ਉਹ ਜਿਹੜੇ ਖੁਦ ਨੂੰ ਖ਼ੁਦਾ ਸਮਝੀ ਬੈਠੇ ਨੇ
ਕੌਣ ਜਾਣਦਾ ਸੀ ਉਹਨਾਂ ਨੂੰ ਮੇਰੀ ਇਬਾਦਤ ਤੋਂ ਪਹਿਲਾਂ
heart touching punjabi shayari in punjabi language
ਹੇਠਾਂ ਨਦੀ ਤਿਰਹਾਈ ਮਰ ਰਹੀ ਹੈ
ਉਤੋਂ ਪਾਣੀ ਦਹਾਨਾ ਲੋਚਦਾ ਹੈਡਾ. ਪ੍ਰੀਤਮ ਸਿੰਘ ਰਾਹੀ
ਭਾਂਵੇ ਹੁੰਝੂਆ ਚ ਰੋਲ ਭਾਂਵੇ ਕਿਹਦੇ ਅਨਮੋਲ
ਨੈਣੋਂ ਹੰਜੂ ਬਣ ਵਗੇ ਤੇਰੇ ਪਿਆਰ ਦੀ ਕਹਾਣੀ
ਜੇ ਤੂੰ ਸਮਝੇਂ ਤਾਂ ਮੋਤੀ ਜੇ ਤੂੰ ਸਮਝੇਂ ਪਾਣੀ
ਲੜਕੀ ਇਕ ਵਸਤੂ ਦਾ ਨਾਂ ਹੈ ਵਸਤੂ ਵਾਂਗ ਸਜਾਈ ਜਾਵੇ
ਲੋੜਵੰਦ ਨੂੰ ਘਰੇ ਬੁਲਾ ਕੇ ਨਿਰਸੰਕੋਚ ਵਿਖਾਈ ਜਾਵੇਗੁਰਪਾਲ ਸਿੰਘ ਨੂਰ
ਕੋਈ ਜਿੱਤ ਬਾਕੀ ਏ ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ
ਇਹ ਇੱਕ ਪੰਨਾ ਸੀ ਅਜੇ ਤਾਂ ਕਿਤਾਬ ਬਾਕੀ ਏ
ਅਸੀਂ ਕਿੱਕਰਾਂ ਤੋਂ ਕਿਰੇ ਹੋਏ ਫੁੱਲ ਹਾਣੀਆ।
ਕਦੇ ਪਿਆ ਨਾ ਪਵੇਗਾ ਸਾਡਾ ਮੁੱਲ ਹਾਣੀਆ।ਚਮਨਦੀਪ ਦਿਓਲ
ਜੰਗਲ ਦੇ ਰੁੱਖ ਪਏ ਉਦਾਸੇ ਫੁੱਲ ਕਲੀਆਂ ਮੁਰਝਾਏ
ਚਹੁੰ ਕੂਟਾਂ ਵਿਚ ਅੱਗ ਲੱਗੀ ਹੈ ਇਸ ਨੂੰ ਕੌਣ ਬੁਝਾਏ
ਸੂਰਜ ਦੀ ਧੁੱਪ ਕਾਲੇ ਰੰਗ ਦੀ ਧਰਤੀ ਧੁਆਂਖੀ ਧੁਆਂਖੀ
ਰਖ ਲੈ ਜਗਤ ਜਲੰਦਾ ਅਪਣਾ ਸਾਨੂੰ ਮੂਲ ਨਾ ਭਾਏਡਾ. ਅਮਰ ਕੋਮਲ
ਜ਼ਖ਼ਮ ਆਪਣੇ ਸਾਂਭ ਕੇ ਸੀਨੇ ‘ਚ ਰੱਖੇ ਮੈਂ ਸਦਾ
ਕੌਣ ਕਹਿੰਦੈ ਯਾਦ ਦਿਲ ’ਚੋਂ ਮੈਂ ਭੁਲਾਈ ਯਾਰ ਦੀਤਰਸੇਮ ਸਿੰਘ ਸਫ਼ਰੀ
ਸੁਣ ਲਵੋਗੇ? ਸੱਚ ਦੱਸਾਂ ਰੋਟੀਆਂ ਦਾ?
ਔਰਤਾਂ ਹਾਂ, ਮੁੱਲ ਹੈ ਇਹ ਬੋਟੀਆਂ ਦਾ।ਰਾਵੀ ਕਿਰਨ
ਕਲੀਆਂ ਕੋਲ ਰਹਿ ਕੇ ਵੀ ਨਜ਼ਾਕਤ ਤੋਂ ਰਹੇ ਵਾਂਝੇ
ਜਲਨ ਕਲੀਆਂ ਦੇ ਬਾਰੇ ਕਿਸ ਕਦਰ ਹੈ ਕੰਡਿਆਂ ਅੰਦਰਮਾਨ ਸਿੰਘ ਮਾਨ
ਤੇਰੀ ਬੇਰੁਖ਼ੀ ਤੋਂ ਡਰ ਲਗਦਾ
ਨਹੀਂ ਤਾਂ ਅਸੀ ਉਹ ਆਂ ਜੋ
ਆਪਣੀ ਕਲਮ ਨਾਲ ਸਿਰ ਕਲਮ ਕਰ ਦੇਈਏ
ਆਪਣੇ ਆਪ ਤੋਂ ਡਰ ਕੇ ਜਿਊਂਇਆ।
ਜਿਊਂਦੇ ਜੀਅ ਵੀ ਮਰ ਕੇ ਜਿਊਂਇਆ।
ਮੌਤ ਨੇ ਫਿਰ ਫੁੰਕਾਰੇ ਮਾਰੇ,
ਖ਼ੁਦ ਸੰਗ ਵਾਅਦਾ ਕਰ ਕੇ ਜਿਊਂਇਆ।ਹਰਮੀਤ ਵਿਦਿਆਰਥੀ