ਉਨ੍ਹਾਂ ਦੀ ਯਾਦ ਅੰਦਰ ਅੱਖਾਂ ‘ਚੋਂ ਇੰਜ ਵਗ ਤੁਰੇ ਹੰਝੂ
ਜਿਵੇਂ ਸੜਦੇ ਥਲਾਂ ‘ਚੋਂ ਬੋਤਿਆਂ ਦਾ ਕਾਫ਼ਲਾ ਨਿਕਲੇ
ghaint status
ਮੰਜ਼ਿਲ ‘ਤੇ ਪੁੱਜ ਗਏ ਜਦੋਂ ਰਹਿਬਰ ਕਈ ਮਿਲੇ
ਰਸਤਾ ਜਦੋ ਪਤਾ ਨ ਸੀ ਰਹਿਬਰ ਕੋਈ ਨ ਸੀਦਾਦਰ ਪੰਡੋਰਵੀ
ਮਸੀਹੇ ਸ਼ਹਿਰ ਦੇ ਖ਼ਾਮੋਸ਼ ਨੇ ਸਭ , ਰਹਿਨੁਮਾ ਚੁੱਪ ਨੇ,
ਪਿਆਲੀ ਜ਼ਹਿਰ ਦੀ ਹਰ ਮੋੜ ‘ਤੇ ਸੁਕਰਾਤ ਪੁੱਛਦੀ ਹੈ।ਜਗਵਿੰਦਰ ਜੋਧਾ
ਆਸ਼ਾਵਾਦੀ ਹਨੇਰੇ ਵਿਚ ਵੀ ਵੇਖ ਲੈਂਦਾ ਹੈ, ਨਿਰਾਸ਼ਾਵਾਦੀ ਦੀਵੇ ਨੂੰ ਫੂਕ ਮਾਰ ਕੇ ਬਝਾ ਦਿੰਦਾ ਹੈ।
ਨਰਿੰਦਰ ਸਿੰਘ ਕਪੂਰ
ਅੱਖੀਆਂ ਸਾਹਵੇਂ ਨਾ ਮੁੜ ਮੁੜ ਰਾਂਗਲੀ ਸੂਰਤ ਲਿਆ
ਮੁੜ ਮੁੜ ਕੇ ਉਸਦੀ ਮੁਹੱਬਤ ਉਸਦਾ ਨਾਂ ਨਾ ਯਾਦ ਕਰਗੁਰਦਿਆਲ ਰੌਸ਼ਨ
ਸਾਡੇ ਸ਼ਹਿਰ ਵਿਚ ਪੈ ਗਿਆ ਸੁਗੰਧੀਆਂ ਦਾ ਕਾਲ
ਸਾਡੇ ਸ਼ਹਿਰ ‘ਚੋਂ ਦੀ ਲੰਘ ਜਾ ਹਵਾ ਬਣ ਕੇਸੁਜਾਤਾ ਰਿਸ਼ੀ
ਹਰ ਰਿਸ਼ਤੇ ਦੀ ਕੀਮਤ ਪਾ ਕੇ ਕੀ ਲੈਣਾ ਸੀ।
ਘਰ ਨੂੰ ਇਉਂ ਬਾਜ਼ਾਰ ਬਣਾ ਕੇ ਕੀ ਲੈਣਾ ਸੀ।ਜਸਪਾਲ ਘਈ
ਵਿਦਿਆਰਥੀ ਨਾਲਾਇਕ ਨਹੀਂ ਹੁੰਦੇ, ਜਿਨ੍ਹਾਂ ਦੀ ਯੋਗਤਾ ਜਗਾ ਦਿਤੀ ਜਾਂਦੀ ਹੈ, ਉਹ ਲਾਇਕ ਬਣ ਜਾਂਦੇ ਹਨ, ਬਾਕੀਆਂ ਨੂੰ ਨਾਲਾਇਕ ਕਿਹਾ ਜਾਂਦਾ ਹੈ।
ਨਰਿੰਦਰ ਸਿੰਘ ਕਪੂਰ
ਐਨਾ ਸਚ ਨਾ ਬੋਲ ਕਿ ‘ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈਸੁਰਜੀਤ ਪਾਤਰ
ਗਈ ਸ਼ਾਮ ਦੇ ਧੂੰਏਂ ਓਹਲੇ,
ਸੁਪਨਾ ਕੋਈ ਬਲਦਾ ਏ।
ਜ਼ਿੰਦਗੀ ਦੇ ਅਰਥਾਂ ਨੂੰ ਲੱਭਦਾ,
ਅੰਗਿਆਰਾਂ ’ਤੇ ਚੱਲਦਾ ਏ।ਅਰਤਿੰਦਰ ਸੰਧੂ
ਪਹਿਲਾਂ ਧਰਤ ਦਿਲਾਂ ਦੀ ਵੰਡੀ ਜਾਂਦੀ ਹੈ
ਵੰਡੇ ਜਾਂਦੇ ਪਾਣੀ ਫਿਰ ਦਰਿਆਵਾਂ ਦੇਹਰਭਜਨ ਧਰਨਾ
ਕੋਈ ਹਾਲੇ ਵੀ ਦਿਲ ਦੀ ਰਾਖ ਫੋਲੀ ਜਾ ਰਿਹੈ ‘ਮਾਨਵ’ ,
ਬੁਝੇ ਹੋਏ ਸਿਵੇ ‘ਚੋਂ ਇਸ ਨੂੰ ਹੁਣ ਕੀ ਲੱਭਿਆ ਹੋਣੈ।ਮਹਿੰਦਰ ਮਾਨਵ