ਇਸਲਾਮ ਵਿਚ ਸੂਫ਼ੀ ਤਬਕਾ ਹੀ ਹੈ,ਜੋ ਬਾਰ-ਬਾਰ ਦੇ ਜਨਮ ਨੂੰ ਮੰਨਦਾ ਹੈ।ਨਾ ਮੁਸਲਮਾਨ,ਨਾ ਯਹੂਦੀ,ਨਾ ਪਾਰਸੀ ਅ�ਤੇ ਨਾ ਹੀ ਈਸਾਈ ਬਾਰ-ਬਾਰ ਦੇ ਜਨਮ ਨੂੰ ਮੰਨਦੇ ਹਨ।ਇਸ ਲਈ ਸੂਫ਼ੀ ਮਾਰ ਦਿੱਤੇ ਗਏ।ਜਿਨੑਾਂ ਨੇ ਪੂਰਨ ਸੱਚਾਈ ਬਿਆਨ ਕੀਤੀ,ਮਾਰ ਦਿੱਤੇ ਗਏ।ਸ਼ਮਸ ਤਬਰੇਜ਼ ਬਾਰ-ਬਾਰ ਦੇ ਜਨਮ ਨੂੰ ਮੰਨਦਾ ਸੀ,ਪੁੱਠੀ ਖੱਲ ਲਾਹ ਕੇ ਮਾਰ ਦਿੱਤਾ ਗਿਆ।
ਇਹ ਕਥਾ ਇਸ ਫ਼ਕੀਰ ਨੇ ਖ਼ੁਦ ਲਿਖੀ ਹੈ-
“ਬਾਜ਼ ਆਮਦਮ ਬਾਜ਼ ਆਮਦਮ ਤੋ ਯਾਰ ਰਾ ਮਾ ਕੁਨਮ।”
ਅੈ ਖ਼ੁਦਾ! ਬਾਰ ਬਾਰ ਮੈਂ ਜੰਮਿਆਂ,ਪਤੀ ਨਾਲ,ਪਤਨੀ ਨਾਲ,ਪੁੱਤਰਾਂ ਨਾਲ,ਸੰਬੰਧ ਜੁੜਿਆ,ਧੰਨ-ਸੰਪਦਾ ਨਾਲ ਜੁੜਿਆ,ਪਰ ਤੇਰੇ ਨਾਲ ਨਹੀਂ ਜੁੜਿਆ।ਮੇਰਾ ਹਰ ਜੀਵਨ ਅਕਾਰਥ ਹੀ ਜਾਂਦਾ ਰਿਹਾ।ਮੇਰੇ ਨਾਲ ਮੇਰੇ ਸੰਬੰਧੀ ਚੱਲੇ,ਸਾਰੇ ਹੀ ਚੱਲੇ,ਲੇਕਿਨ ਮੈਂ ਤੇਰੇ ਨਾਲ ਨਹੀਂ ਚੱਲਿਆ ਅਤੇ ਤੂੰ ਵੀ ਮੇਰੇ ਨਾਲ ਨਹੀਂ ਚੱਲਿਆ,ਇਹ ਮਾਣ ਮੈਨੂੰ ਨਹੀਂ ਮਿਲਿਆ।ਪਰ ਐਤਕੀਂ ਮੈਂ ਮਾਣ ਨਾਲ ਆਖ ਸਕਾਂ ਕਿ ਮੈਂ ਖ਼ੁਦਾ ਨਾਲ ਚੱਲਿਆ ਹਾਂ ਤੇ ਖ਼ਦਾ ਮੇਰੇ ਨਾਲ ਚੱਲਿਆ ਹੈ।ਇਹ ਮਾਣ ਮੈਨੂੰ ਮਿਲੇ।
ਕਹਿੰਦੇ ਨੇ ਇਲਹਾਮ ਹੋਇਆ-
“ਫ਼ਕੀਰਾ! ਠੀਕ ਹੈ,ਅੱਜ ਅਾਪਾਂ ਤੇਰੇ ਨਾਲ ਹੀ ਚੱਲਦੇ ਹਾਂ।”
ਇਹ ਫ਼ਕੀਰ ਕਹਿੰਦਾ ਹੈ ਕਿ ਜਿਸ ਦਿਨ ਖ਼ੁਦਾ ਮੇਰੇ ਨਾਲ ਚੱਲ ਰਿਹਾ ਸੀ,ਉਸ ਦਿਨ ਮੇਰੇ ਪੈਰ ਜ਼ਮੀਨ ਉੱਤੇ ਨਹੀਂ ਸਨ ਟਿਕਦੇ।ਮੈਂ ਇਸ ਖ਼ੁਸ਼ੀ ਨਾਲ ਭਰ ਗਿਆ।ਪਤਾ ਨਹੀਂ ਕਈ ਜਨਮਾਂ ਤੋਂ ਮਗਰੋਂ ਖ਼ੁਦਾ ਮਿਲਿਆ।ਇਹ ਸੁਭਾਗ ਨਸੀਬ ਹੋਇਆ ਹੈ ਕਿ ਮੇਰੇ ਨਾਲ ਖ਼ੁਦਾ ਚੱਲ ਰਿਹਾ ਹੈ ਤੇ ਮੈਂ ਖ਼ੁਦਾ ਨਾਲ ਚੱਲ ਰਿਹਾ ਹਾਂ।”
ਜਦੋਂ ਘਰ ਦੀ ਚੌਖਟ ‘ਤੇ ਪਹੁੰਚੇ ਤਾਂ ਖ਼ੁਦਾ ਕਹਿਣ ਲੱਗਾ-
“ਫ਼ਕੀਰਾ! ਇੰਜ ਕਰ,ਅੰਦਰ ਦੇਖ ਤਾਂ ਸਹੀ ਕਿ ਸਾਡੇ ਬੈਠਣ ਲਈ ਥਾਂ ਵੀ ਹੈ ਕਿ ਨਹੀਂ।”
ਸ਼ਮਸ ਤਬਰੇਜ਼ ਕਹਿੰਦਾ ਹੈ-
“ਅੱਛਾ,ਖ਼ੁਦਾਵੰਦ ਤਾਲਾ! ਤੁਸੀਂ ਖੜੑੇ ਰਹੋ,ਮੈਂ ਅੰਦਰ ਜਾ ਕੇ ਦੇਖਦਾ ਹਾਂ ਕਿ ਤੁਹਾਡੇ ਲਈ ਸਿੰਘਾਸਨ ਤਿਆਰ ਕੀਤਾ ਹੋਇਆ ਹੈ ਕਿ ਨਹੀਂ।”
ਜਿਉਂ ਹੀ ਅੰਦਰ ਗਿਆ ਸ਼ਮਸ ਤਬਰੇਜ਼,ਦੇਖ ਕੇ ਆਪਣੇ ਆਪ ਨੂੰ ਕਹਿਣ ਲੱਗਾ ਕਿ ਜਿਸ ਸਿੰਘਾਸਨ ‘ਤੇ ਮੈਂ ਖ਼ੁਦਾ ਨੂੰ ਬਿਠਾਉਣਾ ਸੀ,ਉੁਥੇ ਬੜਾ ਆਕੜ ਕੇ ਅਹੰਕਾਰ ਬੈਠਾ ਹੈ,ਲੋਭ,ਕੋ੍ਧ ਬੈਠੇ ਹਨ,ਵਾਸ਼ਨਾ ਬੈਠੀ ਹੈ,ਕਾਮ ਤੇ ਮੋਹ ਬੈਠਾ ਹੈ,ਪੂਰੀ ਚੰਡਾਲ ਚੌਕੜੀ ਆਕੜ ਕੇ ਬੈਠੀ ਹੈ।
ਫ਼ਕੀਰ ਕਹਿੰਦਾ ਹੈ ਮੈਂ ਉਨਾੑਂ ਨੂੰ ਹੱਥ ਜੋੜੇ-
“ਜਿਸਦਾ ਆਸਨ ਹੈ ,ਉਹ ਆਇਆ ਹੈ,ਤੁਸੀਂ ਮਿਹਰ ਕਰੋ ਤੇ ਜਾਉ।”
ਉਹ ਸਾਰੇ ਕਹਿਣ ਲੱਗੇ-
“ਫ਼ਕੀਰਾ! ਗੱਲ ਸੁਣ,ਖ਼ੁਦਾ ਤੇ ਅੱਜ ਆਇਆ ਹੈ ਪਰ ਅਸੀਂ ਤਾਂ ਕਈ ਜਨਮਾਂ ਦੇ ਬੈਠੇ ਹਾਂ,ਕਿਸ ਤਰਾੑਂ ਚਲੇ ਜਾਈਏ।ਅਸੀਂ ਨਹੀਉਂ ਜਾਣਾ,ਤੂੰ ਜੋ ਕੁਛ ਕਰਨਾ ਹੈ,ਕਰ ਲੈ।”
ਫ਼ਕੀਰ ਕਹਿੰਦਾ ਹੈ ਕਿ ਮੈਂ ਉਨਾੑਂ ਨਾਲ ਝਗੜਨਾ ਸ਼ੁਰੂ ਕਰ ਦਿੱਤਾ।ਅਹੰਕਾਰ ਦੇ ਕੰਨ ਪਕੜੇ,ਉਸਦੀ ਬਾਂਹ ਪਕੜੀ ਤੇ ਧੱਕਾ ਦੇ ਕੇ ਬਾਹਰ ਕੱਢਿਆ।ਫਿਰ ਵਾਪਸ ਆਇਆ ਤਾਂ ਲੋਭ ਨੂੰ ਪਕੜਿਆ ਤੇ ਬਾਹਰ ਕੱਢਿਆ।ਏਨੇ ਨੂੰ ਅਹੰਕਾਰ ਫਿਰ ਅੰਦਰ ਆ ਗਿਆ।ਕਾਮ ਨੂੰ ਪਕੜ ਕੇ ਬਾਹਰ ਕੱਢਿਆਤਾਂ ਲੋਭ ਫਿਰ ਅੰਦਰ ਆ ਗਿਆ।ਜਿਸ ਨੂੰ ਪਹਿਲਾਂ ਕੱਢਦਾ ਸੀ,ਉਹ ਫਿਰ ਅੰਦਰ ਆ ਜਾਂਦਾ ਸੀ।ਝਗੜਦਾ ਰਿਹਾ,ਮੈਂ ਝਗੜਦਾ ਰਿਹਾ।
ਏਨੇ ਨੂੰ ਖ਼ੁਦਾ ਰੁੱਸ ਕੇ ਚਲਾ ਗਿਆ।
ਫ਼ਕੀਰ ਕਹਿੰਦਾ ਹੈ-
“ਮੇਰੀ ਇਹ ਜ਼ਿੰਦਗੀ ਵੀ ਲੜਦਿਆਂ ਝਗੜਦਿਆਂ ਅਜਾਈਂ ਹੀ ਚਲੀ ਗਈ।”
Sant Singh Maskeen