆਪ ਤੋਂ ਡਰ ਕੇ ਜਿਊਂਇਆ।
ਜਿਊਂਦੇ ਜੀਅ ਵੀ ਮਰ ਕੇ ਜਿਊਂਇਆ।
ਮੌਤ ਨੇ ਫਿਰ ਫੁੰਕਾਰੇ ਮਾਰੇ,
ਖ਼ੁਦ ਸੰਗ ਵਾਅਦਾ ਕਰ ਕੇ ਜਿਊਂਇਆ।ਹਰਮੀਤ ਵਿਦਿਆਰਥੀ
ਨੇੜੇ ਢੁਕਣਾ ਨਹੀਂ ਜੇ ਕੋਲ ਬੈਠਣਾ ਨਹੀਂ ਜੇ
ਪਿਆ ਕੋਠੇ ਉੱਤੋਂ ਘਲਦੈਂ ਸਲਾਮ ਕਿਹੜੀ ਗੱਲੋਂ ?
ਤੈਨੂੰ ਤਨੋਂ ਵੀ ਭੁਲਾਇਆ ਤੈਨੂੰ ਮਨੋਂ ਵੀ ਭੁਲਾਇਆ
ਤੇਰੀ ਯਾਦ ਕਰੇ ਤੰਗ ਸੁਬਹ ਸ਼ਾਮ ਕਿਹੜੀ ਗੱਲੋਂ?ਸਾਧੂ ਸਿੰਘ ਬੇਦਿਲ
ਬੰਦਾ ਖੁਦ ਦੀ ਨਜ਼ਰ ਵਿਚ ਸਹੀ ਹੋਣਾ ਚਾਹੀਦਾ
ਦੁਨੀਆ ਤਾ ਰੱਬ ਤੋਂ ਵੀ ਦੁਖੀ ਐ
ਤੈਨੂੰ ਮੁਬਾਰਕ ਮਜਬੂਰੀਆਂ ਤੇਰੀਆਂ
ਮੇਰੀ ਸੱਚੀ ਮੁਹੱਬਤ ਹਾਰ ਗਈ
ਉਹਨਾਂ ਦਾ ਵੀ ਤੂੰਈਓਂ ਰੱਬ ਏਂ, ਇਹਦਾ ਅੱਜ ਜਵਾਬ ਤਾਂ ਦੇ,
ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ।
ਜਿਹਨਾਂ ਦੇ ਗਲ ਲੀਰਾਂ ਪਈਆਂ, ਉਹਨਾਂ ਵੱਲੇ ਤੱਕਦੇ ਨਈਂ,
ਕਬਰਾਂ ਉੱਤੇ ਤਿੱਲੇ ਜੜੀਆਂ ਚੱਦਰਾਂ ਚਾੜ੍ਹੀ ਜਾਂਦੇ ਨੇ।ਬਾਬਾ ਨਜ਼ਮੀ
ਦਿਲ ਤਾਂ ਕਰਦਾ ਸੀ ਤੈਨੂੰ ਪਾਸਵਰਡ ਬਣਾ ਲਵਾਂ
ਪਰ ਤੇਰੇ ਲੱਛਣ ਹੀ ਓ ਪੀ ਟੀ ਵਰਗੇ ਨਿੱਕਲੇ