ਸਈਅਦ ਜਾਫਰੀ ਮਸ਼ਹੂਰ ਫ਼ਿਲਮੀ ਕਲਾਕਾਰ ਹੋਇਆ ਹੈ। ਉਸਦੀ ਡਾਇਰੀ ਦਾ ਇਹ ਪੰਨਾ ਤੁਹਾਡੀ ਜਿੰਦਗੀ ਬਦਲ ਦੇਵੇਗਾ।
ਮੇਰਾ ਜਦੋਂ ਵਿਆਹ ਮੇਹਰੂਨੀਆ ਨਾਲ ਵਿਆਹ ਹੋਇਆ ਉਦੋਂ ਉਹ 17 ਤੇ ਮੈਂ 19 ਸਾਲ ਦਾ ਸੀ। ਬਚਪਨ ਤੋਂ ਹੀ ਮੈਨੂੰ ਅੰਗਰੇਜ਼ੀ ਸੱਭਿਆਚਾਰ ਨੇ ਬਹੁਤ ਪ੍ਰਭਾਵਿਤ ਕੀਤਾ ਸੀ। ਇਸ ਲਈ ਉਦੋਂ ਤੋਂ ਹੀ ਮੈਂ ਅੰਗਰੇਜ਼ੀ ਭਾਸ਼ਾ ,ਅੰਗਰੇਜ਼ੀ ਤੌਰ ਤਰੀਕੇ ਰਹਿਣ ਸਹਿਣ ਦੇ ਢੰਗ ਸਿੱਖ ਲਏ ਸੀ। ਦੂਜੇ ਪਾਸੇ ਮੇਰੀ ਪਤਨੀ ਮੇਹਰੂਨੀਆ ਮੇਰੇ ਬਿਲਕੁਲ ਉਲਟ ਇੱਕ ਘਰੇਲੂ ਔਰਤ ਸੀ। ਮੇਰੀਆਂ ਸਾਰੀਆਂ ਸਲਾਹਾਂ ਸਾਰੇ ਸਿਖਾਉਣ ਦੇ ਤਰੀਕੇ ਉਸਦੇ ਮੂਲ ਵਿਵਹਾਰ ਨਾ ਬਦਲ ਸਕੇ। ਭਾਂਵੇ ਉਹ ਇੱਕ ਆਗਿਆਕਾਰੀ ਘਰਵਾਲੀ ਸੀ ਇੱਕ ਚੰਗੀ ਮਾਂ ਸੀ , ਤੇ ਇੱਕ ਵਧੀਆ ਖਾਣਾ ਪਕਾਉਣ ਵਾਲੀ ਸੀ। ਪਰ ਉਹ ਉਹ ਨਹੀਂ ਸੀ ਜੋ ਮੈਂ ਚਾਹੁੰਦਾ ਸੀ.
ਮੈਂ ਜਿੰਨਾ ਉਸਨੂੰ ਆਪਣੇ ਤੌਰ ਤਰੀਕਿਆਂ ਨਾਲ ਬਦਲਣ ਦੀ ਕੋਸ਼ਿਸ ਕਰਦਾ ਉਹ ਹੋਰ ਵੀ ਅੰਦਰੋਂ ਅੰਦਰੀ ਘੁੱਟੀ ਜਾਣ ਲੱਗੀ ਤੇ ਇੱਕ ਹਾਸ ਰਾਸ ਨਾਲ ਭਰਪੂਰ ਤੇ ਪਿਆਰ ਕਰਨ ਵਾਲੀ ਕੁੜੀ ਤੋਂ ਚੁਪਚਾਪ ਰਹਿਣ ਵਾਲੀ ਔਰਤ ਚ ਬਦਲ ਗਈ।
ਉੱਨੀ ਦਿਨੀ ਮੈਂ ਆਪਣੀ ਇੱਕ ਸਾਥੀ ਫ਼ਿਲਮੀ ਕਲਾਕਾਰ ਕੁੜੀ ਵੱਲ ਆਕਰਸ਼ਿਤ ਹੋ ਗਿਆ ਜੋ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ।
ਅਖੀਰ ਦਸ ਸਾਲਾਂ ਦੇ ਸਾਥ ਮਗਰੋਂ ਮੈਂ ਮੇਹਰੂਨੀਆ ਨੂੰ ਤਲਾਕ ਦੇ ਕੇ ਆਪਣਾ ਘਰ ਛੱਡਕੇ ਸਾਥੀ ਫ਼ਿਲਮੀ ਕਲਾਕਾਰ ਨਾਲ ਵਿਆਹ ਕਰਵਾ ਲਿਆ। ਜਾਣ ਤੋਂ ਪਹਿਲਾ ਮੈਂ ਇਹ ਨਿਸ਼ਚਿਤ ਕੀਤਾ ਕਿ ਮੇਹਰੂਨੀਆ ਜਾਂ ਮੇਰੇ ਬੱਚਿਆਂ ਨੂੰ ਪੈਸੇ ਵੱਲੋਂ ਕਦੇ ਕੋਈ ਤੰਗੀ ਨਾ ਰਹੇ। ਮੁੜਕੇ ਮੈਂ ਕਦੇ ਉਸਦੀ ਖਬਰ ਨਾ ਲਈ।
ਪਰ 6-7 ਮਹੀਨਿਆਂ ਮਗਰੋਂ ਹੀ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਨਵੀਂ ਪਤਨੀ ਨੂੰ ਮੇਰੀ ਬਿਲਕੁਲ ਪ੍ਰਵਾਹ ਨਹੀਂ ਉਸਨੂੰ ਹਮੇਸ਼ਾ ਫਿਕਰ ਸੀ ਆਪਣੀ ਸੁੰਦਰਤਾ ਦੀ ਆਪਣੀ ਦਿੱਖ ਦੀ ਆਪਣੇ ਕੈਰੀਅਰ ਤੇ ਰੁਤਬੇ ਦੀ। ਉਦੋਂ ਮੈਨੂੰ ਮੇਹਰੂਨੀਆ ਦੇ ਪਿਆਰ ਸਨੇਹ ਤੇ ਲਗਾਅ ਦੀ ਕਮੀ ਮਹਿਸੂਸ ਹੋਈ। ਪਰ ਮੈਂ ਮੁੜਨ ਦਾ ਯਤਨ ਨਾ ਕੀਤਾ।
ਜਿੰਦਗੀ ਲੰਗਦੀ ਗਈ ਮੈਂ ਤੇ ਮੇਰੀ ਪਤਨੀ ਇੱਕੋ ਘਰ ਵਿੱਚ ਦੋ ਅਜਨਬੀ ਲੋਕਾਂ ਵਾਂਗ ਰਹਿ ਰਹੇ ਸੀ। 6-7 ਸਾਲ ਇੱਕ ਆਰਟੀਕਲ ਵਿੱਚ ਮੈਂ ਇੱਕ ਮਧੁਰ ਜਾਫਰੀ ਬਾਰੇ ਪੜਿਆ ਜੋ ਇੱਕ ਬੜੀ ਛੇਤੀ ਮਸ਼ਹੂਰ ਹੋਈ ਸ਼ੈੱਫ ( ਖਾਣਾ ਬਣਾਉਣ ਵਾਲੀ ਪ੍ਰੋਫੈਸ਼ਨਲ) ਸੀ ਜਿਸਨੇ ਹੁਣੇ ਹੁਣੇ ਨਵੇਂ ਖਾਣਿਆਂ ਦੀ ਆਪਣੀਆਂ ਰੈਸੀਪੀਆਂ ਦੀ ਕਿਤਾਬ ਲਾਂਚ ਕੀਤੀ ਸੀ। ਜਿਵੇਂ ਹੀ ਮੈਂ ਫੋਟੋ ਵੇਖੀ ਮੈਂ ਹੈਰਾਨ ਰਹਿ ਗਿਆ। ਇਹ ਤਾਂ ਮੇਹਰੂਨੀਆ ਸੀ। ਪਰ ਇਹ ਕਿਵੇਂ ਹੋ ਸਕਦਾ ਸੀ ?
ਉਸਨੇ ਨਵਾਂ ਵਿਆਹ ਕਰਵਾ ਲਿਆ ਸੀ ਤੇ ਆਪਣਾ ਨਾਮ ਵੀ ਬਦਲ ਲਿਆ ਸੀ।
ਉਦੋਂ ਮੈਂ ਫਲਾਈਟ ਰਾਂਹੀ ਕਿਤੇ ਜਾਣ ਵਾਲਾ ਸੀ। ਉਦੋਂ ਉਹ ਅਮਰੀਕਾ ਰਹਿੰਦੀ ਸੀ। ਮੈਂ ਆਪਣੀ ਉਸ ਫਲਾਈਟ ਨੂੰ ਛੱਡਕੇ ਮੈਂ ਤੁਰੰਤ ਇੱਕ ਟਿਕਟ ਅਮਰੀਕਾ ਦੀ ਖਰੀਦੀ ਤੇ ਓਥੇ ਪਹੁੰਚ ਗਿਆ। ਉਸਦਾ ਪਤਾ ਟਿਕਾਣਾ ਫੋਨ ਵਗੈਰਾ ਲੱਭ ਕੇ ਮੈਂ ਉਸਨੂੰ ਮਿਲਣ ਲਈ ਪੁੱਛਿਆ। ਉਸਨੇ ਤੁਰੰਤ ਸਾਫ ਨਾ ਕਰ ਦਿੱਤੀ
ਪਰ ਮੇਰੇ ਬੱਚਿਆਂ ਜੋ ਉਦੋਂ 14 ਤੇ 12 ਸਾਲ ਦੇ ਸੀ ਨੇ ਉਸਨੂੰ ਮਨਾ ਲਿਆ ਜੋ ਘੱਟੋ ਘੱਟ ਇੱਕ ਵਾਰ ਮਿਲਣਾ ਚਾਹੁੰਦੇ ਸੀ ਜਿਹਨਾਂ ਦੀ ਪਿਛਲੇ 7 ਸਾਲਾਂ ਚ ਮੈਂ ਸ਼ਕਲ ਵੀ ਨਹੀਂ ਸੀ ਵੇਖੀ। ਉਸਦਾ ਪਤੀ ਉਸਦੇ ਨਾਲ ਸੀ ਜੋ ਕਿ ਹੁਣ ਮੇਰੇ ਬੱਚਿਆਂ ਦਾ ਵੀ ਪਿਤਾ ਸੀ। ਬੱਚਿਆਂ ਨੇ ਜੋ ਜੋ ਮੈਨੂੰ ਦੱਸਿਆ ਉਹ ਮੈਂ ਅੱਜ ਤੱਕ ਨਹੀਂ ਭੁੱਲ ਸਕਿਆ।
ਬੱਚਿਆਂ ਨੇ ਦੱਸਿਆ ਕਿ ਉਸਦੇ ਨਵੇਂ ਪਤੀ ਨੇ ਮੇਹਰੂਨੀਆ ਦੇ ਸੱਚੇ ਪਿਆਰ ਨੂੰ ਸਮਝਿਆ ਉਸਨੂੰ ਉਵੇਂ ਸਵੀਕਾਰ ਕੀਤਾ ਜਿਵੇਂ ਉਹ ਸੀ। ਖੁਦ ਨੂੰ ਉਸ ਉੱਤੇ ਥੋਪਿਆ ਨਹੀਂ। ਸਗੋਂ ਉਸਨੂੰ ਜਿਵੇਂ ਸੀ ਉਵੇਂ ਹੀ ਖੁਦ ਨੂੰ ਉੱਚਾ ਚੁੱਕਣ ਦਾ ਮੌਕਾ ਦਿੱਤਾ। ਉਸਦੇ ਆਤਮ ਵਿਸ਼ਵਾਸ ਨੂੰ ਵਧਾਇਆ ਤੇ ਇਸ ਤਰਾਂ ਉਹ ਔਰਤ ਇੱਕ ਆਤਮ ਨਿਰਭਰ ਔਰਤ ਚ ਬਦਲ ਗਈ। ਜਿਸਨੂੰ ਅੱਜ ਪੂਰੀ ਦੁਨੀਆਂ ਜਾਣਦੀ ਹੈ। ਇਹ ਸਭ ਉਸਦੇ ਪਤੀ ਦੇ ਪਿਆਰ ਤੇ ਉਸਨੂੰ ਜਿਵੇਂ ਹੈ ਉਵੇਂ ਸਵੀਕਾਰਨ ਕਰਕੇ ਹੀ ਸੰਭਵ ਹੋਇਆ ਹੈ।
Unknown