…..ਅੱਜ ਸਵੇਰੇ ਯੋਗ ਅਭਿਆਸ ਨਾਲ਼ ਸੰਬੋਧਿਤ … ਪੋਸਟ ਪਾਉਣ ਤੋਂ ਬਾਅਦ ਖ਼ਿਆਲ ਆਇਆ … ਕਿ ਯੋਗ ਤੇ ਪ੍ਰਾਣਾਯਾਮ ਵੀ ਤਾਂ ਹੀ ਕਰ ਸਕੋਗੇ … ਜੇ ਪੇਟ ਸਿਹਤਮੰਦ ਹੋਵੇਗਾ … ਮੈਦਾ ਤੇ ਜੰਕ ਫ਼ੂਡ ਪੀਜ਼ੇ, ਪਾਸਟੇ, ਬਰਗਰ, ਨੂਡਲਾਂ ਆਦਿ ਖਾ-ਖਾ ਕੇ … ਤੁਹਾਡੇ ਪੇਟ ਦੇ ਵਿਕਾਰ ਏਨੇ ਵਧੇ ਹੋਏ ਹਨ … ਮੋਟਾਪਾ ਵਧਿਆ ਹੋਇਆ ਹੈ … ਪਹਿਲਾਂ ਉਹਨਾਂ ਦਾ ਇਲਾਜ ਬਹੁਤ ਜ਼ਰੂਰੀ ਹੈ।ਤੁਹਾਡੀਆਂ ਪੇਟ ਦੀ ਸਾਰੀਆਂ ਨਾੜੀਆਂ … ਅੰਤੜੀਆਂ ਬਲੌਕਡ ਨੇ … ਪ੍ਰਾਣਾਯਾਮ ਤੇ ਯੋਗ ਕੀ ਕਰੇਗਾ? ਸਿਨਥੈਟਿਕ ਦਵਾਈਆਂ … ਲੈਗਜ਼ੇਟਿਵ ਖਾਂਦੇ ਫਿਰਦੇ ਹੋ … ਕੋਲਨ ਕਲੀਨ ਕਰਾਉਂਦੇ ਫਿਰਦੇ ਹੋ।ਪਹਿਲਾਂ ਦੋ ਕੁ ਮਹੀਨੇ … ਪੂਰੀ ਨਿਸ਼ਠਾ ਨਾਲ਼ … ਆਹ ਹੇਠ ਲਿਖੇ ਉਪਚਾਰ ਕਰਕੇ … ਪੇਟ ਦੀਆਂ ਅੰਤੜੀਆਂ ਸਾਫ਼ ਕਰੋ … ਬੇਲੋੜਾ ਤੇ ਜੰਕ ਫ਼ੂਡ ਖਾ-ਖਾ ਕੇ ਬਹੁਤ ਨੁਕਸਾਨ ਕਰ ਚੁੱਕੇ ਹੋ … ਹੁਣ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ।…..ਤਾਜ਼ਾ ਤੇ ਸੁੱਕੇ ਫਲ਼ ਨਾਸ਼ਪਾਤੀਆਂ … (ਜੋ ਕਿਸਮ ਵੀ ਉਪਲਬਧ ਹੋਵੇ) …ਤਾਜ਼ਾ ਆਲੂ ਬੁਖ਼ਾਰਾ …. ਸੁੱਕੇ ਪਲੱਮਜ਼ …ਪਰੂਨਜ਼ … ਇਹ ਸਾਰੇ ਕਬਜ਼ ਦੂਰ ਕਰਕੇ … ਪੇਟ ਸਾਫ਼ ਕਰਦੇ ਹਨ …. ਮੈਂ ਪਿਛਲੇ ਵੀਹ-ਬਾਈ ਸਾਲਾਂ ਤੋਂ … ਇਹਨਾਂ ਦਾ ਲਗਾਤਾਰ ਸੇਵਨ ਕਰਦੀ ਹਾਂ … ਇਕ ਸਮੇਂ ਭੋਜਨ ਕਰਦੀ ਹਾਂ … ਜੰਕ ਕਦੇ ਨਹੀਂ ਖਾਧਾ … ਪੇਟ ਸਦਾ ਸਾਫ਼ ਰਹਿੰਦਾ ਹੈ।ਅੱਖਾਂ, ਦੰਦ, ਸਰੀਰਕ ਦਰਦ … ਸਭ ਦੀ ਜੜ੍ਹ … ਪੇਟ ਦੇ ਵਿਕਾਰ ਹਨ।ਮੁੱਕਦੀ ਗੱਲ … ਜੀਹਨੇ ਭੋਜਨ ਸਹੀ ਕਰ ਲਿਆ … ਸੌਣ ਜਾਗਣ ਦਾ ਅਨੁਸ਼ਾਸਨ ਬਣਾਅ ਲਿਆ … ਉਹਨੇ ਅੱਧੇ ਤੋਂ ਵੱਧ ਵਿਕਾਰਾਂ ‘ਤੇ ਜਿੱਤ ਪ੍ਰਾਪਤ ਕਰ ਲਈ।….ਹਰਬਲ ਚਾਹ
….
ਸਮੱਗਰੀ:
1 – ਸੌਂਫ਼
2 – ਲੈਮਨ ਗਰਾਸ
(ਦੋਵੇਂ ਇਕ ਟੇਬਲ ਸਪੂਨ)
3- ਦਾਲ਼ਚੀਨੀ ਸਟਿੱਕ ( ਦੋ ਕੁ ਇੰਚ )
4 – ਦੋ ਕੁ ਛੋਟੀਆਂ ਇਲਾਇਚੀਆਂ – ਕੁੱਟ ਕੇ
5 – ਅਦਰਕ – ਕੱਦੂਕਸ ਕਰਕੇ
6 – ਨਿੰਬੂ ਦਾ ਰਸ
…..ਵਿਧੀ:ਨਿੰਬੂ ਨੂੰ ਛੱਡ ਕੇ … ਸਾਰੀ ਸਮੱਗਰੀ … ਢਾਈ ਕੁ ਕੱਪ ਪਾਣੀ ‘ਚ ਪਾ ਕੇ … ਢੱਕਣ ਨਾਲ਼ ਢਕ ਕੇ … ਮੀਡੀਅਮ ਤੋਂ ਥੋੜ੍ਹੀ ਅੱਗ ‘ਤੇ ਪੰਦਰਾਂ ਮਿੰਟ ਰਿੰਨ੍ਹੋ …ਚਾਹ ਤਿਆਰ ਹੈ … ਛਾਣਨੀ ਨਾਲ਼ ਪੁਣ ਕੇ … ਜਿੰਨੀ ਪੀਣੀ ਹੈ … ਓਨੀ ‘ਚ ਨਿੰਬੂ ਰਸ ਮਿਲ਼ਾਅ ਕੇ ਸੇਵਨ ਕਰੋ … ਤਿਆਰ ਚਾਹ … ਦਿਨ ‘ਚ ਦੋ ਵਾਰ ਵੰਡ ਕੇ ਪੀਓ ਜੀ।ਐਨਰਜੀ ਡਰਿੰਕਸ … ਸੋਢੇ … ਸੌਫ਼ਟ ਡਰਿੰਕਸ … ਤੇਜ਼ ਚਾਹ-ਕੌਫ਼ੀ ਤਿਆਗ ਦਿਉ ਜੀ।
….ਕਬਜ਼ ਨਿਵਾਰਕ ਪਾਊਡਰਸਮੱਗਰੀ
1 – ਸੌਂਫ਼
2- ਹਰੜਾਂ
3 – ਅਲ਼ਸੀ
4 – ਈਸਬਗੋਲਸਾਰੀ ਸਮੱਗਰੀ 100- 100 ਗ੍ਰਾਮ … ਇੱਕੋ ਅਨੁਪਾਤ ‘ਚ ਲੈ ਲਉ … ਸੌਂਫ਼ … ਹਰੜਾਂ … ਅਲ਼ਸੀ … ਤਿੰਨੇ ਅਲੱਗ-ਅਲੱਗ ਹਲਕੀ ਅੱਗ ‘ਤੇ ਭਿੰਨ ਲਉ … ਗਰਾਈਂਡਰ ‘ਚ ਪੀਸ ਕੇ … ਈਸਬਗੋਲ ਪਾਊਡਰ ਮਿਲ਼ਾਅ ਲਉ … ਹਰੜਾਂ ਦਾ ਪਾਊਡਰ ਵੀ ਵਰਤ ਸਕਦੇ ਹੋ … ਸਵੇਰੇ ਨਾਸ਼ਤੇ ਤੋਂ ਘੰਟਾ ਕੁ ਘੰਟਾ ਪਹਿਲਾਂ … ਕੋਸੇ ਤੋਂ ਗਰਮ ਪਾਣੀ ‘ਚ ਦੋ ਟੇਬਲ ਸਪੂਨ ਮਿਲ਼ਾਅ ਕੇ ਪੀਓ … ਦੋ ਗਲਾਸ ਪਾਣੀ ਜ਼ਰੂਰ ਪੀਓ … ਕੁਝ ਦਿਨਾਂ ‘ਚ ਪੇਟ ਸਹੀ ਹੋ ਜਾਵੇਗਾ।….ਦੋਸਤੋ! ਹੁਣ ਦਾ ਸਮਾਂ ਪਰਿਵਰਤਨ ਮੰਗਦਾ ਹੈ … ਜੋ ਭੋਜਨ ਨਹੀਂ ਸੁਧਾਰੇਗਾ … ਆਦਤਾਂ ਨਹੀਂ ਬਦਲੇਗਾ … ਉਹ ਮਹਾਮਾਰੀਆਂ ਦੀ ਲਪੇਟ ‘ਚ ਸੌਖਾ ਆ ਜਾਵੇਗਾ … ਯਾਦ ਰੱਖਣਾ … ਕਰੋਨਾ ਕਿਤੇ ਨਹੀਂ ਜਾਣ ਵਾਲ਼ਾ … ਸਾਨੂੰ ਹੀ ਪਰਿਵਰਤਨ ਕਰਨੇ ਪੈਣੇ ਹਨ।ਮੈਂ ਪੋਸਟਾਂ ਰਾਹੀਂ ਉਤਸ਼ਾਹਿਤ ਕਰ ਸਕਦੀ ਹਾਂ … ਹਲੂਣਾ ਦੇ ਸਕਦੀ ਹਾਂ … ਪ੍ਰੇਰਿਤ ਕਰ ਸਕਦੀ ਹਾਂ … ਇਹਨਾਂ ਨੂੰ ਅੱਗੇ ਸਾਂਝੀਆਂ ਕਰਕੇ … ਤੁਸੀਂ ਵੀ ਮਾਨਵਤਾ ਦੀ ਸੇਵਾ ਕਰ ਸਕਦੇ ਹੋ।ਤੁਹਾਡੀ ਸਭ ਦੀ ਸਿਹਤਯਾਬੀ ਲਈ ਦਿਲੀ ਦੁਆਵਾਂ ਪਿਆਰ ਸਤਿਕਾਰ ਜੀ
ਤਨਦੀਪ ਤਮੰਨਾ
ਸਿਹਤ ਨਾਲ ਸੰਬੰਧਤ ਹੋਰ ਲੇਖ ਇਥੇ ਪੜ੍ਹੋ
Tandeep Tamanna