ਯਾਦਾਂ

by admin

ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ 1. ਕੈਂਚੀ 2. ਡੰਡਾ 3. ਕਾਠੀ ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ …… ਵੀ ਕਿਸੇ ਨੂੰ ਪਤਾ ਨੀ ਲੱਗਿਆ … ਕਿਸੇ ਨੂੰ ਪਤਾ ਨੀ ਲੱਗਿਆ ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ

Unknown

You may also like