ਕੇਰਾਂ ਇੱਕ ਪ੍ਰੋਮੋਸ਼ਨ ਹੋ ਕੇ ਨਵੇਂ ਬਣੇ ਥਾਣੇਦਾਰ ਦੀ ਬਦਲੀ ਅਹੇ ਜੇ ਪਿੰਡ ਹੋਗੀ ਜਿੱਥੇ ਲਗਭਗ ਸਾਰੇ ਹੀ ਦਾਰੂ ਕੱਢਣ ਦੇ ਨਾਲ ਨਾਲ ਸਿਰੇ ਦੇ ਸਲੱਗ ਵੀ ਸੀ। ਕਾਂਸਟੇਬਲ ਤੋਂ ਤਰੱਕੀਆਂ ਕਰਦੇ ਥਾਣੇਦਾਰੀ ਤਕ ਪਹੁੰਚਦੇ ਦੀ ਸੁੱਖ ਨਾਲ ਗੋਗੜ ਵੀ ਵਾਹਵਾ ਤੱਰਕੀ ਕਰ ਗਈ ਸੀ। ਪਹਿਲੇ ਗੇੜੇ ਹੀ ਜੀਪ’ਚੋਂ ਉਤਰਦਿਆਂ ਹੀ ਸਾਹਮਣਿਓਂ ਚੌੜ ਕਰਦੇ ਭੱਜੇ ਆਉਂਦੇ ਅੱਲੜ੍ਹ ਜਵਾਕਾਂ ‘ਚੋਂ ਇੱਕ ਸਿੱਧਾ ਓਹਦੀ ਗੋਗੜ ‘ਚ ਵੱਜਿਆ। ਓਹਦੇ ਸੰਭਲਣ ਤੋਂ ਪਹਿਲਾਂ ਹੀ ਉੱਚੀ ਉੱਚੀ “ਔਹ ਤੇਰੀ ਦੀ ਕਿੱਡਾ ਢਿੱਡ ਓਏ ਮੇਰੇ ਸਾਲੇ ਦਾ”….ਰੌਲਾ ਪਾਉਂਦਾ ਸ਼ੂਟ ਵੱਟ ਗਿਆ। ਥਾਣੇਦਾਰ ਨੇ ਠਿੱਠ ਜੇ ਹੁੰਦੇ ਨੇ ਮਗਰ ਮੁਲਾਜਮ ਭਜਾਏ। ਹਫ਼ਦੇ ਹਫਾਉਂਦੇ ਇੱਕ ਸਿਆਣੀ ਜੀ ਉਮਰ ਦਾ ਮੁੰਡਾ ਲਿਆ ਖੜ੍ਹਾ ਕੀਤਾ “ਉਹ ਤਾਂ ਨੀ ਥਿਆਇਆ ਓਹਦਾ ਭਰਾ ਲਿਆਂਦਾ ਜੀ”। ਓਹਨੇ ਮੁੰਡੇ ਦੀ ਕਰਤੂਤ ਦੱਸ ਕੇ ਉਹਨੂੰ ਬੰਦਾ ਬਣਾਉਣ ਦੀ ਤਾਕੀਦ ਕਰਦਿਆਂ ਥਾਣੇਦਾਰੀ ਦਬਕਾ ਮਾਰਿਆ।
ਮੁੰਡਾ ਭੋਲਾ ਜਿਹਾ ਮੂੰਹ ਬਣਾ ਕੇ ਆਂਹਦਾ “ਇਹਨੂੰ ਅਕਲ ਈ ਹੈ ਨੀ ਜੀ, ਕੋਈ ਪੁੱਛਣ ਵਾਲਾ ਹੋਵੇ ਬੀ ਤੂੰ ਕਿਸੇ ਕੰਜਰ ਦੇ ਢਿੱਡ ਤੋਂ ਕੀ ਲੈਣਾ”…। ਥਾਣੇਦਾਰ ਤਲਖ਼ੀ ਨਾਲ ਓਹਦੇ ਵੱਲ ਅਹੁਲਿਆ ਪਰ ਓਹ ਵੀ ਫ਼ੁਰਤੀ ਨਾਲ ਛੂ ਮੰਤਰ ਹੋ ਗਿਆ। ਮਗਰ ਭਜਾਏ ਮੁਲਾਜਮ ਐਤਕੀਂ ਓਹਦੇ ਪਿਓ ਨੂੰ ਫੜ੍ਹ ਲਿਆਏ। ਉਹਨੂੰ
ਦੋਵਾਂ ਦੇ ਜੁਰਮ ਦੱਸੇ ਤਾਂ ਉਹ ਫਿਸ ਪਿਆ। ਕਹਿੰਦਾ “ਕੀ ਦੱਸਾਂ ਠਾਣੇਦਾਰਾ ਆਹ ਜੇਹੜਾ ਵੱਡਾ ਮੁੰਡਾ ਨਾ, ਏਹ ਮੇਰਾ ਪੁੱਤ ਨੀ ਘੜੁੱਤ ਆ”। ਠਾਣੇਦਾਰਾ ਨੇ ਘੂਰੀ ਜੀ ਵੱਟ ਕੇ ਅੰਦਰੋਂ ਉਤਸੁਕਤਾ ਜੀ ਨਾਲ ਸਵਾਲ ਦਾਗਿਆ “ਘੜੁੱਤ ਕੀ ਹੁੰਦਾ ਓਏ!”…. ਅੱਗੋਂ ਖੁਲਾਸਾ ਕਰਦਾ ਕਹਿੰਦਾ “ਠਾਣੇਦਾਰਾ ਘੜੁੱਤ ਹੁੰਦਾ ਬਈ…. ਤੂੰ ਐਂ ਸਮਝ ਲਾ ਬੀ ਮੈਂ ਤੇਰੀ ਮਾਂ ਨੂੰ ਕੱਢ ਲਿਆਵਾਂ… ਤੇ ਤੂੰ ਪਿੱਛੋਂ ਨਾਲ ਆ ਜੇਂ ….
ਥਾਣੇਦਾਰ ਤੇ ਨਾਲ ਦੇ ਮੁਲਾਜਮ ਨਾਲੇ ਉਹਦੀ ਤੌਣੀ ਲਾਈ ਜਾਣ ਨਾਲੇ ਗਾਹਲਾਂ ਕੱਢੀ ਜਾਣ ਨਾਲੇ ਹੱਸੀ ਨਾਲ ……
Unknown