ਮਾਂ ਮੇਰੀ ਨੇ ਬੋੲ੍ਹੀਆ ਭੇਜਿਆ
ਵਿੱਚ ਭੇਜੀ ਕਸਤੂਰੀ
ਘਟਗੀ ਤਿੰਨ ਰੱਤੀਆਂ
ਕਦੋਂ ਕਰੇਗਾ ਪੂਰੀ।
Maa Dhee Punjabi boliyan
ਊਠਾਂ ਵਾਲਿਆਂ ਨੂੰ ਨਾ ਵਿਆਹੀ ਮੇਰੀ ਮਾਏ
ਅੱਧੀ ਰਾਤੀਂ ਲੱਦ ਜਾਣਗੇ।
ਸਿੰਘ ਧਰੇ ਮੁਕਲਾਵੇ ਛੱਡ ਜਾਣਗੇ ।
ਪਾੜ੍ਹੇ ਨੂੰ ਧੀ ਦੇਈਂ ਨਾ ਬਾਬਲਾ
ਹਾਲੀ ਜੱਟ ਬਥੇਰੇ
ਆਪ ਤਾਂ ਖਾਂਦੇ ਪੋਲੇ ਬਿਸਕੁਟ
ਸਾਨੂੰ ਦਿੰਦੇ ਰਾਈ
ਵੇ ਘਰ ਪਾੜੇ ਦੇ
ਕੈਦ ਭੋਗਣੀ ਆਈ।
ਕਾਨਾ-ਕਾਨਾ-ਕਾਨਾ
ਪਤਲੇ ਜਵਾਈ ਵਾਲੀਏ
ਤੇਰਾ ਗੱਡ ਦਿਆਂ ਖੇਤ ਵਿੱਚ ਡਰਨਾ
ਘਰ ਦੀ ਕਣਕ ਬਚੂ
ਨਾਲ ਡਰਦਾ ਮਿਰਗ ਨਾ ਵੜਨਾ
ਟੇਸ਼ਨ ਜੈਤੋ ਦਾ
ਜਿੱਥੇ ਡਾਕ ਗੱਡੀ ਨੇ ਖੜ੍ਹਨਾ
ਪਰ੍ਹੇ ਹੋ ਜਾ ਵੇ ਬਾਬੂ
ਅਸੀਂ ਯਾਰ ਗੁੱਸੇ ਨਹੀਂ ਕਰਨਾ
ਰੰਗ ਦੇ ਕਾਲੇ ਦੇ
ਨਾਲ ਕਦੇ ਨੀ ਚਨਾ।
ਚਰਖੇ ਨੂੰ ਚੱਕ ਲਾ ਤ੍ਰਿੰਝਣਾਂ ਚੋਂ ਛੇਤੀ ਛੇਤੀ
ਭੱਜ ਲੈ ਜੇ ਭੱਜਿਆ ਜਾਵੇ
ਨੀ ਰੇਸ਼ਮੀ ਗਰਾਰੇ ਵਾਲੀਏ
ਜੱਟ ਬੱਕਰਾ ਬੁਲਾਉਦਾ ਆਵੇ
ਨੀ ਰੇਸ਼ਮੀ ਗਰਾਰੇ ਵਾਲੀਏ
ਜੱਟ ਬੱਕਰੇ ਬੁਲਾਉਂਦਾ ਆਵੇ
ਥੜ੍ਹਿਆਂ ਬਾਝ ਨਾ ਪਿੱਪਲ ਸੋਂਹਦੇ
ਵੰਗਾਂ ਬਾਝ ਨਾ ਕਲਾਈਆਂ
ਸੱਗੀ ਫੁੱਲ ਸਿਰਾਂ ਤੇ ਸੋਂਹਦੇ
ਪੈਰੀਂ ਝਾਂਜਰਾਂ ਪਾਈਆਂ
ਸੂਬੇਦਾਰਨੀਆਂ ਬਣ ਠਣਕੇ ਧੀਆਂ ਵਿੱਚ ਆਈਆਂ
ਸੂਬੇਦਾਰਨੀਆਂ ਬਣ ਠਣਕੇ ਧੀਆਂ ਵਿੱਚ ਆਈਆਂ
ਨੀ ਉਹ ਕੌਣ ਖੜ੍ਹਾ ਹੈ ਮਜਾਜ਼ ਬੜਾ
ਨੀ ਉਹ ਕੌਣ ਖੜ੍ਹਾ ਹੈ ਮਜਾਜ਼ ਬੜਾ
ਕਹਿੰਦਾ ਸਾਉਣ ਦੇ ਛਰਾਟੇ ਵਾਂਗੂੰ
ਚੱਕ ਲੈ ਘੜਾ
ਸਾਉਣ ਮਹੀਨਾ ਮੀਂਹ ਪਿਆ ਪੈਂਦਾ
ਸਾਉਣ ਮਹੀਨਾ ਮੀਂਹ ਪਿਆ ਪੈਂਦਾ
ਗੋਡੇ ਗੋਡੇ ਘਾਹ
ਵੇ ਰਲ ਗੱਲਾਂ ਕਰਾਂਗੇ
ਦੋਵੇਂ ਭੈਣ ਭਰਾ
ਵੇ ਰਲ ਗੱਲਾਂ ਕਰਾਂਗੇ
ਸਾਉਣ ਮਹੀਨਾ ਮੀਂਹ ਪਿਆ ਪੈਂਦਾ
ਸਾਉਣ ਮਹੀਨਾ ਮੀਂਹ ਪਿਆ ਪੈਂਦਾ
ਗੋਡੇ ਗੋਡੇ ਘਾਹ
ਨੀਂ ਮੈਂ ਰਿੱਧੀਆਂ ਸੇਵੀਆਂ
ਕਮਲੇ ਨੂੰ ਚੜ੍ਹ ਗਿਆ ਚਾਅ
ਨੀ ਮੈਂ ਰਿੱਧੀਆਂ ਸੇਵੀਆਂ
ਸਾਉਣ ਮਹੀਨਾ ਦਿਨ ਤੀਆਂ ਦੇ
ਸਾਉਣ ਮਹੀਨਾ ਦਿਨ ਤੀਆਂ ਦੇ
ਗੋਡੇ ਗੋਡੇ ਚਾਅ
ਵੇ ਕੀ ਰਾਹ ਨੀ ਜਾਣਦਾ
ਤੀਆਂ ਵੇਖਣ ਆ
ਵੇ ਕੀ ਰਾਹ ਨੀ ਜਾਣਦਾ
ਮਾਏ ਨੀ ਤੈਂ ਵਰ ਕੀ ਸਹੇੜਿਆ
ਪੁੱਠੇ ਤਵੇ ਤੋਂ ਕਾਲਾ
ਆਉਣ ਜੁ ਸਈਆਂ ਮਾਰਨ ਮਿਹਣੇ
ਔਹ ਤੇਰੇ ਘਰ ਵਾਲਾ
ਮਿਹਣੇ ਸੁਣ ਕੇ ਇਉਂ ਹੋ ਜਾਂਦੀ
ਜਿਉਂ ਆਹਰਨ ਵਿੱਚ ਫਾਲਾ
ਸਿਖਰੋਂ ਟੁੱਟ ਗਈ ਵੇ
ਖਾ ਕੇ ਪੀਘ ਹੁਲਾਰਾ।
ਜੱਟੀਆਂ ਨੇ ਲਾਈਆਂ ਤੀਆਂ ਲਾਈਆਂ ਥੱਲੇ ਬੋਹੜ ਦੇ
ਪਾਲੀ ਪੀਂਘ ਝੂਟਦੀ ਤੇ
ਲਾਲੀ ਪੀਂਘ ਝੂਟਦੀ
ਆ ਜਾ ਛਿੰਦੋ ਚੱਲ ਕੇ ਦਿਖਾ ਦੇ ਜ਼ੋਰ ਤੇ
ਜੱਟੀਆਂ ਨੇ ਲਾਈਆਂ ਤੀਆਂ ਲਾਈਆਂ ਥੱਲੇ ਬੋਹੜ ਦੇ