ਇੱਕ ਯੁਵਕ, ਇੱਕ ਯੁਵਤੀ ਦੇ ਪ੍ਰੇਮ ਵਿੱਚ ਪੈਂਦਾ ਹੈ। ਤਾਂ ਯੁਵਕ ਆਪਣਾ ਉਹ ਚਿਹਰਾ ਦਿਖਾਉਂਦਾ ਹੈ, ਜੋ ਅਸਲੀ ਨਹੀਂ ਹੈ।
ਕਿਉਂਕਿ ਇਹ ਅਸਲੀ ਚਿਹਰਾ ਤਾਂ ਉਸ ਨੂੰ ਯੁਵਤੀ ਤੋਂ ਦੂਰ ਕਰ ਦੇਵੇਗਾ। ਤਾਂ ਉਹ ਆਪਣੀ ਸਰਵ-ਸੁੰਦਰ ਪ੍ਰਤਿਮਾ ਪ੍ਰਗਟ ਕਰਦਾ ਹੈ ।
ਯੁਵਤੀ ਵੀ ਆਪਣੀ , ਉਹ ਪ੍ਰਤਿਮਾ ਪ੍ਰਗਟ ਕਰਦੀ ਹੈ, ਜੋ ਵਾਸਤਵਿਕ ਨਹੀਂ ਹੈ।
ਦੋਵੇਂ ਇੱਕ ਦੂਜੇ ਨੂੰ ਆਕਰਸ਼ਤ ਕਰਨ ਵਿੱਚ ਲੱਗਦੇ ਹਨ। ਉਨ੍ਹਾਂ ਦੀ ਬੋਲ ਬਾਣੀ ਮਧੁਰ ਹੈ ,ਫਿਕੀ ਨਹੀਂ। ਉਨ੍ਹਾਂ ਦੀ ਦੇਹ ਸੁਸਜਿਤ ਹੈ , ਸੁਗੰਧਿਤ ਹੈ । ਪਸੀਨੇ ਦੀ ਬਦਬੂ ਨਹੀਂ ਆਉਂਦੀ । ਉਹ ਤਾਜੇ ਕੱਪੜੇ ਪਹਿਨਦੇ ਹਨ । ਇਸ਼ਨਾਨ ਕਰਕੇ ਮਿਲਦੇ ਹਨ । ਅਤੇ ਇਹ ਮਿਲਣਾ ਕਦੀ ਘੜੀ ਦੋ ਘੜੀ ਦਾ ਕਿਸੇ ਸਮੁੰਦਰ ਦੇ ਕਿਨਾਰੇ ਹੈ। ਕਿਸੇ ਬਗੀਚੇ ਵਿੱਚ ਹੈ । ਬਗ਼ੀਚੇ ਵਿੱਚ ਕੋਈ ਚੌਵੀ ਘੰਟੇ ਨਹੀਂ ਰਹਿੰਦਾ। ਸਮੁੰਦਰ ਦੇ ਕਿਨਾਰੇ ਕੋਈ ਚੌਵੀ ਘੰਟੇ ਨਹੀਂ ਬੈਠ ਸਕਦਾ। ਇਹ ਝੂਠਾ ਹੈ। ਇਹ ਉੱਪਰ ਦੀ ਤਹਿ ਹੈ।
ਫਿਰ ਕੱਲ੍ਹ ਉਹ ਸ਼ਾਦੀਸ਼ੁਦਾ ਹੋ ਜਾਂਦੇ ਹਨ। ਤਦ ਜ਼ਿੰਦਗੀ ਦਾ ਪੂਰਾ ਢਾਂਚਾ ਬਦਲਦਾ ਹੈ । ਉੱਪਰ ਦੀ ਤਹਿ ਨੂੰ ਚੌਵੀ ਘੰਟੇ ਸੰਭਾਲਣਾ ਬਹੁਤ ਮੁਸ਼ਕਿਲ ਹੈ। ਅੰਤ ਉਹ ਬੋਝ ਮਹਿਸੂਸ ਹੋਵੇਗੀ। ਆਦਮੀ ਨੂੰ ਅਸਲੀ ਹੋਣਾ ਹੀ ਪਵੇਗਾ। ਤਦ ਹੀ ਉਹ ਰਿਲੈਕਸ ਹੋ ਸਕਦਾ ਹੈ । ਤਦ ਹੀ ਵਿਸ਼ਰਾਮ ਕਰ ਸਕਦਾ ਹੈ।
ਹੌਲੀ-ਹੌਲੀ ਉੱਪਰ ਦਾ ਚਿਹਰਾ ਉਤਾਰ ਕੇ ਰੱਖ ਦਿੱਤਾ ਜਾਵੇਗਾ। ਇਸਤਰੀ ਆਪਣੇ ਰੂਪ ਵਿੱਚ ਪ੍ਰਗਟ ਹੋਵੇਗੀ। ਪੁਰਸ਼ ਆਪਣੇ ਰੂਪ ਵਿੱਚ ਪ੍ਰਗਟ ਹੋਵੇਗਾ। ਕਲੇਸ਼ ਸ਼ੁਰੂ ਹੋ ਜਾਵੇਗਾ । ਸਰੀਰ ਤੋਂ ਬਦਬੂ ਆਉਣ ਲੱਗੇਗੀ। ਸਰੀਰ ਵਿੱਚ ਖਾਮੀਆਂ ਦਿਖਾਈ ਪੈਣ ਲੱਗਣਗੀਆਂ। ਆਵਾਜ਼ ਦੀ ਮਧੁਰਤਾ ਚਲੀ ਜਾਏਗੀ।
ਇਸ ਤਰ੍ਹਾਂ, ਇਕ ਵਿਅਕਤੀ ਪ੍ਰੇਮ ਵਿੱਚ ਪੈ ਜਾਂਦਾ ਹੈ। ਤਾਂ ਜਦ ਉਹ ਕਿਸੇ ਦੇ ਪ੍ਰੇਮ ਵਿੱਚ ਪੈਂਦਾ ਹੈ। ਜਾਂ ਕਿਸੇ ਦੀ ਮਿੱਤਰਤਾ ਵਿੱਚ ਪੈਂਦਾ ਹੈ। ਤਦ ਉਹ ਆਪਣਾ ਦੂਸਰਾ ਹੀ ਰੂਪ ਪ੍ਰਗਟ ਕਰਦਾ ਹੈ। ਜੋ ਉਸ ਦਾ ਵਾਸਤਵਿਕ ਰੂਪ ਨਹੀਂ ਹੈ। ਇਸ ਲਈ ਸਾਰੇ ਪ੍ਰੇਮ ਵਿਆਹ ਕਰੀਬ-ਕਰੀਬ ਅਸਫਲ ਹੋ ਜਾਂਦੇ ਹਨ। ਪ੍ਰੇਮ ਵਿਆਹ ਦਾ ਸਫਲ ਹੋਣਾ ਬੜੀ ਦੁਰਲੱਭ ਘਟਨਾ ਹੈ।
ਓਸ਼ੋ ।