ਭੇਟ ਸਵੀਕਾਰ ਹੋ ਗਈ

by Bachiter Singh
ਤੁਸੀਂ ਧਨ ਲਾ ਕੇ ਮੰਦਰ ਖੜ੍ਹਾ ਕਰ ਦਿਓ, ਨਵਾਂ ਗੁਰਦੁਆਰਾ ਬਣਾਉਣ ਦਿਓ, ਮਸਜਿਦ ਦਾ ਨਿਰਮਾਣ ਕਰ ਦਿਓ।
ਪਰ ਤੁਸੀਂ ਕਰ ਕੀ ਰਹੇ ਹੋ? ਉਸੇ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਮੁੜ ਵਾਪਸ ਕਰੀ ਜਾਂਦੇ ਹੋ। ਫਿਰ ਵੀ ਤੁਸੀਂ ਆਂਕੜੇ ਨਹੀਂ ਸਮਾਉਂਦੇ ਹੋ।
ਤੁਸੀਂ ਕਹਿੰਦੇ ਹੋ ਮੈਂ ਮੰਦਿਰ ਬਣਾਇਆ। ਮੈਂ ਏਨੇ ਗੁਰਦੁਆਰੇ ਬਣਾਏ, ਮੈਂ ਏਨਾ ਭੋਜਨ ਵੰਡਿਆ, ਮੈਂ ਏਨੇ ਕੱਪੜੇ ਵੰਡੇ ।
ਤੁਸੀਂ ਆਕੜਦੇ ਹੋ।
ਤੁਸੀਂ ਥੋੜ੍ਹਾ ਜਿਹਾ ਦੇ ਕੀ ਦਿੰਦੇ ਹੋ। ਤੁਹਾਡੇ ਹੰਕਾਰ ਦਾ ਅੰਤ ਨਹੀਂ ਹੁੰਦਾ।
ਇਸ ਤੋਂ ਕੀ ਖ਼ਬਰ ਮਿਲਦੀ ਹੈ। ਇਸ ਤੋਂ ਖਬਰ ਮਿਲਦੀ ਹੈ ਕਿ ਤੁਸੀਂ ਸਮਝ ਹੀ ਨਹੀਂ ਸਕੇ ਕਿ ਜੀਵਨ ਨੇ ਜੋ ਤੁਹਾਨੂੰ ਦਿੱਤਾ ਹੈ। ਉਸ ਨੂੰ ਮੁੜ ਵਾਪਸ ਕਰਨ ਵਿਚ ਤੁਹਾਡਾ ਕੀ ਹੈ?
ਤੁਸੀਂ ਇਹ ਭੇਟ ਦੇਣ ਜਾਂਦੇ ਹੋ। ਅਤੇ ਸ਼ਰਮਿੰਦੇ ਵੀ ਨਹੀਂ ਹੁੰਦੇ।
ਉਸ ਦੇ ਚਰਨਾਂ ਵਿੱਚ ਕੀ ਰੱਖੀਏ? ਨਾਨਕ ਪੁੱਛਦੇ ਹਨ। ਉਸ ਤੇ ਅੱਗੇ ਕੀ ਰੱਖੀਏ? ਤਾਂ ਜੋ ਉਸ ਦੇ ਦਰਬਾਰ ਦਾ ਦਰਸ਼ਨ ਹੋਵੇ, ਤਾਂ ਜੋ ਅਸੀਂ ਉਸਦੇ ਨੇੜੇ ਆ ਜਾਈਏ।
ਸਾਡੀ ਭੇਟ ਸਵੀਕਾਰ ਹੋ ਜਾਵੇ, ਕੀ ਰੱਖੀਏ ਕੇਸਰ ਵਿੱਚ ਰੰਗੇ ਹੋਏ ਚੌਲ , ਖਰੀਦੇ ਹੋਏ ਫੁੱਲ, ਤੋੜੇ ਹੋਏ ਪੱਤੇ, ਧਨ ਦੌਲਤ ਕੀ ਰੱਖੀਏ ।
“ਨਹੀਂ, ਕੁਝ ਵੀ ਰੱਖਣ ਨਾਲ ਕੁਝ ਨਹੀਂ ਬਣੇਗਾ। ਜੇਕਰ ਤੁਸੀਂ ਇਹ ਸਮਝ ਲਓ ਕਿ ਸਾਰਾ ਕੁਝ ਉਸੇ ਦਾ ਹੈ ਬੱਸ ਭੇਟ ਸਵੀਕਾਰ ਹੋ ਗਈ।
ਓਸ਼ੋ

You may also like