ਫੀਸ

by Jasmeet Kaur

“ਕਿਉਂ ਬਈ ਸਾਹਿਬ ਅੰਦਰ ਨੇ”, ਡੀ.ਸੀ. ਦਫਤਰ ਦੇ ਗੇਟ `ਚ ਬੈਠੇ ਚਪੜਾਸੀ ਨੂੰ ਮੈਂ ਹਲੀਮੀ ਨਾਲ ਪੁੱਛਿਆ।
“ਕਿਉਂ ਕੀ ਗੱਲ ਏ?” ਉਹ ਜਰਾ ਖਿਝ ਕੇ ਬੋਲਿਆ।
“ਮੈਂ ਉਨ੍ਹਾਂ ਨੂੰ ਮਿਲਣਾ ਏ”
“ਸਾਬ ਕੋਲ ਐਸ ਵੇਲੇ ਕੋਈ ਟੈਮ ਨੀ ਮਿਲਣ ਦਾ।”
“ਬਈ ਮੈਂ ਕੋਈ ਸਰਕਾਰੀ ਕੰਮ ਨਹੀਂ ਆਇਆ ਬਲਕਿ ਮੈਂ ਉਹਨਾਂ ਦਾ ਦੋਸਤ ਹੀ ਹਾਂ।’
“ਨਹੀਂ ਜਨਾਬ, ਤੁਸੀਂ ਨੀ ਮਿਲ ਸਕਦੇ ਉਹ ‘ਕੰਮ ਕਰ ਰਹੇ ਨੇ
‘ਤਾਂ ਕੀ…ਤੂੰ ਉਨ੍ਹਾਂ
“ਜਦੋਂ ਤੈਨੂੰ ਕਹਿਤਾ ਉਹ ਨੀ ਮਿਲ ਸਕਦੈ ਚਪੜਾਸੀ ਨੇ ਆਪਣੀ ਇਮਾਨਦਾਰੀ ਦਾ ਪੂਰਾ ਸਬੂਤ ਦਿੰਦੇ ਮੇਰੀ ਗੱਲ ਕੱਟਦੇ ਗੁੱਸੇ ‘ਚ ਕਿਹਾ।
‘ਤੂੰ ਇਕ ਵਾਰ ਜਾ ਕੇ ਮੇਰਾ ਨਾਂ ਤਾਂ ਲੈ ਦੇਵੀਂ ਮੈਂ ਪੰਜ ਦਾ ਨੋਟ ਉਹਦੇ ਹੱਥ ’ਚ ਰੱਖਦੇ ਠਰੰਮੇ ਨਾਲ ਕਿਹਾ।
‘ਬੈਠੇ ਸਾਬ! ਮੈਂ ਹੁਣੇ ਮਿਲਾ ਦਿੰਦਾ। ਹਾਂ..ਨਾਲੇ ਫੀਸ ਤਾਂ ਲੱਗਣੀ ਹੀ ਹੋਈ ਨਾ। ਆਖਰ ਬੜੇ ਸਾਬ ਨੂੰ ਮਿਲਣੈ। ਬੁੜਬੜਾਉਂਦਾ ਚਪੜਾਸੀ ਦਫਤਰ ਅੰਦਰ ਨੂੰ ਵੜ ਗਿਆ।

ਬਲਜੀਤ ਤਖ਼ਤੂਪੁਰੀ

You may also like