ਅੱਖਾਂ ਮਰ ਗਈਆਂ

by Manpreet Singh

ਇਕ ਲੜਕੀ ਨੂੰ ਉਸਦੀ ਮਾਂ ਅੱਖਾਂ ਦੇ ਡਾਕਟਰ ਕੋਲ ਲੈ ਕੇ ਗਈ, ਕਿਹਾ: ਮੇਰੀ ਇਹ ਧੀ, ਨਾ ਇਹ ਕੁਝ ਵੇਖਦੀ ਹੈ, ਨਾ ਇਸਨੂੰ ਕੁਝ ਦਿਸਦਾ ਹੈ। ਡਾਕਟਰ ਨੇ ਜਾਂਚ ਕਰਕੇ ਕਿਹਾ: ਅੱਖਾਂ ਪੂਰੀ ਤਰਾਂ ਠੀਕ ਹਨ। ਮਾਂ ਨੇ ਕਿਹਾ: ਜੇ ਅੱਖਾਂ ਠੀਕ ਹਨ ਤਾਂ ਇਸਨੂੰ ਕੁਝ ਦਿਸਦਾ ਕਿਉਂ ਨਹੀਂ? ਡਾਕਟਰ ਨੇ ਕਿਹਾ: ਵਿਗਿਆਨਕ ਪੱਖੋਂ ਅੱਖਾਂ ਠੀਕ ਹਨ, ਮਾਨਸਿਕ ਪੱਖੋਂ ਇਹ ਜੋਤਹੀਣ ਹੈ।

ਦੱਸਦੀ ਹੈ ਕਿਸੇ ਨਾਲ ਪਿਆਰ ਹੋ ਗਿਆ ਸੀ, ਉਹ ਪਿਆਰ ਜਿਹੜਾ ਜ਼ਿੰਦਗੀ ਵਿਚ ਕਿਸੇ ਨਾਲ ਇਕ ਵਾਰੀ ਹੀ ਹੁੰਦਾ ਹੈ। ਜਿਸ ਵਿਚ ਪ੍ਰੇਮੀ ਤੋਂ ਸਿਵਾਏ ਕੁਝ ਚੰਗਾ ਨਹੀਂ ਲੱਗਦਾ, ਕੁਝ ਨਹੀਂ ਦਿਸਦਾ ਪਰ ਪਰਿਵਾਰ ਨੇ ਇਸ ਦਾ ਆਪਣੇ ਪ੍ਰੇਮੀ ਨਾਲ ਮਿਲਣ ਬੰਦ ਕਰ ਦਿੱਤਾ ਸੀ ਅਤੇ ਇਸਨੂੰ ਲੰਬਾ ਅਰਸਾ ਇਕ ਹਨੇਰੇ ਕਮਰੇ ਵਿਚ ਬੰਦ ਰੱਖਿਆ ਗਿਆ ਸੀ। ਇਹ ਕਹਿੰਦੀ ਹੈ ਇਸਨੇ ਆਪਣੇ ਪ੍ਰੇਮੀ ਨੂੰ ਆਪਣੇ ਅੰਦਰ ਵਸਾ ਲਿਆ ਹੈ। ਇਸ ਵਿਚ ਉਸਤੋਂ ਬਿਨਾਂ ਕਿਸੇ ਹੋਰ ਨੂੰ, ਕਿਸੇ ਚੀਜ਼ ਨੂੰ ਵੇਖਣ ਦੀ ਇੱਛਾ ਹੀ ਨਹੀ ਰਹੀ। ਇਸ ਦੀਆਂ ਅੱਖਾਂ ਨੇ ਖ਼ੁਦਕੁਸ਼ੀ ਕਰ ਲਈ ਹੈ।
ਇਹ ਆਪ ਭਾਵੇਂ ਜਿਉਂਦੀ ਹੈ ਪਰ ਇਸ ਦੀਆਂ ਅੱਖਾਂ ਮਰ ਗਈਆਂ ਹਨ ।

ਖਿੜਕੀਆਂ
ਨਰਿੰਦਰ ਸਿੰਘ ਕਪੂਰ

You may also like