988
ਕਿਸੇ ਦਾ ਘੋੜਾ ਕਿਧਰੇ ਚਲਿਆ ਗਿਆ ਸੀ , ਸਾਰੇ ਹਮਦਰਦੀ ਜਤਲਾ ਰਹੇ ਸਨ ।
ਮਾਲਕ ਨੇ ਕਿਹਾ, ” ਕੀ ਪਤਾ , ਇਸ ਨੁਕਸਾਨ ਵਿਚ ਵੀ ਕੋਈ ਲਾਭ ਹੋਵੇ ।”
ਲਗਭਗ ਸਾਲ ਮਗਰੋਂ ਉਹ ਘੋੜਾ ਦੋ ਹੋਰ ਘੋੜਿਆਂ ਨਾਲ ਵਾਪਸ ਆ ਗਿਆ ।
ਲੋਕ ਵਧਾਈ ਦੇਣ ਆਏ। ਮਾਲਕ ਨੇ ਕਿਹਾ : ਕੀ ਪਤਾ ਇਸ ਲਾਭ ਵਿਚ ਵੀ ਨੁਕਸਾਨ ਲੁਕਿਆ ਹੋਵੇ l ਕੁਝ ਅਰਸੇ ਮਗਰੋਂ , ਨਵੇਂ ਘੋੜੇ ਤੋਂ ਪੁੱਤਰ ਡਿੱਗ, ਲੰਗੜਾ ਹੋ ਗਿਆ ,ਆਂਢੀਆਂ ਗੁਆਂਢੀਆਂ ਨੇ ਦੁੱਖ – ਪ੍ਰਗਟਾਇਆ ।
ਪਿਤਾ ਨੇ ਕਿਹਾ : ਕਿਸਮਤ ਵਿਚ ਬਦਕਿਸਮਤੀ ਅਤੇ ਬਦਕਿਸਮਤੀ ਵਿਚ ਕਿਸਮਤ ਛੁਪੀ ਹੁੰਦੀ ਹੈ l ਕਈ ਵਾਰੀ ਭੈੜੀ ਗੱਲ ਸਮਾਂ ਪਾ ਕੇ ਚੰਗੀ ਗੱਲ ਸਾਬਤ ਹੁੰਦੀ ਹੈ।
ਜੰਗ ਲਗ ਗਈ , ਜਬਰੀ ਭਰਤੀ ਹੌਣ ਲਗ ਪਈ।
ਪੁੱਤਰ ਲੰਗੜਾ ਹੌਣ ਕਰਕੇ ਭਰਤੀ ਲਈ ਨਹੀਂ ਬੁਲਾਇਆ ਗਿਆ ਸੀ।
ਜ਼ਿੰਦਗੀ ਲਾਭਾਂ – ਹਾਨੀਆਂ ਦਾ ਇਕ ਲੰਮਾ ਸਿਲਸਲਾ ਹੈ।