ਰੋਜ਼ਾਨਾ ਸ਼ਹਿਦ ਖਾਣ ਨਾਲ ਹੋਣ ਵਾਲੇ ਲਾਭ

by admin
benefits of taking honey

ਰੋਜ਼ਾਨਾ ਸ਼ਹਿਦ ਦਾ ਸੇਵਨ ਕਰਨ ਨਾਲ ਸਾਡੇ ਸ਼ਰੀਰ ਤੇ ਬਹੁਤ ਹੀ ਚਮਤਕਾਰੀ ਫਾਇਦੇ ਹੁੰਦੇ ਹਨ | ਇਹ ਨਾ ਸਿਰਫ ਸਾਨੂੰ ਸੇਹਤਮੰਦ ਰੱਖਦਾ ਹੈ ਬਲਕਿ ਸਾਡੇ ਸ਼ਰੀਰ ਦੀਆਂ ਅਨੇਕਾਂ ਬਿਮਾਰੀਆਂ ਵੀ ਠੀਕ ਕਰਦਾ ਹੈ | ਅੱਜ ਅਸੀਂ ਤੁਹਾਨੂੰ ਇਸਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ । ਰਾਤ ਨੂੰ ਸੌਂਦੇ ਸਮੇਂ ਸਿਰਫ਼ ਇੱਕ ਚਮਚ ਸ਼ਹਿਦ ਲੈਣ ਨਾਲ ਕਬਜ਼ , ਨੀਂਦ ਨਾ ਆਉਣਾ ਅਤੇ ਖਰਾਟੇ ਆਉਣ ਦੀ ਸਮੱਸਿਆ ਨੈਚੁਰਲ ਤਰੀਕੇ ਨਾਲ ਦੂਰ ਕੀਤੀ ਜਾ ਸਕਦੀ ਹੈ ।

ਕਬਜ਼ 

ਜਿਨ੍ਹਾਂ ਲੋਕਾਂ ਦਾ ਸਵੇਰ ਸਮੇਂ ਪੇਟ ਸਾਫ਼ ਨਹੀਂ ਹੁੰਦਾ ਅਤੇ ਕਬਜ਼ ਦੀ ਸਮੱਸਿਆ ਰਹਿੰਦੀ ਹੈ । ਉਨ੍ਹਾਂ ਨੂੰ ਰਾਤ ਸੌਂਦੇ ਸਮੇਂ ਇੱਕ ਚੱਮਚ ਸ਼ਹਿਦ ਜ਼ਰੂਰ ਲੈਣਾ ਚਾਹੀਦਾ ਹੈ । ਇਸ ਤਰ੍ਹਾਂ ਰੋਜ਼ਾਨਾ ਸ਼ਹਿਦ ਲੈਣ ਨਾਲ ਸਵੇਰ ਸਮੇਂ ਪੇਟ ਚੰਗੀ ਤਰ੍ਹਾਂ ਸਾਫ਼ ਹੋਵੇਗਾ ਅਤੇ ਕਬਜ਼ ਦੀ ਸਮੱਸਿਆ ਤੋਂ ਆਰਾਮ ਮਿਲੇਗਾ।

ਨੀਂਦ ਨਹੀਂ ਆਉਂਦੀ

ਜੇਕਰ ਤੁਹਾਨੂੰ ਰਾਤ ਨੀਂਦ ਨਹੀਂ ਆਉਂਦੀ ਤਾਂ ਸ਼ਹਿਦ ਤੁਹਾਡੇ ਲਈ ਬਹੁਤ ਜਿਆਦਾ ਫ਼ਾਇਦੇਮੰਦ ਹੈ । ਇਸ ਲਈ ਰਾਤ ਨੂੰ ਸੌਂਦੇ ਸਮੇਂ ਸਿਰਫ਼ ਇਕ ਚਮਚ ਸ਼ਹਿਦ ਲੈ ਕੇ ਸੌਂ ਜਾਓ , ਤੁਹਾਨੂੰ ਨੀਂਦ ਵਧੀਆ ਆਵੇਗੀ ।

ਮਾਈਗ੍ਰੇਨ ਦੀ ਸਮੱਸਿਆ

ਜਿਨ੍ਹਾਂ ਲੋਕਾਂ ਨੂੰ ਅੱਧੇ ਸਿਰ ਵਿਚ ਦਰਦ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲੋਕਾਂ ਨੂੰ ਨੱਕ ਵਿੱਚ ਇੱਕ ਬੂੰਦ ਸ਼ਹਿਦ ਪਾਉਣਾ ਚਾਹੀਦਾ ਹੈ । ਇਸ ਦੇ ਨਾਲ ਨਾਲ ਰੋਜ਼ਾਨਾ ਰਾਤ ਨੂੰ ਸੌਂਦੇ ਸਮੇਂ ਇੱਕ ਚੱਮਚ ਸ਼ਹਿਦ ਦੇਣਾ ਚਾਹੀਦਾ ਹੈ।

ਪੇਟ ਦਰਦ 

ਪੇਟ ਦਰਦ ਦੀ ਸਮੱਸਿਆ ਹੋਣ ਤੇ ਇੱਕ ਚਮਚ ਸ਼ਹਿਦ ਇਕ ਗਿਲਾਸ ਗਰਮ ਪਾਣੀ ਵਿੱਚ ਮਿਲਾ ਕੇ ਪੀ ਲਓ , ਪੇਟ ਦਰਦ ਤੋਂ ਆਰਾਮ ਮਿਲਦਾ ਹੈ ।

ਸਿਰਦਰਦ

ਸਿਰਦਰਦ ਦੀ ਸਮੱਸਿਆ ਹੋਣ ਤੇ ਸਿਰ ਤੇ ਸ਼ਹਿਦ ਦਾ ਲੇਪ ਲਗਾਓ ਸਿਰ ਦਰਦ ਠੀਕ ਹੋ ਜਾਵੇਗਾ । ਇਸ ਦੇ ਲਈ ਅੱਧਾ ਚਮਚ ਸ਼ਹਿਦ ਅਤੇ ਇਕ ਚਮਚ ਦੇਸੀ ਘਿਓ ਮਿਲਾ ਕੇ ਸਿਰ ਤੇ ਲਗਾਉਣਾ ਚਾਹੀਦਾ ਹੈ ।

ਬਲੱਡ ਪ੍ਰੈਸ਼ਰ ਦੀ ਸਮੱਸਿਆ 

ਇਕ ਚਮਚ ਸ਼ਹਿਦ ਵਿੱਚ ਨਿੰਬੂ ਦਾ ਰਸ ਮਿਲਾ ਕੇ ਸਵੇਰੇ ਸ਼ਾਮ ਦਿਨ ਵਿੱਚ ਦੋ ਵਾਰ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਤੋਂ ਫਾਇਦਾ ਹੁੰਦਾ ਹੈ ।

ਖਰਾਟੇ

ਖਰਾਟਿਆਂ ਦੀ ਸਮੱਸਿਆ ਤੋਂ ਬਹੁਤ ਸਾਰੇ ਲੋਕ ਪ੍ਰੇਸ਼ਾਨ ਹਨ । ਇਹ ਸਮੱਸਿਆ ਸਾਡੀ ਸਾਹ ਦੀ ਨਲੀ ਅਤੇ ਨੱਕ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਦੇ ਕਾਰਨ ਆਉਂਦੇ ਹਨ । ਖਰਾਟੇ ਲੈਣ ਵਾਲੇ ਇਨਸਾਨ ਨੂੰ ਸਿਹਤ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ । ਇਸ ਲਈ ਰੋਜ਼ਾਨਾ ਰਾਤ ਨੂੰ ਇੱਕ ਚਮਚ ਸ਼ਹਿਦ ਲੈਣ ਨਾਲ ਗਲੇ ਦੀਆਂ ਨਸਾਂ ਨੂੰ ਆਰਾਮ ਮਿਲਦਾ ਹੈ ਅਤੇ ਖਰਾਟਿਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।

You may also like