637
ਸਵੇਰ ਦੀ ਚਾਹ ਪੀਣ ਵੇਲ਼ੇ ਜਦੋਂ ਹਰਪਾਲ ਦੀ ਨਜ਼ਰ ਅਖ਼ਬਾਰ ਦੇ ਮੁੱਖ ਸਫੇ ‘ਤੇ ਪਈ ਤਾਂ ੳੁਸਦੇ ਚਿਹਰੇ ‘ਤੇ ਰੌਣਕ ਅਾ ਗਈ । ੳੁਹ ਅਾਪਣੀ ਪਤਨੀ ਨੂੰ ੳੁੱਚੀ ਅਵਾਜ਼ ਮਾਰ ਕੇ ਕਹਿਣ ਲੱਗਾ ,
” ਮਨਜੀਤ ! ਅਾਹ ਦੇਖ , ਸਰਕਾਰ ਨੇ ਡੀਏ ਦੀ ਕਿਸ਼ਤ ਜਾਰੀ ਕਰਤੀ ! ਪਰ ਏਸ ਵਾਰ ਡੀਏ ਦਿੱਤਾ ਮਸਾਂ ਚਾਰ ਪਰਸੈਂਟ ਹੀ ਅੈ ”
” ਚਲੋ ਜੀ ! ਜੋ ਮਿਲ ਗਿਆ ਸੋ ਚੰਗਾ ਹੀ ਅੈ , ਮਹਿੰਗਾਈ ਵੀ ਸੱਤ ਅਸਮਾਨੀ ਚੜ੍ਹੀ ਪਈ ਅੈ ” ਮਨਜੀਤ ਖ਼ੁਸ਼ ਹੁੰਦਿਆਂ ਬੋਲੀ ।
ਦੋਹਾਂ ਜੀਅਾਂ ਨੂੰ ਖ਼ੁਸ਼ ਦੇਖ ਕੇ ਕੋਲ਼ ਹੀ ਪੋਚਾ ਲਾ ਰਹੀ ਮੇਲੋ ਨੇ ਪੁੱਛਿਆ, ” ਵਧਾਈਅਾਂ ਭੈਣ ਜੀ , ਏਹ ਡੀਏ ਹੁੰਦੈ ਕੀ ਐ ? ”
” ਮੇਲੋ ! ਤੇਰੇ ਨੀਂ ਏਹ ਸਮਝ ਪੈਣਾ , ਏਹ ਤਾਂ ਮੁਲਾਜ਼ਮਾਂ ਦੀ ਛੇ ਮਹੀਨੇ ਮਗਰੋਂ ਤਨਖਾਹ ਵਧਦੀ ਹੁੰਦੀ ਅੈ ” ਮਨਜੀਤ ਨੇ ਮੇਲੋ ਨੂੰ ਕਿਹਾ ।
ਅੱਗੋਂ ਮੇਲੋ ਹੱਥ ਜੋੜ ਕੇ ਬੋਲੀ , ” ਭੈਣ ਜੀ !! ਮੈਂ ਵੀ ਤਿੰਨ-ਚਾਰ ਸਾਲਾਂ ਤੋਂ ਤੁਹਾਡੇ ਘਰੇ ਢਾਈ ਸੌ ਰੁਪੈ ਮਹੀਨੇ ਤੇ ਝਾੜੂ ਪੋਚਾ ਕਰ ਰਹੀ ਅਾਂ, ਮੈਨੂੰ ਤੁਸੀਂ ਕਦੋਂ ਡੀਏ ਦੇਵੋਂਗੇ ? ”
ਮਾਸਟਰ ਸੁਖਵਿੰਦਰ ਦਾਨਗੜ੍ਹ