ਜੀਜਾ ਖਿੱਚ ਵੇ ਪਾਣੀ ਦਾ ਡੋਲ
ਪਹਿਲੀ ਘੁੱਟ ਮੈਂ ਵੇ ਭਰਾਂ
ਜੀਜਾ ਦੇਹ ਵੇ ਭੈਣ ਦਾ ਸਾਕ
ਬਚੋਲਣ ਮੈਂ ਵੇ ਬਣਾਂ
punjabi desi sithniyan
ਸਿਆਮੋ ਕੁੜੀ ਦਾ ਅੱਧੀ ਰਾਤ ਨੂੰ ਖੁਲ੍ਹਾ ਕੇ ਕੁੰਡਾ
ਨੀ ਨਾਲੇ ਰਾਹੀ ਰਾਤ ਕੱਟ ਗਿਆ
ਨਾਲੇ ਦੇ ਗਿਆ ਖਰਬੂਜੇ ਬਰਗਾ ਮੁੰਡਾ ਨੀ.
“ਮਹਾਰਾਜਾ ਰਣਜੀਤ ਸਿੰਘ ਜੀ
ਹੈਣ ਇਕ ਅੱਖ ਤੋਂ ਕਾਣੇ
ਝੁਕ ਝੁਕ ਕਰਨ ਸਲਾਮਾਂ ਉਹਨਾਂ ਨੂੰ
ਦੋ ਦੋ ਅੱਖਾਂ ਵਾਲੇ”
ਤੇਰੇ ਘਰੇ ਵੇ ਨਿਰੰਜਣਾ ਚਲੇ ਤੇਰੀ ਬੇਬੇ ਦੀ
ਸੱਥ ਪਰ੍ਹੇ ਵੇ ਨਿਰੰਜਣਾ ਚਰਚਾ ਤੇਰੀ ਬੇਬੇ ਦੀ
ਤੇਰੇ ਘਰੇ ਵੇ ਨਿਰੰਜਣਾ ਚਲੇ ਤੇਰੀ ਭੈਣਾਂ ਦੀ
ਸੱਥ ਪਰ੍ਹੇ ਵੇ ਨਿਰੰਜਣਾ ਚਰਚਾ ਤੇਰੀ ਭੈਣਾਂ ਦੀ
ਸਈਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ
ਲਾੜੇ ਭੈਣਾਂ ਨੂੰ ਖਸਮ ਕਰਾਈਏ
ਇਕ ਅੰਨ੍ਹਾ ਇਕ ਕਾਣਾ
ਕਾਣਾ ਤਾਂ ਏਹਨੂੰ ਗੋਦੀ ਬਠਾਊ
ਅੰਨ੍ਹਾਂ ਦਊ ਦੱਖੂਦਾਣਾ
ਤੁਸੀ ਗੜ੍ਹ ਜਿੱਤ ਚੱਲੇ ਵੇ ਅਸੀਂ ਹਾਰ ਗਏ
ਤੁਸੀ ਲਾੜੀ ਵਿਆਹ ਚੱਲੇ ਵੇ ਅਸੀਂ ਸਹਾਰ ਗਏ
ਤੁਸੀ ਪਾਸਾ ਜਿੱਤ ਚੱਲੇ ਵੇ ਅਸੀਂ ਸਿੱਟ ਹਥਿਆਰ ਗਏ।
ਗਾਉਂਦਿਆਂ ਦੀ ਆ ਸਿੱਠਣੀ ਵੇ ਜਾਨੀਓ
ਕੋਈ ਲੜਦਿਆਂ ਦੀ ਆ ਗਾਲ੍ਹ
ਜੇ ਕਿਸੇ ਨੇ ਮੰਦਾ ਬੋਲਿਆ
ਸਾਡੀ ਭੁੱਲ ਚੁੱਕ ਕਰਨੀ
ਵੇ ਸੱਜਣੋ ਉਚਿਓ ਵੇ-ਮਾਫ
ਕੁੜਮਾ ਜੋਰੋ ਸੋਹਣੀ ਸੁਣੀਂਦੀ
ਬਿਕਦੀ ਦੇਖੀ ਵਿਚ ਬਜਾਰ
ਪੰਜ ਰੁਪੱਈਏ ਕਾਜੀ ਮੰਗਦਾ
ਪੰਜੇ ਮੰਗਦਾ ਲੰਬੜਦਾਰ (ਠਾਣੇਦਾਰ)
ਪੰਜ ਰੁਪਈਏ ਉਹ ਬੀ ਮੰਗਦਾ
ਜਿਸ ਭੜੂਏ ਦੀ ਨਾਰ
ਲਾੜੇ ਭੈਣਾਂ ਬਾਗ ‘ਚ ਬੜਗੀ
ਤੋੜ ਲਿਆਈ ਡੰਡੀ
ਤੇਰੇ ਕੰਡਾ ਲੱਗੂਗਾ
ਨਾ ਤੋੜੀ ਮੁਸ਼ਟੰਡੀ
ਲਾੜਿਆ ਕੈ ਦਿਨ ਹੋ ਗੇ ਨਾਏਹਿ ਨੂੰ ਧੋਏ ਨੂੰ
ਤੈਨੂੰ ਪਿੰਡੇ ਪਾਣੀ ਲਾਏ ਨੂੰ (ਪਾਏ ਨੂੰ)
ਭੈਣੇ ਮੈਂ ਪੋਸਤੀ ਨੀ ਮੈਂ ਨੇਸਤੀ ਨੀ
ਨ੍ਹਾਉਣ ਦੀ ਹਿੰਮਤ ਨਾ ਆਏ ਨੀ
ਹੋਰ ਤਾਂ ਜਾਨੀ ਘੋੜੇ ਲਿਆਏ
ਕੁੜਮ ਲਿਆਇਆ ਟੱਟੂ
ਨੀ ਮੰਨੋ ਦੇ ਜਾਣਾ
ਬਿਹੜੇ ਦੀ ਜੜ ਪੱਟੂ ਨੀ ਮੰਨੋ
ਭਲਾ ਜੀ ਪੋਡਰ ਦੇ, ਪੋਡਰ ਦੇ ਦੋ ਡੱਬੇ
ਲਾੜੇ ਭੈਣਾਂ ਨੂੰ ਖਸਮ ਕਰਾਈਏ
ਸਾਰੇ ਪਿੰਡ ਦੇ ਗੱਭੇ ਭਲਾ ਜੀ.