ਲਿਖ ਜਾ ਮੇਰੀ ਤਕਦੀਰ ਨੂੰ ਮੇਰੇ ਲਈ
ਮੈਂ ਜੀਅ ਰਹੀ ਤੇਰੇ ਬਿਨਾਂ ਤੇਰੇ ਲਈ……….
ਹਰ ਚੰਦਉਰੀ ਹਰ ਘੜੀ ਬਣਦੀ ਰਹੀ
ਹਰ ਚੰਦਉਰੀ ਹਰ ਘੜੀ ਮਿਟਦੀ ਰਹੀ ……..
ਦੂਧੀਆ ਚਾਨਣ ਵੀ ਅੱਜ ਹੱਸਦੇ ਨਹੀਂ
ਬੇ ਬਹਾਰੇ ਫ਼ਲ ਜਿਵੇਂ ਰਸਦੇ ਨਹੀਂ ……..
ਉਮਰ ਭਰ ਦਾ ਇਸ਼ਕ਼ ਬੇਆਵਾਜ਼ ਹੈ
ਹਰ ਮੇਰਾ ਨਗਮਾਂ, ਮੇਰੀ ਆਵਾਜ਼ ਹੈ ……..
ਹਰਫ਼ ਮੇਰੇ ਤੜਪ ਉਠਦੇ ਹਨ ਇਵੇਂ
ਸੁਲਗਦੇ ਹਨ ਰਾਤ ਭਰ ਤਾਰੇ ਜਿਵੇਂ …..
ਉਮਰ ਮੇਰੀ ਬੇ ਵਫ਼ਾ ਮੁਕਦੀ ਪਈ
ਰੂਹ ਮੇਰੀ ਬੇਚੈਨ ਹੈ ਤੇਰੇ ਲਈ …….
ਕੁਕਨੂਸ ਦੀਪਕ ਰਾਗ ਨੂੰ ਅੱਜ ਗਾਏਗਾ
ਇਸ਼ਕ਼ ਦੀ ਇਸ ਲਾਟ ਤੇ ਬਲ ਜਾਏਗਾ …..
ਸੁਪਨਿਆਂ ਨੂੰ ਚੀਰ ਕੇ ਆ ਜਰਾ
ਰਾਤ ਬਾਕੀ ਬਹੁਤ ਹੈ ਨਾ ਜਾ ਜ਼ਰਾ ……
ਰਾਖ ਹੀ ਇਸ ਰਾਗ ਦਾ ਅੰਜਾਮ ਹੈ
ਕੁਕਨੂਸ ਦੀ ਇਸ ਰਾਖ ਨੂੰ ਪ੍ਰਣਾਮ ਹੈ …….
ਰੱਜ ਕੇ ਅੰਬਰ ਜਦੋਂ ਫਿਰ ਰੋਏਗਾ
ਫਿਰ ਨਵਾਂ ਕੁਕਨੂਸ ਪੈਦਾ ਹੋਏਗਾ ……
ਲਿਖ ਜਾ ਮੇਰੀ ਤਕਦੀਰ ਨੂੰ ਮੇਰੇ ਲਈ
ਮੈਂ ਜੀਅ ਰਹੀ ਤੇਰੇ ਬਿਨਾਂ ਤੇਰੇ ਲਈ……….
amrita pritam in punjabi
ਕੀਤੇ ਜ਼ਾਰ ਨੇ ਜ਼ਿਮੀ ਦੇ ਕਈ ਟੋਟੇ,
ਬੰਨ੍ਹੇ ਲੱਖ ਦਾਵੇ ਹੱਦਾਂ ਬੰਦੀਆਂ ਦੇ
ਉੱਡੇ ਖ਼ਾਬ ਤੇ ਅੱਖਾਂ ਵਿਚ ਆਣ ਸੁੱਤੇ,
ਦੋਦਾਂ ਸੱਭਿਅਤਾਂ ਦੂਰ ਵਸੰਦੀਆਂ ਦੇ
ਅੱਖਾਂ ਝੂਮੀਆਂ, ਬੁੱਤ ਜਿਉਂ ਝੂਮਦੇ ਨੇ,
ਕਿਸੇ ਣਾਹਣੀਆਂ ਬੂਰ ਪਵੰਦੀਆਂ ਦੇ,
ਤੇਰੇ ਸਾਹ ‘ਚੋਂ ਮਹਿਕ ਦਾ ਘੁੱਟ ਭਰਿਆ,
ਪੌਣਾਂ ਭਿੱਜੀਆਂ ਨਾਲ ਸੁਗੰਧੀਆਂ ਦੇਸੱਤੇ ਰੰਗ ਅਸਮਾਨ ਨੇ ਡੋਲ੍ਹ ਦਿੱਤੇ,
ਮੱਥੇ ਕੁੱਲ ਲੁਕਾਈ ਦੇ ਸੋਨ ਵੰਨੇ
ਕਿਹੜੇ ਗਗਨ ਤੋਂ ਰਹਿਮਤਾਂ ਵੱਸੀਆਂ ਨੇ,
ਸਾਰੀ ਜ਼ਿਮੀਂ ਨੇ ਰੱਜ ਕੇ ਭਰੇ ਛੰਨੇ
ਚੰਨਾਂ ਸੂਰਜਾਂ ਆਣ ਕੇ ਵਲੇ ਜਾਦੂ
ਸਾਡੇ ਏਸ ਬੰਨੇ ਸਾਡੇ ਓਸ ਬੰਨੇ
ਜਿੰਦ, ਜਿੰਦ ਦੇ ਵਿਚ ਸਮਾਈ ਆ ਕੇ
ਟੋਟੇ ਜ਼ਿਮੀਂ ਦੇ ਗਲਾਂ ਨੂੰ ਲੱਗ ਰੁੰਨੇਰੁੰਨੀ ਜ਼ਿਮੀਂ ਤੇ ਰੁੰਨਾਂ ਏਂ ਲੋਕ ਸਾਰਾ
ਤੰਦਾਂ ਇੰਜ ਨਾ ਜਾਣ ਤਰੋੜੀਆਂ ਵੇ
ਲਹੂ ਵੀਟਣੇ ਜ਼ਾਰ ਨਾ ਫੇਰ ਉੱਠਣ
ਜਿੰਨ੍ਹਾਂ ਧਰਤੀਆਂ ਤੋੜ ਵਿਛੋੜੀਆਂ ਵੇ
ਅੰਗ ਜ਼ਿਮੀਂ ਦੇ ਪੱਠਿਆਂ ਵਾਂਗ ਟੁੱਕੇ
ਜਿੰਦਾਂ ਛੱਲੀਆਂ ਵਾਂਗ ਮਰੋੜੀਆਂ ਵੇ
ਏਨ੍ਹਾਂ ਨਿੱਤ ਦੇ ਜ਼ਾਰਾਂ ਨੇ, ਲੱਖ ਵਾਰੀ
ਲਾਮਾਂ ਛੇੜੀਆਂ, ਖੂਹਣੀਆਂ ਰੋਹੜੀਆਂ ਵੇਜਾਗੇ ਅੱਜ ਲੁਕਾਈ ਦੇ ਹੱਕ ਜਾਗੇ
ਉਨ੍ਹਾਂ ਖੂਹਣੀਆਂ ਦੀ ਸਹੁੰ ਖਾ ਕੇ ਤੇ
“ਸਾਂਝੇ ਹੱਕ ਤੇ ਧਰਤੀਆਂ ਸਾਂਝੀਆਂ ਨੇ”
ਝੱਲੇ ਕੌਣ ਇਸ ਵਾਰ ਨੂੰ ਆ ਕੇ ਤੇ
“ਖੇਤ ਲੋਕਾਂ ਦੇ” ਖੇਤਾਂ ਨੇ ਕਸਮ ਖਾਧੀ
ਸਿੱਟੇ ਅੰਨ ਦੇ ਹੱਥਾਂ ਵਿਚ ਚਾ ਕੇ ਤੇ
ਰਿੰਦਾਂ ਆਣ ਵਫ਼ਾ ਦ ਕੌਲ ਦਿਤੇ
ਸਾਂਝੀ ਪੌਣ ਦਾ ਜਾਮ ਉਠਾ ਕੇ ਤੇAmrita Pritam
(ਪ੍ਰਸਿੱਧ ਚਿਤ੍ਰਕਾਰ ਵਿਨਸੈਂਟ ਵਾਨ ਗੌਗ ਦੀ
ਕਲਪਿਤ ਪ੍ਰੇਮਿਕਾ ਮਾਇਆ ਨੂੰ !)ਪਰੀਏ ਨੀ ਪਰੀਏ !
ਹੂਰਾਂ ਸ਼ਾਹਜ਼ਾਦੀਏ !
ਗੋਰੀਏ ਵਿਨਸੈਂਟ ਦੀਏ !
ਸੱਚ ਕਿਉਂ ਬਣਦੀ ਨਹੀਂ ?ਹੁਸਨ ਕਾਹਦਾ, ਇਸ਼ਕ ਕਾਹਦਾ
ਤੂੰ ਕਹੀ ਅਭਿਸਾਰਕਾ ?
ਆਪਣੇ ਕਿਸੇ ਮਹਿਬੂਬ ਦੀ
ਆਵਾਜ਼ ਤੂੰ ਸੁਣਦੀ ਨਹੀਂ ।ਦਿਲ ਦੇ ਅੰਦਰ ਚਿਣਗ ਪਾ ਕੇ
ਸਾਹ ਜਦੋਂ ਲੈਂਦਾ ਕੋਈ
ਸੁਲਗਦੇ ਅੰਗਿਆਰ ਕਿਤਨੇ
ਤੂੰ ਕਦੇ ਗਿਣਦੀ ਨਹੀਂ’ ।ਕਾਹਦਾ ਹੁਨਰ, ਕਾਹਦੀ ਕਲਾ
ਤਰਲਾ ਹੈ ਇਕ ਇਹ ਜੀਊਣ ਦਾ
ਸਾਗਰ ਤਖ਼ਈਅਲ ਦਾ ਕਦੇ
ਤੂੰ ਕਦੇ ਮਿਣਦੀ ਨਹੀਂਪਰੀਏ ਨੀ ਪਰੀਏ !
ਹੂਰਾਂ ਸ਼ਾਹਜ਼ਾਦੀਏ !
ਖ਼ਿਆਲ ਤੇਰਾ ਪਾਰ ਨਾ-
ਉਰਵਾਰ ਦੇਂਦਾ ਹੈ ।ਰੋਜ਼ ਸੂਰਜ ਢੰਡਦਾ ਹੈ
ਮੂੰਹ ਕਿਤੇ ਦਿਸਦਾ ਨਹੀਂ
ਮੂੰਹ ਤੇਰਾ ਜੋ ਰਾਤ ਨੂੰ
ਇਕਰਾਰ ਦੇਂਦਾ ਹੈ ।ਤੜਪ ਕਿਸਨੂੰ ਆਖਦੇ ਨੇ
ਤੂੰ ਨਹੀਂ ਇਹ ਜਾਣਦੀ
ਕਿਉਂ ਕਿਸੇ ਤੋਂ ਜ਼ਿੰਦਗੀ
ਕੋਈ ਵਾਰ ਦੇਂਦਾ ਹੈ ।ਦੋਵੇਂ ਜਹਾਨ ਆਪਣੇ
ਲਾਂਦਾ ਹੈ ਕੋਈ ਖੇਡ ‘ਤੇ
ਹਸਦਾ ਹੈ ਨਾ ਮੁਰਾਦ
ਤੇ ਫਿਰ ਹਾਰ ਦੇਂਦਾ ਹੈ ।ਪਰੀਏ ਨੀ ਪਰੀਏ !
ਹਰਾਂ ਸ਼ਾਹਜ਼ਾਦੀਏ !
ਲੱਖਾਂ ਖ਼ਿਆਲ ਇਸ ਤਰ੍ਹਾਂ
ਔਣਗੇ ਟੁਰ ਜਾਣਗੇ ।ਅਰਗ਼ਵਾਨੀ ਜ਼ਹਿਰ ਤੇਰਾ
ਰੋਜ਼ ਕੋਈ ਪੀ ਲਵੇਗਾ
ਨਕਸ਼ ਤੇਰੇ ਰੋਜ਼ ਜਾਦੂ
ਇਸ ਤਰ੍ਹਾਂ ਕਰ ਜਾਣਗੇ ।ਹੱਸੇਗੀ ਤੇਰੀ ਕਲਪਨਾ
ਤੜਪੇਗਾ ਕੋਈ ਰਾਤ ਭਰ
ਸਾਲਾਂ ਦੇ ਸਾਲ ਇਸ ਤਰ੍ਹਾਂ
ਇਸ ਤਰ੍ਹਾਂ ਖੁਰ ਜਾਣਗੇ ।ਹੁਨਰ ਭੁੱਖਾ, ਰੋਟੀਏ !
ਪਿਆਰ ਭੁੱਖਾ, ਗੋਰੀਏ !
ਕਿਤਨੇ ਕੁ ਤੇਰੇ ਵਾਨ ਗੌਗ
ਇਸ ਤਰ੍ਹਾਂ ਮਰ ਜਾਣਗੇ !ਪਰੀਏ ਨੀ ਪਰੀਏ !
ਹੂਰਾਂ ਸ਼ਾਹਜ਼ਾਦੀਏ !
ਹੁਸਨ ਕਾਹਦੀ ਖੇਡ ਹੈ
ਇਸ਼ਕ ਜਦ ਪੁਗਦੇ ਨਹੀਂ ।ਰਾਤ ਹੈ ਕਾਲੀ ਬੜੀ
ਉਮਰਾਂ ਕਿਸੇ ਨੇ ਬਾਲੀਆਂ
ਚੰਨ ਸੂਰਜ ਕਹੇ ਦੀਵੇ
ਅਜੇ ਵੀ ਜਗਦੇ ਨਹੀਂ ।ਬੁੱਤ ਤੇਰਾ ਸੋਹਣੀਏ !
ਤੇ ਇਕ ਸਿੱਟਾ ਕਣਕ ਦਾ,
ਕਾਹਦੀਆਂ ਇਹ ਧਰਤੀਆਂ
ਅਜੇ ਵੀ ਉਗਦੇ ਨਹੀਂ ।ਹੁਨਰ ਭੁੱਖਾ, ਰੋਟੀਏ !
ਪਿਆਰ ਭੁੱਖਾ, ਗੋਰੀਏ !
ਕਾਹਦਾ ਹੈ ਰੁੱਖ ਨਿਜ਼ਾਮ ਦਾ
ਫਲ ਕੋਈ ਲਗਦੇ ਨਹੀਂ ।Amrita Pritam
ਇਹ ਰਾਤ ਸਾਰੀ, ਤੇਰੇ
ਖ਼ਿਆਲਾਂ ‘ਚ ਗੁਜ਼ਾਰ ਕੇ
ਹੁਣੇ ਹੁਣੇ ਜਾਗੀ ਹਾਂ, ਸੱਤੇ
ਬਹਿਸ਼ਤਾਂ ਉਸਾਰ ਕੇ ।ਇਹ ਰਾਤ, ਜੀਕਣ ਰਹਿਮਤਾਂ ਦੀ
ਬੱਦਲੀ ਵਰ੍ਹਦੀ ਰਹੀ
ਇਹ ਰਾਤ, ਤੇਰੇ ਵਾਅਦਿਆਂ ਨੂੰ
ਪੂਰਿਆਂ ਕਰਦੀ ਰਹੀ ।ਪੰਛੀਆਂ ਦੀ ਡਾਰ ਬਣ ਕੇ
ਖ਼ਿਆਲ ਕੋਈ ਆਉਂਦੇ ਰਹੇ
ਹੋਠ ਮੇਰੇ, ਸਾਹ ਤੇਰੇ ਦੀ
ਮਹਿਕ ਨੂੰ ਪੀਂਦੇ ਰਹੇ ।ਬਹੁਤ ਉੱਚੀਆਂ ਹਨ ਦੀਵਾਰਾਂ
ਰੌਸ਼ਨੀ ਦਿਸਦੀ ਨਹੀਂ
ਰਾਤ ਸੁਪਨੇ ਖੇਡਦੀ ਹੈ
ਹੋਰ ਕੁਝ ਦਸਦੀ ਨਹੀਂ ।ਹਰ ਮੇਰਾ ਨਗ਼ਮਾ ਜਿਵੇਂ
ਮੈਂ ਖ਼ਤ ਕੋਈ ਲਿਖਦੀ ਰਹੀ
ਹੈਰਾਨ ਹਾਂ, ਇਕ ਸਤਰ ਵੀ
ਤੇਰੇ ਤਕ ਪੁਜਦੀ ਨਹੀਂ ?Amrita Pritam
ਕਹੇ ਟੂਣਿਆਂ ਹਾਰੇ ਰਾਹ !
ਅਗਮ ਅਗੋਚਰ ਖਿੱਚ ਇਨ੍ਹਾਂ ਦੀ,
ਜਾਦੂ ਨੇ ਅਸਗਾਹ !
ਕਹੇ ਟੂਣਿਆਂ ਹਾਰੇ ਰਾਹ !ਨਾ ਜਾਣਾ ਇਹ ਕਿੱਧਰੋਂ ਔਂਦੇ
ਤੇ ਕਿੱਧਰ ਨੂੰ ਜਾਂਦੇ
ਸੌ ਸੌ ਟੂਣੇ, ਸੌ ਸੌ ਜਾਦੂ
ਪੈਰਾਂ ਹੇਠ ਵਿਛਾਂਦੇਮੋੜਾਂ ਦੇ ਨਾਲ ਮੁੜ ਮੁੜ ਜਾਂਦੇ
ਪੈਰ ਨਾ ਖਾਣ ਵਸਾਹ ।
ਕਹੇ ਟੂਣਿਆਂ ਹਾਰੇ ਰਾਹ !ਜਿੰਦੋਂ ਭੀੜੇ, ਉਮਰੋਂ ਲੰਬੇ
ਇਹ ਰਸਤੇ ਕੰਡਿਆਲੇ
ਪਰ ਪੈਰਾਂ ਵਿਚ ਪੈਂਦੇ ਛਾਲੇ
ਲੱਖ ਇਕਰਾਰਾਂ ਵਾਲੇਰਸਤੇ ਪੈ ਕੇ ਕੌਣ ਕਰੇ ਹੁਣ
ਪੈਰਾਂ ਦੀ ਪਰਵਾਹ ।
ਕਹੇ ਦੂਣਿਆਂ ਹਾਰੇ ਰਾਹ !ਨਾ ਇਸ ਰਾਹ ਦੀ ਪੈੜ ਪਛਾਤੀ
ਨਾ ਕੋਈ ਖੁਰਾ ਸਿੰਝਾਤਾ
ਪਰ ਇਸ ਰਾਹ ਨਾਲ ਪੈਰਾਂ ਦਾ
ਅਸਾਂ ਜੋੜ ਲਿਆ ਇਕ ਨਾਤਾਦੋ ਪੈਰਾਂ ਦੇ ਨਾਲ ਨਿਭੇਗਾ
ਨਾਤੇ ਦਾ ਨਿਰਬਾਹ ।
ਕਹੇ ਟੂਣਿਆਂ ਹਾਰੇ ਰਾਹ !ਧੁੱਪਾਂ ਢਲੀਆਂ, ਦਿਹੁੰ ਬੀਤਿਆ
ਅਜੇ ਵੀ ਰਾਹ ਨਾ ਬੀਤੇ
ਏਸ ਰਾਹ ਦੇ ਟੂਣੇ ਤੋਂ
ਅਸਾਂ ਪੈਰ ਸਦੱਕੜੇ ਕੀਤੇਪੈਰਾਂ ਦੀ ਅਸਾਂ ਨਿਆਜ਼ ਚੜ੍ਹਾਈ
ਰਾਹਵਾਂ ਦੀ ਦਰਗਾਹ ।
ਕਹੇ ਟੂਣਿਆਂ ਹਾਰੇ ਰਾਹ !Amrita Pritam
ਪਿਆਰ ਤੇਰੇ ਦੀਆਂ ਕੱਚੀਆਂ ਗੰਢਾਂ
ਤੂੰ ਨਾ ਸੱਕਿਓਂ ਖੋਹਲ !
ਪਿਆਰ ਮੇਰੇ ਦੀਆਂ ਕੱਚੀਆਂ ਗੰਢਾਂ
ਮੈਂ ਨਾ ਸੱਕੀਆਂ ਖੋਹਲ !ਇਕ ਦਿਹਾੜੇ ਤੰਦ ਵਲੀ ਇਕ
ਵਲੀ ਗਈ ਅਣਭੋਲ
ਅੱਖੀਆਂ ਨੇ ਇਕ ਚਾਨਣ ਦਿੱਤਾ
ਅੱਖੀਆਂ ਦੇ ਵਿਚ ਘੋਲ ।ਹੰਢਦਾ ਹੰਢਦਾ ਹੁਸਨ ਹੰਢਿਆ
ਖੋਹਲ ਨਾ ਸੱਕਿਆ ਗੰਢ
ਕੀ ਹੋਇਆ ਜੇ ਅੰਦੇ ਪੈ ਗਈ
ਤੰਦ ਸੁਬਕ ਤੇ ਸੋਹਲ ।ਦੋ ਜਿੰਦਾਂ ਦੋ ਤੰਦਾਂ ਵਲੀਆਂ
ਵਲ ਵਲ ਬੱਝੀ ਜਾਨ
ਕੀ ਹੋਇਆ ਜੇ ਕਦੀ ਕਿਸੇ ਦੇ
ਬੁੱਤ ਨਾ ਵਸਦੇ ਕੋਲ ।ਚੜ੍ਹ ਚੜ੍ਹ ਲਹਿ ਲਹਿ ਸੂਰਜ ਹਫ਼ਿਆ
ਵਧ ਵਧ ਘਟ ਘਟ ਚੰਦਾ
ਸਾਰੀ ਉਮਰਾ ਕੀਲ ਗਏ
ਤੇਰੇ ਜਾਦੂ ਵਰਗੇ ਬੋਲ ।ਖੋਹਲ ਖੋਹਲ ਕੇ ਲੋਕ ਹਾਰਿਆ
ਖੋਹਲ ਖੋਹਲ ਪਰਲੋਕ
ਕੇਹੜੇ ਰੱਬ ਦਾ ਜ਼ੋਰ ਵੱਸਦਾ
ਦੋ ਤੰਦਾਂ ਦੇ ਕੋਲ ।ਇਸ ਮੰਜ਼ਲ ਦੇ ਕੰਡੇ ਵੇਖੇ
ਇਸ ਮੰਜ਼ਲ ਦੀਆਂ ਸੂਲਾਂ
ਇਸ ਮੰਜ਼ਲ ਦੇ ਯੋਜਨ ਤੱਕੇ
ਕਦਮ ਨਾ ਸੱਕੇ ਡੋਲ ।ਪਿਆਰ ਤੇਰੇ ਦੀਆਂ ਕੱਚੀਆਂ ਗੰਢਾਂ
ਤੂੰ ਨਾ ਸੱਕਿਓਂ ਖੋਹਲ ।
ਪਿਆਰ ਮੇਰੇ ਦੀਆਂ ਕੱਚੀਆਂ ਗੰਢਾਂ
ਮੈ ਨਾ ਸੱਕੀਆਂ ਖੋਹਲ ।Amrita Pritam
ਪਿਆਰ ਮੇਰਾ ਹੋ ਗਿਆ ਯਾਦਾਂ ਦੇ ਹਵਾਲੇ !
ਕੰਢਿਆਂ ਨਾਲੋਂ ਟੁਟ ਗਏ ਨਾਤੇ
ਚੱਪੂਆਂ ਨਾਲੋਂ ਰਿਸ਼ਤੇ ਮੁੱਕ ਗਏ
ਦਿਲ ਦਰਿਆ ਵਿਚ ਕਾਂਗਾਂ ਆਈਆਂ
ਅੱਥਰੂ ਖਾਣ ਉਛਾਲੇਹਰ ਸੋਹਣੀ ਦਿਆਂ ਕਦਮਾਂ ਅੱਗੇ
ਅਜੇ ਵੀ ਇਕ ਝਨਾਂ ਪਈ ਵੱਗੇ
ਹਰ ਸੱਸੀ ਦਿਆਂ ਪੈਰਾਂ ਹੇਠਾਂ
ਅਜੇ ਵੀ ਤੜਪਨ ਛਾਲੇਇਹ ਦੁਨੀਆਂ ਵੀ ਤੇਰੇ ਲੇਖੇ
ਓਹ ਦੁਨੀਆਂ ਵੀ ਤੇਰੇ ਲੇਖੇ
ਦੋਵੇਂ ਦੁਨੀਆਂ ਵਾਰ ਛੱਡਦੇ
ਪਿਆਰ ਕਰਨ ਵਾਲੇਇਹ ਬਿਰਹਾ ਅਸਾਂ ਮੰਗ ਕੇ ਲੀਤਾ
ਇਹ ਬਿਰਹਾ ਸਾਨੂੰ ਸੱਜਣਾਂ ਨੇ ਦਿੱਤਾ
ਇਸ ਬਿਰਹਾ ਦੇ ਘੁੱਪ ਹਨੇਰੇ
ਕਿਉਂ ਕੋਈ ਦੀਵਾ ਬਾਲੇਪਿਆਰ ਮੇਰਾ ਹੋ ਗਿਆ ਯਾਦਾਂ ਦੇ ਹਵਾਲੇ !
Amrita Pritam
ਅਜ ਵਗਦੀ ਪੂਰੇ ਦੀ ਵਾ ।
ਦੋ ਅੱਖੀਆਂ ਦੀ ਨੀਂਦਰ ਵਿਚ ਤੂੰ
ਸੁਪਨਾ ਬਣ ਕੇ ਆ !
ਅਜ ਵਗਦੀ ਪੂਰੇ ਦੀ ਵਾ ।ਹੁਣੇ ਮੈਂ ਖ਼ੁਸ਼ੀਆਂ ਦਾ ਮੂੰਹ ਤਕਿਆ
ਹੁਣੇ ਤਾਂ ਪਈਆਂ ਦਲੀਲੇ,
ਹੁਣੇ ਤਾਂ ਚੰਨ ਅਸਮਾਨੇ ਚੜ੍ਹਿਆ
ਹੁਣੇ ਤਾਂ ਬੱਦਲ ਨੀਲੇ,ਹੁਣੇ ਜ਼ਿਕਰ ਸੀ ਤੇਰੇ ਮਿਲਣ ਦਾ
ਹੁਣੇ ਵਿਛੋੜੇ ਦਾ ।
ਅਜੇ ਵਗਦੀ ਪੁਰੇ ਦੀ ਵਾ ।ਕਦਮਾਂ ਨੂੰ ਦੋ ਕਦਮ ਮਿਲੇ ਸਨ
ਜ਼ਿਮੀ ਨੇ ਸੁਣ ਲਈ ਸੋਅ,
ਪਾਣੀ ਦੇ ਵਿਚ ਘੁਲ ਗਈ ਠੰਢਕ
ਪੌਣਾਂ ਵਿਚ ਖੁਸ਼ਬੋ,ਦਿਨ ਦਾ ਚਾਨਣ ਭੇਤ ਨਾ ਸਾਂਭੇ
ਰਾਤ ਨਾ ਦੇਂਦੀ ਰਾਹ ।
ਅਜ ਵਗਦੀ ਪੂਰੇ ਦੀ ਵਾ ।ਅਜੇ ਮੇਰੇ ਦੋ ਕਦਮਾਂ ਨਾਲੋਂ
ਕਦਮ ਛੁਟਕ ਗਏ ਤੇਰੇ,
ਹੱਥ ਮੇਰੇ ਅਜ ਵਿੱਥਾਂ ਨਾਪਣ
ਅੱਖੀਆਂ ਟੋਹਣ ਹਨੇਰੇ,ਜ਼ਿਮੀ ਤੋਂ ਲੈ ਕੇ ਅੰਬਰਾਂ ਤੀਕਣ
ਘਟਾਂ ਕਾਲੀਆਂ ਸ਼ਾਹ ।
ਅਜ ਵਗਦੀ ਪੁਰੇ ਦੀ ਵਾ ।ਅੱਜ ਪਿਆ ਮੇਰੀ ਜਿੰਦ ਨੂੰ ਖੋਰੇ
ਦੋ ਅੱਖੀਆਂ ਦਾ ਪਾਣੀ,
ਮੀਟੇ ਹੋਏ ਮੇਰੇ ਦੋ ਹੋਠਾਂ ਦੀ
ਇਕ ਮਜਬੂਰ ਕਹਾਣੀ,ਸਮੇਂ ਦੀਆਂ ਕਬਰਾਂ ਨੇ ਸਾਂਭੀ
ਸਮਾਂ ਜਗਾਵੇਗਾ ।
ਅਜ ਵਗਦੀ ਪੁਰੇ ਦੀ ਵਾ ।ਦੋ ਅੱਖੀਆਂ ਦੀ ਨੀਂਦਰ ਵਿਚ ਤੂੰ
ਸੁਪਨਾ ਬਣ ਕੇ ਆ !
ਅੱਜ ਵਗਦੀ ਪੂਰੇ ਦੀ ਵਾ ।Amrita Pritam
ਚਾਰੇ ਚਸ਼ਮੇ ਵੱਗੇ ।
ਇਹ ਕੱਲਰਾਂ ਦੀ ਵਾਦੀ ਮਾਹੀਆ
ਇਸ ਵਾਦੀ ਵਿਚ ਕੁਝ ਨਾ ਉੱਗੇ ।ਸਾਰੇ ਇਸ਼ਕ ਸਰਾਪੇ ਜਾਂਦੇ
ਏਥੇ ਕੋਈ ਹੁਸਨ ਨਾ ਪੁੱਗੇ ।
ਸੱਭੋ ਰਾਤਾਂ ਸਾਖੀ ਹੋਈਆਂ
ਅੱਖੀਆਂ ਬਹਿ ਬਹਿ ਤਾਰੇ ਚੁੱਗੇ ।ਏਸ ਰਾਸ ਦੇ ਪਾਤਰ ਵੱਟੇ
ਨਾਟ ਸਮੇ ਦਾ ਖੇਡਣ ਲੱਗੇ ।
ਐਪਰ ਅਜੇ ਵਾਰਤਾ ਓਹੋ
ਓਹੀ ਦੁਖਾਂਤ, ਜਿਹਾ ਸੀ ਅੱਗੇ ।ਇਹ ਮੈਂ ਜਾਣਾਂ – ਫਿਰ ਵੀ ਚਾਹਵਾਂ
ਤੇਰਾ ਇਸ਼ਕ ਹਯਾਤੀ ਤੱਗੇ ।
ਭੁੱਲਿਆ ਚੁੱਕਿਆ ਵਰ ਕੋਈ ਲੱਗੇ
ਤੇਰਾ ਬੋਲ ਭੋਏਂ ਨਾ ਡਿੱਗੇ ।ਇੰਜ ਕਿਸੇ ਨਾ ਵਿੱਛੜ ਡਿੱਠਾ
ਇੰਜ ਕੋਈ ਨਾ ਮਿਲਿਆ ਅੱਗੇ ।
ਹੋਏ ਸੰਜੋਗ ਵਿਯੋਗ ਇਕੱਠੇ
ਹੰਝੂਆਂ ਦੇ ਗਲ ਹੰਝੂ ਲੱਗੇ ।Amrita Pritam
ਚੰਨ ਅੰਬਰਾਂ ਵਿਚ ਨਿੱਸਲ ਸੁੱਤਾ
ਨਿੱਸਲ ਸੁੱਤੇ ਤਾਰੇ ।
ਮਾਘ ਦੇ ਜੰਮੇ ਕੱਕਰ ਨੂੰ
ਅਜ ਫੱਗਣ ਪਿਆ ਪੰਘਾਰੇ ।ਜਿੰਦ ਮੇਰੀ ਦੇ ਕੱਖਾਂ ਓਹਲੇ
ਇਕ ਚਿਣਗ ਪਈ ਊਂਘੇ,
ਟਿੱਲੇ ਤੋਂ ਅਜ ਪੌਣ ਜੁ ਉੱਠੀ
ਭਰਦੀ ਪਈ ਹੁੰਗਾਰੇ ।ਜਿੰਦ ਮੇਰੀ ਦੇ ਪੱਤਰੇ ਉੱਤੇ
ਦੋ ਅੱਖਰ ਉਸ ਵਾਹੇ,
ਦੋ ਅੱਖਰਾਂ ਨੂੰ ਪੂੰਝ ਨਾ ਸੱਕੇ
ਹੱਥ ਉਮਰ ਦੇ ਹਾਰੇ ।ਸੌ ਜੰਗਲਾਂ ਦੀਆਂ ਭੀੜਾਂ ਵਿੱਚੋਂ
ਖਹਿਬੜ ਕੇ ਕੋਈ ਲੰਘੇ,
ਮੱਥੇ ਵਿੱਚੋਂ ਮਣੀ ਨਾ ਉਤਰੇ
ਕੂੰਜਾਂ ਲਾਹ ਲਾਹ ਮਾਰੇ ।ਦੋਂ ਪਲਕਾਂ ਅਜ ਕੱਜ ਨਾ ਸੱਕਣ
ਅੱਖੀਆਂ ਦਾ ਉਦਰੇਵਾਂ,
ਮੂੰਹ ਉੱਤੇ ਦੋ ਲੀਕਾਂ ਪਾ ਗਏ
ਦੋ ਟੇਪੇ ਅਜ ਖਾਰੇ ।ਚੰਨ ਅੰਬਰਾਂ ਵਿਚ ਨਿੱਸਲ ਸੁੱਤਾ… …
Amrita Pritam
ਤਾਰੇ ਪੰਕਤੀ ਬੰਨ੍ਹ ਖਲੋਤੇ
ਉੱਛਲੀ ਅੰਬਰ-ਗੰਗਾ
ਘੜਿਆਂ ਨੂੰ ਪਈ ਮੂੰਹ ਮੂੰਹ ਭਰਦੀ
ਬਣੀ ਕਲਪਨਾ ਮਹਿਰੀ ।ਕਈ ਉਰਵਸ਼ੀਆਂ ਚਾਕਰ ਹੋਈਆਂ
ਇਸ ਮਹਿਰੀ ਦੇ ਅੱਗੇ
ਇੰਦਰ ਸਭਾ ਲਗਾ ਕੇ ਬੈਠੀ
ਹੁਸਨ ਹੋਰ ਵੀ ਕਹਿਰੀ ।ਪਿਆਰ ਮੇਰੇ ਦਾ ਭੇਤ ਏਸ ਨੇ
ਛਮਕਾਂ ਮਾਰ ਜਗਾਇਆ
ਸੁੱਤਾ ਨਾਗ ਇਸ਼ਕ ਦਾ ਜਾਗੇ
ਹੋਰ ਵੀ ਹੋ ਜਾਏ ਜ਼ਹਿਰੀ ।ਭੁੱਖੇ ਅੰਬਰ ਭਰਨ ਕਲਾਵਾ
ਹੱਥਾਂ ਵਿਚ ਨਾ ਆਵੇ
ਸੋਹਣੀ ਹਰ ਚੰਦਉਰੀ, ਆਖ਼ਰ
ਹਰ ਚੰਦਉਰੀ ਠਹਿਰੀ ।ਖਿੜਦੀ ਜਿਵੇਂ ਕਪਾਹ ਦੀ ਫੁੱਟੀ
ਸੁਪਨੇ ਤੇਰੇ ਹਸਦੇ
ਜੀ ਕਲਪਨਾਂ! ਜੁੱਗਾਂ ਤੋੜੀ
ਸੁਪਨੇ ਕੱਤ ਸੁਨਹਿਰੀ ।ਲੱਖ ਤੇਰੇ ਅੰਬਾਰਾਂ ਵਿੰਚੋ
ਦੱਸ ਕੀ ਲੱਭਾ ਸਾਨੂੰ ?
ਇੱਕੋ ਤੰਦ ਪਿਆਰ ਦੀ ਲੱਭੀ
ਉਹ ਵੀ ਤੰਦ ਇਕਹਿਰੀ ।Amrita Pritam
ਗਹਿਰਾਂ ਚੜ੍ਹੀਆਂ ਪੂਰਬੋਂ
ਅੰਬਰ ਲੱਦੇ ਇੰਜ
ਚੜ੍ਹਦਾ ਸੂਰਜ ਤੁੰਬਿਆ
ਚਾਨਣ ਦਿੱਤਾ ਪਿੰਜ
ਸੁੱਕੇ ਸਰਵਰ ਰਹਮ ਦੇ
ਹੰਸ ਨਾ ਬੋੜੀ ਚਿੰਝ
ਕਰਮ ਕਿਸੇ ਦੇ ਹੋ ਗਏ
ਮੱਥੇ ਨਾਲੋਂ ਰਿੰਜਗਹਿਰਾਂ ਪੈਂਡੇ ਚੱਲੀਆਂ
ਚਾਰੇ ਕੰਨੀਆਂ ਕੁੰਜ
ਲੀਕਾਂ ਫੜੀਆਂ ਘੁੱਟ ਕੇ
ਖੁਰਾ ਨਾ ਜਾਵੇ ਖੁੰਝ
ਕਾਲੇ ਕੋਹ ਮੁਕਾਂਦਿਆਂ
ਧੁੱਪਾਂ ਲੱਥੀਆਂ ਉਂਜ
ਸੂਰਜ ਹੋਇਆ ਸਰਕੜਾ
ਕਿਰਣਾਂ ਹੋਈਆਂ ਮੁੰਜਗਹਿਰਾਂ ਪੱਛਮ ਮੱਲਿਆ
ਲਾਹੀ ਹਿਜਰ ਦੀ ਡੰਝ
ਪਕੜਾਂ ਪੈਰ ਲਪੇਟੀਆਂ
ਹੱਥੋਂ ਛਟਕੇ ਵੰਝ
ਹੋਠ ਨਾ ਹਾੜੇ ਮੁਕਦੇ
ਅੱਖ ਨਾ ਸੁਕਦੀ ਹੰਝ
ਲਹਿ ਲਹਿ ਜਾਣ ਦਿਹਾੜੀਆਂ
ਹੋਈ ਉਮਰ ਦੀ ਸੰਝ ।Amrita Pritam