ਮਿਲਦੇ ਤਾਂ ਹਾਂ ਰੋਜ਼ ਹੀ ਪਰ ਜੰਮਦੀ ਮਹਿਫ਼ਿਲ ਨਹੀਂ।
ਕਿਉਂ ਅਜੋਕੀ ਦੋਸਤੀ ਵਿਸ਼ਵਾਸ ਦੇ ਕਾਬਿਲ ਨਹੀਂ।
emotional status in punjabi
ਏਧਰ ਮੇਰੀ ਅੱਖ ’ਚ, ਓਧਰ ਤੇਰੀ ਅੱਖ ’ਚ ਪਾਣੀ ਭਰਿਆ।
ਜ਼ਾਲਮ ਨੇ ਵਟਵਾਰਾ ਕਰ ਕੇ, ਦੋ ਭਾਗਾਂ ਵਿੱਚ ਸਾਗਰ ਕਰਿਆ।ਤਰਲੋਚਨ. ਮੀਰ
ਦੂਰ ਥਲ ਵਿਚ ਦਿਸ ਰਿਹੈ ਜੋ ਜਲ ਉਹ ਤੇਰਾ ਵਹਿਮ ਹੈ
ਰੌਸ਼ਨੀ ਜੋ ਚੰਨ ਦੀ ਦਿਸਦੀ ਹੈ ਉਹ ਉਸਦੀ ਨਹੀਂਕੁਲਵਿੰਦਰ
ਵੈਰ ਸਾਹਿਲ ਦਾ ਸੀ ਜਾਂ ਦਿਲਲਗੀ ਲਹਿਰਾਂ ਦੀ,
ਪਤਾ ਹੀ ਨਾ ਲੱਗਿਆ ਕਦ ਡੁਬੋ ਗਿਆ ਪਾਣੀ।
ਇਹ ਮਸਤੀ ’ਚ ਵਹਿੰਦੇ ਜਾਂ ਭਟਕਦੇ ਦਰਿਆ ਨੇ,
ਏਸ ਵਹਿਣ ਦੀ ਗਾਥਾ ਵੀ ਹੈ ਕਿਸ ਨੇ ਜਾਣੀ।ਤਰਸਪਾਲ ਕੌਰ (ਪ੍ਰੋ.)
ਸਿਵੇ ਵਿਚ ਬਾਲ ਕੇ ਤੂੰ ਰਾਖ ਕਰ ਚਲਿਆਂ ਤਾਂ ਕੀ ਹੋਇਆ
ਤੇਰੇ ਘਰ ਪਹੁੰਚਦੇ ਸਰਦਲ ਤੇ ਬੈਠਾ ਮੁਸਕ੍ਰਾਵਾਂਗਾਕੁਲਵਿੰਦਰ
ਸਦਾ ਨਾ ਐਸਾ ਮੌਸਮ ਰਹਿਣਾ ਸਦਾ ਨਾ ਤੱਤੀ ਪੌਣ
ਆਖ਼ਰ ਇਕ ਦਿਨ ਛਟ ਜਾਵੇਗੀ ਮੌਸਮ ਦੀ ਇਹ ਗਹਿਰਕੇਸਰ ਸਿੰਘ ਨੀਰ
ਧਰਮ ਪੁਜਾਰੀ ਵੰਡ ਰਿਹਾ, ਨਫ਼ਰਤ ਦਾ ਪਰਸ਼ਾਦ।
ਆਖੋ ਉਹਨੂੰ ਰਹਿਣ ਦੇ, ਬਸਤੀ ਨੂੰ ਆਬਾਦ।ਗੁਰਚਰਨ ਨੂਰਪੁਰ
ਹੁਣ ਨਾ ਉਸ ਨੇ ਮੁੜ ਕੇ ਆਉਣਾ ਇਉਂ ਨਾ ਵਕਤ ਗੁਆ
ਇਕ ਵਾਰੀ ਜੋ ਪਾਣੀ ਪੁਲ ਦੇ ਹੇਠੋਂ ਗੁਜ਼ਰ ਗਿਆਜੰਗ ਬਹਾਦਰ ਸਿੰਘ ਘੁੰਮਣ
ਮੇਰੇ ਸਬਰਾਂ ਨੂੰ ਪਰਖੋ ਨਾ, ਹਾਂ ਮੈਂ ਵੀ ਆਦਮੀ ਆਖ਼ਰ,
ਮੇਰੇ ਸਬਰਾਂ ਦਾ ਪਿਆਲਾ ਭਰ ਗਿਆ ਤਾਂ ਫੇਰ ਨਾ ਕਹਿਣਾ।ਸਰਬਜੀਤ ਸਿੰਘ ਸੰਧੂ
ਅੰਦਰੋਂ ਬਾਹਰੋਂ ਸਾੜਨ ਲੱਗੀ ਆਪਣੀ ਰੇਤ
ਇਕ ਦਿਨ ਇਹ ਵੀ ਹੋਣੀ ਸੀ ਦਰਿਆਵਾਂ ਨਾਲਰਣਧੀਰ ਸਿੰਘ ਚੰਦ
ਮੈਂ ਤਨੋਂ ਹਾਂ ਆਪਦਾ ਪਰ ਮਨੋਂ ਹਾਂ ਹੋਰ ਦਾ
ਮਨ ਤੇਰੇ ਦੀ ਐ ਮਨਾਂ ਮੈਂ ਕਹਿ ਦਿਆਂ ਜਾਂ ਨਾ ਕਹਾਂਉਂਕਾਰਪ੍ਰੀਤ
ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾਹ ਦੇਈਏ
ਚਲੋ ਹੁਣ ਫ਼ਾਲਤੂ ਚੀਜ਼ਾਂ ਦਾ ਰੂਹ ਤੋਂ ਭਾਰ ਲਾਹ ਦੇਈਏਉਂਕਾਰਪ੍ਰੀਤ