ਇਸਤਰੀ ਦੀ ਵਿਦੇਸ਼ ਨੀਤੀ ਵਿਚ ਨਹੀਂ, ਘਰੇਲੂ ਅਤੇ ਸਮਾਜਿਕ ਰਾਜਨੀਤੀ ਵਿਚ ਦਿਲਚਸਪੀ ਹੁੰਦੀ ਹੈ।
fb status punjabi
ਮਸਤੀ ‘ਚ ਡੁੱਬ ਜਾਂਗਾ ਨੈਣਾਂ ਨੂੰ ਖੋਲ੍ਹ ਹੌਲੀ
ਖੁੱਲ੍ਹੇ ਨਾ ਹਾਲ ਦਿਲ ਦਾ,ਕਹਿ ਦਿਲ ਨੂੰ ਬੋਲ ਹੌਲੀਪ੍ਰਿੰ. ਸੁਲੱਖਣ ਮੀਤ
ਅਜੇਹੀ ਬੇਬਸੀ ਨਾਲੋਂ ਤਾਂ ਮਰ ਜਾਣਾ ਹੀ ਬਿਹਤਰ ਹੈ,
ਨਦੀ ਦੇ ਕੋਲ ਵੀ ਜੇ ਰੁਹ ਪਿਆਸੀ ਤਰਸਦੀ ਹੋਵੇ।ਨਰਿੰਦਰ ਮਾਨਵ
ਹੁਸਨ ਕਹੇ ‘ਕਲ, ਵਾਰੀ ਸਿਰ, ਸਿਰ ਵਾਰਾਂਗੇ’
ਇਸ਼ਕ ਕਹੇ, ਹਰ ਵਾਰੀ ਸਿਰ ‘ਮੇਰੀ ਵਾਰੀ ਹੈਮੁਰਸ਼ਦ ਬੁਟਰਵੀ
ਮੌਸਮ ਨਾ ਗੁਜ਼ਰ ਜਾਵੇ, ਅਹਿਸਾਸ ਨਾ ਠਰ ਜਾਵੇ।
ਤੇਰਾ ਪਾਣੀ ਬਰਸਣ ਤਕ ਮੇਰੀ ਪਿਆਸ ਨਾ ਮਰ ਜਾਵੇ।ਸੁਖਵਿੰਦਰ ਅੰਮ੍ਰਿਤ
ਚਲਾਕ ਬੰਦਾ, ਝੂਠ ਬੋਲ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦਾ ਉਪਰਾਲਾ ਕਰਦਾ ਹੈ ਪਰ ਸਾਬਤ ਉਸ ਦੀ ਚਲਾਕੀ ਹੀ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਮੌਸਮਾਂ ਦੇ ਰਹਿਮ ਨੂੰ ਪਰਵਾਨ ਨਾ ਕੀਤਾ ਕਦੇ,
ਜੋ ਹਵਾਵਾਂ ਚੀਰਦੀ ਉਹ ਹੀ ਕਹਾਉਂਦੀ ਜ਼ਿੰਦਗੀ।ਸੁਰਿੰਦਰ ਗੀਤ
ਰਾਤ ਬਲ਼ ਬਲ਼ ਆਪਣੀ , ਚਾਨਣ ਖਿਲਾਰਨਾ
ਦੀਵੇ ਦਾ ਕਰਮ ਹੈ ਇਹੋ ਨੇਰਾ ਲੰਗਾਰਨਾਕ੍ਰਿਸ਼ਨ ਭਨੋਟ
ਭਾਵੇਂ ਹੀ ਦਿਲ ਦੇ ਸੱਚੇ ਲੋਕ ਜ਼ਿੰਦਗੀ ਚ ਇਕੱਲੇ ਰਹਿ ਜਾਂਦੇ ਨੇ
ਪਰ ਪ੍ਰਮਾਤਮਾ ਹਮੇਸ਼ਾ ਉਹਨਾਂ ਦੇ ਨਾਲ ਹੁੰਦਾ ਹੈ
ਜਿਹੜੇ ਪੁਰਸ਼, ਇਸਤਰੀਆਂ ਦਾ ਬਹੁਤ ਅਧਿਕ ਸਤਿਕਾਰ ਕਰਦੇ ਹਨ, ਉਹ ਇਸਤਰੀਆਂ ਵਿਚ ਹਰਮਨ ਪਿਆਰੇ ਨਹੀਂ ਹੁੰਦੇ।
ਨਰਿੰਦਰ ਸਿੰਘ ਕਪੂਰ
ਮੰਦਰਾਂ ਤੇ ਮਸਜਿਦਾਂ ਦਾ ਜਾ ਰਿਹਾ ਵਧਦਾ ਸ਼ੁਮਾਰ,
ਧਾਰਮਿਕ ਰੁਜ਼ਗਾਰ ਵੀ ਹੈ ਮੰਦਰਾਂ ਦੇ ਨਾਲ ਨਾਲ।ਸੁਲਤਾਨ ਭਾਰਤੀ
ਜ਼ਿੰਦਗੀ ਇਕ ਫਿਲਮ ਹੈ।
ਪਰ ਇਸ ਚ ਫਿਲਮਾ ਵਰਗਾ ਕੁੱਝ ਵੀ ਨਹੀਂ