ਚਮਤਕਾਰ

by Manpreet Singh

ਚਮਤਕਾਰ ਸ਼ਬਦ ਦਾ ਅਸੀਂ ੲਿਸਤੇਮਾਲ ਕਰਦੇ ਹਾਂ ‘ਤਾਂ ਸਾਧੂ ਸੰਤਾਂ ਦਾ ਖਿਅਾਲ ਅਾੳੁਦਾ ਹੈ! ਚੰਗਾ ਹੁੰਦਾ ਜੇ ਪੁਛਿਅਾ ਹੁੰਦਾ ਕੇ ਮਦਾਰੀਅਾਂ ਦੇ ਸੰਬੰਧ ਵਿਚ ਤੁਹਾਡਾ ਕੀ ਖਿਅਾਲ ਹੈ ? ਦੋ ਤਰਾਂ ਦੇ ਮਦਾਰੀ ਹਨ, -ੲਿੱਕ : ਜਿਹੜੇ ਠੀਕ ਢੰਗ ਦੇ ਮਦਾਰੀ ਹਨ, ਅਾਨੇਸਟ ‘! ੳੁਹ ਸੜਕ ਦੇ ਕਿਨਾਰਿਅਾਂ ਤੇ ਚਮਤਕਾਰ ਦਿਖਾੳਦੇ ਹਨ! ਦੂਜੇ :ਅਜਿਹੇ ਅਾਦਮੀ ਹਨ, ” ਡਿਸਅਾਨੇਸਟ “ਬੇੲੀਮਾਨ! ੳੁਹ ਸਾਧੂ ਸੰਤਾਂ ਦਾ ਭੇਖ ਧਾਰ ਕੇ, ੳੁਹੀ ਚਮਤਕਾਰ ਦਿਖਾੳੁਦੇ ਹਨ, ਜੋ ਚੁਰਸਤਿਅਾਂ ਤੇ ਦਿਖਾੲੇ ਜਾਂਦੇ ਹਨ! ੲਿਮਾਨਦਾਰ ਮਦਾਰੀ ਤਾਂ ਸਵਾਗਤ ਯੋਗ ਹੈ, ਕਿੳੁਕਿ ੳੁਸ ਵਿਚ ੲਿੱਕ ਕਲਾ ਹੈ! ਬੇੲੀਮਾਨ ਮਦਾਰੀ ਸਿਨਰ ਹੈ, ਅਪਰਾਧੀ ਹੈ, ਕਿੳੁਕਿ ਮਦਾਰੀਪੁਣੇ ਦੇ ਅਧਾਰ ਤੇ ੳੁਹ ਕੁਝ ਹੋਰ ਮੰਗ ਰਿਹਾ ਹੈ!
ਪਿਛਲੇ ਸਾਲ ਮੈਂ ੲਿੱਕ ਪਿੰਡ ਵਿਚ ਸੀ! ੲਿੱਕ ਬੁੱਢਾ ਅਾਦਮੀ ਅਾੲਿਅਾ! ਮਿੱਤਰ ਲੈ ਕੇ ਅਾੲੇ ਸਨ ਅਤੇ ਕਿਹਾ ਕਿ ਤੁਹਾਨੂੰ ਕੁਝ ਕੰਮ ਦਿਖਾੳੁਣਾ ਚਾਹੁੰਦੇ ਹਾਂ! ਮੈਂ ਕਿਹਾ ਦਿਖਾਓ! ੳੁਸ ਬੁੱਢੇ ਅਾਦਮੀ ਨੇ ਅਨੋਖੇ ਕੰਮ ਦਿਖਾੲੇ! ਰੁਪੲੇ ਨੂੰ ਮੇਰੇ ਸਾਹਮਣੇ ੳੁਪਰ ਸੁੱਟਿਅਾ, ੳੁਹ ਦੋ ਫੱਟ ੳੁਪਰ ਜਾ ਕੇ ਅਲੋਪ ਹੋ ਗਿਅਾ! ਫਿਟ ਪੁਕਾਰਿਅਾ, ੳੁਹ ਦੋ ਫੁੱਟ ਪਹਿਲਾਂ ਹਵਾ ਵਿਚ ਪਰਗਟ ਹੋੲਿਅਾ, ਹੱਥ ਵਿਚ ਅਾ ਗਿਅਾ! ਮੈਂ ੳੁਸ ਬੁੱਢੇ ਅਾਦਮੀ ਨੂੰ ਕਿਹਾ ਬੜਾ ਚਮਤਕਾਰ ਕਰਦੇ ਹੋ ਤੁਸੀਂ! ੳੁਸ ਨੇ ਕਿਹਾ ੲਿਹ ਕੋੲੀ ਚਮਤਕਾਰ ਨਹੀਂ ਹੈ! ਸਿਰਫ ਹੱਥ ਦੀ ਤਰਕੀਬ ਹੈ! ਮੈਂ ਕਿਹਾ ਤੂ ਪਾਗਲ ਹੈਂ! ਸਤਿਯ ਸਾਂੲੀ ਬਾਬਾ ਬਣ ਸਕਦਾ ਸੀ, ਕੀ ਕਰ ਰਿਹਾ ਹੈਂ ? ਕਿੳੁ ੲਿੰਨੀ ਸੱਚੀ ਗੱਲ ਬੋਲਦਾ ਹੈਂ? ੲਿੰਨੀ ੲਿਮਾ.ਦਾਰੀ ਮੁਨਾਸਿਬ ਨਹੀਂ ਹੈ! ਲੱਖਾਂ ਲੋਕ ਤੇਰੇ ਦਰਸ਼ਨ ਕਰਦੇ! ਮੈਨੂੰ ਦਿਖਾੳੁਣ ਲੲੀ ਤੇਨੂੰ ਨਾ ਅਾੳੁਣਾ ਪੈਂਦਾ, ਮੈਂ ਹੀ ਤੇਰੇ ਦੲਸ਼ਨ ਕਰਦਾ! ੳੁਹ ਬੁੱਢਾ ਅਾਦਮੀ ਹੱਸਣ ਲੱਗਿਅਾ! ਕਹਿਣ ਲੱਗਾ, ਚਮਤਕਾਰ ਕੁਝ ਵੀ ਨਹੀਂ ਹੈ! ਸਿਰਫ ਹੱਥ ਦੀ ਤਰਕੀਬ ਹੈ! ੳੁਸਦੇ ਸਾਹਮਣੇ ਹੀ ਕੋੲੀ ਮੈਨੂੰ ਮਠਿਅਾੲੀ ਭੇਟਾ ਕਰ ਗਿਅਾ ਸੀ -ੲਿੱਕ ਲੱਡੂ ਚੁੱਕ ਕੇ ਮੂੰਹ ਵਿਚ ਪਾੲਿਅਾ, ਚੱਬਿਅਾ ਪਾਣੀ ਪੀ ਲਿਅਾ! ਫਿਰ ੳੁਸ ਨੇ ਕਿਹਾ ਪਸੰਦ ਨਹੀਂ ਅਾੲਿਅਾ! ਫਿਟ ੳੁਸ ਨੇ ਪੇਟ ਜੋਰ ਨਾਲ ਖਿੱਚਿਅਾ ਫੜ੍ਹ ਕੇ ਾਲੱਡੂ ਨੂੰ ਵਾਪਸ ਕੱਢ ਕੇ ਸਾਹਮਣੇ ਰੱਖ ਦਿੱਤਾ! ਮੈਂ ਕਿਹਾ ਹੁਣ ਤਾਂ ਪੱਕਾ ਹੀ ਚਮਤਕਾਰ ਹੈ ੳੁਸ ਨੇ ਕਿਹਾ ਨਹੀਂ! ਹੁਣ ਦੁਬਾਰਾ ਤੁਸੀਂ ਕਹੋ, ਤਾਂ ਮੈਂ ਨਹੀ ਦਿਖਾ ਸਕਾਂਗਾ, ਕਿੳੁ ਕਿ ਲੱਡੂ ਛੁਪਾ ਕੇ ਲਿਅਾੲਿਅਾ ਸੀ ਅਤੇ ੳੁਹ ਮਠਿਅਾੲੀ ਵੀ ਮੈਂ ਹੀ ਭੇਟ ਵਜੋਂ ਭਿਜਵਾੲੀ ਸੀ! ੲਿਸ ਦੇ ਪਹਿਲਾਂ ਜੋ ਦੇ ਕੇ ਗਿਅਾ ਹੈ ਅਪਣਾ ਹੀ ਬੰਦਾ ਸੀ!
ਪਰ ੲਿਹ ੲਿਮਾਨਦਾਰ ਅਾਦਮੀ ਹੈ, ੲਿੱਕ ਚੰਗਾ ਅਾਦਮੀ ਹੈ, ੲਿਹ ਮਦਾਰੀ ਸਮਝਿਅਾ ਜਾੲੇਗਾ! ੲਿਸ ਨੂੰ ਜੇ ਕੋੲੀ ਸੰਤ ਸਮਝਦਾ ਹੈ ਤਾਂ ਬੁਰਾ ਨਹੀਂ ਸੀ, ਘੱਟ ਤੋਂ ਘੱਟ ਸੱਚ ਤਾਂ ਸੀ! ਪਰ ਮਦਾਰੀਅਾਂ ਦੇ ਦਿਮਾਗ ਹਨ, ਅਤੇ ੳੁਹ ਕਰ ਰਹੇ ਹਨ! ਕੋੲੀ ਰਾਖ ਦੀ ਪੁੜੀ ਕੱਢ ਰਿਹਾ ਹੈ, ਕੋੲੀ ਤਬੀਤ ਕੱਢ ਰਿਹਾ ਹੈ, ਕੋੲੀ ਸਵਿਸ ਮੇਡ ਘੜੀਅਾਂ ਕੱਢ ਰਿਹਾ ਹੈ! ਅਤੇ ਛੋਟੇ ਨਹੀਂ ਸਧਾਰਨ ਨਹੀਂ -ੲਿਨਾਂ ਨੂੰ ਅਸੀਂ ਸਧਾਰਨ ਨਹੀਂ ਅਾਖਦੇ ਹਾਂ,,, ਗਵਰਨਰ, ਵਾੲੀਸ ਚਾਂਸਲਰ ਜੱਜ, ਲੀਡਰ , ੳੁਹ ਵੀ ੲਿਨਾਂ ਮਦਾਰੀਅਾਂ ਅੱਗੇ ਹੱਥ ਜੋੜੀ ਖੜੇ ਹਨ! ੲਿਸ ਤੋਂ ਸਿਰਫ ੲਿਹ ਪਤਾ ਚੱਲਦਾ ਹੈ ਕਿ ਸਾਡੇ ਲੀਡਰ , ਜੱਜ , ਵਾੲਿਸ ਚਾਂਸਲਰ , ਸਾਡੇ ਗਵਰਨਰ, ਦਿਹਾਤੀ ਨਾਲੋਂ ੳੁਪਰ ਨਹੀਂ ੳੁੱਠ ਸਕੇ ਹਨ! ੳੁਨਾਂ ਦੀ ਬੁੱਧੀ ਵੀ ਸਾਧੲਰਨ ਦਿਹਾਤੀ ਨਾਲੋਂ ਵੱਧ ਨਹੀਂ ਹੈ! ਫਰਕ ੲਿਨਾਂ ਹੀ ਹੈ ਕਿ ਦਿਹਾਤੀ ਬੰਦੇ ਕੋਲ ਸਰਟੀਫਿਕੇਟ ਨਹੀਂ ਹਨ, ੳੁਨਾਂ ਦੇ ਕੋਲ ਸਰਟੀਫਕੇਟ ਹਨ! ੲਿਹ ਸਰਟੀਫਿਕੇਟ ਦਿਹਾਤੀ ਹਨ!
ੲਿਹ ਚਮਤਕਾਰ – ੲਿਸ ਜਗਤ ਵਿਚ ਚਮਤਕਾਰ ਜਿਹੀ ਚੀਜ਼ ਨਹੀਂ ਹੁੰਦੀ, ਹੋ ਨਹੀਂ ਸਕਦੀ! ੲਿਸ ਜਗਤ ਵਿਚ ਜੋ ਕੁਝ ਹੁੰਦਾ ਹੈ, ਨਿਯਮ ਨਾਲ ਹੁੰਦਾ ਹੈ! ਹਾਂ ੲਿਹ ਹੋ ਸਕਦਾ ਹੈ, ਨਿਯਮ ਦਾ ਸਾਨੂੰ ਪਤਾ ਨਾ ਹੋਵੇ! ੲਿਹ ਹੋ ਸਕਦਾ ਹੈ ਕੇ ਕਾਰਜ, ਕਰਨ ਦਾ ਸਾਨੂੰ ਬੋਧ ਨਾ ਹੋਵੇ, ੲਿਹ ਹੋ ਸਕਦਾ ਹੈ ਕੇ ਕੋੲੀ ਲਿੰਕ, ਕੋੲੀ ਕੜੀ ਅਗਿਅਾਤ ਹੋਵੇ, ਜੋ ਸਾਡੀ ਪਕੜ ਵਿਚ ਨਹੀਂ ਅਾੳੁਦੀ, ੲਿਸ ਲੲੀ ਬਾਅਦ ਦੀਅਾਂ ਕੜੀਅਾਂ ਨੂੰ ਸਮਝਣਾ ਮੁਸ਼ਕਿਲ ਹੋ ਜਾਂਦਾ ਹੈ

You may also like