ਕੜਾਹ ਪ੍ਰਸਾਦਿ

by admin

ਇਸੇ ਤਰ੍ਹਾਂ ਕੜਾਹ ਪ੍ਰਸਾਦਿ ਦੀ ਤਿਆਰੀ ਤੇ ਭੇਟਾ ਬੀ ਇਕ ਗੁਰੂ ਰੀਤੀ ਹੈ। ਅੱਜ ਕੱਲ ਕੜਾਹ ਪ੍ਰਸਾਦ ਬਨਾਉਣ ਦੀ ਰੀਤੀ ਤਾਂ ਉੱਕੀ ਰੀਮ

ਹੋ ਗਈ ਹੈ। ਅਕਸਰ ਲੋਕ ਹਲਵਾਈ ਪਾਸੋਂ ਬਣਿਆ ਬਣਾਇਆ ਹਲਵਾ | ਖਰੀਦ ਲੈਂਦੇ ਹਨ। ਤ੍ਰਿੜ੍ਹਾਵਲ ਦਾ ਕੜਾਹ ਪ੍ਰਸ਼ਾਦਿ ਬਣਦਾ ਹੀ ਨਹੀਂ।

ਜੋ ਮਤਲਬ ਇਸ ਹਾਵਲ ਦੇ ਕੜਾਹ ਪ੍ਰਸਾਦ ਦੇ ਬਣਨ ਦਾ ਮਹਿਸੂਸ ਹੁੰਦਾ ਹੈ ਸੋ ਪੂਰਾ ਨਹੀਂ ਹੁੰਦਾ। ਅਸੂਲ ਤਾਂ ਇਹ ਸੀ ਕਿ ਕਈ ਅਨਮਤਾਂ | ਵਿਚ ਤਿਕੁਟੀ ਦੇ ਅਸੂਲ ਨੂੰ ਗਿਆ ਹੈ। ਜੈਸਾ ਕਿ ਪੁਣਕਾਂ ਵਿਚ ਬ੍ਰਹਮਾ,

ਵਿਸ਼ਨੂੰ, ਮਹੇਸ਼, ਈਸਾਈਆਂ ਵਿਚ: ਬਾਪ, ਬੇਟਾ ਤੇ ਰੂਹੁਲਕੁਦਸ ਮੁਸਲਮਾਨਾਂ ਵਿਚ, ਖੁਦਾ, ਸ਼ੈਤਾਨ ਤੇ, ਰਸੂਲ। ਏਸੇ ਤਰ੍ਹਾਂ ਵੇਦਾਂ ਵਿਚ ਦੀ ਤਿੰਨ ਵਡੇ ਦੇਵਤਾ ਮੰਨੇ ਗਏ ਹਨ, ਪਰ ਗੁਰੂ ਘਰ ਵਿਚ ਇਸ ਤ੍ਰਿਕੁਟੀ ਦੇ ਅਸੂਲ ਨੂੰ ਨਹੀਂ ਮੰਨਿਆ ਗਿਆ। ਇਸ ਵਿਚ ਏਕਤਾ ਦੇ ਅਸੂਲ ਨੂੰ ਹੀ ਮੁੱਖ ਰਖਿਆ ਗਿਆ ਹੈ। ਜੀਵ ਅਤੇ ਮਾਇਆ ਦੀ ਉਤਪਤੀ ਪਰਮਾਤਮਾ ਦੇ ਹੁਕਮ ਵਿਚੋਂ ਮੰਨਕੇ ਉਸੇ ਦੇ ਹੁਕਮ ਵਿਚ ਉਨ੍ਹਾਂ ਦੀ ਸਮਾਪਤੀ ਮੰਨੀ ਗਈ ਹੈ। ਇਸ ਵਿਚ ਤਰੱਕੀ ਕਰਨ ਦਾ ਅਸਲ ਵਸੀਲਾ ਸ਼ੁਭ ਕਰਮ, ਭਗਤੀ ਤੇ ਗਿਆਨ ਹਨ, ਤੇ ਮੋਖ ਅਰਥਾਤ ਨਜਾਤ ਪਰਮਾਤਮਾ ਦੀ ਕ੍ਰਿਪਾ ਪਰ ਹੀ ਹੈ। ਗੁਰੂ ਸਾਹਿਬਾਨ ਦਾ ਪ੍ਰਯੋਜਨ ਸਤਯ ਮਾਰਗ ਦੱਸਣ ਦਾ ਹੈ। ਉਸ ਪਰ ਚੱਲਣਾ ਯਾ ਨਾਂ ਚੱਲਣਾ ਸਿਖ ਦੀ ਇੱਛਾ ਪਰ ਹੈ।

ਸ਼ੈਤਾਨ ਸਿਰਫ਼ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੀ ਪੰਜੋ ਵਿਕਾਰ ਹਨ। ਹਰ ਇਕ ਸਿਖ ਅਕਾਲ ਪੁਰਖ ਦੀ ਕ੍ਰਿਪਾ ਅਤੇ ਗੁਰੂ ਸਾਹਿਬਾਨ ਦੇ ਸ਼ਬਦਾਂ ਦੇ ਅਭਯਾਸ ਨਾਲ ਇਨ੍ਹਾਂ ਪੰਜਾਂ ਸ਼ਤਰੂਆਂ ਨੂੰ ਫੜਕੇ ਜਕੜ ਸਕਦਾ ਹੈ ਅਤੇ ਸ਼ਬਦ ਦੁਆਰਾ ਹੀ ਸੇਸ਼ਟਾਚਾਰੀ ਹੋ ਸਕਦਾ ਹੈ। ਸ਼ਬਦ ਦੁਆਰਾ ਹੀ ਸੁਕਰਮੀ ਹੋਕੇ ਅਕਾਲ ਪੁਰਖ ਦੀ ਕਿਰਪਾ ਪ੍ਰਸਾਦਿ ਦਾ ਭਾਗੀ ਹੋ ਸਕਦਾ ਹੈ, ਪਰ ਤਦ ਜਦ ਗੁਰੂ ਜੀ ਦੇ ਬਖਸ਼ੇ ਹੋਏ ਗਿਆਨ ਨੂੰ ਪ੍ਰੇਮ ਅਤੇ ਸ਼ਾਂਤਿ ਨਾਲ ਕਮਾਵੇ। ਇਸ ਭੇਦ ਨੂੰ, ਅਰਥਾਤ ਤ੍ਰਿਕੁਟੀ ਦੇ ਜਾਲ ਵਿਚੋਂ ਸ਼ਬਦ ਦੁਆਰਾ ਗਿਆਨ, ਭਗਤੀ ਅਤੇ ਪ੍ਰੇਮ ਨਾਲ ਅਕਾਲ ਪੁਰਖ ਦੀ ਕ੍ਰਿਪਾ ਦੇ ਪਾਉਣ ਦਾ ਤਰੀਕਾ ਅਤੇ ਤਿਕੁਟੀ ਵਿਚੋਂ ਕੱਢਕੇ ਏਕਤਾ ਵਲ ਲਿਜਾਣ ਦਾ ਤਰੀਕਾ ਕੜਾਹ ਪ੍ਰਸ਼ਾਦ ਦੇ ਬਨਾਉਣ ਤੋਂ ਸਿਖ ਨੂੰ ਸਪਸ਼ਟ ਨਜ਼ਰ ਆ ਜਾਂਦਾ ਹੈ ਕਿ ਜਿਸ ਤਰ੍ਹਾਂ ਮੈਦਾ, ਖੰਡ, ਅਤੇ ਘਿਉ ਤਿੰਨ ਅੱਡ ਅੱਡ ਪਦਾਰਥਾਂ ਨੂੰ ਅਗਨੀ, ਜਲ ਤੇ ਮਸੰਦ ਇਕ ਕਰ ਦਿੰਦਾ ਹੈ ਅਤੇ । ਸਿਖ ਕੜਾਹ ਪ੍ਰਸਾਦ ਬਣਾਉਂਦਾ ਹੋਇਆ ਜਪੁਜੀ ਸਾਹਿਬ ਦਾ ਪਾਠ ਕਰਦਾ ਰਹਿੰਦਾ ਹੈ, ਇਸੇ ਤਰ੍ਹਾਂ ਸ਼ਬਦ ਦੇ ਅਭਯਾਸ ਨਾਲ ਅਨਮਤਾਂ ਦੀ ਤ੍ਰਿਕੁਟੀ ਦੀ ਅਗਯਾਨਤਾ ਟੁਟਕੇ ਗਯਾਨ ਭਗਤੀ ਅਤੇ ਸ਼ਬਦ ਦੇ ਅਭਯਾਸ ਨਾਲ ਏਕਤਾ ਦਾ ਭਾਵ ਪ੍ਰਾਪਤ ਹੋ ਜਾਂਦਾ ਹੈ। ਇਹ ਵਸਤੁ ਅਰਥਾਤ ਏਕਤਾ । ਦਾ ਭਾਵ ਹੁਣ ਪ੍ਰਸਾਦਿ ਕ੍ਰਿਪਾ ਸਦਾਉਂਦਾ ਹੈ। ਜਿਸ ਦੀ ਪ੍ਰਾਪਤੀ ਨਾਲ । ਗੁਰੂ ਅਕਾਲ ਪੁਰਖ ਅੱਗੇ ਜਾਣ ਵਾਸਤੇ ਸਿਖ ਅਧਿਕਾਰੀ ਹੋ ਜਾਂਦਾ ਹੈ, ਸੋ ਇਸ ਤਰ੍ਹਾਂ ਦਾ ਭੇਦ ਜੋ ਕੜਾਹ ਪ੍ਰਸ਼ਾਦਿ ਤੋਂ ਸਿਖਿਆ ਜਾ ਸਕਦਾ ਹੈ ਓਹ ਤਦੇ ਹੀ ਹਾਸਲ ਹੋ ਸਕਦਾ ਹੈ ਜੇ ਕੜਾਹ ਪ੍ਰਸਾਦਿ ਗੁਰ ਮਰਿਯਾਦਾ ਅਨੁਸਾਰ ਤਿਹਾਵਲ ਦਾ, ਬਾਣੀ ਪੜ੍ਹਕੇ ਸਿਖ ਆਪ ਤਿਆਰ ਕਰਨ ਅਤੇ ਲਾਇਕ ਥੀ ਸਮਝਦਾਰ ਸਿਖਾਂ ਨੂੰ ਇਸ ਦਾ ਅਸਲ ਭਾਵ ਤਿਕੁਟੀ ਦੇ ‘ 

ਦੂਰ ਹੋਣ ਦਾ ਅਤੇ ਏਕਤਾ ਦੇ ਗਿਆਨ ਦਾ ਖੋਲਕੇ ਦੱਸ ਸਕਣ। ਕਰਦ ਭੇਟ ਵੇਲੇ ਸਾਰੀ ਸੰਗਤ ਨੂੰ ਦੱਸਿਆ ਜਾਂਦਾ ਹੈ ਕਿ ਜੋ ਤਿੰਨ ਪਦਾਰਥ

ਅੱਡ ਅੱਡ ਮੰਨੇ ਗਏ ਸਨ ਸੋ ਹੁਣ ਅੱਡ ਅੱਡ ਨਹੀਂ ਰਹੇ, ਉਹਨਾਂ ਨੂੰ | ਅਗਨੀ ਜਲ ਤੇ ਮਸੱਦ ਨੇ ਇਕ ਰੂਪ ਵਿਚ ਲੈ ਆਂਦਾ ਹੈ। ਇਸੇ ਤਰ੍ਹਾਂ

ਜਿਸ ਤਿਕੁਟੀ ਦੇ ਜਾਲ ਵਿਚ ਤੁਸੀਂ ਪਹਿਲੇ ਫਸੇ ਪਏ ਸੇ ਹੁਣ ਦੇਖ ਲਵੋ

ਕਿ ਗਿਆਨ ਭਗਤੀ ਅਤੇ ਸ਼ਬਦ ਦੇ ਅਭਯਾਸ ਨੇ ਤੁਹਾਨੂੰ ਉਸ ਪੁਰਾਣੇ | ਭਰਮ ਵਿੱਚੋਂ ਕੱਢ ਲਿਆ ਹੈ, ਉਹ ਪੁਰਾਣੇ ਭਰਮ ਦੂਰ ਹੋ ਗਏ ਹਨ, ਹੁਣ ਕੇਵਲ ਇਕੋ ਹੀ ਅਕਾਲ ਪੁਰਖ ਦਾ ਗਿਆਨ ਤੁਹਾਨੂੰ ਹੋ ਗਿਆ ਹੈ। ਇਹ ਭਾਵ ਤੁਹਾਡੇ ਮੰਨਣ ਲਈ ਉਸੇ ਤਰ੍ਹਾਂ ਨਾਲ ਪ੍ਰਸ਼ਾਦਿ ਹੈ ਜੈਸਾ ਕਿ ਕੜਾਹ ਪ੍ਰਸਾਦਿ ਤੁਹਾਡੇ ਮੇਅਦੇ ਲਈ ਪ੍ਰਸਾਦਿ ਹੈ, ਜਿਸ ਕਰਕੇ ਸ਼ੁਕਰ

ਹੈ ਕਿ ਅਕਾਲ ਪੁਰਖ ਦੀ ਕ੍ਰਿਪਾ ਦੇ ਹੁਣ ਭਾਗੀ ਬਣੇ ਹੈ। ਇਸ ਤਰ੍ਹਾਂ ‘ ਦੇ ਅੰਤ੍ਰੀਵ ਭਾਵ ਜੋ ਸਿਖਾਂ ਦੀਆਂ ਰੀਤਾਂ ਵਿਚ ਧਰੇ ਪਏ ਹਨ, ਉਹਨਾਂ

ਨੂੰ ਚੰਗੇ ਪੜੇ ਲਿਖੇ ਰੀਥੀਆਂ ਦੇ ਸਿਵਾਏ ਹੋਰ ਕੌਣ ਦੱਸ ਸਕਦਾ ਹੈ। ਖਾਲਸਾ ਸਮਾਚਾਰ ਮਿਤੀ 4 ਜੁਲਾਈ, 1906 ਈ:)

You may also like