ਘੰਟੇ ਤੋਂ ਰੋਦੀ ਬੱਚੀ ਨੂੰ ਚੁੱਪ ਕਰਾਉਣ ਲਈ ਮਾਂ ਨੇ ਦੋ ਦਾ ਨੋਟ ਦਿੱਤਾ।
ਬੱਚੀ ਦਹਿਲੀਜ਼ਾਂ `ਚ ਖੜੋ ਕੇ ਕੁਲਫੀ ਵਾਲੇ ਦਾ ਇੰਤਜ਼ਾਰ ਕਰਨ ਲੱਗੀ।
ਕੋਲ ਖੜੇ ਟੈਂਪੂ ਵਿੱਚੋਂ ਦੋ ਬੱਚੇ ਉਤਰੇ, ਨੋਟ ਖੋਹਿਆ ਅਤੇ ਮੁੜ ਟੈਂਪੂ ਵਿਚ ਚੜ੍ਹ ਕੇ ਖਿੜ ਖਿੜ ਹੱਸਣ ਲੱਗੇ।
ਅਤਿਵਾਦੀ ਅਤਿਵਾਦੀ ਆਖਦੀ ਡਰੀ ਹਿਮੀ ਬੱਚੀ ਮੁੜ ਧਾਹਾਂ ਮਾਰਨ ਲੱਗੀ।
Bedtime stories in Punjabi Language
ਯੂਨੀਵਰਸਿਟੀ ਪੱਤਰ ਵਿਹਾਰ ਕੋਰਸ ਦੇ ਨਿੱਜੀ ਸੰਪਰਕ ਪ੍ਰੋਗਰਾਮ ਲਈ ਟਾਈਮ-ਟੇ ਬਲ ਬਣ ਰਿਹਾ ਸੀ। ਹਰ ਕੋਈ ਵੱਧ ਤੋਂ ਵੱਧ ਪੀਰੀਅਡ ਲੈਣੇ ਚਾਹੁੰਦਾ ਸੀ- ਇਕ ਪੀਰੀਅਡ ਪੜ੍ਹਾਉਣ ਦੇ ਚਾਲੀ ਰੁਪਏ ਜੋ ਮਿਲਣੇ ਸੀ। ਕਾਵਾਂ ਰੌਲੀ ਪੈ ਰਹੀ ਸੀ। “ਇਹ ਤਾਂ ਲੁੱਟ ਦਾ ਮਾਲ ਐ। ਜਿੰਨਾ ਕੋਈ ਲੈ ਗਿਆ, ਸੋ ਲੈ ਗਿਆ। ਇਕ ਦੀ ਆਖੀ ਗੱਲ ਨਾਲ ਬਹੁਤਿਆਂ ਨੇ ਸਹਿਮਤੀ ਪ੍ਰਗਟ ਕੀਤੀ।
ਸਖਤ ਪਹਿਰੇ ਹੇਠ ਰਹਿ-ਰਹਿ ਕੇ ਉਹ ਅੱਕ ਗਿਆ ਸੀ, ਉਹ ਦੁਖੀ ਹੋ ਕੇ ਕਹਿ ਉੱਠਦਾ-
ਹੇ! ਸੱਚੇ ਪਾਤਸ਼ਾਹਾ ਕਿਸੇ ਨੂੰ ਪੁਲੀਸ ਅਫਸਰ ਦੀ ਉਲਾਦ ਨਾ ਬਣਾਈਂ, ਗਰੀਬ-ਗੁਰਬੇ ਦੀ ਭਵੇਂ ਬਣਾ ਦਈਂ।
ਦੂਰ ਪਰੇ ਕੱਚੇ ਕੋਠੇ ਵਿਚ ਟੁੱਟੀ ਮੰਜੀ ਉਤੇ ਬੈਠਾ ਬਜ਼ੁਰਗ ਅਰਦਾਸ ਕਰਦਾ
ਹੇ! ਸੱਚੇ ਪਾਹਾ ਕਿਸੇ ਨੂੰ ਐਹੋ ਜਹੀ ਨਰਕ ਵਾਲੀ ਜ਼ਿੰਦਗੀ ਨਾ ਦਈਂ।
ਲੋਕਾਂ ਤੋਂ ਰਾਜ ਸੱਤਾ ਲੈ ਕੇ ਉਹਨਾਂ ਦਾ ਪ੍ਰਤੀਨਿਧ ਕਿਧਰੇ ਗੁਆਚ ਈ ਗਿਆ। ਲੋਕ ਦੀਵਾ ਲੈ ਕੇ ਉਹਨੂੰ ਟੋਲਦੇ ਰਹਿੰਦੇ ਪਤਾ ਨਹੀਂ ਉਹ ਕਿਹੜੇ ਦੇਸੀਂ ਉਡਾਰੀ ਮਾਰ ਗਿਆ, ਲਭਦਾ ਈ ਕਿਤੇ ਨਾ। ਮੀਂਹ ਵੀ ਵਰੇ, ਹੜ੍ਹ ਵੀ ਆਏ, ਗੜੇ ਵੀ ਪਏ। ਲੋਕੀਂ ਔਖੇ ਵੀ ਰਹੇ, ਸੌਖੇ ਵੀ ਰਹੇ, ਪਰ ਕਿਸੇ ਗਮੀ ਜਾਂ ਖ਼ੁਸ਼ੀ ਵੇਲੇ ਉਹਨਾਂ ਦੇ ਪ੍ਰਤੀਨਿਧ ਨੇ ਸਾਂਝ ਨ ਪਾਈ। ਮੁੱਦਤਾਂ ਪਿੱਛੋਂ ਇੱਕ ਮੰਤਰੀ ਉਹਦੇ ਚੋਣ ਖੇਤਰ ਵਿਚ ਆਇਆ ਤੇ ਕਿਧਰੇ ਜਾ ਕੇ ਉਹਦੇ ਦਰਸ਼ਨ ਹੋਏ।
ਪਿੰਡ ਦੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਉਲਾਮਾਂ ਦਿੱਤਾ। ਅਸੀਂ ਤੈਨੂੰ ਤਖਤ ਬਿਠਾਇਆ ਲੋਕਾਂ ’ਦਾ ਹਮਦਰਦ ਜਾਣ ਕੇ। ਸਾਰੇ ਤੈਨੂੰ ਸਿਆਣਾਂ ਤੇ ਦਾਨਾ ਬੀਨਾ ਸਮਝਦੇ ਆ ਪਰ ਤੂੰ ਸਾਨੂੰ ਉਜੱਡ ਤੇ ਮੂਰਖ ਈ ਸਮਝਿਆ।
ਤੁਸੀਂ ਬਿਲਕੁਲ ਠੀਕ ਕਹਿੰਦੇ ਓ ਬਜ਼ੁਰਗੋ। ਤੁਸੀਂ ਆਪਣੀ ਥਾਂ ਸੱਚੇ ਓ, ਮੈਂ ਆਪਣੀ
ਇਸ ਹਫਤੇ ’ਚ ਹੋਈ ਇਹ ਦੂਸਰੀ ਵਾਰਦਾਤ ਸੀ।
ਪਹਿਲੀ ਵਿਚ ਇਕ ਨੇਤਾ ਦਹਿਸ਼ਤਗਰਦਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਇਆ ਸੀ। ਇਸ ਵਾਰ ਦੋ ਪਰਵਾਸੀ ਮਜ਼ਦੂਰ।
ਪਹਿਲੀ ਵਾਰੀ ਸ਼ਹਿਰ ਵਿਚ ਮੁਕੰਮਲ ਹੜਤਾਲ ਹੋਈ ਸੀ। ਸਕੂਲ ਬਜ਼ਾਰ ਸਭ ਬੰਦ ਰਹੇ ਸਨ।
ਇਸ ਵਾਰ ਲੋਕ ਇਕ-ਮਤ ਨਹੀਂ ਸਨ। ਕੁਝ ਦੁਕਾਨਾਂ ਖੁਲੀਆਂ ਸਨ ਅਤੇ ਕੁਝ ਬੰਦ। ਕਈ ਸਕੂਲਾਂ ਦੇ ਰਿਕਸ਼ੇ ਸੜਕਾਂ ਤੇ ਘੁੰਮ ਰਹੇ ਸਨ ਅਤੇ ਕਈਆਂ ਦੇ ਗਾਇਬ ਸਨ।
ਦੋਚਿਤੀ ਵਿਚ ਉਸਨੇ ਬੱਚੇ ਨੂੰ ਤਿਆਰ ਕੀਤਾ, ਸਕੂਟਰ ਤੇ ਬੈਠਾਇਆ ਅਤੇ ਸਕੂਲ ਨੂੰ ਲੈ ਤੁਰਿਆ।
ਛੁੱਟੀ ਹੈ ਛੁੱਟੀ ਹੈ। ਚਾਬੜਾਂ ਪਾਉਂਦੇ , ਸਕੂਲੋਂ ਮੁੜਦੇ ਬੱਚੇ ਉਸਦੇ ਬੱਚੇ ਨੂੰ ਸੰਬੋਧਨ ਹੋ ਕੇ ਖੁਸ਼ਖਬਰੀ ਸੁਣਾਉਣ ਲੱਗੇ।
ਛੁੱਟੀ ਦੀ ਖਬਰ ਸੁਣਦਿਆਂ ਹੀ ਬੱਚੇ ਦਾ ਚਿਹਰਾ ਗੁਲਾਬ ਵਾਂਗ ਖਿਲਾ ਗਿਆ।
ਕਿੰਨੀਆਂ ਛੁੱਟੀਆਂ ਨੇ? ਬੱਚੇ ਨੂੰ ਕੁਝ ਹੋਰ ਆਸ ਸੀ। ਤਸੱਲੀ ਲਈ ਉਸਨੇ ਵਾਪਸ ਮੁੜਦੇ ਬੱਚੇ ਤੋਂ ਪੁੱਛਿਆ।
ਇਕ
ਬਸ! ਇਕ ਬੰਦਾ ਮਰਿਆ ਸੀ ਤਾਂ ਇਕ ਛੁੱਟੀ ਹੋਈ ਸੀ, ਦੋ ਮਰੇ ਨੇ ਤਾਂ ਦੋ ਕਿਉਂ ਨਹੀਂ?
ਬੱਚਿਆਂ ਦੇ ਚਿਹਰਿਆਂ ਤੇ ਮੁੜ ਮਾਤਮ ਛਾ ਗਿਆ।
ਬੱਚਿਆਂ ਨੂੰ ਲੱਗ ਰਿਹਾ ਸੀ ਜਿਵੇਂ ਇਕ ਛੁੱਟੀ ਕਰਕੇ ਪ੍ਰਬੰਧਕਾਂ ਨੇ ਉਨ੍ਹਾਂ ਨਾਲ ਜਿਆਦਤੀ ਕੀਤੀ ਸੀ।
ਹਰ ਰੋਜ਼ ਵਾਂਗ ਉਹ ਕੁੱਤਾ, ਅੱਜ ਵੀ ਉਸ ਕੋਲੋਂ ਖਾਣ ਲਈ ਰੋਟੀ ਮੰਗ ਰਿਹਾ ਹੈ। ਪਰ ਰੋਟੀ ਹੁੰਦਿਆਂ ਵੀ ਉਸ ਨੂੰ ਦੁਰਕਾਰ ਦਿੱਤਾ ਗਿਆ, ਹਰ ਰੋਜ਼ ਵਾਂਗ ਹੀ।
ਤੇ ਫਿਰ ਇੰਨੇ ਮੀਂਹ ਪਏ ਕਿ ਨਹਿਰਾਂ ਦੇ ਪਾਣੀਆਂ ’ਚ ਉਛਾਲਾ ਆ ਗਿਆ। ਤੇ ਪਾਣੀ “ਹੜ੍ਹ ਬਣ ਕੇ ਹੋਰਨਾਂ ਘਰਾਂ ਵਾਂਗਰ ਉਸ ਦਾ ਵੀ ਸਭ ਕੁਝ ਰੋੜ ਕੇ ਲੈ ਗਿਆ। ਉਹ ਕਈ ਦਿਨਾਂ ਦਾ ਭੁੱਖਾ ਉੱਚੀ ਜਗ੍ਹਾ ਚੜਿਆ ਬੈਠਾ ਭੁੱਖ ਨਾਲ ਵਿਲਕ ਰਿਹਾ ਸੀ। ਅਚਾਨਕ ਹੀ ਉਸ ਨੇ ਕੁੱਤੇ ਦੇ ਮੂੰਹ ਰੋਟੀ ਦਾ ਟੁਕੜਾ ਦੇਖਿਆ। ਜਿਵੇਂ ਉਸਦੀ ਭੁੱਖ ਹੋਰ ਚਮਕ ਉੱਠੀ। ਉਹ ਕੁੱਤੇ ਨੂੰ ਪੁਚਕਾਰ ਕੇ ਰੋਟੀ ਦਾ ਟੁਕੜਾ ਮੰਗਣ ਲੱਗਿਆ। ਕੁੱਤੇ ਨੇ ਪੂਰੇ ਦਾ ਪੂਰਾ ਟੁਕੜਾ ਉਸ ਦੇ ਹੱਥ ਤੇ ਧਰ ਦਿੱਤਾ।
ਤੇ ਉਹ ਜਿਵੇਂ ਪਾਣੀ-ਪਾਣੀ ਹੋ ਕੇ ਸਾਰੇ ਦਾ ਸਾਰਾ ਵਹਿ ਤੁਰਿਆ।
ਹੰਝੂ
ਜਾਲੰਧਰ ਦੇ ਹੈੱਡ ਆਫਿਸ ’ਚੋਂ ਬਦਲ ਕੇ ਆਈ ਉਹ ਨਵੀਂ ਕੁੜੀ ਅਜੰਤਾ ਦੀ ਮੂਰਤ ਤੋਂ ਘੱਟ ਨਹੀਂ ਸੀ। ਗੋਰੀ ਚਿੱਟੀ, ਤਿੱਖੇ ਨੈਣ ਨਕਸ਼, ਪਤਲੇ ਬੁੱਲ, ਗੋਲ ਠੋਡੀ ਤੇ ਬਿੱਲੀਆਂ ਅੱਖਾਂ ਵਾਲੀ ਉਸ ਕੁੜੀ ਦੇ ਅੰਗ ਅੰਗ `ਚ ਇਕ ਅਜੀਬ ਕਿਸਮ ਦੀ ਖਿੱਚ ਸੀ।
ਅਕਸਰ ਮੇਰੇ ਕੋਲੋਂ ਮੇਰੇ ਮਾਂ ਪਿਉ, ਭੈਣ ਭਰਾਵਾਂ ਤੇ ਘਰ ਬਾਰ ਵਾਰੇ ਪੁੱਛਦੀ ਰਹਿੰਦੀ ਹੈ ਪਰ ਮੈਂ ਹੀ ਉਸਨੂੰ ਆਪਣਾ ਦਿਲ ਖੋਲ੍ਹ ਕੇ ਨਹੀਂ ਦੱਸ ਸਕਿਆ। ਚਲੋ ਹੁਣ ਮਾਂ ਦਾ ਚਾਅ ਵੀ ਪੂਰਾ ਕਰ ਦਿਆਂਗਾ ਉਹ ਤਾਂ ਹਰ ਵਕਤ ਮੇਰੇ ਵਿਆਹ ਦੀ ਹੀ ਰੱਟ ਲਾਈ ਫਿਰਦੀ ਸੀ।
ਅੱਜ ਦੀ ਡਾਕ ‘ਚ ਵਿਦੇਸ਼ ਰਹਿੰਦੀ ਮੇਰੀ ਭੈਣ ਦੀਆਂ ਰੱਖੜੀਆਂ ਆਈਆਂ ਸਨ। ਭੈਣ ਦੀ ਚਿੱਠੀ ਪੜ੍ਹਨ ਤੋਂ ਬਾਅਦ ਜਦ ਮੈਂ ਕਮਲ ਵੱਲ ਦੇਖਿਆ ਤਾਂ ਉਸਦੀਆਂ ਅੱਖਾਂ ‘ਚ ਹੰਝੂ ਆਏ ਹੋਏ ਸਨ।
ਤੇਰੀਆਂ ਅੱਖਾਂ ‘ਚ ਹੰਝੂ। ਮੈਂ ਉਸਨੂੰ ਪੁੱਛਿਆ।
ਪਿਛਲੇ ਸਾਲ ਰੱਖੜੀ ਵਾਲੇ ਦਿਨ ਮੇਰੇ ਵੀਰ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹ ਇਸ ਦੁਨੀਆਂ ਤੋਂ ਸਦਾ ਲਈ ! ਮੇਰੀ ਬੁੱਢੀ ਮਾਂ ਉਸਦੇ ਗਮ `ਚ ਪਾਗਲ.. ਕੱਲ ਰੱਖੜੀ ਆ ਤੁਸੀਂ ਮੇਰੇ ਘਰ ਜਰੂਰ ਆਇਉ। ਮੇਰੀ ਮਾਂ ਤੁਹਾਨੂੰ ਦੇਖ ਬੜਾ ਖੁਸ਼ ਹੋਵੇਗੀ।
“ਪਰ ਮੇਰੀ ਮਾਂ ਦੀਆਂ ਖੁਸ਼ੀਆਂ ਦਾ ਕੀ ਹੋਵੇਗਾ?”
ਕਹਿੰਦੇ ਹੀ ਮੇਰੀਆਂ ਅੱਖਾਂ ‘ਚ ਹੰਝੂ ਆ ਗਏ।
ਯੁਵਕ ਵਿਕਾਊ ਹਨ/ਹਮਦਰਦਵੀਰ ਨੌਸ਼ਹਿਰਵੀ
ਤੀਰਥ ਕਾਲਜ ਯੂਵਕ ਸਭਾ ਦਾ ਪ੍ਰਧਾਨ ਸੀ। ਉਹ ਕਾਲਜ ਦੇ ਹਰ ਸਮਾਗਮ ਵੇਲੇ ਇਨਕਲਾਬੀ ਕਵਿਤਾ ਬੋਲਦਾ ਹੁੰਦਾ ਸੀ ਤੇ ਹਰ ਕਵਿਤਾ ਦੇ ਪਿੱਛੋਂ ਜੇ ਸੰਘਰਸ਼ ਕਹਿਣੋ ਉਹ ਕਦੀ ਨਹੀਂ ਸੀ ਰੁਕਦਾ।
ਇਕ ਵਾਰ ਕਾਲਜ ਵਿਚ ਯੁਵਕ ਸੁਧਾਰ ਸਭਾ ਨੇ ‘ਦਾਜ ਇਕ ਸਮਾਜਿਕ ਲਾਹਨਤ ਹੈ, ਦੇ ਵਿਸ਼ੇ ਉਤੇ ਇਕ ਬਹਿਸ ਰੱਖੀ। ਬਹਿਸ ਤੋਂ ਬਾਅਦ ਬਾਈ ਵਿਦਿਆਰਥੀਆਂ ਨੇ ਆਪਣੀ ਸ਼ਾਦੀ ਸਮੇਂ ਦਾਜ ਨਾ ਲੈਣ ਦੀ ਸੌਂਹ ਚੁੱਕੀ ਅਤੇ ਇੱਕ ਰਜਿਸਟਰ ਉਤੇ ਦਸਤਖਤ ਕੀਤੇ। ਸੌਂਹ ਚੁਕਣ ਵਾਲੇ ਵਿਦਿਆਰਥੀਆਂ ਵਿਚ ਤੀਰਥ ਦਾ ਨਾਮ ਸਭ ਤੋਂ ਉੱਪਰ ਸੀ।
ਛੇਤੀ ਹੀ ਤੀਰਥ ਦੀ ਕਿਸੇ ਵੱਡੇ ਘਰ ਮੰਗਣੀ ਹੋ ਗਈ। ਬਾਅਦ ਵਿਚ ਤੀਰਥ ਬੀ.ਏ . ਦੀ ਪੜ੍ਹਾਈ ਅਧਵਾਟੇ ਛੱਡ ਹੀ ਪੜ੍ਹਨੋਂ ਹਟ ਗਿਆ। ਉਸ ਦੀ ਪੜ੍ਹਾਈ ਦੀ ਮੰਜਿਲ ਸ਼ਾਇਦ ਮੰਗਣੀ ਤੱਕ ਹੀ ਸੀ।
ਉਸ ਦੀ ਸ਼ਾਦੀ ਲਈ ਦਾਅਵਤ ਨਾਮਾ ਮੈਨੂੰ ਵੀ ਮਿਲਿਆ ਪਰ ਮੈਂ ਜਾ ਨਾ ਸਕਿਆ।
ਪੰਦਰਾਂ ਵੀਹ ਦਿਨ ਹੋਰ ਬੀਤ ਗਏ।
ਇੱਕ ਸ਼ਾਮ ਮੈਂ ਕਾਲਜੋਂ ਆਪਣੀ ਡਿਊਟੀ ਮੁਕਾ ਕੇ ਘਰ ਮੁੜ ਰਿਹਾ ਸਾਂ। ਰਾਹ ਵਿਚ ਹੀ ਸਾਈਕਲ ਦੇ ਪਿਛਲੇ ਪਹੀਏ ਵਿੱਚੋਂ ਹਵਾ ਨਿਕਲ ਜਾਣ ਕਰਕੇ ਮੈਂ ਹੌਲੀ ਹੌਲੀ ਸਾਈਕਲ ਰਾਹੀਂ ਮੁੜ ਰਿਹਾ ਸਾਂ। ਪਿੱਛੋਂ ਇਕ ਤੇਜ਼ ਚਲਦਾ ਮੋਟਰ ਸਾਈਕਲ ਐਨ ਮੇਰੇ ਲਾਗੇ ਆਕੇ ਰੁਕ ਗਿਆ।
ਪ੍ਰੋਫੈਸਰ ਸਾਹਿਬ, ਸਤਿ ਸ੍ਰੀ ਅਕਾਲ।’ ਤੀਰਥ ਨੇ ਮੇਰੇ ਵਲ ਹੱਥ ਵਧਾਇਆ। ਉਸ ਦਾ ਸੋਨੇ ਦਾ ਕੜਾ ਮੇਰੇ ਹੱਥ ਨਾਲ ਵੀ ਟਕਰਾ ਗਿਆ। ਐਟੋਮੈਟਿਕ ਘੜੀ ਨੇ ਵੀ ਕੋਟ ਹੇਠਾਂ ਵਲ ਝਾਕਿਆ।
ਵਾਹ ਭਈ ਤੀਰਥਾ, ਤੂੰ ਤਾਂ ਬੜਾ ਚਮਕ ਪਿਆ ਏ: ਇਹ ਨਵਾਂ ਸੂਟ-ਨਵਾਂ ਮੋਟਰ ਸਾਈਕਲ ਕੋਈ ਖਜਾਨਾ ਤੇ ਨਹੀਂ ਲੱਭ ਪਿਆ।
ਪ੍ਰੋਫੈਸਰ ਸਾਹਿਬ, ਤੁਸੀਂ ਵੀ ਹੁਣ ਮੋਟਰਸਾਈਕਲ ਲਵੋ।
ਭਾਈ ਕੋਈ ਦੇਣ ਵਾਲਾ ਹੋਵੇ ਵੀ ਸਹੀ। ਇਸ ਉਮਰ ’ਚ ਮੇਰੀ ਹੁਣ ਦੁਬਾਰਾ ਸ਼ਾਦੀ ਤੇ ਨਹੀਂ ਹੋਣੀ।
ਤੀਰਥ ਸ਼ਰਮਿੰਦਾ ਜਿਹਾ ਹੋ ਕੇ ਦੂਜੇ ਪਾਸੇ ਵਲ ਵੇਖਣ ਲੱਗ ਪਿਆ।
ਪੱਖੀ- ਤੁਸੀਂ ਮੈਨੂੰ ਕਿਉਂ ਵੱਢ ਰਹੇ ਹੋ? ਮੈਂ ਭਾਵੇਂ ਸੁੱਕ ਗਿਆ ਹਾਂ ਪਰ ਬਸੰਤ ’ਚ ਫੇ ਰ ਹਰਾ ਹੋ ਸਕਦਾ ਹਾਂ
ਪ੍ਰਤੀ-ਪੱਖੀ-ਸੁੱਕੀ ਹੋਈ ਚੀਜ਼ ਕਦੀ ਹਰੀ ਹੁੰਦੀ ਐ- ਨਹੀਂ, ਕਦੇ ਨਹੀਂ
ਪੱਖੀ- ਜੇ ਕਰ ਉਸ ਨੂੰ ਕੁੱਝ ਦੇਰ ਉਸ ਦੀ ਖੁਰਾਕ ਦਿੱਤੀ ਜਾਵੇ।
ਪ੍ਰਤੀ-ਪੱਖੀ- ਇਸ ਵਿਅਕਤੀ ਵਾਦੀ ਯੁੱਗ ’ਚ ਦੂਜੇ ਨੂੰ ਖੁਰਾਕ ਦੇਣਾ ਮਨਾਂ ਹੈ।
ਪੱਖੀ- ਮੈਂ ਆਪਣੇ ਆਪ ਹਰਾ ਹੋ ਜਾਵਾਗਾ ਪਰ ਤੁਸੀਂ ਮੇਰੀਆਂ ਬਾਹਾਂ ਤਾਂ ਨਾ ਵਢੋ।
ਪ੍ਰਤੀ-ਪੱਖੀ ਇਹ ਦੁਨੀਆਂ ਦਾ ਸੂਲ ਐ ਕਿ ਜੋ ਚੀਜ਼ ਸੁੱਕ ਗਈ ਉਸ ਨੂੰ ਸੁਕਦੇ ਈ ਵੱਢ ਦਿਓ।
ਪੱਖੀ- ਨਹੀਂ ਮੈਂ ਇਸ `ਸੂਲ ਨੂੰ ਪੰਗ ਕਰਾਂਗਾ-| ਲਓ- ਭਾਵੇਂ ਮੈਂ ਸੁੱਕਾਂ ਹਾਂ ਪਰ ਤੁਸੀਂ ਮੈਨੂੰ ਵੱਢ ਕੇ ਵਿਖਾਓ
ਪ੍ਰਤੀ ਪੱਖੀ- ਤੂੰ ਕੱਲਾ ਕੁੱਝ ਨੀ ਕਰ ਸਕਦਾ- ਵੇਖ ਤੇਰੇ ਨਾਲ ਦੇ ਵੀ ਤਾਂ ਕਿਵੇਂ ਚੁੱਪ ਖੜੇ ਨੇ।
ਲਕੜਹਾਰੇ ਨੇ ਕਹਿੰਦੇ ਕੁਹਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀਆਂ ਟਹਿਣੀਆਂ ਇਕ ਇਕ ਕਰਕੇ ਥੱਡੇ ਡਿਗਣ ਲੱਗੀਆਂ। ਵੇਖਕੇ ਵੇਖਦੇ ਉਹ ਦਰਖ਼ਤ ਉਥੋਂ ਪੁੱਟ ਦਿੱਤਾ ਗਿਆ।
ਸ਼ਾਮ ਤੱਕ ਜੰਗਲ ਰੜਾ ਮੈਦਾਨ ਬਣ ਚੁੱਕਾ ਸੀ।
ਢੰਗ
ਬੰਤਾ ਖੰਡ ਦੀ ਬੋਰੀ ਚੁੱਕੀ ਸਿਟੀ ਪੁਲੀਸ ਗੇਟ ਦੇ ਅੰਦਰ ਵੜ ਗਿਆ। ਤੁਰੇ ਜਾਂਦੇ ਦਾ ਪੁਲੀਸ ਵਾਲਿਆਂ ਦੀ ਖੜੀ ਕੀਤੀ ਬਹੁਕਰ ਨਾਲ ਪਾਸਾ ਲੱਗਣ ਕਰਕੇ ਉਹ ਡਿੱਗ ਪਈ। ਸਿਪਾਹੀ ਅੱਖਾਂ ਕੱਢਦਾ ਕੜਕ ਕੇ ਬੋਲਿਆ, “ਸਾਲਿਆ, ਮਾਂ ਆਪਣੀ ਥੱਲੇ ਸੁੱਟਤੀ, ਤੂੰ ਚਾਹੁੰਨਾਂ ਕੋਈ ਵੀ ਬੰਦਾ ਨਾ ਫਸੇ, ਸਾਲੇ ਨੂੰ ਬੋਰੀ ਲਿਜਾਣ ਦੀ ਵੀ ਅਕਲ ਨੀ…।”
ਬਸ਼ੀਰੇ ਨੂੰ ਫੜੀ ਪੁਲੀਸ ਦੀ ਜੀਪ ਧੂੜਾਂ ਪਟਦੀ ਸਿਟੀ ਮੂਹਰੇ ਆ ਕੇ ਰੁਕੀ। ਅੱਜ ਉਹ ਅਫੀਮ ਵੇਚਦਾ ਫੜਿਆ ਗਿਆ ਸੀ। ਥਾਣੇਦਾਰ ਨੇ ਖਿੱਚ ਕੇ ਜੀਪ `ਚੋਂ ਥੱਲੇ ਸੁੱਟ ਲਿਆ ਤੇ ਧਰ ਦਿੱਤੀਆਂ ਤਿੰਨ ਚਾਰ ਮੌਰਾਂ `ਚ। ਬਸ਼ੀਰਾ ਤਰਲੇ ਕੱਢਦਾ ਬੋਲਿਆ, ‘ਸਰਦਾਰ ਮਾਈ ਬਾਪ, ਗਲਤੀ ਹੋਗੀ, ਗਾਂਹ ਨੂੰ ਨੀ ਵੇਚਦਾ।”
ਥਾਣੇਦਾਰ ਨੇ ਦੋ ਹੋਰ ਮਾਰਦਿਆਂ ਕਿਹਾ, “ਸਾਲਿਆ ਜੇ ਤੂੰ ਨੀ ਵੇਚੇਗਾ ਤਾਂ ਸਾਡਾ ਕੀ ਬਣੂ ਤੂੰ ਐਂ ਕਹਿ ਬਈ ਮਹੀਨਾ ਪਹੁੰਚਾਇਆ ਕਰੂੰਗਾ।’ ਬਸ਼ੀਰਾ ਹੁਣ ਖੁਸ਼ ਸੀ ਉਸਨੂੰ ਹੁਣ ਕੰਮ ਕਰਨ ਦਾ ਢੰਗ ਆ ਗਿਆ ਸੀ।
ਸਹਿਕਾਰੀ ਬੈਂਕ ਦੇ ਮੁਲਾਜ਼ਮਾਂ ਦੀ ਅਨਿਸ਼ਚਤ ਸਮੇਂ ਤੋਂ ਚੱਲੀ ਆ ਰਹੀ ਹੜਤਾਲ ਦੇ ਖਤਮ ਹੋਣ ਦੀ ਰੇਡੀਓ ਅਤੇ ਅਖਬਾਰਾਂ ਵਿਚ ਬੜੀ ਚਰਚਾ ਸੀ। ਦਫਤਰ ਵਿਚ ਜਦ ਇਸ ਖਬਰ ਦਾ ਜ਼ਿਕਰ ਆਇਆ ਤਾਂ ਮੇਰੇ ਮੂੰਹੋਂ ਸੁਭਾਵਕ ਹੀ ਨਿਕਲਿਆ ਕਿ ਮੁਲਾਜ਼ਮਾਂ ਨੇ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਅਤੇ ਹੜਤਾਲ ਬਿਨਾਂ ਸ਼ਰਤ ਵਾਪਸ ਲੈ ਲਈ। ਇਸ ਤੇ ਮੇਰੇ ਨਾਲ ਦੇ ਸਾਥੀ ਨੇ ਮੁਲਾਜ਼ਮਾਂ ਪ੍ਰਤੀ “ਹਮਦਰਦੀ ਜਾਹਿਰ ਕਰਦੇ ਹੋਏ ਮੇਰੇ ਤੇ ਵਾਰ ਕੀਤਾ, “ਤੁਹਾਨੂੰ ਮੁਲਾਜ਼ਮ ਹੋਣ ਦੇ ਨਾਤੇ ਉਨ੍ਹਾਂ ਪ੍ਰਤੀ ਹਮਦਰਦੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਸ਼ਾਨਦਾਰ ਜਿੱਤ ਤੇ ਵਧਾਈ ਦੇਣੀ ਚਾਹੀਦੀ ਹੈ ਨਾ ਕਿ ਉਨ੍ਹਾਂ ਦੇ ਵਿਰੁੱਧ ਪ੍ਰਾਪੇ ਗੰਡਾ।”
ਉਸ ਭੱਦਰ ਪੁਰਸ਼ ਦੇ ਰਿਮਾਰਕਸ ਸੁਣ ਕੇ ਮੈਨੂੰ ਹਾਸੀ ਵੀ ਆਈ ਤੇ ਖੁੰਦਕ ਵੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਸਹਿਕਾਰੀ ਬੈਂਕ ਦੇ ਮੁਲਾਜ਼ਮ ਸਾਡੀ ਸ਼ਾਖਾ ਵਿਚ ਮਾਇਕ ਸਹਾਇਤਾ ਕਰਨ ਦੀ ਅਪੀਲ ਲੈ ਕੇ ਆਏ ਸਨ। ਉਸ ‘ਹਮਦਰਦ ਭੱਦਰ ਪੁਰਸ਼ ਤੋਂ ਬਗੈਰ ਬਾਕੀ ਸਭ ਨੇ ਇੱਥੋਂ ਤੱਕ ਕਿ ਚੌਥੇ ਦਰਜੇ ਦੇ ਸਟਾਫ ਮੈਂਬਰਾਂ ਨੇ ਵੀ ਆਪਣੇ ਵਿਤ ਮੁਤਾਬਕ ਮਾਇਕ ਸਹਾਇਤਾ ਕੀਤੀ ਸੀ। ਮੈਂ ਜਦ ਉਸ ਪਾਸ ਨਿਜੀ ਤੌਰ ਤੇ ਸਹਾਇਤਾ ਲਈ ਅਪੀਲ ਕੀਤੀ ਤਾਂ ਉਸਨੇ ਕਿਹਾ ਸੀ, ਇਨ੍ਹਾਂ ਦਾ ਕਿਹੜਾ ਇਕ ਦਿਨ ਦਾ ਕੰਮ ਹੈ- ਇਹ ਤਾਂ ਰੋਜ਼ ਹੀ ਪੈਸਿਆਂ ਲਈ ਖੜ੍ਹੇ ਰਹਿਣਗੇ। ਨਾਲੇ ਜੇ ਇਨ੍ਹਾਂ ਨੇ ਲੜਾਈ ਹੀ ਲੜਨੀ ਹੈ ਤਾਂ ਆਪਣੇ ਦਮ ਤੇ ਲੜਣਦੂਸਰਿਆਂ ਦੀਆਂ ਜੇਬਾਂ ਕੱਟਣ ਦਾ ਕੀ ਫਾਇਦੈ? ਨਾਲੇ ਇਨ੍ਹਾਂ ਨੇ ਕਿਹੜੇ ਲੋੜਵੰਦਾਂ ਦੀ ਮੱਦਦ ਕਰਨੀ ਹੈ, ਰਲ ਮਿਲ ਕੇ ਛਕ ਛਕਾ ਜਾਣਗੇ।
ਤੇ ਅੱਜ ਉਹ ਭੱਦਰ ਪੁਰਸ਼ ਦੀ ‘ਹਮਦਰਦੀ’ ਮੈਨੂੰ ਓਪਰੀ ਓਪਰੀ ਲੱਗੀ ਜਿਹੜਾ ਪੰਜ ਰੁਪਏ ਦੇਣ ਦੇ ਬਦਲੇ ਕਿੰਨੀਆਂ ਵੱਡੀਆਂ ਵੱਡੀਆਂ ਕਹਾਣੀਆਂ ਘੜ ਰਿਹਾ ਸੀ।
ਸੁਭਾਗ ਨਾਲ ਇੱਕ ਉੱਭਰ ਰਿਹਾ ਲੇਖਕ ਮੰਤਰੀ ਬਣ ਗਿਆ। ‘‘ਯਾਰ ਵਧਾਈਆਂ ਇੱਕ ਲੇਖਕ ਤੇ ਉਹ ਵੀ ਮੰਤਰੀ ਉਹਦੇ ਇੱਕ ਦੋਸਤ ਨੇ
ਕਿਹਾ।
“ਕਦੀ ਲੇਖਕ ਵੀ ਮੰਤਰੀ ਬਣ ਸਕਦੈ ਅਸੀਂ ਤਾਂ ਅਜੇ ਤੱਕ ਸੋਚਿਆ ਵੀ ਨੀ ਸੀ।” ਦੂਜੇ ਦੋਸਤ ਨੇ ਕਿਹਾ।
“ਮੈਨੂੰ ਸਮਝ ਨੀ ਆਂਦੀ ਤੁਸੀਂ ਮੈਨੂੰ ਲੇਖਕ ਕਿਉਂ ਕਹਿ ਰਹੇ ਓ ? ਵੇਖੋ ਅਜੇ ਤੱਕ ਮੇਰੀ ਕੋਈ ਵੀ ਰਚਨਾ ਇਕ ਵਾਰੀ ਵੀ ਨਹੀਂ ਛਪੀ ਤੁਸੀਂ ਜ਼ਰੂਰ ਸੁਣੀਆਂ ਨੇ।” ਮੰਤਰੀ ਨੇ ਕਿਹਾ।
ਤਾਂ ਈ ਤਾਂ ਕਹਿਨੇ ਆ ਵਧੀਆ ਮੌਕੈ ਜੇ ਪਹਿਲਾਂ ਨਹੀਂ ਤਾਂ ਹੁਣ ਬਣ ਜਾ ”
ਪਹਿਲੇ ਦੋਸਤ ਨੇ ਸੁਝਾਅ ਦਿੱਤਾ।
“ਵੇਖ ਯਾਰ ਜਿਹੜੀ ਰਚਨਾ ਜਿੱਥੇ ਵੀ ਭੇਜੀ ਏ ਖੇਦ ਸਾਹਿਤ ਦੀ ਸਲਿਪ ਲੱਗ ਕੇ ਬੜੀ ਸੱਜ ਧੱਜ ਤੇ ਬੈਂਡ ਬਾਜੇ ਨਾਲ ਡਾਕੀਆ ਮੇਰੇ ਬੁਹੇ ਸਿੱਟ ਜਾਂਦਾ ਰਿਹੈ ਫੇਰ।” ਮੰਤਰੀ ਨੇ ਕਿਹਾ।
ਉਹੋ, ਇਕ ਸੁਝਾਅ ਕਰ ਕੰਨ ਦੋਸਤ ਨੇ ਮੰਤਰੀ ਦੇ ਕੰਨ ਵਿਚ ਕੁੱਝ ਘੁਸਰ ਮੁਸਰ ਕੀਤੀ। ਦੂਜੇ ਦਿਨ ਤੋਂ ਮੰਤਰੀ ਨੇ ਇੰਝ ਹੀ ਕਰਨਾ ਸ਼ੁਰੂ ਕਰ ਦਿੱਤਾ।
ਦਫਤਰ ਦੇ ਲੈਟਰਪੈਡ ਤੇ ਚਿੱਠੀਆਂ ਲਿਖੀਆਂ ਤੇ ਨਾਲ ਉਹੀ ਵਾਪਸ ਆਈਆਂ ਰਚਨਾਵਾਂ ਦੀ ਇਕ ਇਕ ਕਾਪੀ ਲਾ ਭੇਜ ਦਿੱਤੀ। ਹਫਤਾ ਕੁ ਬਾਦ ਉਨ੍ਹਾਂ ਵੇਖਿਆ ਉਨ੍ਹਾਂ ਦਾ ਪੀ.ਏ · ਕਈ ਚਿੱਠੀਆਂ ਲਈ ਆ ਰਿਹਾ ਹੈ। ਮੰਤਰੀ ਜੀ ਨੇ ਵਾਰੋ ਵਾਰੀ ਚਿੱਠੀਆਂ ਪੜੀਆਂ।
ਮਾਨਯੋਗ ਮੰਤਰੀ ਜੀ,
ਤੁਹਾਡੀ ਰਚਨਾ ਪਾ ਕੇ ਬਹੁਤ ਖੁਸ਼ੀ ਹੋਈ। ਇਹ ਛਪ ਰਹੇ ਅੰਕ ‘ਚ ਸ਼ਾਮਲ ਕੀਤੀ ਜਾ ਰਹੀ ਹੈ
ਅਫਸੋਸ ਐ ਕਿ ਅਸੀਂ ਇਹੋ ਜਿਹੀਆਂ ਰਚਨਾ ਤੋਂ ਪਹਿਲਾਂ ਕਿਉਂ ਵਾਂਝੇ ਰਹਿ ਗਏ? ਜਲਦੀ ਹੀ ਇਕ ਹੋਰ ਰਚਨਾ ਭੇਜੋ !
ਧੰਨਵਾਦ ਸਾਹਿਤ
ਤੁਹਾਡਾ (ਸੰਪਾਦਕ)
ਸਾਰੀਆਂ ਚਿੱਠੀਆਂ `ਚ ਇਹੀ ਕੁੱਝ। ਮੰਤਰੀ ਜੀ ਬਹੁਤ ਖੁਸ਼ ਹੋਏ ਤੇ ਹੋਰ ਪਰਤ ਆਈਆਂ ਰਚਨਾਵਾਂ ਦਾ ਹੀਲਾ ਕਰਨ ਲੱਗੇ।
ਫੀਸ
“ਕਿਉਂ ਬਈ ਸਾਹਿਬ ਅੰਦਰ ਨੇ”, ਡੀ.ਸੀ. ਦਫਤਰ ਦੇ ਗੇਟ `ਚ ਬੈਠੇ ਚਪੜਾਸੀ ਨੂੰ ਮੈਂ ਹਲੀਮੀ ਨਾਲ ਪੁੱਛਿਆ।
“ਕਿਉਂ ਕੀ ਗੱਲ ਏ?” ਉਹ ਜਰਾ ਖਿਝ ਕੇ ਬੋਲਿਆ।
“ਮੈਂ ਉਨ੍ਹਾਂ ਨੂੰ ਮਿਲਣਾ ਏ”
“ਸਾਬ ਕੋਲ ਐਸ ਵੇਲੇ ਕੋਈ ਟੈਮ ਨੀ ਮਿਲਣ ਦਾ।”
“ਬਈ ਮੈਂ ਕੋਈ ਸਰਕਾਰੀ ਕੰਮ ਨਹੀਂ ਆਇਆ ਬਲਕਿ ਮੈਂ ਉਹਨਾਂ ਦਾ ਦੋਸਤ ਹੀ ਹਾਂ।’
“ਨਹੀਂ ਜਨਾਬ, ਤੁਸੀਂ ਨੀ ਮਿਲ ਸਕਦੇ ਉਹ ‘ਕੰਮ ਕਰ ਰਹੇ ਨੇ
‘ਤਾਂ ਕੀ…ਤੂੰ ਉਨ੍ਹਾਂ
“ਜਦੋਂ ਤੈਨੂੰ ਕਹਿਤਾ ਉਹ ਨੀ ਮਿਲ ਸਕਦੈ ਚਪੜਾਸੀ ਨੇ ਆਪਣੀ ਇਮਾਨਦਾਰੀ ਦਾ ਪੂਰਾ ਸਬੂਤ ਦਿੰਦੇ ਮੇਰੀ ਗੱਲ ਕੱਟਦੇ ਗੁੱਸੇ ‘ਚ ਕਿਹਾ।
‘ਤੂੰ ਇਕ ਵਾਰ ਜਾ ਕੇ ਮੇਰਾ ਨਾਂ ਤਾਂ ਲੈ ਦੇਵੀਂ ਮੈਂ ਪੰਜ ਦਾ ਨੋਟ ਉਹਦੇ ਹੱਥ ’ਚ ਰੱਖਦੇ ਠਰੰਮੇ ਨਾਲ ਕਿਹਾ।
‘ਬੈਠੇ ਸਾਬ! ਮੈਂ ਹੁਣੇ ਮਿਲਾ ਦਿੰਦਾ। ਹਾਂ..ਨਾਲੇ ਫੀਸ ਤਾਂ ਲੱਗਣੀ ਹੀ ਹੋਈ ਨਾ। ਆਖਰ ਬੜੇ ਸਾਬ ਨੂੰ ਮਿਲਣੈ। ਬੁੜਬੜਾਉਂਦਾ ਚਪੜਾਸੀ ਦਫਤਰ ਅੰਦਰ ਨੂੰ ਵੜ ਗਿਆ।