ਝੜ ਗਏ ਪੱਤਿਆਂ ਦਾ ਜਦ ਵੀ, ਬਿਰਖ ਹੇਰਵਾ ਕਰਦਾ,
ਡਾਰ ਪਰਿੰਦਿਆਂ ਦੀ ਆ ਜਾਂਦੀ ਉਹਦਾ ਦਰਦ ਵੰਡਾਉਣ।
emotional status in punjabi
ਹਰ ਬੰਦੇ ਦੀ ਵੱਖਰੀ ਵੱਖਰੀ ਕੀਮਤ ਹੈ
‘ਨਾ ਵਿਕਣਾ’ ਇਸ ਬਸਤੀ ਦਾ ਦਸਤੂਰ ਨਹੀਂਕੰਵਲਜੀਤ ਸਿੰਘ ਕੁਟੀ .
ਤੈਨੂੰ ਹੁਣ ਬੁਝਿਆ, ਹੁਣ ਬੁਝਿਆ ਲੱਗਦਾ ਹਾਂ।
ਮੈਂ ਨ੍ਹੇਰੀ ਵਿੱਚ ਦੀਪ ਨਿਰੰਤਰ ਜੱਗਦਾ ਹਾਂ।ਸਰਬਜੀਤ ਸਿੰਘ ਸੰਧੂ
ਅੰਦਰੋਂ ਸਾਰਾ ਖ਼ਾਲੀ ਹਾਂ ਐਵੇਂ ਭਰਿਆ ਲਗਦਾ ਹਾਂ
‘ਕੱਲਾ ਬਹਿ ਕੇ ਰੋਂਦਾ ਹਾਂ ਲੋਕਾਂ ਸਾਹਵੇਂ ਹਸਦਾ ਹਾਂਮਲਕੀਤ ਦਰਦੀ
ਮੇਰੀ ਸਿਰਫ਼ ਤੇਰੇ ਨਾਲ ਬਣਦੀ ਸੀ
ਤੇ ਤੂੰ ਹੀ ਮੇਰਾ ਨਹੀਂ ਬਣਿਆ
ਕੁਝ ਕੁ ਪੱਥਰ ਰਹਿ ਜਾਣੇ ਨੇ ਜਾਂ ਫਿਰ ਜਹਿਰੀ ਬਰਛੇ
ਇਸ ਦੁਨੀਆ ‘ਚੋਂ ਮੁੱਕ ਗਈਆਂ ਜੇ ਕੁੜੀਆਂ ਤੇ ਕਵਿਤਾਵਾਂਮਨਪ੍ਰੀਤ
ਤੇਰੀਆਂ ਬਾਹਾਂ ‘ਚ ਜਿਹੜਾ ਸਿਮਟਿਆ ਸੀ ਮੈਂ ਹੀ ਸਾਂ
ਦੂਰ ਪਰ ਜੋ ਅੰਬਰਾਂ ਤਕ ਫੈਲਿਆ ਸੀ ਮੈਂ ਹੀ ਸਾਂ
ਲਾਟ ਲਾਗੇ ਆਣ ਕੇ ਵੀ ਮੋਮ ਨਾ ਪੰਘਰੀ ਜਦੋਂ
ਤਦ ਜੋ ਪੱਥਰ ਪਾਣੀ ਪਾਣੀ ਹੋ ਗਿਆ ਸੀ ਮੈਂ ਹੀ ਸਾਂਸਰਹੱਦੀ
ਸੁਪਨੇ, ਸੱਧਰਾਂ, ਆਸਾਂ ਵੰਡੀਆਂ,
ਜਿਊਣਾ ਮਰਨਾ ਹੋਇਆ,
ਫਿਰ ਵੀ ਬੰਦਾ ਤੁਰਦਾ ਆਇਆ,
ਚੁੱਕ ਪੀੜਾਂ ਦੀ ਪੰਡ।ਸਿਮਰਨ ਅਕਸ
ਮੈਂ ਹਰ ਅੱਖ ’ਚ ਰੜਕਦਾ ਨਾਜਾਇਜ਼ ਸੁਪਨਾ ਹਾਂ
ਹਰ ਕੁੱਖ ‘ਚ ਹੁੰਦੇ ਕਤਲ ਮੇਰੇ ਨੂੰ ਨਾ ਵੇਖ ਹੁਣਨਿਰਪਾਲਜੀਤ ਕੌਰ ਜੋਸਨ
ਉਨ੍ਹਾਂ ਦੀ ਯਾਦ ਅੰਦਰ ਅੱਖਾਂ ‘ਚੋਂ ਇੰਜ ਵਗ ਤੁਰੇ ਹੰਝੂ
ਜਿਵੇਂ ਸੜਦੇ ਥਲਾਂ ‘ਚੋਂ ਬੋਤਿਆਂ ਦਾ ਕਾਫ਼ਲਾ ਨਿਕਲੇਰਾਜ ਗੁਰਦਾਸਪੁਰੀ
ਮੰਜ਼ਿਲ ‘ਤੇ ਪੁੱਜ ਗਏ ਜਦੋਂ ਰਹਿਬਰ ਕਈ ਮਿਲੇ
ਰਸਤਾ ਜਦੋ ਪਤਾ ਨ ਸੀ ਰਹਿਬਰ ਕੋਈ ਨ ਸੀਦਾਦਰ ਪੰਡੋਰਵੀ
ਸਾਡੇ ਸ਼ਹਿਰ ਵਿਚ ਪੈ ਗਿਆ ਸੁਗੰਧੀਆਂ ਦਾ ਕਾਲ
ਸਾਡੇ ਸ਼ਹਿਰ ‘ਚੋਂ ਦੀ ਲੰਘ ਜਾ ਹਵਾ ਬਣ ਕੇਸੁਜਾਤਾ ਰਿਸ਼ੀ