ਛੜੇ ਜੇਠ ਦੀ ਗੱਲ ਸੁਣਾਵਾਂਮੈਂ ਗਈ ਸੀ ਮੰਦਰਚੁੱਪ ਚਪੀਤੇ ਆ ਕੇ ਅੜੀਓਵੜਿਆ ਰਸੋਈ ਅੰਦਰਦੁੱਧ ਦਾ ਵੱਡਾ ਗਲਾਸ ਭਰ ਲਿਆਪੀਣ ਦੇ ਕਰੀ ਤਿਆਰੀਨੀ ਮੈਂ ਵੇਲਣਾ ਵਗਾਵਾ ਮਾਰਿਆਉਹਦੀ ਦੁੱਧ ਨਾਲ ਲਿਬੜ ਗਈ ਦਾੜੀਨੀ ਮੈਂ ਵੇਲਣਾ ਵਗਾਵਾ ਮਾਰਿਆ………..
jeth bharjayi boliyan
ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਰਣੀਆਂਅੱਧੀ ਰਾਤੀਂ ਬੱਦਲ ਚੜਿਆ ਲਹਿ ਪਈਂਆਂ ਨੇ ਕਣੀਆਂਭਿੱਜ ਗੲੀ ਕੁੜਤੀ ਰੰਗ-ਬਰੰਗੀ,ਜਿੰਦ ਨੂੰ ਭਾਦੀਆਂ ਬਣੀਆਂਨੀ ਮੁੱਖ ਤੇਰਾ ਅੜੀਏ, ਦੰਦ ਚੰਬੇ ਦੀਆਂ ਕਲੀਆਂ….ਨੀ ਮੁੱਖ ਤੇਰਾ ਚੰਨ ਅੜੀਏ, ਦੰਦ ਚੰਬੇ ਦੀਆਂ ਕਲੀਆਂ…….ਮੁੱਖ ਤੇਰਾ ਚੰਨ ਅੜੀਏ……
ਪਰਲੇ ਖੇਤ ਜੇਠ ਹਲ ਵਾਹਵੇ
ਟੱਪ ਕੇ ਪੰਜ-ਸੱਤ ਖੱਤਾ
ਨੀ ਸਿੱਖਰ ਦੁਪਿਹਰੇ ਮੈਨੂੰ ਅੜੀਓ
ਢੋਣਾਂ ਪੈਂਦਾ ਭੱਤਾ
ਨੀ ਦੇਂਵਾ ਛੜੇ ਜੇਠ ਦੇ
ਮੂੰਹ ਚ’ ਖੁਰਚਣਾ ਤੱਤਾ……