ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾਹ ਦੇਈਏ
ਚਲੋ ਹੁਣ ਫ਼ਾਲਤੂ ਚੀਜ਼ਾਂ ਦਾ ਰੂਹ ਤੋਂ ਭਾਰ ਲਾਹ ਦੇਈਏ
heart touching punjabi shayari in punjabi language
ਦਹਿਕਦੇ ਅੰਗਿਆਰਾਂ ‘ਤੇ ਸੌਂਦੇ ਰਹੇ ਨੇ ਲੋਕ।
ਇਸ ਤਰ੍ਹਾਂ ਵੀ ਰਾਤ ਰੁਸ਼ਨਾਉਂਦੇ ਰਹੇ ਨੇ ਲੋਕ।ਅਵਤਾਰ ਪਾਸ਼
ਨਾ ਡੁੱਬਾਂਗੀ ਝਨਾ ਅੰਦਰ, ਨਾ ਹੀ ਸੜਨਾ ਥਲਾਂ ਵਿੱਚ ਮੈਂ,
ਝਨਾ ਮੈਂ ਡੀਕ ਜਾਵਾਂਗੀ, ਥਲਾਂ ਨੂੰ ਠਾਰ ਦੇਵਾਂਗੀ।ਕੁਲਵਿੰਦਰ ਕੰਵਲ
ਜੇ ਤੂੰ ਮਿਲੇਂ ਕਦੇ ਮੈਨੂੰ ਤਾਂ ਬਣ ਕੇ ਗੀਤ ਮਿਲੀਂ
ਮਿਲੀਂ ਨਾ ਬਣ ਕੇ ਤੂੰ ਅਖ਼ਬਾਰ ਦੀ ਖ਼ਬਰ ਮੈਨੂੰਸੁਰਜੀਤ ਸਖੀ
ਜਦੋਂ ਬਣੂ ਪੰਜਾਬੀ ਸਾਡੇ ਹਰ ਘਰ ਵਿੱਚ ਪਰਿਵਾਰ ਦੀ ਭਾਸ਼ਾ।
ਆਪੇ ਹੀ ਬਣ ਜਾਣੀ ਹੈ ਇਹ ਵੇਖਿਓ ਫਿਰ ਸਰਕਾਰ ਦੀ ਭਾਸ਼ਾ।ਅਮਰਜੀਤ ਸਿੰਘ ਵੜੈਚ
ਬੜਾ ਹੀ ਛਟਪਟਾਉਂਦਾ ਸੀ ਉਹ ਅੰਬਰ ਛੂਹਣ ਖਾਤਰ,
ਮੈਂ ਮੋਹ ਦੀ ਡੋਰ ਕੱਟ ਦਿੱਤੀ ਤੇ ਉਸ ਨੂੰ ਜਾਣ ਦਿੱਤਾ।ਜਗਵਿੰਦਰ ਜੋਧਾ
ਜੇ ਤਿਤਲੀ ਦੋਸਤੀ ਦੀ ਮਰ ਗਈ ਤਾਂ ਫੇਰ ਨਾ ਕਹਿਣਾ
ਕੁੜੱਤਣ ਰਿਸ਼ਤਿਆਂ ਵਿਚ ਭਰ ਗਈ ਤਾਂ ਫੇਰ ਨਾ ਕਹਿਣਾ
ਅਜੇ ਵੀ ਵਕਤ ਹੈ ਤੂੰ ਆਪਣੇ ਘਰ ਦੀ ਛੱਤ ਉੱਤੇ ਆ
ਸਿਆਲੀ ਧੁੱਪ ਹੈ ਜੇ ਮਰ ਗਈ ਤਾਂ ਫੇਰ ਨਾ ਕਹਿਣਾਸੁਲੱਖਣ ਸਰਹੱਦੀ
ਮੈਂ ਮੋਈਆਂ ਤਿਤਲੀਆਂ ਦੇ ਖੰਭਾਂ ਕੋਲੋਂ ਬਹੁਤ ਡਰਦਾ ਹਾਂ
ਜਿਨ੍ਹਾਂ ਦਾ ਕਤਲ ਹੋਇਆ ਦੋਸਤੋ ਮੇਰੇ ਖ਼ੁਆਬਾਂ ਵਿਚਗੁਰਭਜਨ ਗਿੱਲ
ਸੁਕਰਾਤ ਕਿਸ ਕਿਸ ਨੂੰ ਕਹੋਗੇ ਇਸ ਜਗ੍ਹਾ,
ਸਾਰੇ ਨਗਰ ਨੂੰ ਵਿਸ਼ ਪਿਲਾਇਆ ਜਾ ਰਿਹੈ।ਜਸਪਾਲ ਘਈ
ਪਾਣੀਆਂ ਬਾਝੋਂ ਕਦੇ ਵੀ ਤਰਦੀਆਂ ਨਾ ਬੇੜੀਆਂ
ਹੰਝੂਆਂ ਬਾਝੋਂ ਨਾ ਹੁੰਦੀ ਹੈ ਪਵਿੱਤਰ ਜ਼ਿੰਦਗੀ
ਇਸ਼ਕ ਦਾ ਇਹ ਹਾਲ ਹੈ ਕਿ ਔੜ੍ਹਦਾ ਕੁਝ ਵੀ ਨਹੀਂ
ਇਕ ਪਾਸੇ ਬੇ-ਖੁਦੀ ਹੈ, ਇਕ ਪਾਸੇ ਬੇ-ਬੇਸੀਸੁਖਵਿੰਦਰ ਅੰਮ੍ਰਿਤ
ਉਹ ਜਦੋਂ ਜਗਦਾ ਸੀ ਕਿੱਦਾਂ ਸ਼ੂਕਦੀ ਸੀ ਇਹ ਹਵਾ
ਬੁਝ ਗਿਆ ਦੀਵਾ ਸ਼ਹਿਰ ਦੀ ਹੁਣ ਹਵਾ ਖ਼ਾਮੋਸ਼ ਹੈ।ਰਾਬਿੰਦਰ ਮਸਰੂਰ
ਖ਼ੁਦ ਖ਼ਾਮੋਸ਼ ਖੜ੍ਹੇ ਸੁਣ ਰਹੇ ਹਾਂ ਪਰ ਬੰਦੂਕਾਂ ਬੋਲ ਪਈਆਂ ਨੇ।
ਜਿਊਂਦੇ ਚੁੱਪ ਨੇ ਇਸ ਧਰਤੀ ‘ਤੇ ਲੇਕਿਨ ਲਾਸ਼ਾਂ ਬੋਲ ਪਈਆਂ ਨੇ।ਹਰਮੀਤ ਵਿਦਿਆਰਥੀ