441
ਸਰਦਾਰ ਦੀ ਇਕਲੌਤੀ ਧੀ ਕੁਝ ਸਮਾਂ ਹੋਇਆ ਗੁਜਰ ਗਈ ਸੀ । ਹੁਣ ਉਸ ਦਾ ਮਨ ਨਿੱਕੇ – ਨਿੱਕੇ ਬੱਚਿਆਂ ਪਾਸੋ ਖਾਸ ਕਰਕੇ ਕੁੜੀਆਂ ਪਾਸੋ ਮੋਹ ਲੋਚਦਾ ਰਹਿੰਦਾ ਸੀ ।
ਅੱਜ ਉਸ ਦੇ ਖੇਤ ਵਿਚ ਮਜਦੂਰ ਤੇ ਮਜਦੂਰਨਾ ਕਣਕ ਵੱਢ ਰਹੀਆਂ ਸਨ । ਚਾਰ – ਪੰਜ ਕਿੱਲੇ ਵਾਟ ਤਕ ਤਾਂ ਸਿਰਫ ਇਕ ਕਿੱਕਰ ਹੀ ਸੀ ਜਿਸ ਹੇਠ ਸਰਦਾਰ ਖੁਦ ਪਿਆ ਸੀ ।
ਇਕ ਮਜਦੂਰਨ ਦਾ ਛੋਟਾ ਜਿਹਾ ਮੁੰਡਾ ਤੇ ਕੁੜੀ ਛਾਂ ਵੱਲ ਨੂੰ ਆਉਂਦੇ ਸਨ ਪਰ ਸਰਦਾਰ ਦਾ ਰੋਹਬ ਦਾਬ ਵੇਖ ਕੇ ਡਰ ਨਾਲ ਪਿੱਛੇ ਮੁੜ ਜਾਂਦੇ ਸਨ ।
ਪਰ ਬੱਚਿਆਂ ਨੂੰ ਵੇਖਦੇ ਖੁਦ ਉਸ ਦਾ ਜੀਅ ਗੱਲਾਂ ਕਰਨ ਨੂੰ ਕਰਦਾ ਸੀ । ਇਕ ਵਾਰ ਬੱਚੇ ਕੋਲ ਆਏ ਤਾਂ ਸਰਦਾਰ ਨੇ ਬੁਲਾ ਲਏ ਤੇ ਡਰਦੇ – ਡਰਦੇ ਕੋਲ ਆ ਗਏ ।
“ਕੁੜੀਏ ਤੇਰਾ ਨਾਮ ਕਿ ਐ?”
“ਮੀਤਾ”
“ਤੂੰ ਸਾਡੀ ਕੁੜੀ ਬਣੇਗੀ ?”
“ਆਪਣੀ ਮਾਂ ਨੂੰ ਪੁੱਛ ਲੀ ਤੂੰ ਸਾਡੀ ਕੁੜੀ ਬਣ ਜਾ । “
ਹੁਣ ਬੱਚਿਆਂ ਦਾ ਭੈਅ ਦੂਰ ਹੋ ਗਿਆ । ਉਹ ਸਰਦਾਰ ਨਾਲ ਖੁਲਿਆ ਗੱਲਾਂ ਕਰ ਰਹੇ ਸਨ । ਉਸ ਨੂੰ ਹੁਣ ਟਾਈਮ ਮੁਤਾਬਿਕ ਨੀਂਦ ਆਉਂਦੀ ਲੱਗੀ । ਪਰ ਬੱਚੇ ਘੂਰਨ ‘ਤੇ ਵੀ ਪਰੇ ਨਹੀਂ ਹਟੇ । ਉਹ ਉਸ ਦੇ ਢਿਡ ਉਪਰ ਲੇਟ ਕੇ ਖੇਡ ਰਹੇ ਸਨ ।