ਤੇਰੇ ਬਾਝ ਹੁੰਗਾਰਾ ਕਿਹੜਾ ਸ਼ਖ਼ਸ ਭਰੇ।
ਚਾਨਣ ਦੇ ਉੱਤੇ ਹਸਤਾਖ਼ਰ ਕੌਣ ਕਰੇ।
fb status punjabi
ਬਹੁਤ ਅਮੀਰ, ਤਾਕਤਵਰ ਅਤੇ ਪ੍ਰਸਿੱਧ ਬੰਦੇ ਅਤੇ ਬਹੁਤ ਕਮਜ਼ੋਰ, ਗਰੀਬ ਅਤੇ ਬਦਨਾਮ ਵਿਅਕਤੀ, ਤਰਕਸੰਗਤ ਸੋਚ ਦੇ ਧਾਰਣੀ ਨਹੀਂ ਹੁੰਦੇ।
ਨਰਿੰਦਰ ਸਿੰਘ ਕਪੂਰ
ਮਿਲਿਆ ਤਾਂ ਬਹੁਤ ਕੁਝ ਹੈ
ਇਸ ਜ਼ਿੰਦਗੀ ਵਿੱਚ..
ਪਰ ਯਾਦ ਬਹੁਤ ਆਉਦੇ ਨੇ..
ਜਿਹਨਾ ਨੂੰ ਹਾਸਲ ਨਾ ਕਰ ਸਕੇ
ਵਿਸਰੀ ਰੂਹ ਸੋਚ ਵੀ ਨਾ ਦਿਲ ਕਿਸੇ ਨੂੰ ਯਾਦ ਹੈ
ਮਹਿਫ਼ਲਾਂ ਵਿਚ ਗੂੰਜਦਾ ਹਰ ਵਕਤ ਦੇਹੀ ਨਾਦ ਹੈ।ਮਿਸਿਜ਼ ਖਾਵਰ ਰਾਜਾ (ਲਾਹੌਰ)
ਪਸੰਦ ਨਇਓ ਕੱਮ ਜੋ…… ਕਿਰਦਾਰਾਂ ਦੇ ਖਿਲਾਫ ਨੇ
ਰੰਗ ਭਾਵੇਂ ਥੋੜੇ ਪੱਕੇ… ਪੂਰੇ ਸਾਫ ਨੇ…
ਗਲਤ ਇਹ ਹੋਇਆ ਕੇ ਅਸੀ ਪੂਰੇ ਖਰਚ ਹੋ ਗਏ
ਗਲਤ ਜਗ੍ਹਾ ਤੇ ਗਲਤ ਲੋਕਾ ਉੱਤੇ
ਦੁਨੀਆ ਦੀ ਸਭ ਤੋਂ ਪਹਿਲੀ ਕਵਿਤਾ ਦਾ ਨਾਂ।
ਜਦੋਂ ਮਨੁੱਖ ਨੇ ਆਖਿਆ ਪਹਿਲੀ ਵਾਰੀ ਮਾਂ।ਅਮਰਜੀਤ ਸਿੰਘ ਵੜੈਚ
ਵਪਾਰੀ ਵਾਸਤੇ, ਈਮਾਨਦਾਰੀ ਵੀ ਇਕ ਸੌਦਾ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਜਿਹੜਾ ਕਦੇ ਪਲ ਪਲ ਦੀ ਜੁਦਾਈ ਤੋਂ ਡਰਦਾ ਸੀ
ਉਹ ਐਸਾ ਗਿਆ ਜਿਹੜਾ ਮੁੜਕੇ ਆਇਆ ਨੀ
ਤੇਰੀਆਂ ਸੱਭੇ ਗੱਲਾਂ ਬਾਤਾਂ ਹੁਣ ਮੈਂ ਖੂਬ ਪਛਾਣ ਗਈ
ਗਿਰਗਿਟ ਨੇ ਕੀ ਰੰਗ ਬਦਲਣੇ ਤੇਰੇ ਰੰਗ ਵਧੇਰੇ ਨੇ
ਇੰਜ ਤੇ ਹੈ ਅਸਮਾਨ ਇਹ ਸਾਰਾ ਭਰਿਆ ਹੋਇਆ ਤਾਰਿਆਂ ਦਾ
ਆਪਣੀ ਕਿਸਮਤ ਉਤੇ ਫਿਰ ਵੀ ਛਾਏ ਘੁੱਪ ਹਨੇਰੇ ਨੇਮਿਸਿਜ਼ ਖਾਵਰ ਰਾਜਾ (ਲਾਹੌਰ)
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ
ਉਹ ਨ੍ਹੇਰੀ ਦਾ ਸਵਾਗਤ ਕਰਨ ਵਿੱਚ ਮਸ਼ਰੂਫ਼ ਅੱਜਕੱਲ੍ਹ,
ਮੈਂ ਬੁਝਦੇ ਦੀਵਿਆਂ ਵਿੱਚ ਤੇਲ ਪਾਉਣਾ ਲੋਚਦਾ ਹਾਂ।ਸ਼ਮਸ਼ੇਰ ਸਿੰਘ ਮੋਹੀ