ਪਿੰਡ ਦੀ ਫਿਰਨੀ ਦੇ ਨਾਲ ਕੁੱਝ ਬੱਚੇ ਖੇਡ ਰਹੇ ਸਨ। ਖੇਡਦੇ ਖੇਡਦੇ ਲੜ ਰਹੇ ਸਨ।
ਲੜਦੇ ਲੜਦੇ ਇਕ ਦੂਜੇ ਨੂੰ ਗਾਲਾਂ ਕੱਢ ਰਹੇ ਸਨ।
ਇਕ ਸਿਆਣਾ ਆਦਮੀ ਫਿਰਨੀ ਉੱਪਰ ਦੀ ਲੰਘਿਆ।
ਆਖਣ ਲੱਗਾ “ਬੱਚਿਓ! ਕਿਸੇ ਨੂੰ ਗਾਲ ਨਹੀਂ ਕੱਢਣੀ ਚਾਹੀਦੀ। ਗਾਲ਼ ਕੱਢਣੀ ਮਾੜੀ ਆਦਤ ਹੈ।
ਇਕ ਛੋਟਾ ਜਿਹਾ ਬੱਚਾ ਬੋਲਿਆ, ਜੀ! ਅਸੀਂ ਥੋਨੂੰ ਤਾਂ ਨੀਂ ਗਾਲ਼ ਦਿੱਤੀ।
‘ਮੈਨੂੰ ਗਾਲ੍ਹ ਦਿਓਗੇ, ਕਿਉਂ? ਮੈਂ ਥੋਡੀ ਮਾਂ ਦਾ ਕੁਸ਼ ਦੇਣੈ? ਮੈਨੂੰ ਗਾਲ੍ਹ ਦਿਓਗੇ ਮੈਂ ਥੋਡੀ ਮਾਂ ਨੂੰ ਵੀ ਹੂੰਗਾ। ਸਾਲੇ ਕੁੱਤੇ ਹਰਾਮੀ ਕਤੀੜਵਾਧਾ।”
Punjabi kahaniyan written
1980 ਦੀ ਗੱਲ ਆ, ਮੇਰੇ ਡੈਡੀਟਰੱਕ ਡਰਾਈਵਰ ਸੀ, ਉਹ mpਤੋਂ ਦਿੱਲੀ ਚੱਲਦੇ ਸੀ, ਉਹਨਾਂ ਦੀ ਦਿੱਲੀ ਵਾਹਵਾ ਵਾਕਬ ਬਣ ਗਏ ਸੀ ,ਇੱਕ ਮੁਸਲਮਾਨ ਵੀਰ ਨੇ ਸਲਾਹ ਦਿੱਤੀ ਕਿ ਗੱਡੀ ਛੱਡ ਕੇ ਇੱਥੇ ਟੈਕਸੀ ਪਾ ਲਵੋ ਵਧੀਆ ਕੰਮ ਆ, ਡੈਡੀ ਨੇ ਟੈਕਸੀ ਪਾਈ ਵੱਡਾ ਸ਼ਹਿਰ ਸੀ ਕੰਮ ਸੋਹਣਾ ਚੱਲ ਪਿਆ, ਜਿਸ ਵੀਰ ਨੇ ਸਲਾਹ ਦਿੱਤੀ ਸੀ ਉਹ ਆਪ ਟੈਕਸੀ ਡਰਾਇਵਰ ਸੀ ਅਕਸਰ ਡੈਡੀ ਨੂੰ ਮਿਲਦੇ ਰਹਿੰਦੇ ਸੀ,
ਜਦੋ ਇੰਦਰਾ ਗਾਂਧੀ ਦੀ ਮੌਤ ਹੋਈ ਉਹ ਡੈਡੀ ਨਾਲ ਹੀ ਸੀ , ਦੰਗਾ ਕਰਨ ਵਾਲਿਆਂ ਨੇ ਡੈਡੀ ਦੀ ਗੱਡੀ ਨੂੰ ਸਾੜ ਦਿੱਤਾਉਸ ਮੁਸਲਮਾਨ ਵੀਰ ਨੇ ਆਪਣੀ ਜਾਨ ਖ਼ਤਰੇ ਵਿੱਚ ਪਾਕੇ ਡੈਡੀ ਨੂੰ ਬਚਾਇਆ ਆਪਣੇ ਘਰ ਲੈ ਆਇਆ, 13 ਦਿਨ ਡੇਡੀ ਉਹਨਾਂ ਘਰ ਰਹੇ ਜਦੋ ਮਾਹੌਲ ਥੋੜਾ ਠੀਕ ਹੋਇਆ, ਉਹ ਡੈਡੀ ਨੂੰ ਆਪ ਅੰਬਾਲੇ ਛੱਡ ਕੇ ਗਿਆ ਤੇ ਡੈਡੀ ਅੱਗੇ ਬੱਸ ਤੇ ਘਰ ਆਏ।
ਡੈਡੀ ਸਾਨੂੰ ਦੱਸਦੇ ਕੇ ਕਿਸ ਤਰ੍ਹਾਂ ਦੰਗਾ ਕਰਨ ਵਾਲਿਆਂ ਨੇ ਘਰਾਂ ਵਿੱਚੋਂ ਕੱਢ ਕੱਢ ਸਿੱਖਾਂ ਨੂੰ ਮਾਰਿਆ, ਸਾਡੇ ਡੈਡੀ ਨੇ ਜ਼ਮੀਨ ਵੇਚ ਕੇ ਟਰੱਕ ਲਿਆ ਸੀ ਤੇ ਫੇਰ ਟੈਕਸੀ ਲੈਲਈ, ਪਰ ਉਹ ਵੀ ਸੜ ਗਈ ,ਕਮਾਈ ਦਾ ਕੋਈ ਸਾਧਨ ਨਹੀਂ ਸੀ, ਮੇਰਾ ਜਨਮ 86 ਵਿੱਚ ਹੋਇਆ, ਉਦੋ ਸਾਡੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਸੀ, ਇਸੇ ਕਰਕੇ ਮੇਰੇ ਡੈਡੀ ਡਿਪ੍ਰੈਸ਼ਨ ਵਿੱਚ ਰਹਿਣ ਲੱਗੇ।
ਉਦੋ ਇਲਾਜ ਐਨਾ ਵਧੀਆ ਨਹੀਂ ਸੀ ਹੁੰਦਾ ਸੋ ਅਖੀਰ 92 ਵਿੱਚ ਡੈਡੀ ਦੀ death ਹੋ ਗਈ, ਮੇਰੀ ਵੱਡੀ ਭੈਣ 8 ਸਾਲ ਦੀ ਸੀ ਤੇ ਤੇ ਮੈਂ 6 ਦੀ ਸੀ, ਮੇਰੀ ਮੰਮੀ ਨੇ ਬਹੁਤ ਮਿਹਨਤ ਕਰਕੇ ਸਾਨੂੰ ਪਾਲਿਆ, ਮੇਰੀ ਭੈਣ ਦਾ ਵਿਆਹ ਕੀਤਾ, ਸਾਡੇ ਹਾਲਾਤ ਮਾੜੇ ਸੀ ਤੇ ਰਿਸਤੇਦਾਰਾ ਨੇ ਮੂੰਹ ਮੋੜ ਲਿਆ ਸੀ, ਮੇਰੀ ਭੈਣ ਹੁਣ ਆਪਣੇ ਘਰ ਖੁਸ ਆ ।
ਮੈਂ ਆਪਣੀ ਮੰਮੀ ਕੋਲ ਰਹਿੰਦੀ ਆ, ਵਿਆਹ ਹੋਇਆ ਨਹੀਂ, ਕਰਵਾਇਆ ਹੀ ਨਹੀਂ , ਰੱਬ ਜਾਣੇ, ਮੰਮੀ ਦੇ ਨਾਲ ਰਹਿ ਰਹੀ ਆਉਹਨਾਂ ਨੇ ਸਾਰੀ ਉਮਰ ਸਾਡੇ ਲਈ ਇੰਨਾ ਕੀਤਾ ਹੁਣ ਮੇਰਾ ਫਰਜ਼ ਆਉਹਨਾਂ ਕੋਲ ਰਹਾਂ, ਅਸੀਂ ਅੱਜ ਵੀ ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਹੇ , 84 ਦੇ ਦੰਗਿਆਂ ਨੇ ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ। ਇੱਕ ਭੈਣ ਵੱਲੋ ਦੱਸੀ ਸੱਚੀ ਕਹਾਣੀ ਤੇ ਅਧਾਰਿਤ
ਉਹ ਕਾਮਰੇਡਾਂ ਦਾ ਹਾਮੀ ਸੀ, ਵੈਸੇ ਉਹ ਮਜ਼ਦੂਰ ਸੀ ਪਰ ਵੋਟਾਂ ਦੇ ਦਿਨਾਂ ਵਿਚ ਉਹ ਕਮਿਊਨਿਸਟ ਪਾਰਟੀ ਲਈ ਪਰਾਪੇਗੰਡਾ ਕਰਕੇ ਹੀ ਆਪਣਾ ਗੁਜ਼ਾਰਾ ਕਰਦਾ। ਅੱਜ ਵੋਟਾਂ ਪੈਣ ਵਿਚ ਸਿਰਫ 5 ਦਿਨ ਬਾਕੀ ਸਨ। ਹਰ ਪਾਰਟੀ ਵੱਲੋਂ ਪੂਰਾ ਜ਼ੋਰ ਸੀ। ਉਹ ਹਰ ਰੋਜ਼ ਵਾਂਗ ਘਰ ਵਾਲੀ ਮੀਤੋ ਤੋਂ ਆਟੇ ਦਾਣੇ ਦੇ ਰੋਣੇ ਸੁਣਦਿਆਂ ਹੋਇਆਂ ਬਾਹਰ ਨਿਕਲਿਆ ਪਰ ਬੱਚੇ ਦੀ ਵੱਧਦੀ ਬਿਮਾਰੀ ਬਾਰੇ ਮੀਤੇ ਦੇ ਬੋਲ ਪਰਛਾਵੇਂ ਵਾਂਗ ਉਸ ਦੇ ਨਾਲ-ਨਾਲ ਟੁਰਦੇ ਗਏ ਤੇ ਕਦੀ ਉਸ ਨੂੰ ਡਰਾਉਂਦੇ ਰਹੇ। ਉਸ ਨੂੰ ਤਾਂ ਸਿਰਫ 10 ਰੁਪਏ ਦੀ ਦਿਹਾੜੀ ਮਿਲਦੀ ਸੀ ਜਿਸ ਵਿੱਚੋਂ ਆਟੇ ਦਾਲ ਦਾ ਹੀ ਮਸਾਂ ਸਰਦਾ ਤੇ ਫਿਰ ਬੱਚੇ ਦੀ ਦਵਾ ਤੇ ਡਾਕਟਰ ਦੀ ਫੀਸ ਇਹ ਸੋਚਦਾ ਸੋਚਦਾ ਉਹ ਕਾਮਰੇਡ ਦੇ ਦਫਤਰ ਅੱਗੇ ਪਹੁੰਚ ਗਿਆ ਸੀ। ਹਰ ਰੋਜ਼ ਵਾਂਗ ਉਹ ਰਿਕਸ਼ੇ ਤੇ ਬੈਠ ਪ੍ਰਾਪੇਗੰਡਾ ਕਰਨ ਟੁਰ ਪਿਆ। ਅਜੇ ਕੁਝ ਹੀ ਦੂਰ ਗਿਆ ਸੀ, ਅੱਗੋਂ ਤੋਂ ਉਸ ਨੂੰ ਵਿਰੋਧੀ ਪਾਰਟੀ ਦੀ ਕਾਰ ਆਉਂਦੀ ਦਿਸੀ- ਕੋਲ ਆਉਂਦਿਆਂ ਹੀ ਉਸ ਪਾਸ ਰੁਕੀ ਤੇ ਇਕ ਨੌਜਵਾਨ ਨੇ ਨਿਕਲ ਕੇ ਉੱਚੀ ਆਵਾਜ਼ ਵਿਚ ਉਸ ਨੂੰ ਕਿਹਾ, “ਓ ਗਿੰਦਰਾ, ਤੂੰ ਕਿੱਥੇ ਇਹ ਕਾਮਰੇਡੀ ਲੈ ਲਈ ਇਹ ਤਾਂ ਆਪ ਹੀ ਭੁੱਖੇ ਮਰਦੇ ਨੇ, ਇਹਨਾਂ ਦੀ ਸਰਕਾਰ ਤੁਹਾਨੂੰ ਕਿੱਥੋਂ ਰਜਾ ਦੇ ਉਗੀ ਤੇ ਗਿੰਦਰ ਨੂੰ ਯਾਦ ਆਇਆ, ਇਹ ਨੌਜਵਾਨ ਤਾਂ ਉਸਦਾ ਪੁਰਾਣਾ ਹਮਜਮਾਤੀ ਸੀ। ਉਹ ਕੁਝ ਕਹਿਣ ਹੀ ਲੱਗਿਆ ਸੀ ਤੇ ਉਸ ਨੌਜਵਾਨ ਦੀ ਅਵਾਜ਼ ਫਿਰ ਉਸਦੀ ਕੰਨੀਂ ਪਈ “ਚਲ ਯਾਰ ਆ ਮੇਰੇ ਨਾਲ ਛੱਡ ਇਹ ਰਿਕਸ਼ਾ, ਵੋਟਾਂ `ਚ ਆਪਣਾ ਹੀ ਰਿਸ਼ਤੇਦਾਰ ਖੜਾ ਹੈ, ਤੂੰ ਆਪਣੀ ਤਰਫਦਾਰੀ ਕਰ, ਮੈਂ ਤੈਨੂੰ 50 ਰੁਪੈ ਦਿਹਾੜੀ ਦਵਾਊਂ” ਇਹ ਕਹਿ ਕੇ ਉਸ ਨੇ ਗਿੰਦਰ ਨੂੰ ਬਾਂਹ ਤੋਂ ਫੜ ਕੇ ਰਿਕਸ਼ੇ ਤੋਂ ਉਤਾਰ ਲਿਆ ਤੇ ਗਿੰਦਰ ਹਾਰੇ ਹੋਏ ਜੁਆਰੀ ਦੀ ਤਰ੍ਹਾਂ ਉਸ ਦੇ ਸਾਹਮਣੇ ਖੜਾ ਸੀ ਪਰ ਉਸਦੀ ਜ਼ਮੀਰ ਨੇ ਉਸਨੂੰ ਹਲੂਣਿਆ ਕਿ “ਤੂੰ ਖੁਦ ਕਾਮਰੇਡ ਹੈਂ, ਕੀ ਵਿਰੋਧੀ ਪਾਰਟੀ ਲਈ ਆਪਣੀ ਆਵਾਜ਼ ਵੇਚੇਗਾ? ਫਿਰ ਉਸੇ ਪਲ ਉਸ ਦੇ ਕੰਨੀਂ ਮੀਤੇ ਦੀ ਰੋਣੀ ਅਵਾਜ਼ ਪਈ ਤੇਰੀ ਕਾਮਰੇਡੀ ਨੇ ਮੇਰੇ ਬੱਚੇ ਦੀ ਜਾਨ ਲੈ ਲੈਣੀ ਹੈ, ਉਹ ਅਜੇ ਸੋਚ ਹੀ ਰਿਹਾ ਸੀ ਕਿ ਨੌਜਵਾਨ ਨੇ ਖਿੱਚ ਕੇ ਜਬਰਦਸਤੀ ਉਸ ਨੂੰ ਕਾਰ ‘ਚ ਬਿਠਾ ਲਿਆ ਤੇ ਉਸ ਅੱਗੇ ਮਾਇਕ ਕਰ ਦਿੱਤਾ ਤੇ ਹੁਣ ਉਹ ਬੜਬੜੌਦਾ ਹੋਇਆ ਬੋਲ ਰਿਹਾ ਸੀ ‘‘ਭਰਾਵੋ, ਭੈਣੋ, ਪਹਿਲੀ ਸਰਕਾਰ ਨੇ ਸਾਡੇ ਗਰੀਬਾਂ ਲਈ ਕੁਝ ਨਹੀਂ ਕੀਤਾ। ਇਹ ਗਰੀਬ ਲੋਕਾਂ ਨੂੰ ਪੈਸੇ ਦੀ ਖਾਤਰ ਆਪਣੀ ਇੱਜ਼ਤ ਵੇਚਣੀ ਪੈਂਦੀ ਹੈ। ਜ਼ਮੀਰ ਵੇਚਣੀ ਪੈਂਦੀ ਹੈ, ਆਪਣੇ ਖਿਆਲ ਵੇਚਣੇ ਪੈਂਦੇ ਹਨ.ਜਿਨ੍ਹਾਂ ਦੇ ਖਰੀਦਦਾਰ ਕੌਣ ਹੁੰਦੇ ਹਨ? ਇਹ ਅਮੀਰ ਲੋਕ ਉਹ ਬੋਲ ਹੀ ਰਿਹਾ ਸੀ, ਉਸ ਨੌਜਵਾਨ ਨੇ ਉਸ ਨੂੰ ਰੋਕ ਕੇ ਉਸ ਦੇ ਕੰਮ ਵਿਚ ਕੁਝ ਕਿਹਾ ਤੇ ਫਿਰ ਉਹ ਕੁਝ ਹੋਰ ਬੋਲਣ ਲੱਗ ਗਿਆ। ਦੂਜੇ ਪਾਸੇ ਉਸਦਾ ਪਹਿਲਾ ਰਿਕਸ਼ਾ ਚਾਲਕ ਕਾਮਰੇਡਾਂ ਦੇ ਦਫਤਰ ਅੱਗੇ ਖੜ੍ਹਾ ਕਹਿ ਰਿਹਾ ਸੀ ਕਿ ਗਿੰਦਰ ਨੇ ਆਪਣਾ ਦਲ-ਬਦਲ ਲਿਆ ਹੈ।
ਧੁੱਪ
ਸਿਆਲ ਦੀ ਰੁੱਤੇ ਮੈਂ ਵੀ ਜੈਲਦਾਰਾਂ ਦੇ ਅਮਰੀਕ ਵਾਂਗੂੰ ਧੁੱਪੇ ਬੈਠਣਾ ਚਾਹੁੰਦਾ। ਇਸ ਕਰਕੇ ਮੈਂ ਮਾਂ ਨੂੰ ਹਰ ਰੋਜ਼ ਪੁੱਛਦਾ “ਮਾਂ ਆਪਣੇ ਵਿਹੜੇ ‘ਚ ਸਵੇਰੇ ਸਵੇਰੇ ਧੁੱਪ ਕਿਉਂ ਨਹੀਂ ਆਂਦੀ।’’ ਮਾਂ ਦਾ ਹਰ ਰੋਜ਼ ਇੱਕੋ ਜਵਾਬ ਹੁੰਦਾ, ਦੁਪਹਿਰੇ ਆਏਗੀ ਪੁੱਤਰ, ਜਦ ਸੂਰਜ ਸਿਰ ਤੇ ਆਏਗਾ।”
ਜਦ ਸੂਰਜ ਸਿਰ ਤੇ ਆਂਦਾ ਉਦੋਂ ਮੈਂ ਸਕੂਲ ਪੜ੍ਹ ਰਿਹਾ ਹੁੰਦਾ। ਜਦ ਮੈਂ ਸਕੂਲ ਵਾਪਸ ਘਰੇ ਆਂਦਾ ਤਾਂ ਸੂਰਜ ਢਲ ਚੁਕਿਆ ਹੁੰਦਾ। ਮੈਂ ਅਗਲੀ ਸਵੇਰ ਫੇਰ ਮਾਂ ਨੂੰ ਪੁੱਛਦਾ, “ਜ਼ੈਲਦਾਰਾਂ ਦੀ ਹਵੇਲੀ ’ਚ ਤਾਂ ਧੁੱਪ ਸਵੇਰੇ ਸਵੇਰੇ ਆ ਜਾਂਦੀ ਆ।” ਮਾਂ ਫੇਰ ਮੈਨੂੰ ਇੱਕ ਰਹੱਸਵਾਦੀ ਉੱਤਰ ਦੇ ਕੇ ਟਾਲ ਦਿੰਦੀ, ਇਸੇ ਕਰਕੇ ਤਾਂ ਪੁੱਤਰ ਆਪਣੇ ਵਿਹੜੇ ‘ਚ ਆਉਂਦੀ ਨਹੀਂ।
ਮੈਂ ਫੇਰ ਸਕੂਲ ਪੜ੍ਹਨ ਚਲਿਆ ਜਾਂਦਾ। ਸਾਰਾ ਦਿਨ ਸਕੂਲ ’ਚ ਬੈਠਿਆਂ ਸੋਚੀ ਜਾਂਦਾ, ਸਾਡੇ ਵਿਹੜੇ ‘ਚ ਸਵੇਰੇ ਧੁੱਪ ਕਿਉਂ ਨਹੀਂ ਆਂਦੀ। ਦੁਪਹਿਰੇ ਹੀ ਕਿਉਂ ਆਂ ਹੈ? ਪਰ ਇਸ ਸੋਚ ਦਾ ਉਦੋਂ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਜਦ ਮੈਂ ਵੱਡਾ ਹੋਇਆ ਇਸਦਾ ਕਾਰਣ ਮੈਨੂੰ ਉਦੋਂ ਪਤਾ ਲੱਗਿਆ। ਉਹ ਵੀ ਉਸ ਦਿਨ ਜਦ ਮੈਂ ਹਵੇਲੀ ਦੇ ਨਾਲ ਲੱਗਦੇ ਆਪਣੇ ਕੋਠੇ ‘ਤੇ ਖੜਿਆ ਪਤੰਗ ਉਡਾ ਰਿਹਾ ਸੀ, ਤਾਂ ਮੇਰਾ ਪਤੰਗ ਹਵੇਲੀ ਦੇ ਹਿਮਾਲਿਆ ਜਿੱਡੇ ਉੱਚੇ ਬਨੇਰੇ `ਚ ਜਾ ਅਟਕਿਆ। ਮੈਨੂੰ ਫੇਰ ਸਮਝ ਆਈ ਕਿ ਸਾਡੀ ਵਿਹੜੇ ਵਾਲੀ ਧੁੱਪ ਵੀ ਇੱਥੇ ਹੀ ਅਟਕੀ ਰਹਿੰਦੀ ਸੀ।
ਨੱਕੋ ਨੱਕ ਸਵਾਰੀਆਂ ਨਾਲ ਭਰੀ ਬੱਸ ਚਲਦੀ ਚਲਦੀ ਅਚਾਨਕ ਰੁਕ ਗਈ। ਤਾਕੀ ਖੋਲ੍ਹ ਕੇ ਕੰਡਕਟਰ ਥੱਲੇ ਉੱਤਰਿਆ ਤਾਂ ਅੱਗੇ ਟੈਕਸ ਇੰਸਪੈਕਟਰ ਦੀ ਜੀਪ ਖੜੀ ਸੀ।
ਕਿਉਂ ਉਏ! ਗੱਡੀ ਐਨੀ ਓਵਰ-ਲੋਡ ਕਿਉਂ ਕੀਤੀ ਏ? ਟਿਕਟਾਂ ਕੱਟੀਆਂ ਨੇ ਸਭ ਦੀਆਂ? ਤੈਨੂੰ ਚੈਕਿੰਗ ਦਾ ਕੋਈ ਡਰ ਨਹੀਂ?“ ਜੀਪ ਚੋਂ ਬਾਹਰ ਨਿਕਲਦੇ ਇੰਸਪੈਕਟਰ ਨੇ ਕੰਡਕਟਰ ਤੇ ਰੋਹਬ ਨਾਲ ਸੁਆਲਾਂ ਦੀ ਝੜੀ ਲਾ ਦਿੱਤੀ।
“ਜਨਾਬ! ਟਿਕਟਾਂ ਵੀ ਕੱਟੀਆਂ ਜਾਣਗੀਆਂ ਪਰ ਤੁਸੀਂ ਐਵੇਂ ਗਰਮੀ ‘ਚ ਕਿਉਂ ਆਉਂਦੇ ਹੋ ਇੰਸਪੈਕਟਰ ਉਹਦੇ ਵੱਲ ਹੋਰ ਘੂਰ ਘੂਰ ਕੇ ਦੇਖਣ ਲੱਗਾ। ”ਹੱ ਅ ਤਾਂ ਤੁਸੀਂ ਜ਼ਰਾ ਨਵੇਂ ਆਏ ਲੱਗਦੇ ਹੋ” ਕੰਡਕਟਰ ਨੇ ਹੌਲੀ ਜਿਹੇ ਵੀਹ ਦਾ ਨੋਟ ਕੱਢ ਇੰਸਪੈਕਟਰ ਵੱਧ ਵਧਾਉਂਦੇ ਬੜੇ ਠਰੰਮੇ ਨਾਲ ਕਿਹਾ।
“ਜਾਹ ਜਾਹ ਤੋਰ ਲੈ। ਏਨਾਂ ਪੁਛਣਾ ਤਾਂ ਸਾਡਾ ਫਰਜ਼ ਈ ਹੁੰਦਾ। ਤੇ ਨਾਲੇ ਫਿਰ ‘ਹਾਜ਼ਰੀ’ ਤਾਂ ਲਾਉਣੀ ਹੀ ਪੈਂਦੀ”, ਨੋਟ ਫੜ ਕੇ ਜੇਬ ’ਚ ਪਾਉਂਦੇ ਇੰਸਪੈਕਟਰ ਢਿੱਲਾ ਜਿਹਾ ਪੈ ਪਰ ਅਫਸਰੀ ਅੰਦਾਜ਼ ਨਾਲ ਕਹਿ ਰਿਹਾ ਸੀ।
ਮੇਰੇ ਗੁਆਂਢੀ ਤੇ ਵਾਕਿਫ ਘੜੀ-ਸਾਜ਼ ਦੀ ਦੁਕਾਨ ਦੇ ਖੁੱਲਣ ਦਾ ਕੋਈ ਵੇਲਾ ਨਹੀਂ ਸੀਬਸ, ਜਦੋਂ ਸਾਡੇ ਗੁਆਂਢਲੇ ਗੁਰਦੁਆਰੇ ਭੋਗ ਪੈਂਦਾ, ਉਹ ਦੇਗ ਵਾਲੇ ਹੱਥ ਦਾਹੜੀ ਨਾਲ ਸਾਫ ਕਰਦਾ, “ਵਾਹਿਗੁਰੂ, ਵਾਹਿਗੁਰੂ ਕਹਿੰਦਾ ਦੁਕਾਨ ਖੋਦਾ, ਗੁਰੂ ਨਾਨਕ ਸਾਹਿਬ ਦੀ ਤਸਵੀਰ ਨੂੰ ਧੂਪ ਦਿੰਦਾ, ਆਪਣੇ ਸੰਦ ਝਾੜਦਾ ਤੇ ਆਪਣਾ ਕੰਮ ਸ਼ੁਰੂ ਕਰ ਦੇਦਾ।
ਰਾਤੀਂ ਮੇਰੀ ਘੜੀ ਖਲੋ ਗਈ ਸੀ। ਜਿਉਂ ਹੀ ਸਵੇਰੇ ਉਸ ਦੀ ਦੁਕਾਨ ਖੁੱਲੀ ਤੇ ਮੈਂ ਸਿਰ ਤੇ ਪੱਗ ਧਰਦਿਆਂ ਓਧਰ ਚੱਲ ਪਿਆ। ਅਜੇ ਉਹ ਦੁਕਾਨ ਵਿਚ ਧੂਪ ਹੀ ਦੇ ਰਿਹਾ ਸੀ ਕਿ ਮੈਂ ਉਸਦੀ ਦੁਕਾਨ ਤੇ ਪੁੱਜ ਗਿਆ। ਉਸ ਨੇ ਮਿਸ਼ਰੀ ਘੁਲੀ ਜ਼ੁਬਾਨ ਨਾਲ ਮੈਨੂੰ ਕਈ ਵਾਰ ‘‘ਆਓ ਜੀ, ਆਉ ਜੀ…. ਕਿਹਾ। ਮੈਂ ‘ਆਏ ਜੀ ਕਹਿੰਦਿਆਂ, ਹੱਥ ਮਿਲਾਂਦਿਆਂ, ਸੋਫੇ ਤੇ ਬਹਿੰਦਿਆਂ, ਗੁੱਟ ਤੋਂ ਘੜੀ ਲਾਹ ਕੇ ਦੇਦਿਆਂ ਕਿਹਾ, “ਭਾਈ ਸਾਹਿਬ! ਇਹਨੂੰ ਵੇਖਣਾ ਜ਼ਰਾ। ਉਸ ਨੇ ਘੜੀ ਫੜੀ ਤੇ ਆਈ ਗਲਾਸ ਅੱਖ ਤੇ ਚਾਦਿਆਂ ਚਮਟੀ ਨਾਲ ਉਸ ਦੀ ਇੱਕ ਨਾੜ ਵੇਖੀ। ਅੰਤ ਉਹ ਬੋਲਿਆ, “ਪੰਜ ਸੱਤ ਮਿੰਟ ਲੱਗਣਗੇ, ਹੁਣੇ ਠੀਕ ਕਰ ਦੇਨਾਂ।
ਮੈਂ ਉਥੇ ਹੀ ਬੈਠ ਗਿਆ। ਉਸ ਨੇ ਅੱਖ ਦੀ ਝਮਕੇ ਵਿਚ ਘੜੀ ਚੱਲਦੀ ਕਰਕੇ ਮੇਰੇ ਹੱਥ ਤੇ ਰੱਖ ਦਿੱਤੀ। “ਸੇਵਾ ਪੁੱਛਣ ਤੇ ਉਹ ਬੋਲਿਆ, ‘ਸਿਰਫ ਪੰਜ ਰੁਪੈ। |
ਪੰਜ ਰੁਪਏ ਮੈਂ ਦੇ ਦਿੱਤੇ, ਪਰ ਮੈਨੂੰ ਦੁੱਖ ਬਹੁਤ ਹੋਇਆ। ਮੈਂ ਆਪਣਾ ਦੁੱਖ ਜ਼ਾਹਰ ਜਰੂਰ ਕਰਨਾ ਚਾਹੁੰਦਾ ਸਾਂ ਪਰ ਸੋਚ ਰਿਹਾ ਸਾਂ ਕਿ ਆਖਾਂ ਤਾਂ ਕਿਸ ਤਰ੍ਹਾਂਆਖਾਂ ਤਾਂ ਕਿ ਗੱਲ ਇਸ ਨੂੰ ਚੁਭੇ ਨਾ। ਮੈਂ ਅਜੇ ਸੋਚ ਹੀ ਰਿਹਾ ਸੀ ਕਿ ਉਸ ਨੇ ਸਾਹਮਣੀ ਦੁਕਾਨ ਤੇ ਚਾਹ ਦਾ ਆਰਡਰ ਦੇ ਦਿੱਤਾ ਭਾਵੇਂ ਮੈਂ ਘਰੋਂ ਚਾਹ ਪੀਕੇ ਹੀ ਗਿਆ ਸਾਂ ਪਰ ਮੈਂ ਮੌਕਾ ਦੇਖ ਕੇ ਬੈਠ ਗਿਆ। ਚਾਹ ਆ ਗਈ। ਉਸ ਨੇ ਗੱਲ ਤੋਰੀ, “ਤੁਸੀਂ ਕਦੇ ਗੁਰਦੁਆਰੇ ਨਹੀਂ ਆਏ ਪ੍ਰੋਫੈਸਰ ਸਾਹਿਬ?”
ਮੇਰਾ ਦਾਅ ਲੱਗ ਗਿਆ, ‘ਨੇਕ ਕਮਾਈ ਕਰਦੇ ਹਾਂ- ਭੁੱਲ ਬਖਸ਼ਾਉਣ ਦੀ ਲੋੜ ਹੀ ਨਹੀਂ ਪੈਂਦੀ।
ਘੜੀ-ਸਾਜ਼ ਨੇ “ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਹੱਥ ਫੜ ਲਏ। ਮੈਨੂੰ ਦੋ ਰੁਪਏ ਵਾਪਸ ਦੇਦਿਆਂ ਉਹ ਬੋਲਿਆ, “ਮੁਆਫ ਕਰਨਾ ਗੁਰ ਦੇਵ- ਮੇਰੇ ਦਿਮਾਗ ਦੇ ਕਪਾਟ ਤਾਂ ਅੱਜ ਖੁੱਲੇ ਹਨ।”
ਅਜੇ ਦੋ ਮਹੀਨੇ ਪਹਿਲਾਂ ਉਹ ਅਰਥ-ਵਿਗਿਆਨ ਦੀ ਐਮ.ਏ. ਵਿਚ ਯੂਨੀਵਰਸਿਟੀ ਭਰ `ਚੋਂ ਫਸਟ ਆਈ ਸੀ। ਉਸ ਨੂੰ ਗੋਲਡ ਮੈਡਲ ਮਿਲਿਆ ਸੀ। ਪੜੇ-ਲਿਖੇ ਲੋਕਾਂ ਵਿਚ ਉਸਦੀ ਚਰਚਾ ਸੀ। ਉਸ ਦੀ ਸਮਾਜਿਕ, ਆਰਥਿਕ ਤੇ ਰਾਜਨੀਤਕ ਸੂਝ-ਬੂਝ ਹੈਰਾਨ ਕਰਨ ਵਾਲੀ ਸੀ। ਮੁਹੱਲੇ ਭਰ ਵਿਚ ਉਨ੍ਹਾਂ ਦੀ ਕੋਠੀ ਸਭ ਤੋਂ ਸੁਹਣੀ ਸੀ, ਉਹ ਆਪ ਵੀ ਤਾਂ ਕਿੰਨੀ ਖੂਬਸੂਰਤ ਸੀ, ਰੋਜ਼ ਕਾਰ ਵਿਚ ਪੜ੍ਹਨ ਜਾਂਦੀ, ਕਾਰ ਵਿਚ ਵਾਪਸ ਆਉਂਦੀ। ਉਸ ਦਾ ਪਿਤਾ ਮੰਨਿਆ ਹੋਇਆ ਬਿਜ਼ਨੈਸ-ਮੈਨ ਸੀ। ਉਸ ਦਾ ਕਈ ਰਾਜਨੀਤਿਕ ਪਾਰਟੀਆਂ ਨਾਲ ਬੜੇ ਨੇੜ ਦਾ ਰਿਸ਼ਤਾ ਸੀ। ਸੁਣਿਆਂ, ਉਸ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਉਪਰ ਪੁਲਿਟੀਕਲ-ਪ੍ਰੈਸ਼ਰ ਪਵਾ ਕੇ ਕੁੜੀ ਨੂੰ ਫਸਟ ਲਿਆਂਦਾ ਸੀ, ਰੱਬ ਜਾਣੇ।
ਅਜ, ਜਦ ਉਸ ਨੇ ਆਪਣੇ ਵੱਡੇ ਵੀਰ ਜੀ ਦੇ ਸੁਹਣੇ ਸੁਹਣੇ ਨਿੱਕੇ ਨਿੱਕੇ ਬੱਚਿਆਂ ਨੂੰ ਸਾਹਮਣੇ ਖੋਲੀਆਂ ਵਿਚ ਵਸਦੇ ਧੋਬੀਆਂ ਦੇ ਬੱਚਿਆਂ ਨਾਲ ਖੇਡਦੇ ਤੱਕਿਆ ਤਾਂ ਬੜੇ ਗੁੱਸੇ ਨਾਲ ਅਵਾਜ਼ ਲਗਾਈ, ਬੰਟੂ, ਮੋਹਣੀ ਕੀ ਗੰਦੇ-ਗੰਦੇ ਬੱਚਿਆਂ ਨਾਲ ਖੇਡਣ ਬਹਿ ਜਾਂਦੇ ਹੋ, ਚਲੋ ਇਧਰ ਆਓ, ਨਹੀਂ ਤਾਂ ਮਾਰਾਂਗੀ।” ਆਖਰ ਫੈਮਿਲੀ ਦੀ ਕੋਈ ਰੈਪੂਟੇਸ਼ਨ ਹੁੰਦੀ ਹੈ।
ਬੰਟੂ ਮੋਹਣੀ ਟੱਪਦੇ ਵਾਪਸ ਆ ਗਏ। ਧੋਬੀਆਂ ਦੇ ਦੋ ਕੁ ਸਾਲ ਦੇ ਮੁੰਡੇ ਨੂੰ ਮਗਰ ਆਉਂਦਾ ਦੇਖ ਕੇ ਉਸ ਦਬਕਾ ਮਾਰਿਆ, “ਕਿਧਰ ਮੂੰਹ ਚੁੱਕੀ ਆਉਨਾ ਏਂ, ਚਲ ਭਜ ਇੱਥੋਂ ਧੋਬੀਆਂ ਦਾ ਮੁੰਡਾ ਸਹਿਮ ਕੇ ਖੜ੍ਹ ਗਿਆ, ਆਂਟੀ ਅਸੀਂ ਗੰਦੇ ਨਹੀਂ ਗਰੀਬ ਹਾਂ ਸੁਣ ਕੇ ਉਸ ਨੂੰ ਇਵੇਂ ਲੱਗਾ ਜਿਵੇਂ ਉਸਦਾ ਅਰਥ-ਵਿਗਿਆਨ ਵਿਅਰਥ ਹੋ ਗਿਆ ਹੋਵੇ।
‘‘ਉਹ ਸਾਲਾ ਦਮਸਰ ਆ ਨਾ ਜਿਹੜਾ ਉਹ ਉਨ੍ਹਾਂ ਦਾ ਵੱਡਾ ਈ ਸਪੋਟਰ ਬਣਿਆ ਫਿਰਦੈ”
‘‘ਫੇਰ ਕੁੱਟ ਦਿਓ ਭੁੱਗਾ ਸਾਲੇ ਦਾ, ਨਹੀਂ ਤਾਂ ਇਹ ਗਧੇ ਗਾਜਰੀਂ ਗਿੱਝ ਜਾਣਗੇ।
‘ਭੁੱਗਾ ਤਾਂ ਕੁੱਟ ਦਿਆਂਗੇ ਪਰ ਜੇ ਅਗਲੇ ਨੇ ਥਾਣੇ ਰਪੋਟ ਕਰਤੀ ਤਾਂ ਆਹ ਜਿਹੜੀਆਂ ਪੰਜ ਚਾਰ ਵੋਟਾਂ ਆਪਣੇ ਮਗਰ ਆ ਇਹ ਵੀ ਟੁੱਟ ਜਾਣਗੀਆਂ। ਉਸ ਦੇ ਸਹਾਇਕ ਨੇ ਦੂਰ ਦੀ ਸੋਚੀ ਤੇ ਦੋਨੇ ਕੋਈ ਹੋਰ ਸਕੀਮ ਸੋਚਣ ਲੱਗੇ ਆਖਰ ਵੋਟਾਂ ਦਾ ਮਾਮਲਾ ਸੀ।”
ਅਚਾਨਕ ਸਹਾਇਕ ਦੇ ਮੂੰਹ ਤੇ ਰੌਣਕ ਆ ਗਈ, “ਇਹ ਵੀ ਕੋਈ ਵੱਡੀ ਗੱਲ ਆ ਆਪਾਂ ਪਹਿਲਾਂ ਉਸ ਦਾ ਚੰਗੀ ਤਰ੍ਹਾਂ ਅਰਦਾਸਾ ਸੋਧ ਦਿੰਨੇ ਆਂ ਪਿੱਛੋਂ ਕਹਿ ਦਿਆਂਗੇ ਸਾਡੀ ਭੈਣ ਨੂੰ ਛੇੜਦਾ ਸੀ।”
ਦੋਵੇਂ ਖੁਸ਼ ਨਜ਼ਰ ਆ ਰਹੇ ਹਨ ਆਖਿਰ ‘ਇੱਜ਼ਤਾਂ ਵਾਲਿਆਂ ਦੀ ਇੱਜਤ ਦਾ ਸਵਾਲ ਸੀ।