485
ਗੱਸੇ ਜੱਟ ਨੂੰ ਨਹਿਰੀ ਪਟਵਾਰੀ ਤਾਈ ਕੋਈ ਕੰਮ ਹੈ , ਉਹ ਉਸ ਦੇ ਘਰੇ ਜਾਂਦਾ ਹੈ l ਗੱਸਾ ਬੋਲਦਾ ਹੈ ? “ਬੀਬੀ ਜੀ ਪਟਵਾਰੀ ਸਾਹਿਬ ਘਰੇ ਨੇ ?”
“ਨਹੀਂ ਜੀ ਉਹ ਤਾਂ ਆਊਟ ਆਫ ਸਟੇਸ਼ਨ ਨੇ ” ਅੱਗੋਂ ਪਟਵਾਰੀ ਸਾਹਿਬ ਦੀ ਪਤਨੀ ਬੋਲਦੀ ਹੈ ।
ਗੱਸੇ ਨੂੰ ਇਉ ਲੱਗਦਾ ਹੈ ਜਿਵੇਂ ਸਟੇਸ਼ਨ ਉਪਰ ਗਏ ਹਨ , ਬੋਲਿਆ ਹੋਵੇ l ਸਟੇਸ਼ਨ ਵੀ ਰਜਿੰਦਰ ਪਟਵਾਰੀ ਦੇ ਘਰ ਤੋਂ ਥੋੜੀ ਹੀ ਦੂਰ ਹੈ । ਗੱਸਾ ਉਧਰੋ ਹੀ ਪਹਿਲਾ ਲੰਗ ਕੇ ਆਇਆ ਸੀ । ਭੋਲਾ ਭਾਲਾ ਜੱਟ ਤਾਂ ਵਿਚਾਰਾਂ ਸਟੇਸ਼ਨ ਉਪਰ ਹੀ ਪਟਵਾਰੀ ਨੂੰ ਭਾਲਦਾ ਫਿਰਦਾ ਹੈ ।
ਸਟੇਸ਼ਨ ਬਹੁਤ ਲੰਬਾ ਚੋੜਾ ਹੈ , ਮੁਸਾਫ਼ਰਾਂ ਲਈ ਵੱਡੇ – ਵੱਡੇ ਹਾਲ ਹਨ , ਗੱਸਾ ਵਿਚਾਰਾਂ ਸਾਰੇ ਸਟੇਸ਼ਨ ਵਿਚ ਭਾਲਦਾ ਫਿਰਦਾ ਹੈ । ਕੰਟੀਨ ਤੇ ਮੁਸਾਫ਼ਰ – ਖਾਨੇ ਵਿਚ ਇਕ ਕਿਲੋਮੀਟਰ ਲੰਬੇ ਪ੍ਲੇਟਰਫ਼ਾਰ੍ਮ ‘ਤੇ । ਗੱਸੇ ਦੀ ਬਹੁਤ ਭਕਾਈ ਹੁੰਦੀ ਹੈ ਪਰ ਪਟਵਾਰੀ ਕੀਤੇ ਨਜ਼ਰ ਨਹੀਂ ਆਉਦਾ । ਥੱਕ ਹਾਰ ਕੇ ਗੱਸਾ ਮੁਸਾਫ਼ਰ -ਖਾਨੇ ਵਿਚ ਸੀਟਾਂ ‘ਤੇ ਬੈਠ ਜਾਂਦਾ ਹੈ ਤਾਂ ਉਸ ਨੂੰ ਨੀਂਦ ਆਉਣ ਲੱਗਦੀ ਹੈ ।
ਜਾਗੋ ਮੀਟੀ ਵਿਚ ਸਾਹਮਣੇ ਕੋਈ ਐਸ. ਟੀ. ਡੀ ਨਜ਼ਰ ਆਉਂਦੀ ਹੈ । ਉਸ ਨੂੰ ਖ਼ਿਆਲ ਆਉਂਦਾ ਹੈ , ਜੇਬ ਵਿਚਲੀ ਪਰਚੀ ਦਾ । ਪਰਚੀ ਵਿਖਾ ਕੇ ਐਸ. ਟੀ. ਡੀ ਵਾਲੇ ਤੋਂ ਰਾਜਿੰਦਰ ਪਟਵਾਰੀ ਦਾ ਨੰਬਰ ਮਿਲਾਉਂਦਾ ਹੈ । ਪਟਵਾਰੀ ਬੋਲਦਾ ਹੈ,”ਮੈਂ ਤਾਂ ਬਾਈ ਸ਼ਹਿਰ ਤੋਂ ਬਾਹਰ ਹਾਂ ਤੂੰ ਕੱਲ ਨੂੰ ਆ ਕੇ ਮਿਲ ਲਵੀਂ । “