ਬਹੁਤ ਸਾਰੇ ਲੋਕ “ਬਾਬਾ ਜੀ” ਦੇ ਡੇਰੇ ਤੇ ਆ ਜਾ ਰਹੇ ਸਨ। ਇਹਨਾਂ ਵਿੱਚੋ ਜਿਆਦਾਤਰ ਲੋਕ ਅਜਿਹੇ ਸਨ ਜਿਨ੍ਹਾਂ ਦੇ ਘਰ ਪੁੱਤਰ ਨਹੀਂ ਸੀ ਤੇ ਉਹ ਪੁੱਤਰ ਦੀ ਦਾਤ ਲੈਣ ਬਾਬਾ ਝਿ ਦੇ ਡੇਰੇ ਆਉਂਦੇ ਸਨ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਬਾਬਾ ਜੀ ਦੇ ਡੇਰੇ ਤੇ ਪੁੱਤਰਾਂ ਦੇ ਖੈਰਾਤੀਆਂ ਦਾ ਤਾਂਤਾ ਲੱਗਿਆ ਹੋਇਆ ਸੀ । ਸ਼ਰਧਾਲੂਆਂ ਦੇ ਵਿਚਕਾਰ ਬੈਠੇ ਹੋਏ ਬਾਬਾ ਜੀ ਸਭ ਨੂੰ ਪੁੱਤਰਾਂ ਦੀਆਂ ਦਾਤਾਂ ਬਖਸ਼ ਰਹੇ ਸਨ। ਇੰਨੇ ਨੂੰ ਬਾਬਾ ਜੀ ਦਾ ਮੋਬਾਇਲ ਖੜਕਿਆ ਅਤੇ ਉਹਨਾਂ ਨੂੰ ਪਤਾ ਲੱਗਿਆ ਕਿ ਹਸਪਤਾਲ ਵਿੱਚ ਉਹਨਾਂ ਦੀ ਪਤਨੀ ਨੇ ਤੀਜੀ ਲੜਕੀ ਨੂੰ ਜਨਮ ਦਿੱਤਾ ਹੈ। ਛੇਤੀ ਹੀ ਪੁੱਤਰਾਂ ਦੀ ਦਾਤ ਬਖਸ਼ਣ ਵਾਲੇ ਬਾਬਾ ਜੀ ਚਿੰਤਤ ਹੋਏ ਹਸਪਤਾਲ ਲਈ ਰਵਾਨਾ ਹੋ ਗਏ ।
Punjabi fairy tales
ਸੱਜਣ ਸਿੰਘ ਮੰਜੇ ਤੇ ਪਿਆ ਪਿਆ ਦਰ ਨਿੱਕੀ ਧੀ ਦੇ ਰਿਸ਼ਤੇ ਦੀ ਭਾਲ ਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਅ ਕਿ ਪੁਲਸ ਦੇ ਛਾਪੇ ਦੀ ਤਰਾਂ ਚਿੱਟੇ ਚੋਲਿਆ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਹਦੇ ਵਿਹੜੇ ਵਿਚ ਆ ਵੜੇ। ਇਕ ਵਾਰ ਤਾਂ ਸੱਜਣ ਸਿੰਘ ਡਰ ਹੀ ਗਿਆਤੇ ਘਬਰਾ ਕੇ ਮੰਜੇ ਤੋ ਉਠਿਆ। ਸੱਜਣ ਸਿੰਘ ਦੇ ਬੋਲਣ ਤੋ ਪਹਿਲਾਂ ਹੀ ਮੁੱਖੀ ਬਾਬੇ ਨੇ ਦੋਵੇ ਹੱਥ ਸਿਰ ਤੋਂ ਉਤਾਂਹ ਕਰ ਕੇ ਉੱਚੀ ਦੇਣੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖਾ,ਇਨੇ ਨੂੰ ਸੱਜਣ ਸਿਓ ਨੂੰ ਸਮਝ ਆ ਗਈ ਸੀ ਕਿ ਬਾਬੇ ਕੌਣ ਅਰਦਾਸ ਸੁਰੂ ਕਰ ਦਿੱਤੀ ।ਪਿਛਲੇ ਬਾਬੇ ਵੀ ਅਰਦਾਸ ਦੇ ਨੈਕ ਵਿਚ ਖੜੇ ਹੋ ਗਏ ਅਰਦਾਸ ਦੇ ਨਾਂ ਤੇ ਬਾਬੇ ਨੇ ਕਈ ਵਾਰੀ ਹੱਥ ਬੋਰੀ ਨੂੰ ਤੇ ਕਈ ਵਾਰਿ ਧਰਤੀ ਨੂੰ ਹੱਥ ਜਿਹੇ ਲਾਏ।ਸੱਜਣ ਸਿੰਘ ਇਹ ਸਭ ਡਰਾਮਾਂ ਦੇਖਣ ਲਈ ਮਜਬੂਰ ਖੜਾ ਸੀ ਅਰਦਾਸ ਦੇ ਡਰਾਮੇ ਤੋ ਬਆਦ ਮੁੱਖੀ |
ਬਾਬਾ ਬੋਲਿਆ ਲੈ ਭਈ ਕਰਮਾਂ ਵਾਲਿਆ ਤੇਰੀ ਬੋਰੀ ਦੀ ਅਰਦਾਸ ਹੋ ਚੁੱਕੀ ਹੈ ਗੁਰੂ ਦੇ ਲੰਗਰਾਂ ਚ ਤੇਰਾ ਗਰਾਂ ਚ ਤੇਰਾ ਹਿਸਾ ਪੈ ਗਿਆ ਹੈਤੇਰੇ ਚੰਗੇ ਭਾਗਾਂ ਦਾ ਫਲ ਹੈ , ਬਾਬੇ ਦੇ ਇਨਾਂ ਕਹਿਦਿਆ ਹੀ ਦੋ ਚੇਲਿਆ ਨੈ ਬੋਰੀ ਨੂੰ ਤਕੜੇ ਹੋ ਕੇ ਹੱਥ ਪਾ ਲਏ ਤਾਂ ਸੱਜਣ ਸਿੰਘ ਉਠਿਆ ਠਹਿਰੋ ਬਾਬਾ ਜੀ ਠਹਿਰੋ, ਬੋਰੀ ਚੁੱਕਣ ਵਾਲੇ ਪਿਛੇ ਹਟ ਗਏ।ਸੱਜਣ ਸਿੰਘ ਨੇ ਪੱਗ ਠੀਕ ਕੀਤੀ ਪੈਰਾਂ ਚੋ ਜੁੱਤੀ ਲਾਹ ਲਈ ,ਗਲ ਵਿਚ ਪਰਨਾ ਪਾ ਲਿਆ ਤੇ ਬਾਬਿਆ ਦੀ ਜੀਪ ਵੱਲ ਮੂੰਹ ਕਰ ਕੇ ਇਕ ਲੱਤ ਤੇ ਖੜਾ ਕੇ ਅਰਦਾਸ ਸੁਰੂ ਕਰ ਦਿੱਤੀ । ਬਾਬਿਆ ਦੀ ਤਰਾਂ ਹੀ ਉਨੈਂ ਕਈ ਵਾਰੀ ਹੱਥ ਜੀਪ ਨੂੰ ਤੇ ਕਈ ਵਾਰੀ ਧਰਤੀ ਨੂੰ ਲਾਏ। ਅਰਦਾਸ ਤੋਂ ਬਆਦ ਸੱਜਣ ਸਿੰਘ ਨੇ ਗਰਜਵੀਂ ਅਵਾਜ ਵਿਚ ਕਿਹਾ ਲਓ ਹੁਣ ਬਾਬਾ ਜੀ ਥੋਡੀ ਵੀ ਅਰਦਾਸ ਸਤਿਗੁਰਾਂ ਨੇ ਪ੍ਰਵਾਂ ਕਰ ਲਈ ਹੈ। ਕੱਲ ਨੂੰ ਚਾਲੀ ਪੰਜਾਹ ਭਈਏ ਆ ਰਹੇ ਹਨ ।ਝੋਨਾਂ ਲਉਣ ਉਨ੍ਹਾਂ ਲਈ ਲੰਗਰ ਵਿਚ ਤੁਹਾਡਾ ਹਿਸਾ ਪੂ ਗਿਆ ਹੈ। ਹੁਣ ਏਦਾਂ ਕਰੋ ਤੁਸੀਂ ਆਪਣੀ ਅਰਦਾਸ ਵਾਲੀ ਬੋਰੀ ਚੱਕੋ ਤੇ ਮੇਰੀ ਅਰਦਾਸ ਵਾਲੀਆ ਚਾਰ ਬੋਰੀਆਂ ਜੀਪ ਤੋਂ ਥੱਲੇ ਲਾਹ ਦਿਓ ਏਨਾਂ ਸੁਣਦੇ ਸਾਰ ਹੀ ਬਾਬਿਆਂ ਦੇ ਮੂਹ ਤੋਂ ਹਵਾਈਆ ਉੱਡ ਗਈਆਂ ਬਾਬੇ ਇਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਸੱਜਣ ਸਿੰਘ ਪਾਸੇ ਖੜਾ ਅਰਦਾਸ ਦਾ ਅਸਰ ਦੇਖ ਰਿਹਾ ਸੀ
ਕਹਾਂਣੀ ਇੱਕ ਨੰਨੀ ਪਰੀ ਦੀ ਅੱਜ ਨੰਨ੍ਹੀ ਪਰੀ ਬਹੁਤ ਖੁਸ਼ ਸੀ। ਨੰਨ੍ਹੀ ਪਰੀ ਖੁਸ਼ੀ-ਖੁਸ਼ੀ ਰੱਬ ਕੋਲ ਗਈ ਤੇ ਰੱਬ ਜੀ ਨੂੰ ਬੋਲੀ “ਰੱਬ ਜੀ ਤੁਹਾਨੂੰ ਅੱਜ ਦੀ ਤਾਰੀਕ ਯਾਦ ਹੈ ?”
ਹਾਂ ਪੁੱਤਰ ਕਿੱਦਾ ਭੁੱਲ ਸਕਦਾ ਮੈਂ, ਅੱਜ ਤੂੰ ਧਰਤੀਤੇ ਜਾ ਕੇ ਜਨਮ ਲਵੇਂਗੀ ਇਸ ਬਾਰੇ ਹੀ ਗੱਲ ਕਰ ਰਹੀ ਐ ਨਾ ਪੁੱਤਰ
“ਹਾਂ ਜੀ ਹਾਂ ਜੀ ਰੱਬ ਜੀ.” ਆ ਬੈਠ ਪੁੱਤਰਾ ਤੈਨੂੰ ਕੁਝ ਧਰਤੀ ਬਾਰੇ ਦੱਸ ਦੇਵਾਂ। ਤੇਰਾ ਅੱਸੀ ਸਾਲ ਦਾ ਸਫਰ ਹੈ ਜ਼ਿੰਦਗੀ ਦਾ। ਉਹ ਦੇਖ ਗੁਰਦੁਆਰੇ ‘ਚ ਇਕ ਆਦਮੀ ਤੇ ਔਰਤ ਦੇਖ ਰਹੀ ਹੈ ਨਾ, ਉਹ ਤੇਰੇ ਮੰਮੀ ਡੈਡੀ ਨੇ ” “ਸੱਚੀ ਰੱਬ ਜੀ! ਉਹ ਮੇਰ ਮੰਮੀ ਡੈਡੀ ਨੇ, ਕਿੰਨੇ ਚੰਗੇ ਨੇ ਮੇਰੇ ਮੰਮੀ ਡੈਡੀ, ਗੁਰਦੁਆਰਾ ਸਾਹਿਬ ਵੀ ਜਾਂਦੇ ਨੇ ਮੈਂ ਵੀ ਨਾਲ ਜਾਇਆ ਕਰਾਂ। ਜਲਦੀ-ਜਲਦੀ ਭੇਜੋ ਮੈਨੂੰ ਉਨ੍ਹਾਂ ਕੋਲ ”
“ਪੁੱਤਰ ਜੀ ਪਰ ਤੁਹਾਡੇ ਮੰਮੀ-ਡੈਡੀ ਬਹੁਤ ਗਰੀਬ ਨੇ ”
“ਕੋਈ ਗੱਲ ਨੀ ਰੱਬ ਜੀ ਬਸ ਮੈਨੂੰ ਅਸ਼ੀਰਵਾਦ ਦੇਵੋ। ਮੈਂ ਪੜ-ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਆਪਣੇ ਮੰਮੀਡੈਡੀ ਨੂੰ ਵੀ ਅਮੀਰ ਕਰ ਦੇਵਾਂਗੀ, ਉਨ੍ਹਾਂ ਦੀ ਹਰ ਖੁਆਇਸ਼ ਪੂਰੀ ਕਰ ਦੇਵਾਂਗੀ ”
“ਸ਼ਾਬਾਸ਼! ਚੱਲ ਠੀਕ ਐ ਪੁੱਤਰ ਮੈਂ ਤੈਨੂੰ ਹੁਣ ਧਰਤੀ ‘ਤੇ ਭੇਜ ਰਿਹਾ ਹਾਂ ਪਰ ਤੈਨੂੰ ਧਰਤੀ ‘ਤੇ ਜਨਮ ਲੈਣ ਤੋਂ ਪਹਿਲਾਂ ਨੌ ਮਹੀਨੇ ਆਪਣੀ ਮਾਂ ਦੀ ਕੁੱਖ ‘ਚ ਰਹਿਣਾ ਪੈਣਾ। ਉਸ ਤੋਂ ਬਾਅਦ ਬਾਹਰੀ ਦੁਨੀਆਂ ‘ਚ ਆਵੇਂਗੀ ”
“ਰੱਬ ਜੀ ਮੈਨੂੰ ਮੇਰੇ ਮੰਮੀ ਡੈਡੀ ਕੋਲ ਭੇਜ ਦੇਵੋ ਬੱਸ। 9 ਮਹੀਨਿਆਂ ਦੀ ਕੋਈ ਪਰਵਾਹ ਨਹੀਂ ” ਰੱਬ ਨੇ ਨੰਨ੍ਹੀ ਪਰੀ ਨੂੰ ਉਸਦੀ ਮਾਂ ਦੀ ਕੁੱਖ ‘ਚ ਭੇਜ ਦਿੱਤਾ। ਨੰਨ੍ਹੀ ਪਰੀ ਹੁਣ ਬਹੁਤ ਖੁਸ਼ ਸੀ। ਹੁਣਨੰਨ੍ਹੀ ਪਰੀ 9 ਮਹੀਨੇ ਪੂਰੇ ਹੋਣ ਦੀ ਉਡੀਕ ਕਰਨ ਲੱਗੀ। ਕੋਈ ਚਾਰ ਕੁ ਮਹੀਨੇ ਬਾਅਦ ਨੰਨੀ ਪਰੀ ਰੱਬ ਕੋਲ ਰੋਂਦੀ-ਰੋਂਦੀ ਹੋਈ ਵਾਪਸ ਆ ਗਈ। ਰੱਬ ਨੰਨੀ ਪਰੀ ਨੂੰ ਇੰਝ ਰੋਂਦੇ ਹੋਏ ਅਤੇ ਉਨ੍ਹਾਂਨੇ ਨੰਨੀ ਪਰੀ ਨੂੰ ਪੁੱਛਿਆ
“ਕੀ ਹੋਇਆ ਪੁੱਤਰਾ? ਤੂੰ ਤਾਂ ਅੱਸੀ ਸਾਲ ਬਾਅਦ ਮੇਰੇ ਕੋਲ ਆਉਣਾ ਸੀ?”
“ਪਤਾ ਨਹੀ ਰੱਬ ਜੀ ਮੈਨੂੰ ਵੀ..ਮੈਂ ਤਾਂ ਆਪਣੀ ਮਾਂ ਦੀਕੁਖ ਚ ਸੁੱਤੀ ਪਈ ਸੀ। ਇਕ ਦਮ ਲੋਹੇ ਦੀਆਂ ਤਲਵਾਰਾਂ ਵਰਗੀਆਂ ਚੀਜਾਂ ਨੇ ਆ ਮੈਨੂੰ ਕੱਟਣਾ ਸ਼ੁਰੂ ਕਰ ਦਿੱਤਾ। ਮੇਰੇ ਬਹੁਤ ਦਰਦ ਹੋ ਰਹੀ ਸੀ ਮੈਂ ਬਹੁਤ ਰੋਲਾ ਵੀ ਪਾਇਆ ਪਰ ਉਹ ਤਲਵਾਰਾਂ ਚੱਲਦੀਆਂ ਰਹੀਆਂ, ਅੰਤ ਟੋਟੇ-ਟੋਟੇ ਕਰ ਇਕ ਔਰਤ ਨੇ ਮੈਨੂੰ ਮੇਰੀ ਮਾਂ ਦੇਢਿੱਡ ‘ਚੋਂ ਬਾਹਰ ਕੱਢ ਇਕ ਗੰਦੇ ਨਾਲੇ ‘ਚ ਸੁੱਟ ਦਿੱਤਾ। ਫਿਰ ਰੱਬ ਜੀ ਮੈਂ ਕਿਵੇਂ ਤੁਹਾਡੇ ਕੋਲ ਪੁੱਜੀ ਮੈਨੂੰ ਇਸ ਬਾਰੇ ਪਤਾ ਨਹੀ ਰੋਂਦੀ ਹੋਈ ਨੰਨ੍ਹੀ ਪਰੀ ਨੇ ਬੜੀ ਮਾਸੂਮੀਅਤ ਨਾਲ ਰੱਬ ਨੂੰ ਜਵਾਬਦਿੱਤਾ। ਰੱਬ ਸਾਰੀ ਗੱਲ ਸਮਝ ਗਏ ਪਰ ਨੰਨ੍ਹੀ ਪਰੀ ਨੂੰ ਅਸਲੀਅਤ ਬਾਰੇ ਕੁਝ ਨਾ ਦੱਸਿਆ ਕਿਉਂਕਿ ਉਹ ਹਜੇ ਬੱਚੀ। ਰੱਬ ਨੰਨ੍ਹੀ ਪਰੀ ਨੂੰ ਚੁੱਪ ਕਰਾਉਂਦੇ ਹੋਏ ਬੋਲੇ ਪੁੱਤਰਾ ਕੋਈ ਗੱਲ ਨੀ ਮੈਂ ਤੈਨੂੰ ਕਿਸੇ ਹੋਰ ਮੰਮੀ ਡੈਡੀ ਕੋਲ ਭੇਜ ਦਿੰਨਾ
“ਨਹੀਂ ਨਹੀਂ ਰੱਬ ਜੀ, ਮੈਨੂੰ ਦੁਬਾਰਾ ਉਸੇ ਮੰਮੀ ਡੈਡੀ ਕੋਲ ਭੇਜੋ ਮੈਂ ਨਹੀਂ ਹੋਰ ਮੰਮੀ ਡੈਡੀ ਕੋਲ ਜਾਣਾ।”
ਕਿਉਂ ਪੁੱਤਰਾ? ਉਨ੍ਹਾਂ ਨਾਲੋਂ ਵੀ ਵਧੀਆ ਮੰਮੀ ਡੈਡੀ ਕੋਲ ਭੇਜਾਗਾਂ ਤੈਨੂੰ “ਰੱਬ ਜੀ ਆਹ ਗੱਲ ਨਹੀਂ। ਮੇਰੇ ਉਹ ਮੰਮੀ ਡੈਡੀ ਬਹੁਤ ਗਰੀਬ ਸਨ ਮੈਂ ਆਪਣੇ-ਆਪ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਅਮੀਰ ਬਣਾ ਉਨ੍ਹਾਂ . ਨੂੰ ਹਰ ਖੁਸ਼ੀ ਦੇਵਾਂਗੀ। ਉਹ ਮੇਰੇ ਬਿਨਾਂ ਗਰੀਬ ਹੀ ਰਹਿ ਜਾਣਗੇ।”
ਰੱਬ ਦੀਆਂ ਅੱਖਾਂ ‘ਚ ਆਹ ਗੱਲ ਸੁਣ ਅੱਥਰੂ ਆ ਗਏ ਸਨ ਰੱਬ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਸ ਮਾਸੂਮ ਨੰਨ੍ਹੀ ਪਰੀ ਨੂੰ ਕਿੰਝ ਸਮਝਾਉਣ ਕਿ ਉਸਦੇ ਅਸਲੀ ਕਾਤਿਲ ਕੌਣ ਸਨ
ਇੱਕ ਬਹੁਤ ਅਮੀਰ ਮਾਂ ਬਾਪ ਦੀ ਇੱਕਲੌਤੀ ਕੁੜੀ ਸੀ ਜੋ ਕਿ ਸਾਧਾਰਣ ਸੂਰਤ ਹੋਣ ਦੀ ਕਾਰਨ ਉਹ ਆਪਣੇ ਆਪ ਨੂੰ ਸੌਹਣੀ ਦਰਸਾਉਣਾ ਚਾਹੁੰਦੀ ਸੀ ਤੇ ਅੱਜ ਉਸਨੇ ਸੌਹਣਾ ਦਿੱਸਣ ਲਈ ਪੂਰੀ ਵਾਹ ਲਾ ਦਿੱਤੀ। ਉਸਦੇ ਚਮਚਿਆਂ ਨੇ ਉਸਦੀ ਪੂਰੀ ਤਾਰੀਫ਼ ਕੀਤੀ ਕਿਸੇ ਕਿਸੇ ਨੇ ਤਾਂ ਪਰੀਆਂ ਨਾਲ ਵੀ ਕੀਤੀ। ਅੰਤ ਉਸਨੇ ਸਭ ਪਾਸਿਆਂ ਤੋਂ ਤਾਰੀਫ ਹੁੰਦੀ ਵੇਖਕੇ ਆਪਣੇ ਆਪ ਨੂੰ ਸ਼ੀਸੇ ਵਿੱਚ ਵੇਖਣ ਚਾਹਿਆ ਪਰ ਸ਼ੀਸ਼ਾ ਆਪਣੀ ਆਦਤ ਅਨੁਸਾਰ ਅੱਜ ਵੀ ਸੱਚ ਵਿਖਾ ਰਿਹਾ ਸੀ। ਉਹ ਤਾਂ ਸਾਧਾਰਨ ਹੀ ਲੱਗ ਰਹੀ ਸੀ।
ਫਿਰ ਗੁੱਸੇ ਵਿੱਚ ਆ ਕੇ ਉਸਨੇ ਸ਼ੀਸ਼ੇ ਨੂੰ ਕੰਧ ਨਾਲ ਮਾਰ ਦਿੱਤਾ। ਉਸਦੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ ਜਦ ਉਸਨੇ ਵੇਖਿਆ ਕਿ ਧਰਤੀ ਉੱਤੇ ਪਿਆ ਕੱਲਾ ਕੱਲਾ ਸ਼ੀਸ਼ੇ ਦਾ ਟੁੱਕੜਾ ਮੁਸਕਰਾ ਕੇ ਕਹਿ ਰਿਹਾ ਸੀ, ਜੀ ਮੈਂ ਸੱਚ ਵਿਖਾਉਣ ਦਾ ਸਮਰੱਥ ਤਾ ਅਜੇ ਵੀ ਹਾਂ ।
ਮੈਂ ਤੇ ਕਿਰਣ ਇਕ ਕਾਲੇਜ ਵਿਚ ਇਕ ਕਲਾਸ ਵਿਚ ਹੀ ਪੜਦੇ ਸੀ । ਕਿਰਣ ਮੈਨੂੰ ਬਹੁਤ ਪਿਆਰ ਕਰਦੀ ਸੀ । ਮੈਂ ਵੀ ਉਸਨੂੰ ਜਾਨੋਂ ਵਧ ਚਾਹੁੰਦਾ , | ਸੀ । ਅਸੀਂ ਹਰ ਰੋਜ ਇਕ ਦੂਜੇ ਨੂੰ ਮਿਲਦੇ ਤੇ ਰਜ ਕੇ ਗੱਲਾਂ ਕਰਦੇ, ਕਿਰਣ ਨੇ ਤਾਂ ਮੇਰੇ ਨਾਲ ਜਿਊਣ-ਮਰਣ ਦੇ ਵਾਅਦੇ ਕੀਤੇ ਸੀ । ਓਹ ਮੈਨੂੰ । ਹਮੇਸ਼ਾ ਕਹਿੰਦੀ ਕੁਲਜੀਤ ਤੂੰ ਤਾਂ ਮੇਰੀ ਜਿੰਦਗੀ ਏ, ਓਹ ਕੋਣ ਹੋ ਸਕਦਾ ਏ ਜੋ ਆਪਣੀ ਜਿੰਦਗੀ ਨੂੰ ਪਿਆਰ ਨਾ ਕਰਦਾ ਹੋਵੇ, Really ਕੁਲਜੀਤ ਤੈਥੋਂ ਵੱਖ ਹੋ ਕੇ ਤਾਂ ਮੈਂ ਮਰ ਹੀ ਜਾਵਾਂਗੀ | ਸਾਡਾ ਹਰ ਦਿਨ ਹਰ ਪਲ ਖੁਸੀਆਂ ਵਿਚ ਬੀਤਦਾ ਸੀ, ਇਸ ਤਰਾਂ ਸਮਾਂ ਬੀਤਦਾ ਗਿਆ |
ਪ੍ਰੰਤੂ ਕੁਝ ਸਮੇਂ ਪਿਛੋਂ ਕਿਰਣ ਕੁਝ ਦਿਨ ਕਾਲੇਜ ਨਾ ਆਈ, ਮੈਂ ਕਿਰਣ ਤੋਂ ਬਿਨਾ ਕਾਲੇਜ ਵਿਚ ਤਨਹਾਈ ਮਹਸੂਸ ਕਰਦਾ | ਪਤਾ ਲਗਾਉਣ ਤੇ ਮੈਨੂ ਉਸਦੀ ਸਹੇਲੀ ਨੇ ਦਸਿਆ, ਕਿ ਕਿਰਣ ਦੀ ਮੰਗਣੀ ਹੋ ਗਈ ਏ । ਇਹ ਸੁਣਕੇ ਮੈਂ ਪਾਗਲ ਜਿਹਾ ਹੋ ਗਿਆ, ਉਸ ਦਿਨ ਪਤਾ ਨਹੀ ਮੈਂ ਕਿਵੇਂ ਘਰ ਪਹੁੰਚਿਆ । ਉਸ ਪਿਛੋਂ ਕਿਰਣ ਮੈਨੂੰ ਨਾ ਮਿਲ ਸਕੀ, ਕਿਉਂਕਿ ਉਸਦੀ ਸ਼ਾਦੀ ਵਿਚ ਥੋੜੇ ਹੀ ਦਿਨ ਰਹ ਗਏ ਸਨ ਅਤੇ ਉਸ ਤੇ ਬਾਹਰ ਜਾਣ ਤੇ ਪਾਬੰਦੀ ਲਾ ਦਿਤੀ ਸੀ
ਕੁਝ ਦਿਨਾਂ ਪਿਛੋਂ ਹੀ ਕਿਰਣ ਦੀ ਸ਼ਾਦੀ ਹੋ ਗਈ । ਮੈਨੂੰ ਪਤਾ ਲਗਾ ਕਿ ਕਿਰਣ ਬਹੁਤ ਹੀ ਉਚੇ ਘਰਾਣੇ ਵਿਚ ਵਿਆਹੀ ਗਈ ਹੈ ਇਕ ਦਿਨ ਅਚਾਨਕ ਮੈਨੂੰ ਕੰਮ ਲਈ ਸ਼ਹਿਰ ਜਾਣਾ ਪਿਆ । ਉਥੇ, ਵਿਆਹ ਪਿਛੋਂ ਪਹਲੀ ਵਾਰ ਮੈਂ ਕਿਰਣ ਨੂੰ ਵੇਖਿਆ ਉਹ ਇਕ ਕਾਰ ਵਿਚੋਂ ਉਤਰ ਕੇ ਸ਼ਾਪਿੰਗ ਸਟੋਰ ਵਿਚ ਚਲੀ ਗਈ । ਮੈਂ ਵੀ ਉਸਦੇ ਪਿਛੇ ਗਿਆ ਮੈਂ ਕਿਰਣ ਨੂੰ ਬੁਲਾਇਆ ਪਰ ਮੈਨੂੰ ਦੇਖ ਕੇ ਉਸਨੇ ਇੰਝ ਮੁਖ |
ਘੁਮਾਇਆ ਜਿਵੇਂ ਮੈਨੂੰ ਦੇਖ ਕੇ ਉਸਦਾ ਦਮ ਘੁਟ ਰਿਹਾ ਹੋਵੇ ਜਲਦੀ ਹੀ ਕਿਰਣ ਉਥੋਂ ਤੁਰ ਗਈ ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਸਦੀ | ਅਮੀਰੀ ਦੇ ਸਾਹਮਣੇ ਕਿਰਣ ਦੇ ਮੇਰੇ ਨਾਲ ਕੀਤੇ “ਉਮਰਾਂ ਦੇ ਵਾਅਦੇ” ਬਹੁਤ ਫਿਕੇ ਪੈ ਗਏ ਸਨ।
ਮੈਂ ਗੁਆਂਢੀ ਜਗਤਾਰ ਉਰਫ਼ ਜੱਗੂ ਦੇ ਘਰ ਸਾਂਝਰੇ ਹੀ ਪਹੁੰਚ ਗਿਆ ਸੀ, ਰੋਜ਼ਾਨਾ ਦੀ ਤਰ੍ਹਾਂ। ਅੱਜ ਵੀ ਮੈਨੂੰ ਉਨ੍ਹਾਂ ਦੇ ਘਰ ਲੱਗੇ ਰਾਤ ਦੀ ਰਾਣੀ ਦੇ ਬੂਟੇ ਦੇ ਫੁੱਲਾਂ ਨੂੰ ਵੇਖਣ ਦਾ ਮਨ ਚ ਚਾਅ ਸੀ।
ਦਰਅਸਲ ਇਹੋ ਜਿਹੇ ਦੋ ਬੂਟੇ ਅਸਾਂ ਸ਼ਹਿਰ ਤੋਂ ਖਰੀਦ ਕੇ ਲਿਆਂਦੇ ਸਨ, ਪਰ ਮੇਰੀ ਬਦਨਸੀਬੀ ਇਹ ਰਹੀ ਕਿ ਮੇਰੇ ਘਰ ਰਾਤ ਦੀ ਰਾਣੀ ਦਾ ਬੂਟਾ ਨਾ ਹੋਇਆ ਪਰ ਜੱਗੂ ਦੇ ਘਰ ਇਸ ਬੂਟੇ ਨੇ ਜੜ੍ਹ ਜਮਾ ਲਈ। ਮੈਨੂੰ ਇਸ ਬੂਟੇ ਦੀ ਘਰ ਵਿਚ ਹਮੇਸ਼ਾ ਹੀ ਘਾਟ ਰੜਕਦੀ ਰਹਿੰਦੀ ਤੇ ਸਵੇਰੇ ਸਾਂਝਰੇ ਉਠਦਿਆਂ ਸਾਰ ਹੀ ਉਸ ਬੂਟੇ ਦੇ ਖਿੜੇ ਫੁੱਲਾਂ ਨੂੰ ਵੇਖਣ ਜ਼ਰੂਰ ਜਾਂਦਾ।
“ਤੂੰ ਅੱਜ ਫਿਰ ਸਵੇਰੇ-ਸਵੇਰੇ ਪਹੁੰਚ ਗਿਆ, ਕਦੇ ਤਾਂ ਨਾਗਾ ਪਾ ਲਿਆ ਕਰ।” ਜੱਗੂ ਦੀ ਮਾਂ ਨੇ ਰੋਜ਼ਾਨਾ ਇਹੀ ਸ਼ਬਦ ਬੋਲਣੇ ਤੇ ਬਾਅਦ ‘ਚ ਚਾਹ । ਦੀ ਗਲਾਸੀ ਫੜੀ ਮੇਰੇ ਕੋਲ ਆ ਜਾਣਾ ਤੇ ਫਿਰ ਕਹਿਣਾ ਸ਼ੁਰੂ ਕਰਨਾ।
“ਸਾਡੇ ਜੱਗੇ ਨੂੰ ਸਮਝਾ ਛੇਤੀ ਉੱਠਿਆ ਕਰੇ, ਅਜੇ ਸੁੱਤਾ ਏ। ਸਕੂਲ ਜਾਣ ਲਈ ਤਿਆਰ ਤਾਂ ਹੋ ਜੇ।” “ਚਾਚੀ ਅਜੇ ਕਿਹੜਾ ਸਮਾਂ ਹੋਇਐ ਸਕੂਲ ਦਾ, ਸੁੱਤਾ ਰਹਿਣ ਦੇ।” “ਵੇ ਤੂੰ ਫਿਰ ਕਿਉਂ ਉਠ ਕੇ ਆ ਗਿਆ।” ਚਾਚੀ ਨੇ ਕਹਿਣਾ। “ਮੈਂ ਤਾਂ ਫੁੱਲਾਂ ਨੂੰ ਦੇਖਣ ਆਇਆਂ, ਅੱਜ ਕਿੰਨੇ ਖਿੜੇ ਆ।” ਕੁਝ ਦੇਰ ਉਥੇ ਫੁੱਲਾਂ ਦੇ ਖਿੜੇ ਹੋਇਆਂ ਨੂੰ ਦੇਖ ਕੇ ਮੈਂ ਫਿਰ ਘਰ ਨੂੰ ਵਾਪਸ ਆ ਜਾਂਦਾ।
ਫਿਰ ਆ ਕੇ ਨਹਾਉਂਦਾ, ਬਸਤਾ ਚੁੱਕਦਾ ਤੇ ਜੱਗੇ ਦੇ ਘਰ ਨੂੰ ਜਾਂਦੀ ਸੜਕ ਤੋਂ ਹੁੰਦਾ ਹੋਇਆ ਜੱਗੇ ਨੂੰ ਲੈ ਕੇ ਪ੍ਰਾਇਮਰੀ ਸਕੂਲ ਪਹੁੰਚ ਜਾਂਦਾ।
ਸਮਾਂ ਆਪਣੀ ਚਾਲੇ ਚਲਦਾ ਰਿਹਾ। ਜਦੋਂ ਮੈਂ ਬੀ.ਏ. ਪਹਿਲੇ ਸਾਲ ਪੜ੍ਹਦਾ ਸਾਂ ਤੇ ਜੱਗਾ ਘਰ ਦੀ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਸ਼ਹਿਰ ਦੇ ਇਕ ਸ਼ੈਲਰ ‘ਤੇ ਮੁਨੀਮ ਲੱਗ ਗਿਆ। ਤਨਖ਼ਾਹ ਤਾਂ ਭਾਵੇਂ ਥੋੜੀ ਸੀ ਪਰ ਗੁਜ਼ਾਰਾ ਘਰ ਦਾ ਚੰਗਾ ਚੱਲ ਰਿਹਾ ਸੀ। ਜੱਗੇ ਦੇ ਪਰਿਵਾਰ ‘ਚ ਉਸ ਦੀਆਂ ਦੋ ਭੈਣਾਂ ਤੇ ਮਾਤਾ-ਪਿਤਾ ਸਨ।ਉਹਦੀ ਵੱਡੀ ਭੈਣ ਤਾਂ ਪਹਿਲਾਂ ਹੀ ਵਿਆਹੀ ਜਾ ਚੁੱਕੀ ਸੀ। ਨਿੱਕੀ ਭੈਣ ਉਸ ਤੋਂ ਛੋਟੀ ਸੀ। ਜੱਗੇ ਦਾ ਪਿਉ ਲੱਕੜ ਦਾ ਕੰਮ ਕਰਦਾ ਸੀ ਪਰ ਉਹ ਵੀ ਥੋੜ੍ਹਾ ਬਹੁਤ।
ਮੈਂ ਜਦੋਂ ਬੀ.ਏ. ਫਾਈਨਲ ‘ਚ ਹੋ ਗਿਆ ਸਾਂ। ਤਾਂ ਵੀ ਹਰ ਰੋਜ਼ ਕਰੀਬ ਰਾਤ ਨੂੰ ਆਪਣੇ ਪਿੰਡ ਲਾਗਲੀ ਰੇਲਵੇ ਲਾਈਨ ਦੇ ਬਣੇ ਫਾਟਕ ‘ਤੇ ਅਸੀਂ ਰਾਤ ਕਰੀਬ ਨੌਂ ਵਜੇ ਬੈਠੇ ਹੋਣਾ। ਆਪਣੇ ਦਿਨ ਭਰ ਦੇ ਰੁਝੇਵਿਆਂ ਬਾਰੇ ਗੱਲਬਾਤ ਕਰਨੀ। ਸਾਡੀ ਦੋਹਾਂ ਦੀ ਯਾਰੀ ਪਿੰਡ ‘ਚ ਮਸ਼ਹੂਰ ਸੀ, ਕਿ | ਇਹ ਦੋਵੇਂ ਇਕ ਦੂਜੇ ਬਿਨਾਂ ਨਹੀਂ ਰਹਿ ਸਕਦੇ। ਬੀ.ਏ. ਕਰਨ ਉਪਰੰਤ ਮੈਂ ਲੁਧਿਆਣਾ ਦੇ ਇਕ ਅਖ਼ਬਾਰ ‘ਚ ਕੰਮ ਕਰਨ ਲੱਗਿਆ। ਹੁਣ ਪਹਿਲਾਂ ਦੀ ਤਰ੍ਹਾਂ ਹਰ ਰੋਜ਼ ਤਾਂ ਨਹੀਂ ਸਾਂ ਅਸੀਂ ਰੇਲਵੇ ਲਾਈਨ ਦੇ ਫਾਟਕ ‘ਤੇ ਬੈਠਦੇ ਹਰ ਹਫ਼ਤੇ ਜਾਂ ਦੋ ਹਫ਼ਤਿਆਂ ਬਾਅਦ ਜ਼ਰੂਰ ਉਸੇ ਜਗਾ ਬੈਠਦੇ ਸਾਂ।
ਇਕ ਦਿਨ ਜਦੋਂ ਮੈਂ ਆਪਣੇ ਪਿੰਡ ਲਾਗਲੇ ਸਟੇਸ਼ਨ ‘ਤੇ ਉਤਰਿਆ ਤਾਂ ਪਤਾ ਲੱਗਿਆ ਕਿ ਜੱਗੇ ਨੇ ਜ਼ਹਿਰੀਲੀ ਦਵਾਈ ਪੀ ਲਈ ਹੈ। ਮੇਰਾ ਮਨ ਬੜਾ ਉਦਾਸ ਹੋਇਆ। ਮੈਂ ਹੌਲੀ -ਹੌਲੀ ਪੈਰ ਘੜੀਸਦਾ ਆਪਣੇ ਘਰ ਪਹੁੰਚਿਆ। ਅੱਗੋਂ ਪਤਾ ਲੱਗਿਆ ਕਿ ਜੱਗੇ ਦੇ ਘਰ ਵਾਲੇ ਉਹਨੂੰ ਗੰਗਾਨਗਰ ਕਿਸੇ ਹਸਪਤਾਲ ਲੈ ਗਏ ਨੇ। ਮੈਂ ਚਾਹੁੰਦਾ ਹੋਇਆ ਵੀ ਉਸ ਵੱਲ ਨਾ ਸਕਿਆ।
ਰਾਤ ਕਰੀਬ 2 ਵਜੇ ਅਚਾਨਕ ਹੀ ਢਾਹਾਂ ਮਾਰਨ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੇਰੇ ਮਾਤਾ ਜੀ ਨੇ ਮੈਨੂੰ ਉਠਾਇਆ ਤੇ ਕਿਹਾ ਪੁਤ ਉਠ ਲਗਦੈ ਜੱਗਾ ਸੁਰਗਵਾਸ ਹੋ ਗਿਐ।
“ਮੈਂ ਉਬੜਵਾਹੇ ਉਠਿਆ ਤੇ ਉਸੇ ਵਕਤ ਪਰਿਵਾਰ ਸਮੇਤ ਉਨ੍ਹਾਂ ਦੇ ਘਰ ਪਹੁੰਚ ਗਿਆ। ਉਨ੍ਹਾਂ ਦਾ ਸਾਰਾ ਪਰਿਵਾਰ ਰੋਣ ਲੱਗਿਆ ਹੋਇਆ ਸੀ ਤੇ ਥੋੜੇ ਹੀ ਸਮੇਂ ਵਿਚ ਸਾਰਾ ਪਿੰਡ ਇਕੱਠਾ ਹੋ ਗਿਆ ਸੀ। ਸਾਰੇ ਇਸ ਅਣਹੋਣੀ ‘ਤੇ ਦੁਖੀ ਸਨ।
ਅਗਲੇ ਹੀ ਦਿਨ ਜੱਗੇ ਦਾ ਦਾਹ-ਸਸਕਾਰ ਕਰ ਦਿੱਤਾ ਗਿਆ। ਪਰ ਉਸ ਦੀ ਜ਼ਹਿਰੀਲੀ ਦਵਾਈ ਪੀਣ ਦੀ ਵਜਾ ਸਾਰੇ ਪਿੰਡ ਵਾਲਿਆਂ ਨੂੰ ਨਾਮਾਲਮ ਸੀ ਜਿਸ ਨਾਲ ਸਾਰੇ ਇਕ ਦੂਜੇ ਨੂੰ ਇਕੋ ਸਵਾਲ ‘ਜੱਗੇ ਨੇ ਕਾਹਨੂੰ ਦਵਾਈ ਪੀ ਲਈ, ਉਹਨੂੰ ਕੀ ਦੁਖ ਸੀ?’ ਪੁੱਛ ਰਹੇ ਸਨ।
ਮੈਂ ਉਸ ਤੋਂ ਅਗਲੇ ਦਿਨ ਆਪਣੇ ਕੰਮ ‘ਤੇ ਵਾਪਸ ਆ ਗਿਆ ਸੀ। ਮੈਨੂੰ ਦੋ ਕੁ ਦਿਨਾਂ ਬਾਅਦ ਮੇਰੇ ਚਾਚੇ ਦੇ ਲੜਕੇ ਸ਼ਿੰਦੇ ਦਾ ਫ਼ੋਨ ਆਇਆ। ਉਹਨੇ ਜੱਗੇ ਦਾ ਦਵਾਈ ਪੀ ਕੇ ਮਰਨ ਦਾ ਕਾਰਨ ਮੈਨੂੰ ਦੱਸਦਿਆਂ ਕਿਹਾ, “ਯਾਰ ਗੱਲ ਇੰਝ ਹੋਈ ਉਸ ਦਿਨ ਉਹਦੀ ਛੋਟੀ ਭੈਣ ਦਾ ਰਿਸ਼ਤਾ ਲੈ ਕੇ ਉਹਦੀ ਭੁਆ ਆਈ ਸੀ। ਮੁੰਡੇ ਵਾਲਿਆਂ ਨੇ ਵੀ ਕੁੜੀ ਪਸੰਦ ਕਰ ਲਈ ਤੇ ਸਾਰੀ ਗੱਲਬਾਤ ਉਨ੍ਹਾਂ ਦੀ ਹੋ ਗਈ ਪਰ ਉਸਦੀ ਭੈਣ ਨਿਰਲੱਜ ਨੇ ਆਪਣੇ ਭਰਾ ਤੇ ਮਾਂ-ਪਿਓ ਦੀ ਇੱਜ਼ਤ ਮਿੱਟੀ ‘ਚ ਰੋਲਤੀ।
“ਕੀ ਕਰਤਾ ਉਹਨੇ?” ਮੈਂ ਉਬੜਵਾਹੇ ਪੁੱਛਿਆ।
“ਕਰਨਾ ਕੀ ਸੀ ਉਹਦਾ ਆਪਣੇ ਪਿੰਡ ਦੇ ਨੰਬਰਦਾਰ ਦੇ ਮੁੰਡੇ ਨਾਲ ਇਸ਼ਕ ਸੀ ਉਸੇ ਰਾਤ ਹੀ ਉਹਦੇ ਨਾਲ ਭੱਜ ਗਈ। ਇਸ ਕਾਰਨ ਹੀ ਉਹਦਾ | ਪਰਿਵਾਰ ਪਿੰਡ ‘ਚ ਮੁੰਹ ਦਿਖਾਉਣ ਜੋਗਾ ਨਹੀਂ ਸੀ ਰਿਹਾ।”
ਇਹ ਗੱਲ ਸੁਣਦਿਆਂ ਹੀ ਮੈਨੂੰ ਇਵੇਂ ਲੱਗਿਆ ਜਿਵੇਂ ਮੇਰੇ ਸਰੀਰ ਵਿਚਲਾ ਖੂਨ ਦੁਗਣੀ ਰਫ਼ਤਾਰ ਨਾਲ ਦੌੜ ਰਿਹਾ ਹੋਵੇ। ਮੇਰੇ ਹੱਥਲਾ ਮੋਬਾਇਲ ਕੰਬ ਰਿਹਾ ਸੀ। ਸ਼ਾਇਦ ਉਸ ਕੁੜੀ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਘਰ ਵਾਲਿਆਂ ਨੂੰ ਭਰੋਸੇ ਵਿਚ ਲਿਆ ਹੁੰਦਾ ਜਾਂ ਫਿਰ ਇਸ ਕਦਮ ਚੁੱਕਣ ਤੋਂ ਪਹਿਲਾਂ ਇਸ ਦੇ ਘਰ ਵਾਲਿਆਂ ‘ਤੇ ਪੈਣ ਵਾਲੇ ਸਿਟਿਆਂ ਨੂੰ ਮੱਦੇਨਜ਼ਰ ਰੱਖਿਆ ਹੁੰਦਾ। ਤੇ ਇਸ ਇਕ ਹਾਦਸੇ ਨੇ ਹੀ ਮੈਥੋਂ ਮੇਰਾ ਪਿਆਰਾ ਦੋਸਤ ਖੋਹ ਲਿਆ ਸੀ।
“ਉਹ ਉਸ ਦਿਨ ਕੰਮ ਤੇ ਗਿਆ ਤੇ ਦੋ ਕੁ ਵਜੇ ਘਰ ਵਾਪਸ ਆ ਗਿਆ। ਰਸਤੇ ‘ਚ ਹੀ ਜ਼ਹਿਰੀਲੀ ਦਵਾਈ ਪੀ ਲਈ ਤੇ ਘਰ ਮਸਾਂ ਪਹੁੰਚਿਆ ਤੇ ਉਹਨੂੰ ਉਲਟੀਆਂ ਆਉਣ ਲੱਗੀਆਂ। ਉਹਦੇ ਘਰ ਵਾਲਿਆਂ ਨੂੰ ਦਵਾਈ ਦਾ ਪਤਾ ਲੱਗਣ ‘ਤੇ ਉਹ ਉਹਨੂੰ ਹਸਪਤਾਲ ਲੈ ਗਏ ਸੀ।” ਤੇ ਕੁਝ ਰੁਕ ਕੇ ਉਹਨੇ ਕਿਹਾ ਯਾਰ ਤੂੰ ਅਗਲੇ ਐਤਵਾਰ ਪਿੰਡ ਆ ਜਾ, ਉਹਦੇ ਮਾਂ-ਪਿਓ ਹੁਣ ਇਥੋਂ ਚੱਲੇ ਨੇ, ਤੈਨੂੰ ਯਾਦ ਕਰਦੇ ਸੀ। ਸ਼ਿੰਦੇ ਨੇ ਅੱਗੇ ਦਸਦਿਆਂ ਕਿਹਾ। ਮੈਂ ਐਤਵਾਰ ਨੂੰ ਪਿੰਡ ਆ ਗਿਆ। ਜਾਂਦਿਆਂ ਹੀ ਮੈਂ ਘਰ ਸਮਾਨ ਰੱਖ ਕੇ ਜੱਗੇ ਕੇ ਘਰ ਪਹੁੰਚ ਗਿਆ। “ਆ ਵੇ ਰਾਜੂ, ਸਾਨੂੰ ਰਾਣੀ ਕਲਮੁੰਹੀਂ ਨੇ ਤਾਂ ਉਜਾੜ ਕੇ ਰੱਖਤਾ। ਦੱਸ ਅਸੀਂ ਕਿਸੇ ਨੂੰ ਕੀ ਮੂੰਹ ਦਿਖਾਵਾਂਗੇ। ਸਾਨੂੰ ਉਹਨੇ ਜ਼ਰਾ ਵੀ ਭਿਣਕ ਨਾ ਲੱਗਣ ਦਿੱਤੀ। ਸਾਨੂੰ ਪਹਿਲਾਂ ਦੱਸਦੀ ਤਾਂ ਸ਼ਾਇਦ ਅਸੀਂ ਇਸ ਰਿਸ਼ਤੇ ਨੂੰ ਕਬੂਲ ਵੀ ਕਰ ਲੈਂਦੇ। ਚਾਚੀ ਨੇ ਰੋਂਦਿਆਂ ਕਿਹਾ। “ਚਾਚੀ ਤੁਸੀਂ ਹੁਣ ਕਿੱਥੇ ਜਾ ਰਹੇ ਹੋ, ਰਹੋ ਨਾ ਇਸੇ ਪਿੰਡ। ਅਸੀਂ ਤੁਹਾਡੇ ਨਾਲ ਹੀ ਹਾਂ। ਮੈਂ ਭਰੋਸਾ ਦਿਵਾਉਂਦਿਆਂ ਕਿਹਾ। “ਨਹੀਂ ਪੁੱਤਰਾ ਹੁਣ ਇਥੇ ਰਹਿ ਕੇ ਅਸੀਂ ਕੀ ਕਰਨਾ, ਇਸੇ ਥਾਂ ‘ਤੇ ਸਾਡਾ ਇਕ ਵੀ ਦਿਨ ਗੁਜ਼ਰਨਾ ਔਖਾ, ਕਿਧਰੇ ਹੋਰ ਜਾਵਾਂਗੇ ਤਾਂ ਸਾਨੂੰ ਜੱਗੇ ਦੀ . ਯਾਦ ਤੋਂ ਕੁਝ ਤਾਂ ਛੁਟਕਾਰਾ ਮਿਲੇਗਾ।” ਨਹੀਂ ਚਾਚੀ, ਪਿਆਰਿਆਂ ਦੀ ਯਾਦ ਤਾਂ ਹਮੇਸ਼ਾ ਨਾਲ ਰਹਿੰਦੀ ਹੈ। ਮੈਂ ਕਿਹਾ ਪਰ ਇੰਨੇ ਨੂੰ ਚਾਚੇ ਨੇ ਚਾਚੀ ਨੂੰ ਆਵਾਜ਼ ਦਿੱਤੀ, “ਜਲਦੀ ਕਰ, ਹੁਣ ਚਲੀਏ।
ਘਰ ਦੇ ਲੋੜ ਦਾ ਸਮਾਨ ਤਾਂ ਪਹਿਲਾਂ ਹੀ ਟਰੱਕ ‘ਤੇ ਲੋਡ ਕੀਤਾ ਹੋਇਆ ਸੀ। ਉਸੇ ਵਕਤ ਪਤਾ ਨਹੀਂ ਚਾਚੀ ਨੂੰ ਕੀ ਸੁੱਝਿਆ, ਉਹਨੇ ਇਕ ਕਹੀ ਚੁੱਕ ਲਿਆਂਦੀ ਤੇ ਮੇਰੇ ਹੱਥਾਂ ਵਿਚ ਫੜਾਉਂਦਿਆਂ ਕਿਹਾ, “ਪੁੱਤ ਅਸੀਂ ਤਾਂ ਇਥੋਂ ਜਾ ਰਹੇ ਹਾਂ ਪਰ ਤੂੰ ਇੰਝ ਕਰ ਆਹ ਰਾਤ ਦੀ ਰਾਣੀ ਦਾ ਬੂਟਾ | ਆਪਣੇ ਘਰ ਪੁੱਟ ਕੇ ਆਪਣੇ ਘਰ ਲੈ ਜਾ, ਕਦੇ ਅਸੀਂ ਆਵਾਂਗੇ ਤਾਂ ਤੁਹਾਡੀ ਇਸ ਬੁਟੇ ਨਾਲ ਪਈ ਸਾਂਝ ਨੂੰ ਤਾਂ ਵੇਖ ਲਿਆ ਕਰਾਂਗੇ।
ਮੈਂ ਕਹੀ ਦੇ ਦਸਤੇ ਨੂੰ ਪਕੜਦਿਆਂ ਕਦੇ ਚਾਚੀ ਤੇ ਕਦੇ ਉਸ ਰਾਤ ਦੀ ਰਾਣੀ ਦੀਆਂ ਵੱਡੀਆਂ ਹੋ ਕੇ ਫੈਲ ਚੁੱਕੀਆਂ ਟਾਹਣੀਆਂ ਤੇ ਹੇਠਾਂ ਉੱਗੇ ਅਨੇਕਾਂ |ਪੌਦਿਆਂ ਨੂੰ ਵੇਖ ਰਿਹਾ ਸਾਂ ਤੇ ਸੋਚ ਰਿਹਾ ਸਾਂ ਕਿ ਚਾਚੀ ਹੁਣ ਸਾਡੇ ਪਿੰਡ ਨਾਲ ਸਾਂਝ ਤਾਂ ਤੋੜ ਰਹੀ ਹੈ ਪਰ ਇਸ ਬੂਟੇ ਰਾਹੀਂ ਮੇਰੇ ਨਾਲ ਹਮੇਸ਼ਾ ਸਾਂਝ ਬਣਾਈ ਰੱਖਣ ਦਾ ਯਤਨ ਕਰ ਰਹੀ ਏ। ਚੰਗਾ ਪੁੱਤਰਾ ਤੂੰ ਵਸਦਾ ਰਹਿ, ਤੈਨੂੰ ਅਸੀਂ ਕਦੇ-ਕਦਾਈਂ ਜ਼ਰੂਰ ਮਿਲਣ ਆਵਾਂ ਕਰਾਂਗੇ। ਤੇਰੇ ਵਿਚ ਮੈਨੂੰ ਆਪਣਾ ਜੱਗਾ ਦਿਸਦਾ ਏ। ਚਾਚੀ ਨੇ ਮੇਰੇ ਸਿਰ ‘ਤੇ ਹੱਥ ਫੇਰਿਆ ਤੇ ਖੜੇ ਟਰੱਕ ਵੱਲ ਨੂੰ ਤੁਰ ਪਈ।
ਜੰਗਲ ਦਾ ਰਾਜਾ ਸ਼ੇਰ ਹੁਣ ਬੁੱਢਾ ਹੋ ਗਿਆ ਸੀ ਪਰ ਉਸ ਦੀ ਦਹਿਸ਼ਤ ਤੇ ਦਬਦਬਾ ਅਜੇ ਵੀ ਕਾਇਮ ਸੀ | ਉਸ ਨੇ ਹੁਣ ਬੇਸ਼ੱਕ ਸ਼ਿਕਾਰ ਕਰਨਾ ਬੰਦ ਕਰ ਦਿੱਤਾ ਸੀ ਪਰ ਉਸ ਨੇ ਜੰਗਲ ਦੇ ਜੀਵਾਂ ਨੂੰ ਹੁਕਮ ਦੇ ਦਿੱਤਾ ਸੀ ਕਿ ਰੋਜ਼ਾਨਾ ਉਸ ਨੂੰ ਭੋਜਨ ਵਿਚ ਤਾਜ਼ਾ ਮਾਸ ਚਾਹੀਦਾ ਹੈ | ਇਸ ਲਈ ਕਿਸੇ ਇਕ ਪ੍ਰਾਣੀ ਨੂੰ ਆਪ ਹੀ ਉਸ ਦੀ ਗੁਫਾ ਵਿਚ ਭੋਜਨ ਬਣਨ ਲਈ ਆਉਣਾ ਪਵੇਗਾ | ਜੇ ਕਿਸੇ ਨੇ ਹੁਕਮ ਦੀ ਉਲੰਘਣਾ ਕੀਤੀ ਤਾਂ ਓ ਝਟਕੇ ਨਾਲ ਮਾਰਨ ਦੀ ਜਗ੍ਹਾ ਤੜਫਾ-ਤੜਫਾ ਕੇ ਮਾਰਿਆ ਜਾਵੇਗਾ। ਹੁਣ ਹਰ ਸਵੇਰ ਜਿਸ ਕਿਸੇ ਜਾਨਵਰ ਜਾਂ ਪਸ਼ੂ ਦਾ ਨਾਂਅ ਐਲਾਨਿਆ ਜਾਂਦਾ, ਉਹ ਡਰਦੇ-ਡਰਦੇ ਸ਼ੇਰ ਦਾ ਸ਼ਿਕਾਰ ਬਣਨ ਲਈ ਥਰ-ਥਰ ਕੰਬਦਾ ਹੋਇਆ ਉਸ ਦੀ ਗੁਫਾ ਵਿਚ ਪਹੁੰਚ ਜਾਂਦਾ । ਇਕ ਦਿਨ ਸ਼ੇਰ ਨੇ ਭੋਜਨ ਵਿਚ ਖਰਗੋਸ਼ ਦਾ ਮਾਸ ਮੰਗਿਆ ਖਰਗੋਸ਼ ਨੂੰ ਸੁਨੇਹਾ ਮਿਲ ਗਿਆ ਸੀ | ਸ਼ੇਰ ਉਸ ਦੇ ਇੰਤਜ਼ਾਰ ਵਿਚ ਸੀ | ਪਰ ਖਰਗੋਸ਼ ਸਮੇਂ ਸਿਰ ਨਾ ਪਹੁੰਚਿਆ ਤੇ ਜਦੋਂ ਪਹੁੰਚਿਆ ਤਾਂ ਸ਼ੇਰ ਨੇ ਗੁੱਸੇ ਵਿੱਚ ਦੇਰੀ ਦਾ ਕਾਰਨ ਪੁੱਛਿਆ। ਖਰਗੋਸ਼ ਹੱਥ ਜੋੜ ਕੇ ਕਹਿਣ ਲੱਗਾ, ‘ਮਹਾਰਾਜ, ਅਸਲ ਵਿਚ ਮੇਰੀ ਦੇਰੀ ਦਾ ਕਾਰਨ ਮੇਰੀ ਲਾਇਲਾਜ ਬਿਮਾਰੀ ਹੈ |’ ‘ਬਿਮਾਰੀ ?’ ਸ਼ੇਰ ਨੇ ਥੋੜੀ ਹੈਰਾਨੀ ਜਿਹੀ ਨਾਲ ਕਿਹਾ । ‘ਜੀ ਹਾਂ ਮੈਂ ਤਾਂ ਦੱਸਣਾ ਹੀ ਭੁੱਲ ਗਿਆ ਸੀ, ਮੈਨੂੰ ਛੂਤ ਦੀ ਬਿਮਾਰੀ ਹੈ | ਥੋੜ੍ਹਾ ਜਿਹਾ ਵੀ ਚਲਦਾ ਹਾਂ ਤਾਂ ਸਾਹ ਫੁੱਲ ਜਾਂਦਾ ਹੈ | ਫੇਫੜੇ ਫੁੱਲ ਜਾਂਦੇ ਹਨ। ਪੇਟ ਫੁੱਲ ਜਾਂਦਾ ਹੈ | ਇਸੇ ਲਈ ਤਾਂ ਰੁਕ-ਰੁਕ ਕੇ ਤੁਹਾਡੇ ਕੋਲ ਪਹੁੰਚਿਆ ਹਾਂ |’ ਕਹਿੰਦੇ ਹੀ ਖਰਗੋਸ਼ ਨੇ ਆਪਣਾ ਢਿੱਡ ਵੀ ਥੋੜਾ ਫੁਲਾ ਲਿਆ ਸੀ। ਖੈਰ ਛੱਡੋ, ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ |’ ਕਹਿ ਕੇ ਖਰਗੋਸ਼ ਨੇ ਸਿਰ ਝੁਕਾ ਲਿਆ ਤੇ ਰੋਣ ਲੱਗਾ | ਲਗਦੈ ਤੰ ਆਪਣੀ ਮੌਤ ਤੋਂ ਜ਼ਿਆਦਾ ਹੀ ਘਬਰਾ ਗਿਆ, ਸ਼ੇਰ ਨੇ ਕਿਹਾ। ‘ਨਹੀਂ ਮਹਾਰਾਜ ਮੈਂ ਆਪਣੀ ਮੌਤ ਤੋਂ ਨਹੀਂ, ਤੁਹਾਡੀ ਮੌਤ |’ ‘ਮੇਰੀ ਮੌਤ ਕੀ ਬਕਵਾਸ ਕਰ ਰਿਹੈ ਸਾਫ-ਸਾਫ ਦੱਸ |’ ‘ਮਹਾਰਾਜ, ਮੇਰੇ ਜੀਵਨ ਦੀ ਲੀਲਾ ਤਾਂ ਸਮਾਪਤ ਹੀ ਹੋ ਰਹੀ ਹੈ ਪਰ ਮੇਰੀ ਮੌਤ ਨਾਲ ਹੀ ਤੁਹਾਡੇ ਵੀ ਪ੍ਰਾਣ ਉਡ ਜਾਣਗੇ | ਇਹੋ ਸੋਚ ਕੇ ਰੋਣਾ ਆ ਗਿਆ | ਜਿਸ ਬਿਮਾਰੀ ਦੀ ਗੱਲ ਮੈਂ ਕਰ ਰਿਹਾ ਹਾਂ, ਮੈਨੂੰ ਖਾਣ ਮਗਰੋਂ ਉਹ ਤੁਹਾਡੇ ਅੰਦਰ ਆ ਜਾਵੇਗੀ ਤੇ ਫਿਰ | ਖਰਗੋਸ਼ ਨੇ ਆਪਣੇ ਹੰਝੂ ਪੂੰਝਦਿਆਂ ਕਿਹਾ।
ਓਹ, ਇਹ ਤਾਂ ਮੈਂ ਸੋਚਿਆ ਹੀ ਨਹੀਂ | ਸ਼ੇਰ ਖਰਗੋਸ਼ ਦੀ ਗੱਲ ਸੁਣ ਕੇ ਘਬਰਾ ਗਿਆ ਸੀ | ਫਿਰ ਕਹਿਣ ਲੱਗਾ, ਤੇ ਆਪਣੇ ਰਾਜੇ ਪ੍ਰਤੀ ਵਫਾਦਾਰੀ ਨਿਭਾਈ ਹੈ | ਜੇ ਮੈਂ ਤੈਨੂੰ ਕਾਹਲੀ ਵਿਚ ਖਾ ਜਾਂਦਾ ਤਾਂ ਮੇਰੇ ਵੀ ਪ੍ਰਾਣ ਉਡ ਜਾਂਦੇ | ਕਹਿੰਦੇ ਨੇ ਕਿ ਮਰਨ ਵੇਲੇ ਕੋਈ ਝੂਠ ਨਹੀਂ ਬੋਲਦਾ | ਸ਼ਾਇਦ ਤੇ ਸੱਚ ਹੀ ਕਹਿ ਰਿਹਾ ਹੈਂ । ਤੂੰ ਮੇਰੀ ਜਾਨ ਬਚਾਈ, ਇਸ ਲਈ ਜਾਹ ਤੇਰੇ ਪ੍ਰਾਣ ਵੀ ਬਖਸ਼ੇ |’ ਸ਼ੇਰ ਨੇ ਖਰਗੋਸ਼ ‘ਤੇ ਜਿਵੇਂ ਅਹਿਸਾਨ ਜਤਾਉਣ ਦਾ ਦਿਖਾਵਾ ਕੀਤਾ। ਉਹ ਉਸ ਦੀ ਬਿਮਾਰੀ ਤੋਂ ਡਰਦਾ ਪਹਿਲਾਂ ਹੀ ਉਸ ਨੂੰ ਖਾਣ ਦਾ ਇਰਾਦਾ ਤਿਆਗ ਚੁੱਕਾ ਸੀ | ਖਰਗੋਸ਼ ਨੇ ਹਨੇਰੇ ਵਿਚ ਤੀਰ ਚਲਾਇਆ ਸੀ, ਜੋ ਨਿਸ਼ਾਨੇ ‘ਤੇ ਲੱਗਾ | ਉਸ ਨੇ ਚਲਾਕੀ ਨਾਲ ਆਪਣੇ ਪ੍ਰਾਣ ਬਚਾਅ ਲਏ ਸੀ ਤੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਸੀ ਕਿ ਤਾਕਤ ਨਾਲੋਂ ਬੁੱਧੀ ਵੱਡੀ ਹੁੰਦੀ ਹੈ।
ਕਾਫ਼ੀ ਪੁਰਾਣ ਗੱਲ ਜਦ ਪੰਜਾਬ ਵਿਚ ਖ਼ਾਸਤਰ ਤੇ ਮਾਲਵੇ ਵਿੱਚ ਜਲ ਆਬਾਨ ਮਨ ਅਤੇ ਪਾਣੀ ਬਹੁਤ ਘਟ ਮਿਲਦਾ ਸੀ।ਓਦੋਂ ਇੱਥੇ ਜੰਗਲੀ ਜੀਵ ਜਿਵੇਂ ਹਿਰਨ, ਗਿੱਦੜ, ਬਘਿਆੜ, ਖ਼ਰਗੋਸ਼, ਮੋਰ, ਕਬੂਤਰ, ਚਿੜੀਆਂ, ਇੱਲਾਂ, ਤਿੱਤਰ, ਬਟੇਰੇ, ਤਿਤਲੀਆਂ ਆਦਿ ਬਹੁਗਿਣਤੀ ਵਿੱਚ ਸਨ ਅਤੇ ਇਨ੍ਹਾਂ ਨੂੰ ਫੜਨ ਲਈ ਅਕਸਰ ਸ਼ਿਕਾਰੀ ਆਉਂਦੇ ਸਨ। ਓਦੋਂ ਸ਼ਿਕਾਰ ਖੇਡਣਾ ਆਮ ਸ਼ੌਕ ਸੀ। ਸਮੇਂ ਦੀ ਤੋਰ ਦੇ ਨਾਲ ਹੌਲੀ-ਹੌਲੀ ਇਨ੍ਹਾਂ ਜੀਵਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਲੋਪ ਹੋ ਗਈਆਂ ਅਤੇ ਕਿਧਰੇ-ਕਿਧਰੇ ਕੋਈ ਟਾਵਾਂ-ਟੱਲਾ ਜੀਵ ਦਿਖਾਈ ਦੇਣ ਲੱਗਿਆ। ਬੱਚਿਓ, ਉਸ ਸਮੇਂ ਇੱਕ ਸ਼ਿਕਾਰੀ ਜੰਗਲ ਵਿੱਚ ਰੋਜ਼ ਹੀ ਸ਼ਿਕਾਰ ਖੇਡਣ ਜਾਇਆ ਕਰੇ। ਉਸ ਨੂੰ ਕਦੀ ਸ਼ਿਕਾਰ ਹੱਥ ਲੱਗੇ ਤੇ ਕਦੀ ਨਾ। ਅਚਾਨਕ ਉਸ ਦੀ ਨਜ਼ਰ ਕਬੂਤਰਾਂ ਦੀ ਡਾਰ ‘ਤੇ ਪਈ। ਉਸ ਨੇ ਸੋਚਿਆ ਕਿ ਕਿਉਂ ਨਾ ਕੱਲ੍ਹ ਤੋਂ ਇਨ੍ਹਾਂ ਦਾ ਸ਼ਿਕਾਰ ਕਰਕੇ ਦੇਖਿਆ ਜਾਵੇ। ਉਨ੍ਹਾਂ ਸਮਿਆਂ ਵਿੱਚ ਸ਼ਿਕਾਰ ਦੇ ਬਹੁਤੇ ਸਾਧਨ ਨਹੀਂ ਸਨ। ਸ਼ਿਕਾਰੀ ਨੇ ਘਰ ਜਾ ਕੇ ਇੱਕ ਰੱਸੀਆਂ ਦਾ ਜਾਲ ਤਿਆਰ ਕੀਤਾ। ਫਿਰ ਅਗਲੇ ਦਿਨ ਇੱਕ ਪੋਟਲੀ ਵਿੱਚ ਕੁਝ ਦਾਣੇ ਬੰਨ੍ਹ ਲਏ ਅਤੇ ਜੰਗਲ ਵੱਲ ਚਲਾ ਗਿਆ। ਜੰਗਲ ਵਿੱਚ ਜਾ ਕੇ ਸ਼ਿਕਾਰੀ ਨੇ ਜਾਲ ਵਿਛਾਇਆ ਅਤੇ ਪੋਟਲੀ ਦੇ ਦਾਣੇ (ਚੋਗਾ) ਖਿਲਾਰ ਦਿੱਤੇ। ਫਿਰ ਉਸ ਨੇ ਜਾਲ ਨਾਲ ਇੱਕ ਲੰਮੀ ਰੱਸੀ ਬੰਨ੍ਹ ਲਈ ਅਤੇ ਆਪ ਲੁਕ ਕੇ ਝਾੜੀਆਂ ਵਿੱਚ ਬੈਠ ਗਿਆ। ਤੁਰੰਤ ਹੀ ਕਬੂਤਰਾਂ ਦੀ ਡਾਰ ਦੇ ਕੁਝ ਕਬੂਤਰ ਚੋਗਾ ਚੁਗਣ ਲਈ ਆ ਬੈਠੇ ਸ਼ਿਕਾਰੀ ਨੇ ਰੱਸੀ ਖਿੱਚ ਲਈ। ਉਹ ਵਿਚਾਰੇ ਜਾਲ ਵਿੱਚ ਫਸ ਗਏ ਤੇ ਫੜਫੜਾਉਣ ਲੱਗੇ, ਪਰ ਹੁਣ ਕੀ ਹੋ ਸਕਦਾ ਸੀ? ਇਸ ਤਰ੍ਹਾਂ ਸ਼ਿਕਾਰੀ ਨੂੰ ਮੌਜ ਲੱਗ ਗਈ। ਉਹ ਹਰ ਰੋਜ਼ ਜੰਗਲ ਵਿੱਚ ਜਾ ਕੇ ਕਬੂਤਰ ਫੜ ਲਿਆਇਆ ਕਰੇ। ਜਦੋਂ ਕਬੂਤਰਾਂ ਦੀ ਗਿਣਤੀ ਬਹੁਤ ਘਟ ਗਈ ਤਾਂ ਉਹ ਸੋਚਣ ਲਈ ਮਜਬੂਰ ਹੋ ਗਏ ਕਿ ਸ਼ਿਕਾਰੀ ਤੋਂ ਕਿਵੇਂ ਬਚਿਆ ਜਾਵੇ? ਇਸ ਦੇ ਲਈ ਉਨ੍ਹਾਂ ਨੇ ਇਕੱਠੇ ਹੋ ਕੇ ਇੱਕ ਸਭਾ ਬੁਲਾਈ ਤੇ ਲੱਗੇ ਵਿਚਾਰ-ਵਟਾਂਦਰਾ ਕਰਨ। ਜਦੋਂ ਵਿਚਾਰ-ਵਟਾਂਦਰੇ ਵਿੱਚ ਕੋਈ ਵੀ ਗੱਲ ਸਿਰੇ ਨਾ ਲੱਗੀ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, “ਸਾਡੇ ਵਿੱਚੋਂ ਸਭ ਤੋਂ ਸਿਆਣਾ ਤੇ ਬਜ਼ੁਰਗ ਕਬੂਤਰ ਤਾਂ ਇੱਕ ਪਾਸੇ ਬੈਠਾ ਹੈ ਤੇ ਕੋਈ ਹੁੰਗਾਰਾ ਵੀ ਨਹੀਂ ਭਰ ਰਿਹਾ। ਉਸ ਤੋਂ ਪੁੱਛਿਆ ਜਾਵੇ।” ਸਾਰਿਆਂ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਜਦੋਂ ਉਸ ਤੋਂ ਇਸ ਬਾਰੇ ਰਾਇ ਲੈਣ ਲੱਗੇ ਤਾਂ ਉਸ ਨੇ ਕਿਹਾ ਮੇਰੇ ਕੋਲ ਇੱਕ ਗੀਤ ਹੈ ਜਿਸ ਨਾਲ ਤੁਹਾਡਾ ਸਭ ਦਾ ਬਚਾਓ ਹੋ ਸਕਦਾ ਹੈ।
ਹੋਰ ਉਨ੍ਹਾਂ ਨੂੰ ਕੀ ਚਾਹੀਦਾ ਸੀ? ਸਾਰੇ ਉਸ ਦਾ ਸ਼ਬਦ ਸੁਣਨ ਲਈ ਉਤਾਵਲੇ ਹੋ ਗਏ। ਉਸ ਨੇ ਕਿਹਾ ਮੈਂ ਤੁਹਾਨੂੰ ਇੱਕ ਗੀਤ ਬਣਾ ਦਿੰਦਾ ਹਾਂ ਇਸ ਨੂੰ ਹਰ ਵਕਤ ਗੁਣਗੁਣਾਉਂਦੇ ਰਹਿਣਾ, ਤੁਹਾਡਾ ਬਚਾਅ ਹੋ ਜਾਇਆ ਕਰੇਗਾ। ਉਹ ਸੀ: “ਸ਼ਿਕਾਰੀ ਆਊਗਾ ਜਾਲ ਵਿਛਾਊਗਾ, ਚੋਗਾ ਪਾਊਗਾ ਚੋਗਾ ਨਹੀਂ ਚੁਗਣਾ।” ਸਾਰੇ ਕਬੂਤਰਾਂ ਦੇ ਛੇਤੀ ਹੀ ਇਹ ਗੀਤ ਕੰਠ ਹੋ ਗਿਆ। ਜਦੋਂ ਦੂਜੇ ਦਿਨ ਸ਼ਿਕਾਰੀ ਆਇਆ ਤਾਂ ਉਸ ਨੇ ਜਾਲ ਵਿਛਾ ਕੇ ਚੋਗਾ ਪਾਇਆ ਤੇ ਲੁਕ ਕੇ ਬੈਠ ਗਿਆ, ਪਰ ਕੋਈ ਵੀ ਕਬੁਤਰ ਨਾ ਆਇਆ ਕਿਉਂਕਿ ਬੱਚਿਓ ਉਨ੍ਹਾਂ ਦੇ ਗੀਤ ਚੰਗੀ ਤਰ੍ਹਾਂ ਸਮਝ ਵਿੱਚ ਆ ਗਿਆ ਸੀ। ਸ਼ਿਕਾਰੀ ਸ਼ਾਮ ਤਕ ਬੈਠਾ ਰਿਹਾ, ਪਰ ਕੋਈ ਵੀ ਸ਼ਿਕਾਰ ਨਾ ਮਿਲਣ ਕਰਕੇ ਅਖੀਰ ਮਾਯੂਸ ਹੋ ਕੇ ਘਰ ਚਲਾ ਗਿਆ। ਸ਼ਿਕਾਰੀ ਕਿਉਂਕਿ ਦਿਮਾਗੀ ਤੌਰ ‘ਤੇ ਬੜੇ ਚਲਾਕ ਹੁੰਦੇ ਹਨ। ਉਸ ਨੇ ਮਨ ਵਿੱਚ ਧਾਰ ਲਈ ਕਿ ਕੁਝ ਹੀ ਦਿਨਾਂ ਵਿੱਚ ਇਸ ਗੱਲ ਦਾ ਹੱਲ ਕੱਢ ਲਿਆ ਜਾਵੇਗਾ। ਇਸ ਲਈ ਸ਼ਿਕਰੀ ਕੁਝ ਦਿਨਾਂ ਲਈ ਜੰਗਲ ਵਿੱਚ ਨਾ ਗਿਆ। ਉਧਰ ਕਬੂਤਰਾਂ ਦੀ ਜ਼ਿੰਦਗੀ ਵੀ ਵਧੀਆ ਲੰਘਣ ਲੱਗੀ। ਉਹ ਸਵੇਰੇ-ਸ਼ਾਮ ਗੀਤ ਨੂੰ ਜ਼ਰੂਰ ਦੁਹਰਾ ਲਿਆ ਕਰਦੇ ਸਨ। ਬੱਚਿਓ, ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਅਸੀਂ ਕਿਸੇ ਗੱਲ ਦਾ ਵਾਰ-ਵਾਰ ਦੁਹਰਾਓ ਕਰਦੇ ਹਾਂ ਤਾਂ ਉਸ ਦੀ ਮੂਲ ਭਾਵਨਾ ਭੁੱਲ ਜਾਂਦੇ ਹਾਂ। ਇਸੇ ਤਰ੍ਹਾਂ ਹੀ ਹੋਇਆ ਕਬੂਤਰਾਂ ਨਾਲ। ਕਾਫ਼ੀ ਸਮੇਂ ਬਾਅਦ ਸ਼ਿਕਾਰੀ ਆਇਆ। ਉਸ ਨੇ ਜਾਲ ਵਿਛਾਇਆ ਤੇ ਚੋਗਾ ਖਿਲਾਰ ਕੇ ਦੂਰ ਲੁਕ ਕੇ ਬੈਠ ਗਿਆ। ਕਬੂਤਰਾਂ ਨੇ ਬੇਸ਼ੱਕ ਗੀਤ ਦੀ ਦੁਹਰਾਈ ਤਾਂ ਸਹਿਜ ਸੁਭਾਅ ਕਰ ਲਈ ਸੀ, ਪਰ ਚੌਕਸ ਨਹੀਂ ਸਨ। ਉਹ ਝਟ ਚੋਗੇ ‘ਤੇ ਝਪਟ ਪਏ ਅਤੇ ਜਾਲ ਵਿੱਚ ਫਸ ਗਏ, ਪਰ ਹੁਣ ਕੁਝ ਵੀ ਨਹੀਂ ਹੋ ਸਕਦਾ ਸੀ।
ਸਿੱਖਿਆ:-ਸਿਆਣਿਆਂ ਵੱਲੋਂ ਦਿੱਤੀਆਂ ਸਿੱਖਿਆਵਾਂ ਦੀ ਸਿਰਫ਼ ਦੁਹਰਾਈ ਹੀ ਨਹੀਂ ਕਰਨੀ ਚਾਹੀਦੀ ਸਗੋਂ ਉਨ੍ਹਾਂ ਦੀ ਮੂਲ ਭਾਵਨਾ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ।
ਪੁਰਾਣੀ ਵਰਜਨ ਅਨੁਸਾਰ ਇੱਕ ਸ਼ੇਰ ਨੂੰ ਚੂਹਾ ਨੀਂਦ ਵਿੱਚੋਂ ਜਗਾ ਦਿੰਦਾ ਹੈ, ਸ਼ੇਰ ਗੁੱਸੇ ਨਾਲ ਉਸਨੂੰ ਘੂਰਦਾ ਹੈ ਅਤੇ ਉਸਨੂੰ ਮਾਰਨ ਲੱਗਦਾ ਹੈ। ਚੂਹਾ ਮਾਫ਼ੀ ਮੰਗਦਾ ਹੈ ਅਤੇ ਕਹਿੰਦਾ ਹੈ ਕਿ ਅਜਿਹੇ ਨਿੱਕੇ ਜਿਹੇ ਦਾ ਸ਼ਿਕਾਰ ਕਰਨਾ ਸ਼ੇਰ ਦੀ ਸ਼ਾਨ ਨੂੰ ਸ਼ੋਭਾ ਨਹੀਂ ਦਿੰਦਾ। ਸ਼ੇਰ ਇਸ ਦਲੀਲ ਨਾਲ ਸਹਿਮਤ ਹੋ ਜਾਂਦਾ ਹੈ ਅਤੇ ਉਸਨੂੰ ਛੱਡ ਦਿੰਦਾ ਹੈ। ਬਾਅਦ ਵਿਚ, ਸ਼ੇਰ ਸ਼ਿਕਾਰੀਆਂ ਦੇ ਜਾਲ ਵਿੱਚ ਫਸ ਜਾਂਦਾ ਹੈ। ਇਸ ਦੀਆਂ ਆਵਾਜ਼ਾਂ ਸੁਣ ਕੇ ਚੂਹੇ ਨੂੰ ਇਸ ਦੇ ਰਹਿਮ ਦੀ ਯਾਦ ਆਉਂਦੀ ਹੈ ਅਤੇ ਉਹ ਰੱਸੀਆਂ ਕੁਤਰ ਕੇ ਇਸ ਨੂੰ ਆਜ਼ਾਦ ਕਰ ਦਿੰਦਾ ਹੈ। ਕਹਾਣੀ ਦੀ ਨੈਤਿਕ ਸਿਖਿਆ ਹੈ ਕਿ ਕੀਤੇ ਰਹਿਮ ਦਾ ਇਨਾਮ ਮਿਲਦਾ ਹੈ ਅਤੇ ਕੋਈ ਵੀ ਪ੍ਰਾਣੀ ਇੰਨਾ ਛੋਟੇ ਨਹੀਂ ਹੁੰਦਾ ਕਿ ਕਿਸੇ ਵੱਡੇ ਦੀ ਮਦਦ ਨਾ ਕਰ ਸਕੇ।
ਸਿੱਖਿਆ:- ਕਰ ਭਲਾ ਹੋ ਭਲਾ
ਜੂਨ ਦਾ ਮਹੀਨਾ ਸੀ | ਗਰਮੀ ਆਪਣੇ ਪੂਰੇ ਜੋਬਨ ‘ਤੇ ਸੀ | ਗਰਮ ਹਵਾ ਅੱਗ ਦੇ ਦਰਿਆ ਵਾਂਗ ਵਗ ਰਹੀ ਸੀ ਦੁਪਹਿਰ ਦਾ ਸਮਾਂਸੀ ਤੇ ਹਰ ਪਾਸੇ ਕਰਫਿਊਵਾਂਗ ਖਾਮੋਸ਼ੀ ਦਾ ਆਲਮ ਸੀ | ਅਸਮਾਨ ਵੱਲ ਝਾਕਦਿਆਂ ਪੰਛੀ ਵੀ ਟਾਵਾਂ-ਟਾਵਾਂ ਹੀ ਨਜ਼ਰ ਆ ਰਿਹਾ ਸੀ | ਸ਼ਿੱਦਤ ਦੀ ਇਸ ਗਰਮੀ ਵਿਚ ਇਕ ਪਿਆਸਾ ਕਾਂ ਪਾਣੀ ਦੀ ਭਾਲ ਵਿਚ ਇਧਰ-ਉਧਰ ਉਡ ਰਿਹਾ ਸੀ ਪਰ ਉਸ ਨੂੰ ਦੂਰ-ਦੂਰ ਤੱਕ ਪਾਣੀ ਨਜ਼ਰ ਨਹੀਂ ਸੀ ਆ ਰਿਹਾ | ਨਦੀਆਂ, ਨਾਲੇ, ਖੇਤ ਪੂਰੀ ਤਰ੍ਹਾਂ ਖੁਸ਼ਕ ਹੋ ਚੁੱਕੇ ਸਨ | ਕਾਂ ਉਡਦਾ-ਉਡਦਾ ਆਪਣੇ ਖਿਆਲਾਂ ਵਿੱਚ ਗੁਆਚ ਗਿਆ | ਉਹ ਸੋਚ ਰਿਹਾ ਸੀ ਕਿ . ਪੁਰਾਣੇ ਸਮਿਆਂ ਵਿਚ ਪਾਣੀ ਦੀ ਘਾਟ ਨਹੀਂ ਸੀ ਹੁੰਦੀ, ਥੋੜ੍ਹੀ ਦੂਰੀ ‘ਤੇ ਹੀ ਪਾਣੀ ਆਮ ਮਿਲ ਜਾਂਦਾ ਸੀ ਪਰ ਅੱਜ ਪਾਣੀ ਦੀ ਬੰਦ-ਬੰਦ ਲਈ ਤਰਸਣਾ ਪੈ ਰਿਹਾ ਹੈ | ਉਹ ਸੋਚ ਰਿਹਾ ਸੀ ਕਿ ਮਨੁੱਖ ਨੇ ਕਿਸ ਤਰ੍ਹਾਂ ਪਾਣੀ ਦੀ ਦੁਰ ਵਰਤੋਂ ਕਰਕੇ ਧਰਤੀ ਹੇਠਲੇ ਪਾਣੀ ਨੂੰ ਖਤਮ ਹੋਣ ਕੰਢੇ ਲਿਆਂਦਾ ਹੈ |ਪਹਿਲਾਂ ਹੱਥੀਂ ਚਲਾਉਣ ਵਾਲੇ ਨਲਕੇ ਹੁੰਦੇ ਸਨ, ਜਿਸ ‘ਚੌ ਪਾਣੀ ਲੈਣ ਲਈ ਮਿਹਨਤ ਕਰਨੀ ਪੈਂਦੀ ਸੀ | ਮਨੁੱਖ ਪਾਣੀ ਅੰਨ੍ਹੇਵਾਹ ਵਹਾ ਰਿਹਾ ਹੈ ਪਹਿਲਾਂ ਲੋਕ ਘੜਿਆਂਚ ਪਾਣੀ ਭਰ ਕੇ ਰੱਖਦੇ ਸਨ, ਜਿੰਨੇ ਪਾਣੀ ਦੀ ਜ਼ਰੂਰਤ ਹੁੰਦੀ, ਓਨਾ ਹੀ ਇਸਤੇਮਾਲ ਕਰਦੇ । ਘੜੇ ਦਾ ਖਿਆਲ ਆਉਦਿਆਂ ਹੀ ਉਸ ਨੂੰ ਆਪਣੇ ਦਾਦੇ ਦੀ ਉਹ ਸਿਆਣਪ ਵਾਲੀ ਘਟਨਾ ਵੀ ਯਾਦ ਆਈਕਿ ਕਿਸ ਤਰ੍ਹਾਂ ਉਸ ਦੇ ਦਾਦੇ ਨੇ ਘੜੇ ਵਿਚ ਕੰਕਰ ਸੁੱਟ ਕੇ ਪਾਣੀ ਤੱਕ ਪਹੁੰਚ ਕੀਤੀ ਸੀ ਪਰ ਅਫਸੋਸ, ਅੱਜ ਘੜਿਆਂ ਦੀ ਥਾਂਫਰਿੱਜਾਂਨੇ ਲੈ ਲਈ ਹੈ, ਜਿਥੇ ਤੱਕ ਪਹੁੰਚਣਾ ਅਸੰਭਵ ਹੈ | ਉਹ ਸੋਚ ਰਿਹਾ ਸੀ ਕਿ ਪਹਿਲਾਂ ਸਾਡਾ ਕਿੰਨਾ ਸਤਿਕਾਰ ਹੁੰਦਾ ਸੀ, ਲੋਕ ਘਰਾਂ ਦੀਆਂ ਛੱਤਾਂ ਉੱਪਰ ਪਾਣੀ ਦੀਆਂ ਕੁੰਡੀਆਂ, ਚੁਰੀ ਸਾਡੇ ਲਈ ਆਮ ਰੱਖਦੇ ਸਨ | ਘਰ ਦੇ ਵਡੇਰਿਆਂ ਤੇ ਘਰ-ਘਰ ਸਾਡੀ ਉਡੀਕ ਹੁੰਦੀ ਸੀ ਪਰ ਅੱਜ ਦੇ ਲਾਲਚੀ ਮਨੁੱਖ ਨੇ ਉਹ ਡੀਆਂਭਰਿ ਆਪਾਣੀ ਵੀ ਸਾਡੇ . ਤੋ ਖੋਹ ਲਿਆ |ਇਕ ਲੰਬੀ ਕੋਸ਼ਿਸ਼ ਦੇ ਬਾਵਜੂਦ ਜਦੋਂ ਕਾਂਨੂੰ ਪਾਣੀ ਨਾ ਮਿਲਿਆ ਤਾਂ ਉਹ ਬੇਹੋਸ਼ਹੋ ਕੇ ਹੇਠਾਂ ਡਿਗ ਪਿਆ | ਅੱਧ-ਮਿਟੀਆਂ ਅੱਖਾਂ ਨਾਲ ਅਸਮਾਨ ਵੱਲ ਇੰਜ ਦੇਖ ਰਿਹਾ ਸੀ ਜਿਵੇਂ ਉਹ ਰੱਬ ਕੋਲ ਮਨੁੱਖਦੀ ਸ਼ਿਕਾਇਤ ਕਰ ਰਿਹਾ ਹੋਵੇ ਕਿ ਉਸ ਨੇ ਉਸ ਦੇ ਹਿੱਸੇ ਦਾ ਪਾਣੀ ਵੀ ਉਸ ਲਈ ਨਹੀਂ ਛੱਡਿਆ ਅਤੇ ਸ਼ਿੱਦਤ ਦੀ ਪਿਆਸ ਕਾਰਨ ਕਾਂ ਮਰ ਗਿਆ। ਪਿਆਰੇ ਬੱਚਿਓ! ਇਸ ਤਰ੍ਹਾਂ ਗਰਮੀ ਦੀ ਰੁੱਤ ਵਿਚ ਅਨੇਕਾਂਹੀ ਪੰਛੀਆਂ ਨੂੰ ਪਿਆਸ ਤੇ ਭੁੱਖ ਕਾਰਨ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈਂਦੇ ਹਨ, ਜਿਸ ਕਾਰਨ ਇਨ੍ਹਾਂ ਪੰਛੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ | ਸੋ ਬੱਚਿਓ, ਆਓ ਅੱਜ ਅਸੀਂ ਪ੍ਰਣ ਕਰੀਏ ਕਿ ਅੱਜ ਤੋਂ ਅਸੀਂ ਸਾਰੇ ਪੰਛੀਆਂ ਦਾ ਪੂਰਨ ਖਿਆਲ ਰੱਖਾਂਗੇ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਰੋਟੀ ਦੇ ਭੋਰੇ ਤੇ ਪਾਣੀ ਦੀਆਂ ਕੁੰਡੀਆਂ ਰੱਖ ਕੇ ਪੰਛੀਆਂ ਦਾ ਬਣਦਾ ਹੱਕ ਦੇਵਾਂਗੇ | ਇਹ ਪੰਛੀ ਸਾਡੇ ਸਮਾਜ ਅਤੇ ਸਾਡੇ ਦੇਸ਼ ਦੀ ਰੌਣਕ ਹਨ |ਹੁਣ ਕਿਸੇ ਵੀ ਪੰਛੀ ਨੂੰ ਉਸ ਕਾਂ ਵਾਂਗ ਪਿਆਸੇ ਨਹੀਂ ਮਰਨ ਦੇਵਾਂਗੇ |ਇਕ ਵਧੀਆ ਤੇ ਮਦਦਗਾਰ ਮਨੁੱਖ ਹੋਣ ਦਾ ਸਬੂਤ ਦੇਵਾਂਗੇ |
ਕਹਾਣੀ ਹੈ ਕਿ ਇੱਕ ਕਾਂ ਦੇ ਹੱਥ ਇਕ ਪਨੀਰ ਦਾ ਟੁੱਕੜਾ ਲੱਗਾ ਤਾਂ ਉਹ ਚਾਈਂ ਚਾਈਂ ਲੈ ਕੇ ਰੁੱਖ ਉਪਰ ਜਾ ਬੈਠਾ। ਇਸ ਸਭ ਕੁਝ ਨੂੰ ਇਕ ਲੂੰਬੜੀ ਤਾੜ ਰਹੀ ਸੀ। ਉਸ ਪਨੀਰ ਦਾ ਟੁੱਕੜਾ ਖੋਹਣ ਦੀ ਤਰਕੀਬ ਸੋਚਦਿਆਂ ਰੁੱਖ ਹੇਠਾਂ ਜਾ, ਕਾਂ ਦੀ ਸਿਫਤ ਦੇ ਪੁਲ ਬੰਨਣੇ ਸ਼ੁਰੂ ਕਰ ਦਿੱਤੇ। ਤੇਰੇ ਪੈਰ ਬੜੇ ਸੋਹਣੇ ਨੇ, ਤੇਰਾ ਪਿੰਡਾ ਲਿਸ਼ਕਾਂ ਪਿਆ ਮਾਰਦਾ ਹੈ, ਤੇਰੀ ਚੁੰਝ ਕਿੰਨੀ ਪਿਆਰੀ ਹੈ, ਤੇਰਾ ਉੱਡਣ ਦਾ ਅੰਦਾਜ ਕਿੰਨਾ ਖੂਬਸੂਰਤ ਹੈ, ਜਦ ਤੂੰ ਗਾਉਂਦਾ ਹੈਂ, ਹਵਾਵਾਂ ਵੀ ਸਾਹ ਰੋਕ ਲੈਂਦੀਆਂ ਹਨ।
ਕਾਂ ਪਾਟਣ ਵਾਲਾ ਹੋ ਗਿਆ। ਉਸ ਤੋਂ ਸਿਫਤ ਝੱਲੀ ਨਾਂ ਸੀ ਜਾਂਦੀ। ਉਹ ਹੋਰ ਚੌੜਾ ਹੋਈ ਜਾ ਰਿਹਾ ਸੀ ਤੇ ਲੂੰਬੜੀ ਨੇ ਜਦ ਵੇਖਿਆ ਕਿ ਲੋਹਾ ਗਰਮ ਹੈ, ਤਾਂ ਉਹ ਕਹਿਣ ਲਗੀ, ਕਿ ਕਾਂ ਭਰਾ ਤੇਰੀ ਹੀਰ ਸੁਣਿਆਂ ਸੱਦੀਆਂ ਬੀਤ ਗਈਆਂ, ਦਿਲ ਤਰਸ ਗਿਆ ਹੈ। ਵੇਖ ਮੌਸਮ ਕਿੰਨਾ ਪਿਆਰਾ ਹੈ, ਕਿਉਂ ਨਾ ਹੀਰ ਹੋ ਜਾਏ! ਹੋਣਾ ਕੀ ਸੀ! ਕਾਂ ਨੇ ਹੀਰ ਸੁਣਾਉਂਣ ਲਈ ਜਦ ਮੂੰਹ ਖੋਲਿਆ, ਤਾਂ ਪਨੀਰ ਦਾ ਟੁੱਕੜਾ ਹੇਠਾਂ ਆ ਗਿਆ ਲੂੰਬੜੀ ਪਹਿਲਾਂ ਹੀ ਦਾਅ ‘ਤੇ ਸੀ। ਕਾਂ ਨੂੰ ਹੁਣ ਸਮਝ ਆਈ ਕਿ ਲੂੰਬੜੀ ਦਾ ਮੱਤਲਬ ਤਾਂ ਖੋਹ-ਮਾਈ ਸੀ।
ਇਕ ਸ਼ਾਹੂਕਾਰ ਆਦਮੀ ਦਾ ਲੜਕਾ ਭੈੜੀ ਸੰਗਤ ਵਿਚ ਪੈ ਗਿਆ। ਉਸ ਨੇ ਉਸ ਨੂੰ ਬਹੁਤ ਸਮਝਾਇਆ ਪਰ ਲੜਕੇ ਉੱਪਰ ਕਿਸੇ ਗੱਲ ਦਾ ਅਸਰ ਨਾ ਹੋਇਆ। ਲੜਕੇ ਦੇ ਭਵਿੱਖ ਬਾਰੇ ਸੋਚ ਕੇ ਪਿਤਾ ਬਹੁਤ ਗੰਭੀਰ ਹੋ ਗਿਆ।
ਅਖੀਰ ਉਸ ਨੇ ਲੜਕੇ ਨੂੰ ਸੁਧਾਰਣ ਲਈ ਇਕ ਵਿਉਂਤ ਬਣਾਈ। ਇਕ ਦਿਨ ਉਸ ਨੇ ਆਪਣੇ ਨੌਕਰ ਕੋਲੋਂ ਦੋ ਕਿਲੋ ਵਧੀਆ ਸੇਬ ਮੰਗਵਾਏ। ਉਸ ਨੇ ਉਸ ਨੂੰ ਇਕ ਗਲਿਆ ਸੜਿਆ ਸੇਬ ਵੀ ਲਿਆਉਣ ਲਈ ਕਿਹਾ। ਨੌਕਰ ਬਜ਼ਾਰੋਂ ਸੇਬ ਲੈ ਆਇਆ ਤਾਂ ਪਿਤਾ ਨੇ ਲੜਕੇ ਨੂੰ ਚੰਗੇ ਸੇਬਾਂ ਨਾਲ ਗਲਿਆ ਸੇਬ ਇਕ ਟੋਕਰੀ ਵਿਚ ਰੱਖਣ ਲਈ ਆਖਿਆ।ਲੜਕੇ ਨੇ ਉਵੇਂ ਹੀ ਕੀਤਾ ਜਿਵੇਂ ਉਸ ਦੇ ਪਿਤਾ ਨੇ ਆਖਿਆ ਸੀ।
ਚਾਰ ਪੰਜ ਦਿਨਾਂ ਮਗਰੋਂ ਪਿਤਾ ਨੇ ਆਪਣੇ ਲੜਕੇ ਨੂੰ ਬੁਲਾਇਆ ਅਤੇ ਉਸ ਨੂੰ ਸੇਬ ਲਿਆਉਣ ਲਈ ਆਖਿਆ। ਲੜਕੇ ਨੇ ਸੇਬਾਂ ਦੀ ਟੋਕਰੀ ਵੇਖੀ ਤਾਂ ਹੈਰਾਨ ਰਹਿ ਗਿਆ। ਸਾਰੇ ਹੀ ਸੇਬ ਗਲ ਸੜ ਗਏ ਸਨ। ਉਸ ਨੇ ਪਿਤਾ ਤੋਂ ਇਸ ਦਾ ਮਤਲਬ ਪੁੱਛਿਆ। ਪਿਤਾ ਨੇ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਜਿਵੇਂ ਇਕ ਗਲੇ ਸੇਬ ਨੇ ਸਾਰੇ ਹੀ ਚੰਗੇ ਸੇਬਾਂ ਨੂੰ ਖਰਾਬ ਕਰ ਦਿੱਤਾ ਹੈ। ਏਦਾਂ ਹੀ ਇਕ ਮਾੜਾ ਲੜਕਾ ਸਾਰੇ ਵਧੀਆ ਲੜਕਿਆਂ ਨੂੰ ਖਰਾਬ ਕਰ ਦਿੰਦਾ ਹੈ।
ਲੜਕੇ ਨੂੰ ਪਿਤਾ ਦੀ ਆਖੀ ਗੱਲ ਦਾ ਮਤਲਬ ਸਮਝ ਆ ਗਿਆ। ਉਸ ਨੇ ਉਸੇ ਦਿਨ ਤੋਂ ਮਾੜੀ ਸੰਗਤ ਤਿਆਗ ਦਿੱਤੀ।
ਸਿੱਖਿਆ-ਭੈੜੀ ਸੰਗਤ ਤੋਂ ਇੱਕਲਾ ਚੰਗਾ।