ਸੂਹੇ ਗੁਲਾਬ ਸਜਰੇ ਉਲਫ਼ਤ ਦੇ ਭਾਲ਼ਦੇ ਸਾਂ
ਸੂਲ਼ਾਂ ਦੇ ਖੁਭੇ ਨਸ਼ਤਰ ਨਫ਼ਰਤ ਦੇ ਤੀਰ ਯਾਰੋ
ਪੈਰਾਂ ਦੇ ਹੇਠ ਮੈਨੂੰ ਜਿਹੜੇ ਲਿਤਾੜਦੇ ਨੇ
ਉਹਨਾਂ ਦੇ ਮੋਢਿਆਂ ‘ਤੇ ਜਾਊਂ ਅਮੀਰ ਯਾਰੋ
new punjabi Shayari
ਕੋਈ ਆਖੇ ਇਹ ਜਾ ਕੇ ਯਾਰ ਦੇ ਪਾਸ।
ਕਦੀ ਆ ਆਪਣੇ ਬੀਮਾਰ ਦੇ ਪਾਸ।
ਲਿਆਓ ਓਸ ਨੂੰ ਜਿਸ ਤਰ੍ਹਾਂ ਹੋਵੇ,
ਦਵਾ ਆਪਣੀ ਹੈ ਦਿਲਦਾਰ ਦੇ ਪਾਸ।ਮੌਲਾ ਬਖ਼ਸ਼ ਕੁਸ਼ਤਾ
ਸਾਡਾ ਯਾਰ ਫਸ ਗਿਆ ਧਨ ਵਾਲਿਆਂ ਦੇ ਨਾਲ।
ਸਾਡਾ ਚਿਤ ਪਰਚਾਵੇ ਘਾਲੇ-ਮਾਲਿਆਂ ਦੇ ਨਾਲ।ਸਾਧੂ ਸਿੰਘ ਬੇਦਿਲ
ਸਿਆਣੇ ਤਾਂ ਸਲਾਹਾਂ ਦੇ ਕੇ ਵੜ ਜਾਣੇ ਘਰਾਂ ਅੰਦਰ,
ਜਨੂੰਨੀ ਲੋਕ ਹੀ ਤਲੀਆਂ ਉੱਤੇ ਸੂਰਜ ਟਿਕਾਉਂਦੇ ਨੇ।ਨਰਿੰਦਰ ਮਾਨਵ
ਸੁੰਨੇਪਣ ਨੂੰ ਭਰ ਦਿਉ ਪ੍ਰੀਤਮ।
ਤਨ ਮਨ ਰੌਸ਼ਨ ਕਰ ਦਿਉ ਪ੍ਰੀਤਮ ॥
ਉਲਫ਼ਤ ਦੇ ਕੁੱਝ ਫੁੱਲ ਖਿੜਾਓ,
ਇਕ ਸੁੰਦਰ ਮੰਜ਼ਰ ਦਿਉ ਪ੍ਰੀਤਮਬਲਵਿੰਦਰ ਬਾਲਮ
ਹਰ ਵੇਰ ਉਠ ਕੇ ਝੁਕ ਗਈ ਉਸ ਸ਼ੋਖ਼ ਦੀ ਨਜ਼ਰ
ਮੇਰੇ ਨਸੀਬ ਮੈ-ਕਸ਼ੋ ਕਿੰਨੇ ਖਰੇ ਰਹੇ
ਕਤਰੇ ਦੀ ਇਕੋ ਰੀਝ ਹੈ ਸਾਗਰ ਕਦੇ ਬਣਾਂ
ਅਸਲੇ ਤੋਂ ਐਪਰ ਆਦਮੀ ਕਿੱਦਾਂ ਪਰ੍ਹੇ ਰਹੇਕਿਰਪਾਲ ਸਿੰਘ ਪ੍ਰੇਸ਼ਾਨ
ਸਿਰਜ ਕੇ ਰਬ ਦੇ ਭਵਨ ਵੀ ਬਸਤੀਆਂ ਦੇ ਨਾਲ ਨਾਲ
ਸੇਹ ਦੇ ਤਕਲੇ ਗਡ ਲਏ ਖ਼ੁਦ ਹੀ ਘਰਾਂ ਦੇ ਨਾਲ ਨਾਲਉਲਫ਼ਤ ਬਾਜਵਾ
ਏਸ ਨਗਰ ਦੇ ਵਾਸੀ ਕਿੰਨੇ ਭੋਲੇ ਨੇ,
ਕਹਿੰਦੇ ਨੇ ਜੋ ਮਿਲਦਾ ਹੈ ਪ੍ਰਵਾਨ ਕਰੋ।ਸਤੀਸ਼ ਗੁਲਾਟੀ
ਜੋ ਤਦਬੀਰਾਂ ਕਰ ਨਾ ਸਕਦੇ ਤਕਦੀਰਾਂ ’ਤੇ ਲੜਦੇ ਲੋਕ।
ਸੱਚ ਬੋਲਣੋਂ ਡਰਦੇ ਕਿਉਂ ਨੇ ਧਰਮ ਕਿਤਾਬਾਂ ਪੜ੍ਹਦੇ ਲੋਕ।ਮੋਹਨ (ਡਾ.)
ਨਰਮ ਸੀ ਦਿਲ ਦੇ ਅਸੀਂ ਪਰ ਫੇਰ ਵੀ ਲੜਦੇ ਰਹੇ
ਭਾਵੇਂ ਜ਼ਾਬਰ ਸੀ ਜ਼ਮਾਨਾ ਸਾਹਮਣੇ ਅੜਦੇ ਰਹੇਓਮ ਪ੍ਰਕਾਸ਼ ਰਾਹਤ
ਦੋਜ਼ਖ ਵੀ ਏਥੇ ਭੋਗੀਏ ਜੱਨਤ ਵੀ ਮਾਣੀਏ
ਇਹਨਾਂ ਦੀ ਹੋਂਦ ਦਾ ਨਹੀਂ ਕਿਧਰੇ ਨਿਸ਼ਾਨ ਹੋਰਅਜਾਇਬ ਚਿੱਤਰਕਾਰ
ਬੁਤਾਂ ਨੂੰ ਤੋੜਦੇ ਹਨ, ਪੱਥਰਾਂ ਨੂੰ ਪੂਜਦੇ ਨੇ
ਘਰ ਵਿਚ ਗੁਆ ਕੇ ਰੱਬ ਨੂੰ, ਜੰਗਲਾਂ ‘ਚੋਂ ਟੋਲਦੇ ਨੇਸਰਵਣ