ਰਾਸ਼ਟਰਪਤੀ ਅਬਰਾਹਿਮ ਲਿੰਕਨ(1861-1867)ਜਦੋਂ ਆਪਣੇ ਬੇਟੇ ਰੋਬਰਟ ਨੂੰ ਪਹਿਲੇ ਦਿਨ ਸਕੂਲ ਭੇਜਣ ਲੱਗਾ ਤਾਂ ਸਕੂਲ ਦੀ ਪ੍ਰਿੰਸੀਪਲ ਦੇ ਨਾਮ ਇੱਕ ਚਿੱਠੀ ਲਿਖ ਭੇਜੀ..ਵਿਚ ਲਿਖਿਆ ਸੀ ਕੇ
1.ਮੇਰੇ ਪੁੱਤ ਦਾ ਇਹ ਸਕੂਲ ਵਿਚ ਪਹਿਲਾ ਦਿਨ ਹੈ..ਥੋੜਾ ਘਬਰਾਵੇਗਾ..ਨਰਵਸ ਵੀ ਹੋਵੇਗਾ..ਕਿਰਪਾ ਕਰਕੇ ਖਿਆਲ ਰਖਿਓ ਕਿਤੇ ਘਬਰਾ ਕੇ ਉਸ ਰਾਹ ਤੋਂ ਨਾ ਥਿੜਕ ਜਾਵੇ ਜਿਹੜਾ ਇਸਨੂੰ ਦੁਨੀਆ ਦੇ ਅਣਗਿਣਤ ਯੁਧਾਂ,ਤ੍ਰਾਸਦੀਆਂ ,ਮੁਸ਼ਕਿਲਾਂ ਅਤੇ ਹੋਰ ਤਲਖ਼ ਹਕੀਕਤਾਂ ਤੋਂ ਜਾਣੂ ਕਰਵਾਏਗਾ!
2.ਇਸਨੂੰ ਵਿਸ਼ਵਾਸ਼,ਹਿੰਮਤ ਅਤੇ ਪਿਆਰ ਮੁਹੱਬਤ ਵਾਲੀ ਜਿੰਦਗੀ ਜਿਉਣ ਦਾ ਧਾਰਨੀ ਬਣਾਇਓ!
3.ਇਸਨੂੰ ਦਸਿਓ ਕੇ ਹਰੇਕ ਦੁਸ਼ਮਣ ਵਿਚ ਇੱਕ ਦੋਸਤ ਛੁਪਿਆ ਹੁੰਦਾ ਹਰੇਕ ਭੈੜੇ ਇਨਸਾਨ ਵਿਚ ਇਕ ਚੰਗਾ ਕਿਰਦਾਰ ਛੁਪਿਆ ਹੁੰਦਾ ਏ ਅਤੇ ਹਰੇਕ ਭ੍ਰਿਸ਼ਟ ਰਾਜਨੈਤਿਕ ਦਾ ਇੱਕ ਇਮਾਨਦਾਰ ਪਹਿਲੂ ਵੀ ਹੁੰਦਾ ਏ
4.ਇਸਨੂੰ ਇਹ ਵੀ ਦਸਿਓ ਕੇ ਬਿਨਾ ਮੇਹਨਤ ਜਮੀਨ ਤੋਂ ਚੁੱਕੇ ਹੋਏ ਪੰਜ ਰੁਪਈਆਂ ਨਾਲ਼ੋਂ ਮੇਹਨਤ ਨਾਲ ਕਮਾਇਆ ਹੋਇਆ ਇੱਕ ਰੁਪਈਆ ਕਈ ਦਰਜੇ ਬੇਹਤਰ ਹੁੰਦਾ ਏ
5.ਨਕਲ ਮਾਰ ਕੇ ਪਾਸ ਹੋਣ ਨਾਲੋਂ ਇਮਾਨਦਾਰੀ ਨਾਲ ਪਰਚਾ ਪਾ ਕੇ ਫੇਲ ਹੋ ਜਾਣਾ ਕਈ ਦਰਜੇ ਬੇਹਤਰ ਹੁੰਦਾ ਏ
6.ਇਸਨੂੰ ਜਿੰਦਗੀ ਦੇ ਅਸਲ ਮੁਕਾਬਲਿਆਂ ਵਿਚ ਮਿਲੀ ਹੋਈ ਹਾਰ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਵੀ ਸਿਖਾਇਓ ਅਤੇ ਇਹ ਵੀ ਸਿੱਖਿਆ ਦਿਓ ਕੇ ਜਿੱਤ ਨੂੰ ਦਿਮਾਗ ਤੇ ਹਾਵੀ ਹੋਣ ਤੋਂ ਕਿੱਦਾਂ ਬਚਣਾ ਏ!
7.ਇਸ ਨੂੰ ਇਹ ਵੀ ਸਿਖਾਇਓ ਕੇ ਚੰਗੇ ਲੋਕਾਂ ਨਾਲ ਨਿਮਰਤਾ ਨਾਲ ਕਿੱਦਾਂ ਪੇਸ਼ ਆਉਣਾ ਏ ਅਤੇ ਸਖਤ ਅਤੇ ਜਾਲਿਮ ਲੋਕਾਂ ਨੂੰ ਓਹਨਾ ਦੀ ਚਾੜੀ ਹੋਈ ਭਾਜੀ ਵਾਪਿਸ ਕਿੱਦਾਂ ਮੋੜਨੀ ਏ!
8.ਇਸਨੂੰ ਕਿਤਾਬ ਦੀ ਮਹੱਤਤਾ ਬਾਰੇ ਜਰੂਰ ਦਸਿਓ..ਇਹ ਵੀ ਦੱਸਿਓਂ ਕੇ ਅਸਮਾਨੀ ਉੱਡਦੇ ਪਰਿੰਦਿਆਂ ਦੀ ਉਡਾਣ ਦਾ ਅਸਲੀ ਰਹੱਸ ਕੀ ਹੁੰਦਾ ਏ..ਨਿਖਰੀ ਹੋਈ ਧੁੱਪ ਵਿਚ ਉੱਡਦੀ ਹੋਈ ਸ਼ਹਿਦ ਦੀ ਮੱਖੀ ਅਤੇ ਪਹਾੜੀ ਦੀ ਢਲਾਣ ਤੇ ਉੱਗਿਆ ਹੋਇਆ ਖੂਬਸੂਰਤ ਫੁਲ ਇਨਸਾਨ ਨੂੰ ਕਿਹੜਾ ਸੁਨੇਹਾ ਦੇਣਾ ਲੋਚਦੇ ਨੇ!
9.ਇਸ ਨੂੰ ਇਹ ਵੀ ਦੱਸਿਓਂ ਕੇ ਆਪਣੇ ਮਨ ਵਿਚ ਉਪਜਦੇ ਹੋਏ ਹਾਂ ਪੱਖੀ ਵਿਚਾਰਾਂ ਵਿਚਾਰਾਂ ਦੀ ਪ੍ਰੋੜਤਾ ਕਿਦਾਂ ਕਰਦੇ ਰਹਿਣਾ ਏ ਅਤੇ ਉਹ ਵੀ ਓਦੋਂ ਜਦੋਂ ਸਾਰੀ ਦੁਨੀਆ ਤੁਹਾਨੂੰ ਝੂਠੇ ਸਾਬਤ ਕਰਨ ਤੇ ਤੁਲੀ ਹੋਵੇ
10.ਇਸਨੂੰ ਇਸ ਤਰਾਂ ਸਿਖਿਅਤ ਕਰਿਓਂ ਕੇ ਇਹ ਜਿੰਦਗੀ ਵਿਚ ਬਿਨਾ ਸੋਚਿਆਂ ਸਮਝਿਆ ਭੀੜ ਦਾ ਹਿੱਸਾ ਨਾ ਬਣ ਜਾਇਆ ਕਰੇ ਅਤੇ ਹਮੇਸ਼ਾਂ ਸੱਚ ਦੇ ਮਾਰਗ ਤੇ ਚਲਦਿਆਂ ਹੋਇਆ ਆਪਣਾ ਰਸਤਾ ਖੁਦ ਬਣਾਵੇ!
11.ਇਸਨੂੰ ਇਹ ਤਾਕੀਦ ਵੀ ਚੰਗੀ ਤਰਾਂ ਕਰਿਓ ਕੇ ਇਹ ਦੁਨੀਆ ਦੀ ਭੀੜ ਵਿਚ ਹਰੇਕ ਦੀ ਗੱਲ ਸੁਣਨ ਦੇ ਕਾਬਿਲ ਬਣੇ ਪਰ ਹਰੇਕ ਸੁਣੀ ਹੋਈ ਗੱਲ ਨੂੰ ਸੱਚ ਦੀ ਕਸਵੱਟੀ ਤੇ ਪਰਖ ਕੇ ਹੀ ਆਪਣੀ ਜਿੰਦਗੀ ਵਿਚ ਅਪਣਾਵੇ
12.ਇਸਨੂੰ ਇਸ ਗੱਲ ਦੀ ਵੀ ਸਮਝ ਹੋਣੀ ਚਾਹੀਦੀ ਏ ਕੇ ਆਪਣੇ ਟੈਲੇੰਟ ਅਤੇ ਦਿਮਾਗ਼ ਵਿਚੋਂ ਉਪਜਦੇ ਹੋਏ ਵਿਚਾਰਾਂ ਨੂੰ ਕਿਸੇ ਪਾਰਖੂ ਅਤੇ ਕਦਰ ਕਰਨ ਵਾਲੇ ਅੱਗੇ ਕਿੱਦਾਂ ਪੇਸ਼ ਕਰਨਾ ਏ ਅਤੇ ਆਪਣੇ ਦਿਲ ਅਤੇ ਜਮੀਰ ਨੂੰ ਵਿਕਾਊ ਹੋਣ ਤੋਂ ਕਿਦਾਂ ਬਚਾਉਣਾ ਏ
13.ਕੋਸ਼ਿਸ਼ ਕਰਿਓ ਕੇ ਇਹ ਸਬਰ ਸੰਤੋਖ ਵਾਲਾ ਇਨਸਾਨ ਹੋਣ ਦੇ ਨਾਲ ਨਾਲ ਇਕ ਬਹਾਦੁਰ ਮਨੁੱਖ ਵੀ ਬਣੇ ਅਤੇ ਇਸਦਾ ਆਪਣੇ ਆਪ ਵਿਚ ਅਟੁੱਟ ਵਿਸ਼ਵਾਸ਼ ਵੀ ਬਣਿਆ ਰਹੇ..ਕਿਓੰਕੇ ਜਿਸ ਇਨਸਾਨ ਦਾ ਆਪਣੇ ਆਪ ਤੇ ਪੂਰਾ ਵਿਸ਼ਵਾਸ਼ ਬਣਿਆ ਰਹਿੰਦਾ ਏ ਉਹ ਕਦੀ ਵੀ ਮਨੁੱਖਤਾ ਅਤੇ ਰੱਬ ਨੂੰ ਆਪਣੇ ਦਿਲ ਤੋਂ ਦੂਰ ਨਹੀਂ ਹੋਣ ਦਿੰਦਾ !
ਦੋਸਤੋ ਇਸ ਮਹਾਨ ਹਸਤੀ ਵੱਲੋਂ ਲਗਪਗ ਦੋ ਸਦੀਆਂ ਪਹਿਲਾਂ ਆਪਣੀ ਔਲਾਦ ਪ੍ਰਤੀ ਪ੍ਰਕਟ ਕੀਤੇ ਗਏ ਇਹਨਾਂ ਵਿਚਾਰਾਂ ਨੂੰ ਵਰਤਮਾਨ ਪੀੜੀ ਤੱਕ ਪੁਚਾਉਣ ਦੀ ਬੜੀ ਹੀ ਜਿਆਦਾ ਲੋੜ ਹੈ..ਆਪ ਵੀ ਪੜੋ ਤੇ