779
ਇੱਕ ਘੁਮਿਆਰ ਨੇ ਭਾਂਡੇ ਬਣਾਉਣ ਲਈ ਮਿੱਟੀ ਤਿਆਰ ਕੀਤੀ।ਸੋਚਣ ਲਗਿਆ ਕੀ ਬਣਾਵਾਂ।
ਉਸ ਨੇ ਚਿਲਮ ਬਣਾਉਣ ਦਾ ਮਨ ਬਣਾਇਆ। ਉਸ ਨੇ ਮਿੱਟੀ ਨੂੰ ਚਿਲਮ ਦਾ ਆਕਾਰ ਦਿੱਤਾ।
ਨਵਾਂ ਫੁਰਨਾ ਫੁਰਿਆ ਤਾਂ ਉਹ ਨੇ ਉਸ ਚਿਲਮ ਦਾ ਆਕਾਰ ਵਿਗਾੜ ਦਿੱਤਾ।
ਮਿੱਟੀ ਪੁਛਣ ਲੱਗੀ.. ਚਿਲਮ ਵਧੀਆ ਬਣੀ ਸੀ ਤੋੜਿਆ ਕਿਉਂ ?
ਘੁਮਿਆਰ ਨੇ ਕਿਹਾ ਮੇਰੀ ਸੋਚ ਬਦਲ ਗਈ ਹੈ। ਇਸ ਦਾ ਕੁੱਝ ਬਦਲਾਅ ਕਰਕੇ ਨਵੀਂ ਚੀਜ਼ ਤਿਆਰ ਕਰਾਂਗਾ। ਮੈਂ ਹੁਣ ਸੁਰਾਹੀ ਬਣਾਵਾਂਗਾ।
ਹੇ ਘੁਮਿਆਰ, ਮਿੱਟੀ ਬੋਲੀ, ਤੇਰੀ ਤਾਂ ਸਿਰਫ ਸੋਚ ਬਦਲੀ ਹੈ ਪਰੰਤੂ ਮੇਰੀ ਤਾਂ ਜਿੰਦਗੀ ਹੀ ਬਦਲ ਗਈ ਹੈ। ਚਿਲਮ ਬਣਦੀ ਤਾਂ ਆਪ ਵੀ ਸੜਦੀ ਤੇ ਦੂਸਰੇ ਨੂੰ ਵੀ ਸਾੜਦੀ। ਹੁਣ ਸੁਰਾਹੀ ਬਣ ਕੇ ਠੰਡੇ ਪਾਣੀ ਨਾਲ ਖੁਦ ਤਾਂ ਠੰਡੀ ਰਹਾਂਗੀ ਨਾਲ ਹੀ ਦੂਸਰਿਆਂ ਨੂੰ ਠੰਡਾ ਪਾਣੀ ਦੇਵਾਂਗੀ। ਸੰਸਾਰ ਵਿੱਚ ਗਰਮੀ ਵਧ ਰਹੀ ਹੈ ਸ਼ਾਇਦ ਕੁੱਝ ਰਾਹਤ ਮਿਲ ਜਾਏਗੀ।
*ਸ਼ਾਇਦ ਪੜ੍ਹ ਕੇ ਕੋਈ ਇੱਕ ਠੰਡਾ ਰਹਿਣਾ ਸ਼ੁਰੂ ਕਰ ਦੇਵੇ।*
ਉਸ ਨੂੰ ਦੇਖ ਕੇ ਕੋਈ ਹੋਰ ਵੀ ਉਸ ਰੰਗ ਵਿੱਚ ਰੰਗਿਆ ਜਾਵੇ।
ਸਰੋਤ: ਵਟਸਐਪ