ਕਿਸੇ ਇਸਤਰੀ ਨੂੰ ਚਾਹੁਣ ਜਾਂ ਨਾ ਚਾਹੁਣ ਦਾ ਫੈਸਲਾ ਪੁਰਸ਼ ਪਹਿਲੀ ਤੱਕਣੀ ਵਿਚ ਹੀ ਕਰ ਲੈਂਦਾ ਹੈ| ਇਸ ਪੱਖ ਤੋਂ ਪਹਿਲੀ ਝਲਕ , ਬੜੀ ਮਹੱਤਵਪੂਰਨ ਹੁੰਦੀ ਹੈ|
ਜਿਸ ਇਸਤਰੀ ਵਿਚ ਪੁਰਸ਼ ਦੀ ਦਿਲਚਸਪੀ ਨਾ ਹੋਵੇ, ਉਸ ਨਾਲ ਗੱਲਾਂ ਕਰਦਿਆਂ, ਪੁਰਸ਼ ਨੂੰ ਕੋਈ ਸਮੱਸਿਆ ਨਹੀਂ ਹੁੰਦੀ ਪਰ ਜਿਸ ਵਿਚ ਦਿਲਚਸਪੀ ਹੋਵੇ, ਉਸ ਨਾਲ ਗੱਲ ਕਰਦਿਆਂ ਪੁਰਸ਼ ਉਤੇਜਿਤ ਹੋ ਜਾਂਦਾ ਹੈ, ਕਿਉਂਕਿ ਡਰ ਅਤੇ ਆਸ ਦਾ ਵਾਤਾਵਰਣ, ਉਸ ਨੂੰ ਅਸ਼ਾਂਤ ਕਰ ਦਿੰਦਾ ਹੈ| ਗੱਲਬਾਤ ਦੇ ਪਹਿਲੇ ਕੁਝ ਮਿੰਟ ਔਖੇ ਲੰਘਦੇ ਹਨ, | ਫਿਰ ਦੋਵੇਂ ਇਕ ਦੂਜੇ ਨੂੰ ਤਾਲ ਦੇਣ ਲੱਗ ਪੈਂਦੇ ਹਨ| ਜੇ ਅੱਧਾ ਘੰਟਾ ਲੰਘ ਜਾਵੇ ਤਾਂ ਪੁਰਸ਼, ਉਸ ਇਸਤਰੀ ਬਾਰੇ ਹੀ ਨਹੀਂ, ਆਪਣੇ ਆਪ ਬਾਰੇ ਵੀ ਚੰਗਾ-ਚੰਗਾ ਸੋਚਣ ਲੱਗ ਪੈਂਦਾ ਹੈ| ਇਸਤਰੀ – ਪੁਰਸ਼ ਦੀ ਗੱਲਬਾਤ ਦਾ ਆਰੰਭ ਕਾਮਿਕ ਖਿੱਚ ਕਾਰਨ ਹੁੰਦਾ ਹੈ ਪਰ ਇਹ ਜਾਰੀ ਓਨਾਂ ਦੀ ਪਰਸਪਰ ਦਿਲਚਸਪੀ ਨਾਲ ਰਹਿੰਦੀ ਹੈ| ਪੁਰਸ਼ ਨੂੰ ਉਹ ਇਸਤਰੀ ਚੰਗੀ ਲੱਗਦੀ ਹੈ, ਜਿਹੜੀ ਉਸ ਦੀ ਭਟਕਣ ਦੂਰ ਕਰੇ, ਜਿਹੜੀ ਉਸ ਨੂੰ ਉਧੜੇ ਹੋਏ ਨੂੰ , ਸਿਉਂ ਦੇਵੇ, ਨਾ ਕਿ ਸੀਤੇ ਹੋਏ ਨੂੰ ਉਧੇੜ ਦੇਵੇ |
ਇਸਤਰੀ ਨੂੰ ਉਹ ਪੁਰਸ਼ ਚੰਗਾ ਲਗਦਾ ਹੈ, ਜਿਹੜਾ ਉਸ ਦਾ ਸਵੈ- ਵਿਸ਼ਵਾਸ ਵਧਾਏ, ਜਿਹੜੀ ਉਸ ਨੂੰ ਸੋਹਣੀ, ਸਿਆਣੀ ਅਤੇ ਚੰਗੀ ਇਸਤਰੀ ਹੋਣ ਦਾ ਅਹਿਸਾਸ ਕਰਵਾਏ ਅਤੇ ਉਸ ਨੂੰ ਆਪਣੇ ਇਸਤਰੀ ਹੋਣ ਦਾ ਮਾਣ ਮਹਿਸੂਸ ਹੋਣ ਲੱਗ ਪਏ| ਪੁਰਸ਼ਾਂ ਵੱਲੋਂ ਸੁੰਦਰਤਾ ਵੇਖਣ ਦੀ ਇੱਛਾ , ਇਸਤਰੀਆਂ ਦੀ ਤਾਕਤ ਬਣਦੀ ਹੈ | ਅਤੇ ਇਸਤਰੀ ਵੱਲੋਂ ਸਿਆਣਪ ਵੇਖਣ ਦੀ ਇੱਛਾ ਪੁਰਸ਼ਾ ਦੀ ਤਾਕਤ ਬਣਦੀ ਹੈ | ਸੋਹਣੀ ਇਸਤਰੀ ਲੋਕਾਂ ਦੀਆ ਨਜ਼ਰਾ ਨਾਲ ਥੱਕ ਜਾਂਦੀ ਹੈ |
ਇਸਤਰੀਆਂ ਪੁਰਸ਼ਾ ਵੱਲ ਇਹ ਵੇਖਣ ਲਈ ਵੇਖਦੀਆਂ ਨੇ ਕਿ ਕਿੰਨੇ ਪੁਰਸ਼ ਓਨਾਂ ਵੱਲ ਵੇਖਦੇ ਹਨ | ਜਿਆਦਾਤਰ ਪੁਰਸ਼ ਇਸਤਰੀਆਂ ਵੱਲ ਵਾਸਨਾ ਦੀ ਨਿਗਾਅ ਨਾਲ ਹੀ ਵੇਖਦੇ ਹਨ|
552
previous post