ਹੁਣ ਨਾ ਉਸ ਨੇ ਮੁੜ ਕੇ ਆਉਣਾ ਇਉਂ ਨਾ ਵਕਤ ਗੁਆ
ਇਕ ਵਾਰੀ ਜੋ ਪਾਣੀ ਪੁਲ ਦੇ ਹੇਠੋਂ ਗੁਜ਼ਰ ਗਿਆ
att punjabi status
ਤਾਰੇ ਟੁਟਿਆ ਦੇ ਵਾਂਗੂ , ਪੱਤੇ ਸੁਕਿਆ ਦੇ ਵਾਂਗੂੰ ,
ਮੈਨੂੰ ਦਿਲ ਚੋ ਭੁਲਾਗੀ , ਮੇਰੇ ਮੁਕਿਆ ਦੇ ਵਾਂਗੂੰ ,
ਕਹਿਰ ਕੀਤਾ ਯਾਰੋ ਓਹਨੇ ,ਸਾਨੂੰ ਜਿਹਤੋ ਨਾ ਉਮੀਦ ਸੀ ,
ਉਹੀ ਦੇ ਗਈ ਏ ਧੋਖਾ ਜਿਹੜੀ ਰੂਹ ਦੇ ਕਰੀਬ ਸੀ
ਮੇਰੇ ਸਬਰਾਂ ਨੂੰ ਪਰਖੋ ਨਾ, ਹਾਂ ਮੈਂ ਵੀ ਆਦਮੀ ਆਖ਼ਰ,
ਮੇਰੇ ਸਬਰਾਂ ਦਾ ਪਿਆਲਾ ਭਰ ਗਿਆ ਤਾਂ ਫੇਰ ਨਾ ਕਹਿਣਾ।ਸਰਬਜੀਤ ਸਿੰਘ ਸੰਧੂ
ਤੇਰਾ ਹੋਣਾ ਵੀ ਐਤਵਾਰ ਵਰਗਾ ਈ ਐ ਸੁੱਕਦਾ
ਕੁਛ ਨੀ ਕੀ ਕਰੀਏ, ਬਸ ਚਾਅ ਬਹੁਤ ਹੁੰਦਾ
ਚੀਜ਼ਾਂ ਨੂੰ ਠੀਕ ਢੰਗ ਨਾਲ ਵਰਤਣ ਨੂੰ ਸਲੀਕਾ ਕਹਿੰਦੇ ਹਨ।
ਨਰਿੰਦਰ ਸਿੰਘ ਕਪੂਰ
ਅੰਦਰੋਂ ਬਾਹਰੋਂ ਸਾੜਨ ਲੱਗੀ ਆਪਣੀ ਰੇਤ
ਇਕ ਦਿਨ ਇਹ ਵੀ ਹੋਣੀ ਸੀ ਦਰਿਆਵਾਂ ਨਾਲਰਣਧੀਰ ਸਿੰਘ ਚੰਦ
ਲੜਾਈ ਨਹੀ ਤਾਂ ਪਿਆਰ ਕਰਲੇ
ਜੇ ਦੋਵੇਂ ਕਰਨੇ ਨੇ ਤਾਂ ਵਿਆਹ ਕਰਕੇ
ਸੁਰ ਸਜਾਉਂਦੇ ਪਾਣੀਆਂ ਨੂੰ ਨਾਗਵਲ ਪਾਉਂਦੀ ਮਿਲੀ
ਇਕ ਨਦੀ ਝਰਨੇ ਦੇ ਥੱਲੇ ਆਪ ਹੀ ਨ੍ਹਾਉਂਦੀ ਮਿਲੀਸਤੀਸ਼ ਗੁਲਾਟੀ
ਇਕੱਲਿਆਂ ਹੀ ਲੜਨੀ ਪੈਂਦੀ ਹੈ ਜੀਵਨ ਦੀ
ਲੜਾਈ ਲੋਕ ਸਲਾਹਾਂ ਦਿੰਦੇ ਨੇ ਸਾਥ ਨਹੀਂ
ਡੋਲਦਾ ਜਾਂਦਾ ਹੈ ਮੇਰੇ ਸ਼ਹਿਰ ਦਾ ਈਮਾਨ ਹੁਣ,
ਮੌਸਮਾਂ ਨੇ ਰੰਗ ਆਪਣੇ ਹਨ ਦਿਖਾਏ ਇਸ ਤਰ੍ਹਾਂ।ਰਾਜਵਿੰਦਰ ਕੌਰ ਜਟਾਣਾ
ਤੂੰ ਝੂਠ ਬੋਲਣਾ ਛੱਡ ਦਿਆ ਕਰ
ਜਦੋਂ ਮੈਂ ਪੁੱਛਾ ਕੀ ਕਰਦੀ ਆ
ਤੂੰ ਮੈਨੂੰ ਯਾਦ ਕਰਦੀ ਆ ਕਹਿ ਕੇ
ਮੇਰਾ ਸ਼ੱਕ ਜਿਹਾ ਕੱਢ ਦਿਆ ਕਰ
ਪਰਿਵਾਰ ਦੀ ਤਾਕਤ “ਮੈਂ” ਵਿੱਚ ਨਹੀਂ, “ਅਸੀਂ ਵਿੱਚ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ