ਚੇਨਈ ਵਿੱਚ ਇੱਕ ਬੁੱਕ ਸਟੋਰ ਚੋਂ ਮੈ ਕਈ ਵਾਰ ਕਿਤਾਬਾਂ ਖਰੀਦੀਆ ਜਿਸ ਕਰਕੇ ਬੁੱਕ ਸਟੋਰ ਵਾਲੇ ਅੰਕਲ ਨਾਲ ਚੰਗੀ ਜਾਣ ਪਹਿਚਾਣ ਹੋ ਗਈ , ਮੈ ਜਦੋਂ ਵੀ ਜਾਦਾਂ ਕਾਫੀ ਸਮਾ ਉਹਨਾ ਨਾਲ ਗੱਲਬਾਤ ਕਰਦਾ, ਹਰ ਵਾਰ ਉਹ ਕਹਿੰਦੇ ” ਬੇਟਾ ਦੇਖਨਾ ਧੀਰੇ ਧੀਰੇ ਲੋਗ ਕਿਤਾਬੇ ਪੜਨਾ ਛੋੜ ਰਹੇ ਹੈਂ ਮੈ ਸੋਚ ਰਹਾਂ ਹੂੰ ਇਸ ਦੁਕਾਨ ਕੀ ਜਗਾ ਕੋਈ ਔਰ ਕਾਮ ਕਰ ਲੂੰ” ਮੇਰੇ ਕੋਲ ਕੋਈ ਜਵਾਬ ਨਾ ਹੁੰਦਾ …
ਕੰਮਾਂ ਦੇ ਰੁਝੇਵਿਆ ਚ ਤਕਰੀਬਨ ਛੇ -ਸੱਤ ਮਹੀਨੇ ਮੈ ਉਸ ਬੁੱਕ ਸਟੋਰ ਤੇ ਨਾ ਜਾ ਸਕਿਆ…ਪਰ ਜਦ ਮੈ ਇੰਨੇ ਸਮੇਂ ਬਾਦ ਉੱਥੇ ਗਿਆ..ਅੰਕਲ ਨੇ ਉੱਥੇ ਕਿਤਾਬਾ ਦੀ ਜਗ੍ਹਾ ਫਾਸਟ ਫੂਡ ਦਾ ਕੰਮ ਸੁਰੂ ਕਰ ਦਿੱਤਾ ਸੀ । ਜਦ ਮੈ ਅੰਕਲ ਤੋਂ ਇਸ ਦਾ ਕਾਰਨ ਪੁਛਿਆ ਤਾਂ ਉਹਨਾ ਕਿਹਾ ” ਇਸ ਦੇਸ਼ ਮੇਂ ਲੋਗ ਆਪਨੇ ਖਾਲੀ ਸਮੇ ਮੇਂ ਪੜਨਾ ਕੇ ਨੌਲੇਜ ਨਹੀ ਲੇਨਾ ਚਾਹਤੇ , ਬਸ ਦੂਸਰੇ ਦੇਸ਼ੋ ਕਾਂ ਖਾਨਾ ਖਾ ਕਰ ਮਜਾ ਲੇਨਾ ਚਾਹਤੇ ਹੈ…..
ਇੰਡੀਅਨ ਲੋਗ ਨੌਲੇਜ ਨਹੀ , ਨਿਊਡਲ ਚਾਹਤੇ ਹੈਂ …
ਨਿਊਡਲ ਨਾ ਤੋ ਇੰਡੀਆ ਕੋ ਬਨਾਨੇ ਆਤੇ ਹੈਂ ਔਰ ਨਾਹੀ ਹਮੇਂ ਯੇ ਖਾਨੇ ਆਤੇ ਹੈ…ਮੇਰੇ ਕੋਲ ਹਮੇਸ਼ਾ ਵਾਂਗ ਇਸ ਵਾਰ ਵੀ ਕੋਈ ਜਵਾਬ ਨਹੀ ਸੀ”……
ਮਨੀ ਧਾਲੀਵਾਲ