ਪੁਰਾਣੇ 24 ਇੰਚ ਸਾਈਕਲ ਤੇ ਨੌਕਰੀਆਂ ਲਈ ਇੰਟਰਵਿਊ ਦੇਣ ਜਾਂਦਾ ਹੁਂਦਾ ਸੀ ਝੋਲੇ ਚ 10ਵੀਂ – 12ਵੀਂ ਦੇ ਸਰਟੀਫਕੇਟ ਪਾਕੇ !
ਵੱਡੇ ਭਰਾ ਗੁਰਪਤਵੰਤ ਮਾਨ ਦੀ ਬਾਹਰ ਅੰਦਰ ਥੋੜੀ ਬਹੁਤ ਜਾਣ ਪਛਾਣ ਸੀ ਜਿਸਦੇ ਕਰਕੇ ਦੂਰਦਰਸ਼ਨ ਤੇ ਇੱਕ ਗੀਤ ਗੌਣ ਦਾ ਮੌਕਾ ਮਿਲ ਗਿਆ ਪੰਜਾਬੀਆਂ ਅਥਾਹ ਪਿਆਰ ਦਿੱਤਾ ਸਾਇਕਲ ਤੋਂ ਕਾਰਾਂ ਤੇ ਕਾਰਾਂ ਤੋਂ ਜਹਾਜ਼ਾਂ ਤੇ ਚਾੜ ਦਿੱਤਾ ਪਰ ਸਮੇ ਸਮੇ ਸਿਰ ਉਸਨੇ ਸਾਬਿਤ ਕੀਤਾ ਕਿ ਮੈ ਇਸਦੇ ਕਾਬਿਲ ਨਹੀ ਸੀ !
ਦੇਸ਼ ਹੋਇਆ ਪਰਦੇਸ ਫਿਲਮ ਬਣਾਈ ਪੰਜਾਬ ਨਾਲ ਬੀਤਿਆ ਦਰਦ ਸੀ ਪੰਜਾਬੀਆਂ ਦੇ ਦਿਲਾਂ ਨੂਂੰ ਲੱਗੀ ਪਰ ਅਸਲ ਚ ਮਕਸਦ ਦਰਦ ਪੇਸ ਕਰਨਾ ਨਹੀ ਸੀ ਇੱਕ ਸੁਨੇਹਾ ਸੀ ਉਹਨਾ ਪੰਜਬੀਆਂ ਲਈ ਜੋ ਕਾਲੇ ਦੌਰ ਦੀ ਮਾਰ ਝੱਲ ਕੇ ਪਰਦੇਸ ਵਿਁਚ ਸਰਨ ਲੈ ਚੁਕੇ ਸੀ ਕਿ ਜੇ ਤੁਸੀ ਵਾਪਿਸ ਆਏ ਤਾਂ ਇਸ ਤਰਾਂ ਮਾਰ ਦਿਤਾ ਜਾਵੇਗਾ ਜੇ ਸੱਚੀ ਦਰਦ ਹੁਂੰਦਾ ਤਾਂ 3000 ਤੋਂ ਵੱਧ ਪੰਜਾਬੀ ਨੌਜਵਾਨਾ ਦੇ ਕਾਤਿਲ ਤੋਂ ਫਿਲਮ ਨੂਂੰ ਰੀਲੀਜ਼ ਨਾ ਕਰਵੌਦਾ ਤੇ ਉਹਨਾ ਨੇ ਰੀਲੀਜ਼ ਹੋਣ ਵੀ ਨਹੀ ਦੇਣੀ ਸੀ ਜਿਵੇ ਕਿ ਸਾਡਾ ਹੱਕ ਤੇ ਪੱਤਾ ਪੱਤਾ ਸਿਂੰਘਾ ਦਾ ਵੈਰੀ ਵਰਗੀਆਂ ਫਿਲਮਾ ਪੰਜਾਬ ਚ ਬੈਨ ਹੋਈਆਂ ! ਉਹਨਾ ਦਿਨਾ ਵਿਁਚ ਇੱਕ ਹੋਰ ਗਇਕ ਨੇ ਇੱਕ ਗੀਤ ਕੀਤਾ ਸੀ ਬਚ ਬੁਰੇ ਹਲਾਤਾ ਤੋਂ ਪੱਤਾ ਪੱਤਾ ਸਿਂੰਘਾ ਦਾ ਵੈਰੀ ਉਹ ਵੀ ਇਸੇ ਸਿਸਟਮ ਦਾ ਹਿਸਾ ਸੀ ਜੋ ਕਿ ਅੱਜਕੱਲ ਜੱਗ ਜ਼ਾਹਿਰ ਵੀ ਹੋ ਚੁਕਿਆ ਖ਼ੈਰ ਇਸ ਬਾਰੇ ਕਦੇ ਫੇਰ ਗੱਲ ਕਰਾਂਗੇ
ਸਨ 97-98 ਦੀ ਗੱਲ ਹੈ ਪਟਿਆਲੇ ਜ਼ਿਲੇ ਦੀ ਤਹਿਸੀਲ ਨਾਭਾ ਦੇ ਨੇੜੇ ਪੈਂਦੇ ਪਿੰਡ ਅਗੌਲ ਦਾ ਇੱਕ ਨੌਜਵਾਨ ਇਸਦਾ ਬਹੁਤ ਫੈਨ ਸੀ ਉਹ ਗੁਰਦਾਸ ਦਾ ਹਰ ਸੋ ਦੇਖਣ ਲਈ ਜਾਂਦਾ ਸੀ ਪੰਜਾਬ ਤੋਂ ਬਾਹਰ ਵੀ ਕਈ ਥਾਂਵਾ ਤੇ ਇਸਦੇ ਸੋਆਂ ਚ ਪਹੁਚਿਆ ਸੀ ਤੇ ਇਹ ਉਸਨੁੰ ਨਿਜੀ ਤੌਰ ਤੇ ਵੀ ਜਾਣਦਾ ਸੀ ਗੁਰਦਾਸ ਨੇ ਉਸ ਬੰਦੇ ਨਾਲ ਵਾਦਾ ਕੀਤਾ ਕਿ ਤੇਰੇ ਪਿੰਡ ਫਰੀ ਚ ਅਖਾੜਾ ਲਾਊਗਾ ਤੇ ਉਸ ਬੰਦੇ ਨੇ 8 ਫਰਬਰੀ ਦੀ ਤਰੀਕ ਰੱਖ ਲਈ ਪਿੰਡ ਇਸਦਾ ਸੋ ਕਰੌਣ ਲਈ ਗੁਰਦਾਸ ਨੇ ਅਖਾੜਾ ਫਰੀ ਲੌਣਾ ਸੀ ਪਰ ਬਾਕੀ ਦੇ ਪ੍ਰਬੰਧ ਕਰਨ ਲਈ ਪੈਸੇ ਦੀ ਜ਼ਰੂਰਤ ਸੀ ਪਰ ਉਹ ਬੰਦਾ ਗਰੀਬ ਪਰਿਵਾਰ ਚੋਂ ਤੇ ਉਸਨੇ ਟੈਂਟ ਕੁਰਸੀਆਂ ਦਾ ਖਰਚਾ ਕਰਨ ਲਈ 20-50 ਰੁਪਏ ਟਿਕਟ ਰੱਖ ਲਈ ਕੁਛ ਪਰਚੀਆਂ ਕੱਟ ਦਿਤੀਆਂ ਜਦੋਂ ਗੁਰਦਾਸ ਮਾਨ ਨੂਂੰ ਪਤਾ ਲੱਗਿਆ ਕਿ ਪਰਚੀਆਂ ਕੱਟੀਆਂ ਹਨ ਤਾਂ ਇਸਨੇ ਸੋ ਸੁਰੂ ਹੋਣ ਤੋਂ ਪਹਿਲਾਂ 7 ਲੱਖ ਰੁਪਿਆ ਮੰਗ ਲਿਆ ਤੇ ਪੈਸੇ ਲੈਕੇ ਸੋ ਕੀਤਾ ਪਤਾ ਨਹੀ ਉਸਨੇ ਮੌਕੇ ਤੇ ਕਿਵੇ ਅਰੇਂਜ ਕੀਤਾ ਪਰ ਬਾਦ ਵਿਁਚ ਉਸਨੁ ਆਪਣੀ ਕੁਛ ਜ਼ਮੀਨ ਬੇਚਣੀ ਪਈ ਸੀ
ਇਹੋ ਜਹੀਆਂ ਕਈ ਹੋਰ ਵੀ ਘਟਨਾਵਾਂ ਇਸ ਨਾਲ ਜੁੜੀਆਂ ਹੋਇਆ ਹਨ
✍✍✍ mithu Dandrala ਦੀ ਵਾਲ ਤੋਂ ਧੰਨਵਾਦ ਸਹਿਤ
Mithu Dandrala