ਹਕਲਾਉਣ ਦੇ ਬਾਵਜੂਦ ਸਫਲਤਾ ਪਾਈ ਜਾ ਸਕਦੀ ਹੈ

by Jasmeet Kaur

ਇੱਕ ਸੇਲਜ਼ ਐਕਜ਼ੀਕਿਊਟਿਵ ਨੇ ਮੈਨੂੰ ਦਸਿਆ ਕਿ ਜੇਕਰ ਸੇਲਜ਼ਮੈਨ ਵਿੱਚ ਦੂਜੇ ਗੁਣ ਹੋਣ ਤਾਂ ਸੇਲਜ਼ਮੈਨਸ਼ਿਪ ਵਿੱਚ ਹਕਲਾਉਣ ਦੇ ਬਾਵਜੂਦ ਸਫਲਤਾ ਪਾਈ ਜਾ ਸਕਦੀ ਹੈ।

, ਮੇਰਾ ਇੱਕ ਦੋਸਤ ਵੀ ਸੇਲਜ਼ ਐਕਜ਼ੀਕਿਊਟਿਵ ਹੈ ਅਤੇ ਉਹ ਮਖੌਲੀਏ ਸੁਭਾਅ ਦਾ ਹੈ। ਕੁੱਝ ਮਹੀਨੇ ਪਹਿਲਾਂ ਮੇਰੇ ਇਸ ਮਖੌਲੀਏ ਦੋਸਤ ਦੇ ਕੋਲ ਇੱਕ ਨੌਜਵਾਨ ਆ ਤੇ ਉਸ ਤੋਂ ਸੇਲਜ਼ਮੈਨ ਦੀ ਨੌਕਰੀ ਮੰਗੀ। ਇਸ ਨੌਜਵਾਨ ਨੂੰ ਹਕਲਾਉਣ ਦੀ ‘ਤੇ ਮੇਰੇ ਦੋਸਤ ਨੇ ਨਿਰਣਾ ਲਿਆ ਕਿ ਉਹ ਮੇਰੇ ਨਾਲ ਮਸ਼ਕਰੀ ਕਰ ਸਕਦਾ 

ਹੈ। ਇਸੇ ਲਈ ਮੇਰੇ ਦੋਸਤ ਨੇ ਹਕਲਾਉਣ ਵਾਲੇ ਉਮੀਦਵਾਰ ਨੂੰ ਕਿਹਾ ਸੇਲਜ਼ਮੈਨ ਦੀ ਲੋੜ ਨਹੀਂ ਹੈ, ਪਰ ਉਸਦੇ ਇੱਕ ਦੋਸਤ (ਯਾਨੀ ਕਿ ਮੈਨੂੰ .) ਸੇਲਜ਼ਮੈਨ ਦੀ ਲੋੜ ਹੈ। ਫਿਰ ਉਸਨੇ ਮੈਨੂੰ ਫੋਨ ਕੀਤਾ ਤੇ ਉਸ ਨੌਜਵਾਨ ਦੀ ਇੰਨੀ ਪ੍ਰਸ਼ੰਸਾ ਕੀਤੀ ਕਿ ਮੈਨੂੰ ਕਹਿਣਾ ਪਿਆ, “ਉਸਨੂੰ ਹੁਣੇ ਹੀ ਮੇਰੇ ਕੋਲ ਭੇਜ ਦਿਓ”

ਅੰਧੇ ਘੰਟੇ ਬਾਅਦ ਉਹ ਨੌਜਵਾਨ ਮੇਰੇ ਸਾਹਮਣੇ ਖੜਾ ਸੀ। ਉਸਦੇ ਆ ਸ਼ਬਦ ਬੋਲਣ ਤੋਂ ਪਹਿਲਾਂ ਹੀ ਮੈਂ ਸਮਝ ਗਿਆ ਕਿ ਮੇਰੇ ਦੋਸਤ ਨੇ ਉਸਨੂੰ ਮੇਰੇ ਕੋਲ ਕਿਓਂ ਭੇਜਿਆ ਸੀ, ਮੈਂ-ਮੈਂ-ਮੈਂ ਜ-ਜ-ਜੈਕ ਆਰ.” ਉਸਨੇ ਕਿਹਾ, ‘ਜਨਾਬ ਐਕਸ ਨੇ ਮੈਨੂੰ ਤੁਹਾਡੇ ਕੋਲ ਨੌ-ਨੌਕਰੀ ਲਈ ਭੇ-ਭੇਜਿਆ ਹੈ। ਹਰ ਸ਼ਬਦ ਨੂੰ ਬੋਲਣ ਲਈ ਉਸਨੂੰ ਜੂਝਣਾ ਪੈ ਰਿਹਾ ਸੀ। ਮੈਂ ਆਪਣੇ-ਆਪ ਸੋਚਿਆ, ਇਹ ਆਦਮੀ ਇੱਕ ਡਾਲਰ ਦੇ ਨੋਟ ਨੂੰ ਵਾਲ ਸਟੀਟ ਵਿੱਚ 90 ਸੈਂਟ ਦਾ ਵੀ ਨਹੀਂ ਵੇਚ ਸਕੇਗਾ।” ਮੈਨੂੰ ਆਪਣੇ ਦੋਸਤ ਤੇ ਗੁੱਸਾ ਆਇਆ, ਪਰ ਮੈਨੂੰ ਉਸ ਨੌਜਵਾਨ ਨਾਲ ਸੱਚੀ ਹਮਦਰਦੀ ਵੀ ਸੀ ਇਸ ਲਈ ਮੈਂ ਸੋਚਿਆ ਕਿ ਘੱਟ ਤੋਂ ਘੱਟ ਉਸਤੋਂ ਕੁੱਝ ਸਨਿਮਰ ਸਵਾਲ ਤਾਂ ਪੁੱਛ ਲਏ ਜਾਣ ਤਾਂ ਜੁ ਮੈਂ ਕੋਈ ਚੰਗਾ ਜਿਹਾ ਬਹਾਨਾ ਬਣਾ ਸਕਾ ਕਿ ਮੈਂ ਉਸ ਨੂੰ ਕੰਮ ਤੇ ਕਿਉਂ ਨਹੀਂ ਰੱਖ ਸਕਦਾ।

‘ਚਰਚਾ ਦੌਰਾਨ ਮੈਂ ਮਹਿਸੂਸ ਕੀਤਾ ਕਿ ਇਹ ਆਦਮੀ ਕੰਮ ਦਾ ਹੈ। ਉਸ ਵਿੱਚ ਬੁੱਧੀ ਹੈ। ਉਸ ਵਿੱਚ ਆਤਮ-ਵਿਸ਼ਵਾਸ ਹੈ, ਪਰ ਇਸ ਦੇ ਬਾਵਜੂਦ ਮੈਂ ਇਸ ਤੱਥ ਨੂੰ ਪਚਾ ਨਹੀਂ ਸਕਿਆ ਕਿ ਉਹ ਹਕਲਾਉਂਦਾ ਹੈ। ਆਖਰਕਾਰ ਮੈਂ ਉਸ ਤੋਂ ਇੰਟਰਵਿਉ ਦਾ ਅੰਤਲਾ ਸਵਾਲ ਕਰਨ ਦਾ ਨਿਰਣਾ ਲਿਆ, ਤੁਸੀਂ ਇਹ ਕਿਸ ਤਰਾਂ ਸੋਚਿਆ ਕਿ ਤੁਸੀਂ ਇਸ ਜਾਬ ਲਈ ਸਫਲ ਹੋ ਪਾਵੋਗੇ ??

ਉਸਨੇ ਜਵਾਬ ਦਿੱਤਾ, “ਮੈਂ ਤੇਜ਼ੀ ਨਾਲ ਸਿੱਖ ਸਕਦਾ ਹਾਂ, ਮੈਂ-ਮੈਂ- ਲੋਕਾਂ ਨੂੰ ਪਸੰਦ ਕਰਦਾ ਹਾਂ, ਮੈਂ-ਮੈਂ-ਮੈਂ ਸੋਚਦਾ ਹਾਂ ਕਿ ਤੁਹਾਡੀ ਕੰਪਨੀ ਚੰਗੀ ਹੈ ਤੇ ਮ” ਮੈਂ ਪੈਸੇ ਕਮਾਉਣਾ ਚਾਹੁੰਦਾ ਹਾਂ। ਹੁਣੇ ਮ-ਮ–ਮੇਰੇ ਨਾਲ ਹਕਲਾਉਣ ਦੀ ਸਮੱਸਿਆ ਹੈ ਪਰ ਇਸ ਤੋਂ ਮੈਂ-ਮੈ-ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ, ਇਸ ਲਈ ਮੈਂ-ਮੈਂ-ਮੈਨੂੰ  ਲੱਗਦਾ ਨਹੀਂ ਕਿ ਇਸ ਨਾਲ ਕਿਸੇ ਹੋਰ ਨੂੰ ਵੀ ਕੋਈ ਪਰੇਸ਼ਾਨੀ ਹੋਵੇਗੀ।

ਉਸਦੇ ਜਵਾਬ ਨੇ ਮੈਨੂੰ ਦੱਸ ਦਿੱਤਾ ਕਿ ਉਸਦੇ ਕੋਲ ਸੇਲਜ਼ਮੈਨ ਸੇਲਜ਼ਮੈਨ ਬਣਨ ਦੀ ਸੱਚਮੁਚ ਮਹੱਤਵਪੂਰਨ ਕਾਬਲੀਅਤ ਹੈ। ਮੈਂ ਇਕਦਮ ਉਸ ਨੂੰ ਮੌਕਾ ਦੇਣ ਦਾ ਫੈਸਲਾ ਲਿਆ ਤੇ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਉਹ ਇੱਕ ਸਫਲ ਸੇਲਜ਼ਮੈਨ ਸਨ ਚੁੱਕਿਆ ਹੈ।

You may also like