ਪਤਾ ਨਾ ਸੀ ਹਨੇਰੇ ਦੇ ਕਲਾਕਾਰੀ ਅਡੰਬਰ ਦਾ।
ਕਿ ਛੱਪੜਾਂ ਵਿੱਚ ਸਿਮਟ ਜਾਉ ਕਦੇ ਪਾਣੀ ਸਮੁੰਦਰ ਦਾ।
ਪਤਾ ਮਾਂ ਬਾਪ ਦਾ ਬੇਸ਼ਕ ਭੁਲਾ ਵੇਖੋ ਨਹੀਂ ਖ਼ਤਰਾ,
ਜ਼ਰੂਰੀ ਹੈ ਰਹੇ ਚੇਤਾ ਕਿਸੇ ਨੂੰ ਘਰ ਦੇ ਨੰਬਰ ਦਾ।
new punjabi Shayari
ਖ਼ਮੋਸ਼ੀ ਤਾਣ ਕੇ ਸੁੱਤੇ ਉਹੀ ਅੱਜ ਕਬਰ ਦੇ ਹੇਠਾਂ,
ਜਿਨ੍ਹਾਂ ਦੇ ਜ਼ੋਰ ਦੇ ਚਰਚੇ ਰਹੇ ਸਨ ਮਹਿਫ਼ਿਲਾਂ ਅੰਦਰ।ਸੁਦਰਸ਼ਨ ਵਾਲੀਆ
ਕੰਢਿਆਂ ਦੀ ਰੇਤ ਹਾਂ ਬਸ ਲਹਿਰ ਤੀਕ ਹਾਂ
ਧੁੰਦਾਂ ਦੀ ਬਦਲੀ ਹਾਂ ਗਹਿਰ ਤੀਕ ਹਾਂਨਿਰਪਾਲਜੀਤ ਕੌਰ ਜੋਸਨ
ਚਿਤਵਿਆ ਹੈ ਮੈਂ ਸਦਾ ਕਿ ਜੋ ਲਿਖਾਂ ਸੁੰਦਰ ਲਿਖਾਂ।
ਇੱਲਾਂ ਨੂੰ ਪਰ ਬਾਜ਼ ਕਿੱਦਾਂ ਕਾਵਾਂ ਨੂੰ ਤਿੱਤਰ ਲਿਖਾਂ।ਸੁਲੱਖਣ ਸਰਹੱਦੀ
ਕੈਦ ਵਿੱਚ ਦਮ ਤੋੜ ਜਾਂਦੇ, ਹੋਣ ਬੰਦੇ ਜਾਂ ਪਰਿੰਦੇ,
ਵਾਂਗ ਕੈਦੀ ਜੀਣ ਨਾ ਮੈਨੂੰ ਕਦੇ ਪਰਵਾਨ ਹੋਇਆ।ਅਮਰਜੀਤ ਕੌਰ ਅਮਰ
ਇਕ ਮਹਾਂਭਾਰਤ ਮੇਰੇ ਅੰਦਰ ਤੇ ਬਾਹਰ ਫੈਲਿਐ,
ਖ਼ੁਦ ਹੀ ਦੁਰਯੋਧਨ, ਕਦੇ ਭੀਸ਼ਮ, ਕਦੇ ਅਰਜਨ ਬਣਾਂ।ਜਗਤਾਰ ਸੇਖਾ
ਉਨ੍ਹਾਂ ਦੀ ਬਾਤ ਹੀ ਛੱਡੋ, ਉਨ੍ਹਾਂ ਕੀ ਖ਼ਾਕ ਪੀਣੀ ਏ,
ਜੋ ਹਰ ਵੇਲੇ ਨਫੇ-ਨੁਕਸਾਨ ਦਾ ਰੱਖਣ ਹਿਸਾਬ ਅੱਗੇ।ਗੁਰਮੇਲ ਗਿੱਲ
ਛਡ ਕੇ ਸੁੱਤੀ ਨਾਰ ਜਾਏ ਨਿਰਵਾਣ ਨੂੰ
ਨਿਸ਼ਠੁਰ ਏਡਾ ਨਹੀਂ ਕਦੇ ਭਗਵਾਨ ਹੁੰਦਾ
ਤੇਰੇ ਵਿਚਲਾ ਕੌਰਵ ਜਦ ਤਕ ਜ਼ਿੰਦਾ ਹੈ
ਮੇਰੇ ਕੋਲੋਂ ਝੁਕ ਕੇ ਨਈਂ ਸਲਾਮ ਹੁੰਦਾਸ਼੍ਰੀਮਤੀ ਕਾਨਾ ਸਿੰਘ
ਵੱਖਰੀ ਧਰਤ ਮੰਗਦੀ ਹਾਂ ਤੇ ਨਾ ਅਸਮਾਨ ਮੰਗਦੀ ਹਾਂ
ਮੈਂ ਮੰਗਦੀ ਹਾਂ ਤਾਂ ਬਸ ਇਕ ਵੱਖਰੀ ਪਹਿਚਾਨ ਮੰਗਦੀ ਹਾਂਸੁਰਿੰਦਰਜੀਤ ਕੌਰ
ਸੱਚ ਦੇ ਜਿਸਦੇ ਪੱਲੇ ਤੇ ਕਿਰਦਾਰ ਖ਼ਰਾ ਹੈ
ਦੇਣ ਲਈ ਉਹ ਹੋਕਾ ਨਗਰ ਨਗਰ ਜਾਇਗਾਸੁਦਰਸ਼ਨ ਵਾਲੀਆ
ਦਿਲਾਂ ਦੇ ਅੰਦਰ ਗਰਮ ਜੋਸ਼ੀਆਂ ਵਾਲੇ ਗਏ ਜ਼ਮਾਨੇ
ਹੱਥਾਂ ਦੀ ਥਾਂ ਲੋਕ ਮਿਲਾਉਂਦੇ ਅਜ ਕਲ ਬਸ ਦਸਤਾਨੇਸੁਦਰਸ਼ਨ ਵਾਲੀਆ
ਵਕਤ ਦੀ ਇਸ ਦਾਲ ‘ਚੋਂ ਕਿਉਂ ਕੁਝ ਕੁ ਕਾਲਾ ਭਾਲਦੈਂ
ਕਾਲ਼ਖਾਂ ਦੇ ਦੌਰ ਵਿਚੋਂ ਰਿਸ਼ਮ ਕੋਈ ਭਾਲ ਤੂੰਮਿਸਿਜ਼ ਖਾਵਰ ਰਾਜਾ (ਲਾਹੌਰ)