ਸ਼ੋਸ਼ਲ ਮੀਡੀਆ ‘ਤੇ ਸਾਡੇ ਨਾਲ ਵਿਚਰ ਰਹੇ ਮਿੱਤਰ ਦਾ ਹੱਡੀਂ ਹੰਢਾਇਆ ਸੱਚ:
ਮੈਂ ਨਸ਼ਾ ਕਰਨਾ 10 ਕੁ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉਹ ਨਸ਼ਾ ਸੀ ਦਾਰੂ ‘ਤੇ ਸਿਗਰਟ ਕਈ ਲੋਕ ਸਿਗਰਟ ਨੂੰ ਨਸ਼ਾ ਨਹੀਂ ਮੰਨਦੇ ਜਾਂ ਆਮ ਨਸ਼ਾ ਹੀ ਮੰਨਦੇ ਹਨ ਪਰ ਮੈ ਹੀ ਜਾਣਦਾ ਹਾਂ ਕਿ ਨਸ਼ਾ ਕੋਈ ਵੀ ਹੋਵੇ ਤੁਹਾਡੇ ਉਪਰ ਕਿਸ ਹੱਦ ਤੱਕ ਅਸਰ ਕਰਦਾ ਹੈ। ਨਸ਼ੇ ਦਾ ਸੱਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕੇ ਉਹ ਤੁਹਾਨੂੰ ਆਪਣਾ ਗੁਲਾਮ ਬਣਾਉਂਦਾ ਹੈ। ਮੇਰੀ ਸਵੇਰ ਦੀ ਸ਼ੁਰੂਆਤ “ਸਿਗਰਟ” ਤੋਂ ਹੋਣੀਂ ਕਈ ਵਾਰ ਬਾਬੇ ਨੇ ਤੜਕੇ ਪਾਠ ਸ਼ੁਰੂ ਕਰਨਾ ਉਧਰ ਮੈਂ ਸਿਗਰਟ ਦੇ ਕਸ਼ ਲਾ ਰਿਹਾ ਹੋਣਾਂ। ਰਾਤ ਨੂੰ ਚੰਡੀਗੜ੍ਹ ਦੀਆਂ ਸੜਕਾਂ ‘ਤੇ ਦੇਰ ਰਾਤ ਨੂੰ ਭਟਕਣਾਂ। ਇੱਕ ਸਮਾਂ ਇਹ ਆ ਗਿਆ ਜਦੋਂ ਹਰ ਪੰਦਰਾਂ ਮਿੰਟ ਬਾਅਦ ਮੈਨੂੰ ਸਿਗਰਟ ਚਾਹੀਦੀ ਹੀ ਸੀ ਤੇ ਮੈਂਨੂੰ ਯਕੀਨ ਹੋ ਗਿਆ ਸੀ ਕਿ ਹੁਣ ਸਿਗਰਟ ਤੋਂ ਬਗੈਰ ਮੇਰਾ ਗੁਜ਼ਾਰਾ ਨਹੀਂ ਇਹ ਮੇਰੇ ਨਾਲ ਹੀ ਜਾਵੇਗੀ। ਦਾਰੂ ਤੋਂ ਬਾਅਦ ਤਾਂ ਡੱਬੀਆਂ ਦੀਆਂ ਡੱਬੀਆਂ ਖਾਲੀ ਹੋ ਜਾਣੀਆਂ।
ਮੈਂ ਕਈ ਵਾਰੀ ਇਸ ਨੂੰ ਛੱਡਣ ਦੀ ਵੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕਿਆ। ਮੈਂ ਨਿਰਾਸ਼ ਹੋਕੇ ਫੈਸਲਾ ਕੀਤਾ ਕੇ ਹੁਣ ਕੋਈ ਫਾਇਦਾ ਨਹੀਂ। ਪਰ ਚਮਤਕਾਰ ਹੀ ਹੋਇਆ ਮੈਂ ਸਿੱਖੀ , ਸਿੱਖ ਇਤਿਹਾਸ ਬਾਰੇ ਪੜਨਾ ਸ਼ੁਰੂ ਕੀਤਾ , ਆਪਣੇ ਯੋਧਿਆਂ , ਗੁਰੂਆਂ ਬਾਰੇ ਪੜ੍ਹ ਆਪਣੇ ਆਪ ਤੇ ਗੁੱਸਾ ਵੀ ਆਇਆ ‘ਤੇ ਸ਼ਰਮਿੰਦਗੀ ਵੀ ਮਹਿਸੂਸ ਹੋਈ। ਮੈਂ ਫੈਸਲਾ ਕੀਤਾ ਕੇ ਸਿੰਘ ਸਜਾਂਗਾ ਯਕੀਨ ਮਨੋਂ ਮੈਂ ਇਹ ਸੋਚਿਆ ਹੀ ਨਹੀਂ ਕੇ ਸਿਗਰਟ ਬਿਨਾਂ ਕਿਵੇਂ ਜੀਵਾਂਗਾ? ਮੈਂ ਗੁਰੂਦੁਆਰਾ ਸਾਹਿਬ ਗਿਆ ਅੰਮ੍ਰਿਤ ਛਕਿਆ ਤੇ ਗੁਰੂ ਪਿਆਰਿਆਂ ਦੀ ਸੰਗਤ ਕਰਨ ਲੱਗਾ। ਨਾ ਸਿਗਰਟ ਯਾਦ ਰਹੀ ਨਾ ਸ਼ਰਾਬ ਜਿਸ ਨੂੰ ਛੱਡਣ ਲਈ ਮੈਂ ਅਣਗਿਣਤ ਕੋਸ਼ਿਸ਼ਾਂ ਕੀਤੀਆਂ ਦਵਾਈਆਂ ਵੀ ਖ਼ਾਦੀਆਂ ਉਹ ਆਖਿਰ ਛੁੱਟ ਗਈ। ਨਸ਼ਾ ਛੱਡਣ ਲਈ ਤੁਹਾਡਾ ਇਰਾਦਾ ਕੰਮ ਕਰਦਾ ਹੈ ਕੋਈ ਵੀ ਨਸ਼ਾ ਐਸਾ ਨਹੀਂ ਜੋ ਨਾ ਛਡਿਆ ਜਾ ਸਕੇ। ਸੋ ਆਓ ਇਸ ਨਸ਼ੇ ਦਾ ਕੋਹੜ ਵੱਢ ਗੁਰੂਆਂ ਦੇ ਪਾਏ ਪੂਰਨਿਆਂ ਤੇ ਚਲੀਏ🙏
ਪੰਜਾਬ ਵਸਦਾ ਗੁਰਾਂ ਦੇ ਨਾਂ ‘ਤੇ
ਕੁਲਬੀਰ ਸਿੰਘ