ਨਾਲ ਮੇਰੇ ਜਾ ਰਿਹੈ ਜੋ ਤੱਕਦਾ ਕਿਧਰੇ ਹੈ ਹੋਰ,
ਹਾਂ ’ਚ ਹਾਂ ਭਰਦਾ ਹੈ ਮੇਰੀ ਸੋਚਦਾ ਕੁਝ ਹੋਰ ਹੈ।
heart touching punjabi shayari in punjabi language
ਹਰ ਵੇਰ ਉਠ ਕੇ ਝੁਕ ਗਈ ਉਸ ਸ਼ੋਖ਼ ਦੀ ਨਜ਼ਰ
ਮੇਰੇ ਨਸੀਬ ਮੈ-ਕਸ਼ੋ ਕਿੰਨੇ ਖਰੇ ਰਹੇ
ਕਤਰੇ ਦੀ ਇਕੋ ਰੀਝ ਹੈ ਸਾਗਰ ਕਦੇ ਬਣਾਂ
ਅਸਲੇ ਤੋਂ ਐਪਰ ਆਦਮੀ ਕਿੱਦਾਂ ਪਰ੍ਹੇ ਰਹੇਕਿਰਪਾਲ ਸਿੰਘ ਪ੍ਰੇਸ਼ਾਨ
ਦਾਗ਼ ਮੱਚ ਉੱਠੇ ਜਿਗਰ ਦੇ ਮਨ ਦੇ ਅੰਦਰ ਐਤਕੀਂ।
ਸੜ ਗਿਆ ਘਰ ਦੇ ਚਿਰਾਗ਼ ਨਾਲ ਹੀ ਘਰ ਐਤਕੀਂ।ਤਖ਼ਤ ਸਿੰਘ (ਪ੍ਰਿੰ.)
ਮੈਂ ਸਦਾ ਲੜਦਾ ਰਿਹਾ ਤੁਫ਼ਾਨ ਤੇ ਝੱਖੜਾਂ ਦੇ ਨਾਲ,
ਤੂੰ ਕਿਹੀ ਕਿਸ਼ਤੀ ਜੋ ਮੈਨੂੰ ਡੋਬ ਕੇ ਤਰਦੀ ਰਹੀ।ਸੁਖਦੇਵ ਸਿੰਘ ਗਰੇਵਾਲ
ਅੱਖਰ ਅੱਖਰ ਵਹਿ ਗਿਆ ਅੱਖਾਂ ‘ਚੋਂ ਤੇਰਾ ਨਾਮ
ਵਰਕਾ ਵਰਕਾ ਹੋ ਗਿਆ ਦਿਲ ਦੀ ਕਿਤਾਬ ਦਾ
ਹਾਸੇ ਹਾਸੇ ਵਿਚ ਹੀ ਇਸਨੂੰ ਫੋਲ ਬੈਠੀ ਮੈਂ
ਹਰ ਇਕ ਸਫ਼ਾ ਹੀ ਰੋ ਪਿਆ ਦਿਲ ਦੀ ਕਿਤਾਬ ਦਾਮਨਪ੍ਰੀਤ
ਸੌਖਾ ਏ ਵਿਛੋੜਾ ਵੀ ਮਿਲਣਾ ਵੀ ਖਰੀ ਮੁਸ਼ਕਿਲ।
ਜਿੱਧਰ ਵੀ ਨਜ਼ਰ ਕੀਤੀ ਓਧਰ ਹੀ ਧਰੀ ਮੁਸ਼ਕਿਲ।ਉਸਤਾਦ ਬਰਕਤ ਰਾਮ ਯੁਮਨ
ਸਿਰਜ ਕੇ ਰਬ ਦੇ ਭਵਨ ਵੀ ਬਸਤੀਆਂ ਦੇ ਨਾਲ ਨਾਲ
ਸੇਹ ਦੇ ਤਕਲੇ ਗਡ ਲਏ ਖ਼ੁਦ ਹੀ ਘਰਾਂ ਦੇ ਨਾਲ ਨਾਲਉਲਫ਼ਤ ਬਾਜਵਾ
ਇਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ।
ਤੇਰਾ ਗਮ ਚਸ਼ਮੇ ਜਿਹਾ ਸੀ ਇੱਕ ਸਮੁੰਦਰ ਹੋ ਗਿਆ।ਸਵਰਨ ਚੰਦਨ
ਏਸ ਨਗਰ ਦੇ ਵਾਸੀ ਕਿੰਨੇ ਭੋਲੇ ਨੇ,
ਕਹਿੰਦੇ ਨੇ ਜੋ ਮਿਲਦਾ ਹੈ ਪ੍ਰਵਾਨ ਕਰੋ।ਸਤੀਸ਼ ਗੁਲਾਟੀ
ਤੁਅੱਜੁਬ ਹੈ ਜਿਨ੍ਹਾਂ ਨੇ ਖੋਹ ਕੇ ਪੀਤੀ ਰੱਜ ਕੇ ਤੁਰ ਗਏ
ਤੜਪਦਾ ਮੈਕਦੇ ਵਿਚ ਹਰ ਸਲੀਕੇਦਾਰ ਹੁਣ ਵੀ ਹੈਉਸਤਾਦ ਦੀਪਕ ਜੈਤੋਈ
ਜੋ ਤਦਬੀਰਾਂ ਕਰ ਨਾ ਸਕਦੇ ਤਕਦੀਰਾਂ ’ਤੇ ਲੜਦੇ ਲੋਕ।
ਸੱਚ ਬੋਲਣੋਂ ਡਰਦੇ ਕਿਉਂ ਨੇ ਧਰਮ ਕਿਤਾਬਾਂ ਪੜ੍ਹਦੇ ਲੋਕ।ਮੋਹਨ (ਡਾ.)
ਨਰਮ ਸੀ ਦਿਲ ਦੇ ਅਸੀਂ ਪਰ ਫੇਰ ਵੀ ਲੜਦੇ ਰਹੇ
ਭਾਵੇਂ ਜ਼ਾਬਰ ਸੀ ਜ਼ਮਾਨਾ ਸਾਹਮਣੇ ਅੜਦੇ ਰਹੇਓਮ ਪ੍ਰਕਾਸ਼ ਰਾਹਤ