ਦਾਗ਼ ਮੱਚ ਉੱਠੇ ਜਿਗਰ ਦੇ ਮਨ ਦੇ ਅੰਦਰ ਐਤਕੀਂ।
ਸੜ ਗਿਆ ਘਰ ਦੇ ਚਿਰਾਗ਼ ਨਾਲ ਹੀ ਘਰ ਐਤਕੀਂ।
ghaint status
ਵਲਵਲੇ ਖ਼ਾਮੋਸ਼ ਰੀਝਾਂ ਹਨ ਉਦਾਸ ਤਾਲਾ ਕੌਣ ਮੁਖ ‘ਤੇ ਲਾ ਗਿਆ
ਫਿੱਕਾ ਫਿੱਕਾ ਜਾਪਦਾ ਤੇਰਾ ਸ਼ਬਾਬ ਬੁਝ ਗਿਆ ਦੀਵਾ ਹਨੇਰਾ ਛਾ ਗਿਆਰਣਜੀਤ ਕਾਂਜਲਾ
ਮੈਂ ਸਦਾ ਲੜਦਾ ਰਿਹਾ ਤੁਫ਼ਾਨ ਤੇ ਝੱਖੜਾਂ ਦੇ ਨਾਲ,
ਤੂੰ ਕਿਹੀ ਕਿਸ਼ਤੀ ਜੋ ਮੈਨੂੰ ਡੋਬ ਕੇ ਤਰਦੀ ਰਹੀ।ਸੁਖਦੇਵ ਸਿੰਘ ਗਰੇਵਾਲ
ਅੱਖਰ ਅੱਖਰ ਵਹਿ ਗਿਆ ਅੱਖਾਂ ‘ਚੋਂ ਤੇਰਾ ਨਾਮ
ਵਰਕਾ ਵਰਕਾ ਹੋ ਗਿਆ ਦਿਲ ਦੀ ਕਿਤਾਬ ਦਾ
ਹਾਸੇ ਹਾਸੇ ਵਿਚ ਹੀ ਇਸਨੂੰ ਫੋਲ ਬੈਠੀ ਮੈਂ
ਹਰ ਇਕ ਸਫ਼ਾ ਹੀ ਰੋ ਪਿਆ ਦਿਲ ਦੀ ਕਿਤਾਬ ਦਾਮਨਪ੍ਰੀਤ
ਸੌਖਾ ਏ ਵਿਛੋੜਾ ਵੀ ਮਿਲਣਾ ਵੀ ਖਰੀ ਮੁਸ਼ਕਿਲ।
ਜਿੱਧਰ ਵੀ ਨਜ਼ਰ ਕੀਤੀ ਓਧਰ ਹੀ ਧਰੀ ਮੁਸ਼ਕਿਲ।ਉਸਤਾਦ ਬਰਕਤ ਰਾਮ ਯੁਮਨ
ਇਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ।
ਤੇਰਾ ਗਮ ਚਸ਼ਮੇ ਜਿਹਾ ਸੀ ਇੱਕ ਸਮੁੰਦਰ ਹੋ ਗਿਆ।ਸਵਰਨ ਚੰਦਨ
ਇਹ ਮੇਰੀ ਆਦਤ ਨਹੀਂ ਕਿ ਮਰਸੀਏ ਕਹਿੰਦਾ ਫਿਰਾਂ
ਸੁਲਘਦੇ ਹੋਏ ਹਰ ਤਲੀ ‘ਤੇ ਬੋਲ ਧਰ ਜਾਵਾਂਗਾ ਮੈਂਹਰਭਜਨ ਸਿੰਘ ਹੁੰਦਲ
ਤੁਅੱਜੁਬ ਹੈ ਜਿਨ੍ਹਾਂ ਨੇ ਖੋਹ ਕੇ ਪੀਤੀ ਰੱਜ ਕੇ ਤੁਰ ਗਏ
ਤੜਪਦਾ ਮੈਕਦੇ ਵਿਚ ਹਰ ਸਲੀਕੇਦਾਰ ਹੁਣ ਵੀ ਹੈਉਸਤਾਦ ਦੀਪਕ ਜੈਤੋਈ
ਛਤਰੀ ਤਾਣ ਕੇ ਬਚ ਜਾਨੇ ਆਂ,
ਮੀਂਹ ਦੀਆਂ ਕਣੀਆਂ ਕੋਲੋਂ,
ਪੱਥਰਾਂ ਦੀ ਬਰਸਾਤ ‘ਚ ਕੀਕੂੰ,
ਜਾਨ ਦੀ ਖ਼ੈਰ ਮਨਾਈਏ।ਬਸ਼ੀਰ ਮੁਨਜ਼ਰ (ਪਾਕਿਸਤਾਨ)
ਤੂੰ ਕੀ ਕਰੇਂਗਾ ‘[ਕੱਲ ਦੀਆਂ ਕਬਰਾਂ ਨੂੰ ਫੋਲ ਕੇ
ਤੇਰੀ ਦਨਾਈ ਹੈ ਕਿ ਤੂੰ ਹਾਜ਼ਰ ਦੀ ਬਾਤ ਪਾਅਮਰ ਚਿਤਰਕਾਰ
ਜਿਸਮਾਂ ਨੂੰ ਤਾਂ ਕੈਦ ਯੁੱਗਾਂ ਤੋਂ ਹੁੰਦੀ ਸੀ,
ਕੈਦੀ ਬਣਿਆ ਹਰ ਇਕ ਅੱਜ ਖ਼ਿਆਲ ਦਿਸੇ।ਇੰਦਰਜੀਤ ਹਸਨਪੁਰੀ
ਜੀਅ ’ਚ ਬਹੁੜੀ ਪੈਣ ਬਲ ਬਲ ਗ਼ਮ ਦੇ ਚੰਗਿਆੜੇ ਜਿਹੇ,
ਉਫ਼ ਕਿਹੀ ਠੰਢੀ ਹਵਾ ਚੱਲਦੀ ਏ ਫਰ-ਫਰ ਐਤਕੀਂ।ਤਖ਼ਤ ਸਿੰਘ (ਪ੍ਰਿੰ.)